ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਨੇ ਸਿੱਖਿਆ ਵਿੱਚ ਦਿਵਿਯਾਂਗਜਨਾਂ ਨੂੰ ਸਸ਼ਕਤ ਬਣਾਉਣ ‘ਤੇ ਆਯੋਜਿਤ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕੀਤਾ


ਭਾਰਤੀ ਪੁਨਰਵਾਸ ਕੌਂਸਲ ਨੇ ਦਿਵਿਯਾਂਗਜਨਾਂ ਲਈ ਉਨਤ ਸਮਾਵੇਸ਼ੀ ਸਿੱਖਿਆ ਅਤੇ ਕੌਸ਼ਲ ਵਿਕਾਸ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ

Posted On: 16 MAY 2023 6:24PM by PIB Chandigarh

ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ 16 ਮਈ 2023 ਨੂੰ ਜਬਲਪੁਰ ਵਿੱਚ ‘‘ਰਾਸ਼ਟਰੀ ਸਿੱਖਿਆ ਨੀਤੀ: 2020 ਦੇ ਸੰਦਰਭ ਵਿੱਚ ਦਿਵਿਯਾਂਗਤਾ ਦੇ ਖੇਤਰ ਸਿਖਲਾਈ ਸੰਸਥਾਵਾਂ ਅਤੇ ਮਨੁੱਖੀ ਸੰਸਾਧਨ ਵਿਕਾਸ ਦੀ ਸਮਰੱਥਾ ਨਿਰਮਾਣ’’ ‘ਤੇ ਆਯੋਜਿਤ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕੀਤਾ। ਭਾਰਤੀ ਪੁਨਰਵਾਸ ਕੌਂਸਲ (ਆਰਸੀਆਈ) ਦੁਆਰਾ ਆਯੋਜਿਤ ਵਰਕਸ਼ਾਪ ਦਾ ਉਦੇਸ਼ ਦਿਵਿਯਾਂਗਜਨਾਂ ਨੂੰ ਸਸ਼ਕਤ ਬਣਾਉਣਾ ਅਤੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਟੀਚਿਆਂ ਨੂੰ ਲਾਗੂ ਕਰਨਾ ਹੈ।

 

ਉਦਘਾਟਨ ਸੈਸ਼ਨ ਦੌਰਾਨ, ਡਾ. ਵੀਰੇਂਦਰ ਕੁਮਾਰ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹੋਏ ਦਿਵਿਯਾਂਗਜਨਾਂ ਨੂੰ ਆਤਮ-ਸਨਮਾਨ, ਸਸ਼ਕਤੀਕਰਣ ਅਤੇ ਸਨਮਾਨ ਪ੍ਰਦਾਨ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਰਸੀਆਈ ਦੇ ਵਿਜ਼ਨ ਡਾਕਿਊਮੈਂਟ 2030 ਨੂੰ ਹਾਸਲ ਕਰਨ ਦੇ ਸਾਧਨ ਦੇ ਰੂਪ ਵਿੱਚ ਰੋਜ਼ਗਾਰ ਅਧਾਰਿਤ ਵਿਸ਼ੇਸ਼ ਸਿੱਖਿਆ ਪ੍ਰੋਗਰਾਮਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਇਸ ਪ੍ਰੋਗਰਾਮ ਵਿੱਚ ਨੀਤੀ ਨਿਰਮਾਤਾਵਾਂ, ਵਿਸ਼ੇਸ਼ ਸਿੱਖਿਅਕਾਂ ਅਤੇ ਪੁਨਰਵਾਸ ਪੇਸ਼ੇਵਰਾਂ ਸਮੇਤ 11 ਵਿਭਿੰਨ ਰਾਜਾਂ ਦੇ 300 ਤੋਂ ਵਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਵਿਸ਼ੇਸ਼ ਮਹਿਮਾਨ ਅਤੇ ਸਾਂਸਦ ਸ਼੍ਰੀ ਰਾਕੇਸ਼ ਸਿੰਘ ਨੇ ਦਿਵਿਯਾਂਗਜਨਾਂ ਲਈ ਲਾਭਕਾਰੀ ਰੋਜ਼ਗਾਰ ਦੀ ਸੁਵਿਧਾ ਲਈ ਜਬਲਪੁਰ ਜ਼ਿਲ੍ਹੇ ਵਿੱਚ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਅਤੇ ਆਰਸੀਆਈ ਦੇ ਚੇਅਰਪਰਸਨ ਸ਼੍ਰੀ ਰਾਜੇਸ਼ ਅਗਰਵਾਲ ਨੇ ਅਨੁਭਵੀ ਸਿੱਖਿਆ, ਟੈਕਨੋਲੋਜੀ ਦੇ ਜ਼ਰੀਏ ਕੌਸ਼ਲ ਵਿਕਾਸ ਅਤੇ ਸਮਾਵੇਸ਼ੀ ਸਿੱਖਿਆ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤੀ ਸੰਕੇਤਕ ਭਾਸ਼ਾ, ਕੈਪਸ਼ਨਿੰਗ ਅਤੇ ਆਡੀਓ ਵੇਰਵੇ ਜਿਹੀਆਂ ਸੁਵਿਧਾਵਾਂ ਨੂੰ ਸ਼ਾਮਲ ਕਰਦੇ ਹੋਏ ਡੈੱਫ ਐਂਡ ਬਲਾਈਂਡ (deafness and blindness) ਬੱਚਿਆਂ ਲਈ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦਾ ਉਪਯੋਗ ਕਰਕੇ ਪਹੁੰਚਯੋਗ ਵਰਕਬੁੱਕਸ ਨੂੰ ਡਿਜ਼ਾਈਨ ਕਰਨ ਦੀ ਜ਼ਰੂਰਤ ‘ਤੇ ਚਾਨਣਾ ਪਾਇਆ।

 

 

ਆਰਸੀਆਈ ਦੀ ਸਥਾਪਨਾ, ਸੰਸਦ ਦੇ ਇੱਕ ਐਕਟ ਦੁਆਰਾ ਇੱਕ ਕਾਨੂੰਨੀ ਸੰਸਥਾ ਦੇ ਰੂਪ ਵਿੱਚ ਹੋਈ ਹੈ, ਜਿਸ ਦੇ ਕੋਲ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਮਾਣਕੀਕ੍ਰਿਤ, ਨਿਯੰਤਰਿਤ ਅਤੇ ਨਿਗਰਾਨੀ ਕਰਨ ਲਈ, ਕੇਂਦਰੀ ਪੁਨਰਵਾਸ ਰਜਿਸਟਰਾਰ (ਸੀਆਰਆਰ) ਨੂੰ ਬਣਾਈ ਰੱਖਣ ਅਤੇ ਵਿਸ਼ੇਸ਼ ਸਿੱਖਿਆ ਅਤੇ ਦਿਵਿਯਾਂਗਤਾ ਦੇ ਖੇਤਰ ਵਿੱਚ ਖੋਜ ਨੂੰ ਹੁਲਾਰਾ ਦੇਣ ਦਾ ਅਧਿਕਾਰ ਹੈ। ਰਾਸ਼ਟਰੀ ਵਰਕਸ਼ਾਪ ਨੇ ਸਮਾਵੇਸ਼ੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਸੁਗਮ ਸਿੱਖਿਆ, ਅਨੁਭਵੀ ਸਿੱਖਿਆ ਅਤੇ ਵਿਵਹਾਰਕ ਕੌਸ਼ਲ-ਅਧਾਰਿਤ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਐੱਨਈਪੀ 2020 ਅਤੇ ਮਾਨਵ ਸੰਸਾਧਨ ਵਿਕਾਸ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕੀਤਾ।

 

ਆਰਸੀਆਈ ਦੇ ਡਿਪਟੀ ਡਾਇਰੈਕਟਰ ਡਾ. ਸੁਬੋਧ ਕੁਮਾਰ ਨੇ ਉਦਘਾਟਨ ਸੈਸ਼ਨ ਦੀ ਸਮਾਪਤੀ ਕਰਦੇ ਹੋਏ ਧੰਨਵਾਦ ਪ੍ਰਸਤਾਵ ਦਿੱਤਾ।

 

*******

ਐੱਮਜੀ/ਪੀਡੀ/ਆਰਕੇ  


(Release ID: 1924825) Visitor Counter : 170


Read this release in: English , Urdu , Hindi , Tamil , Telugu