ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਸਾਗਰ ਪਰਿਕ੍ਰਮਾ ਦਾ ਫੇਜ਼ V 17 ਤੋਂ 19 ਮਈ ਤੱਕ ਰਾਏਗੜ੍ਹ ਤੋਂ ਕਨਕੋਨਾ ਤੱਕ ਹੋਵੇਗਾ
ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੂਪਾਲਾ ਸਾਗਰ ਪਰਿਕ੍ਰਿਮਾ ਦੇ ਪੰਜਵੇਂ ਫੇਜ਼ ਵਿੱਚ ਸ਼ਾਮਲ ਹੋਣਗੇ
Posted On:
16 MAY 2023 3:55PM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਸਾਗਰ ਪਰਿਕ੍ਰਮਾ ਪਹਿਲ ਦੇ ਫੇਜ਼-V ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ਹੈ। 17 ਮਈ 2023 ਨੂੰ ਰਾਏਗੜ੍ਹ, ਮਹਾਰਾਸ਼ਟਰ ਤੋਂ ਸ਼ੁਰੂ ਹੋ ਕੇ 19 ਮਈ 2023 ਨੂੰ ਕੈਨਾਕੋਨਾ, ਗੋਆ ਵਿੱਚ ਸਮਾਪਤ ਹੋਣ ਵਾਲੀ ਇਸ ਯਾਤਰਾ ਦਾ ਉਦੇਸ਼ ਪ੍ਰਧਾਨ ਮੰਤਰੀ ਮਤਸਯ ਸੰਪਦਾ ਜਿਵੇਂ ਕਿ ਵੱਖ-ਵੱਖ ਮੱਛੀ ਪਾਲਣ ਯੋਜਨਾਵਾਂ ਅਤੇ ਪ੍ਰੋਗਰਾਮਾਂ ਜਿਹੀ ਯੋਜਨਾ (ਪੀਐੱਮਐੱਮਐੱਸਵਾਈ) ਅਤੇ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਰਾਹੀਂ ਮਛੇਰਿਆਂ ਅਤੇ ਹਿੱਸੇਦਾਰਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕਰਨਾ ਹੈ। ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਪਰਸ਼ੋਤਮ ਰੂਪਾਲਾ, ਸਤਿਕਾਰਯੋਗ ਪਤਵੰਤਿਆਂ ਅਤੇ ਵੱਖ-ਵੱਖ ਸਰਕਾਰੀ ਸੰਸਥਾਵਾਂ ਅਤੇ ਸੰਗਠਨਾਂ ਦੇ ਅਧਿਕਾਰੀਆਂ ਦੇ ਨਾਲ, ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਸਾਗਰ ਪਰਿਕ੍ਰਮਾ, 75ਵੇਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੀ ਭਾਵਨਾ ਨੂੰ ਯਾਦ ਕਰਦੇ ਹੋਏ ਅਤੇ ਸਾਡੇ ਸੁਤੰਤਰਤਾ ਸੈਨਾਨੀਆਂ, ਮਲਾਹਾਂ ਅਤੇ ਮਛੇਰਿਆਂ ਨੂੰ ਸਨਮਾਨਿਤ ਕਰਦੇ ਹੋਏ, ਮਛੇਰਿਆਂ, ਮੱਛੀ ਪਾਲਕਾਂ ਅਤੇ ਸਬੰਧਿਤ ਹਿਤਧਾਰਕਾਂ ਦੇ ਨਾਲ ਇੱਕਜੁਟਤਾ ਪ੍ਰਦਰਸ਼ਿਤ ਕਰਨ ਦਾ ਪ੍ਰਤੀਕ ਹੈ। ਗੁਜਰਾਤ, ਦਮਨ ਅਤੇ ਦਿਉ, ਮਹਾਰਾਸ਼ਟਰ ਅਤੇ ਕਰਨਾਟਕ ਵਿੱਚ 19 ਸਥਾਨਾਂ ਨੂੰ ਕਵਰ ਕਰਦੇ ਹੋਏ ਚਾਰ ਪੜਾਵਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ, ਇਸ ਬੇਮਿਸਾਲ ਪਹਿਲ ਨੂੰ ਸਾਰੇ ਹਿਤਧਾਰਕਾਂ ਤੋਂ ਸਮਰਥਨ ਪ੍ਰਾਪਤ ਕਰਨਾ ਜਾਰੀ ਹੈ।
ਫੇਜ਼-V ਦੀ ਯਾਤਰਾ ਵਿੱਚ ਮਹਾਰਾਸ਼ਟਰ ਅਤੇ ਗੋਆ ਰਾਜਾਂ ਵਿੱਚ ਛੇ ਸਥਾਨ ਸ਼ਾਮਲ ਹੋਣਗੇ: ਮਹਾਰਾਸ਼ਟਰ ਵਿੱਚ ਰਾਏਗੜ੍ਹ, ਰਤਨਾਗਿਰੀ ਅਤੇ ਸਿੰਧੂਦੁਰਗ ਜ਼ਿਲ੍ਹੇ, ਅਤੇ ਗੋਆ ਵਿੱਚ ਵਾਸਕੋ, ਮੋਰਮੁਗਾਓ ਅਤੇ ਕੈਨਾਕੋਨਾ। ਮਹਾਰਾਸ਼ਟਰ, ਆਪਣੀ ਵਿਆਪਕ 720 ਕਿਲੋਮੀਟਰ ਦੀ ਤੱਟਰੇਖਾ ਦੇ ਨਾਲ, ਸਮੁੰਦਰੀ ਮੱਛੀ ਪਾਲਣ ਵਿੱਚ ਅਪਾਰ ਸੰਭਾਵਨਾਵਾਂ ਪੇਸ਼ ਕਰਦਾ ਹੈ, ਜੋ ਰਾਜ ਦੇ ਮੱਛੀ ਉਤਪਾਦਨ ਵਿੱਚ 82 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ। ਗੋਆ ਦਾ ਤੱਟਵਰਤੀ ਰਾਜ, ਜਿਸ ਵਿੱਚ 104 ਕਿਲੋਮੀਟਰ ਦੀ ਤੱਟਰੇਖਾ ਹੈ, ਆਪਣੀ 90 ਪ੍ਰਤੀਸ਼ਤ ਤੋਂ ਅਧਿਕ ਆਬਾਦੀ ਲਈ ਮੱਛੀ ਨੂੰ ਮੁੱਖ ਖੁਰਾਕ ਵਜੋਂ ਰੱਖਦਾ ਹੈ, ਜੋ ਇਸ ਨੂੰ ਗੋਆ ਦੇ ਜੀਵਨ ਅਤੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣਾਉਂਦਾ ਹੈ।
ਯਾਤਰਾ ਦੌਰਾਨ, ਮਛੇਰੇ, ਤੱਟਵਰਤੀ ਮਛੇਰੇ, ਮੱਛੀ ਪਾਲਕਾਂ ਅਤੇ ਨੌਜਵਾਨ ਮੱਛੀ ਪਾਲਣ ਉੱਦਮੀਆਂ ਨੂੰ ਪੀਐੱਮਐੱਮਐੱਸਵਾਈ, ਕੇਸੀਸੀ ਅਤੇ ਰਾਜ ਯੋਜਨਾਵਾਂ ਨਾਲ ਸਬੰਧਿਤ ਪ੍ਰਮਾਣ ਪੱਤਰ ਅਤੇ ਪ੍ਰਵਾਨਗੀ ਪ੍ਰਾਪਤ ਹੋਵੇਗੀ। ਪੀਐੱਮਐੱਮਐੱਸਵਾਈ ਯੋਜਨਾ, ਰਾਜ ਯੋਜਨਾਵਾਂ, ਈ-ਸ਼੍ਰਮ, ਮੱਛੀ ਪਾਲਣ ਅਤੇ ਐਕੁਆਕਲਚਰ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੰਡ, ਕੇਸੀਸੀ, ’ਤੇ ਸਾਹਿਤ ਨੂੰ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ, ਵੀਡੀਓ ਅਤੇ ਡਿਜ਼ੀਟਲ ਮੁਹਿੰਮਾਂ ਰਾਹੀਂ ਵੱਡੇ ਪੈਮਾਨੇ ’ਤੇ ਹੁਲਾਰਾ ਦਿੱਤਾ ਜਾਵੇਗਾ।
ਮਾਨਯੋਗ ਮੱਛੀ ਪਾਲਣ, ਡੇਅਰੀ ਅਤੇ ਪਸ਼ੂ ਪਾਲਣ ਰਾਜ ਮੰਤਰੀ, ਡਾ. ਸੰਜੀਵ ਕੁਮਾਰ ਬਾਲਿਆਨ, ਮਹਾਰਾਸ਼ਟਰ ਦੇ ਵਣ, ਸੱਭਿਆਚਾਰਕ ਮਾਮਲੇ, ਮੱਛੀ ਪਾਲਣ ਵਿਭਾਗ ਮੰਤਰੀ ਸ਼੍ਰੀ ਸੁਧੀਰ ਮੁਨਗੰਟੀਵਾਰ, ਡਾ. ਅਭਿਲਕਸ਼ ਲਿਖੀ, ਆਈਏਐੱਸ, ਮੱਛੀ ਪਾਲਣ ਵਿਭਾਗ ਦੇ ਓਐੱਸਡੀ ਅਤੇ ਭਾਰਤੀ ਤੱਟ ਰੱਖਿਅਕ, ਭਾਰਤੀ ਮੱਛੀ ਪਾਲਣ ਸਰਵੇਖਣ, ਮਹਾਰਾਸ਼ਟਰ ਸਮੁੰਦਰੀ ਬੋਰਡ ਅਤੇ ਹੋਰ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਰਹਿਣਗੇ।
ਸਾਗਰ ਪਰਿਕ੍ਰਮਾ ਫੇਜ਼-V ਭਾਰਤ ਵਿੱਚ ਮਛੇਰੇ ਅਤੇ ਮੱਛੀ ਪਾਲਣ ਖੇਤਰ ਲਈ ਇੱਕ ਸਮਾਵੇਸ਼ੀ, ਸਮ੍ਰਿੱਧ ਭਵਿੱਖ ਲਈ ਪਲੈਟਫਾਰਮ ਤਿਆਰ ਕਰਦਾ ਹੈ। ਇਹ ਪ੍ਰਯਾਸ ਦੇਸ਼ ਦੀ ਭੋਜਨ ਸੁਰੱਖਿਆ ਅਤੇ ਸਮੁੰਦਰੀ ਵਾਤਾਵਰਣ ਪ੍ਰਣਾਲੀ ਦੀ ਸੁਰੱਖਿਆ ਲਈ ਸਮੁੰਦਰੀ ਮੱਛੀ ਪਾਲਣ ਸਰੋਤਾਂ ਦੇ ਉਪਯੋਗ ਦੇ ਦਰਮਿਆਨ ਇੱਕ ਸਥਾਈ ਸੰਤੁਲਨ ਬਣਾ ਕੇ ਤੱਟਵਰਤੀ ਭਾਈਚਾਰਿਆਂ ਦੇ ਜੀਵਨ ਦੀ ਗੁਣਵੱਤਾ ਅਤੇ ਆਰਥਿਕ ਭਲਾਈ ਵਿੱਚ ਸੁਧਾਰ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਮੱਛੀ ਫੜਨ ਵਾਲੇ ਪਿੰਡਾਂ ਦਾ ਵਿਕਾਸ, ਫਿਸ਼ਿੰਗ ਪੋਰਟ ਅਤੇ ਮੱਛੀ ਲੈਂਡਿੰਗ ਕੇਂਦਰਾਂ ਜਿਹੇ ਬੁਨਿਆਦੀ ਢਾਂਚੇ ਦਾ ਨਿਰਮਾਣ ਅਤੇ ਈਕੋਸਿਸਟਮ ਪਹੁੰਚ ਅਪਣਾਉਣ ਨਾਲ ਜ਼ਿੰਮੇਵਾਰ ਅਤੇ ਟਿਕਾਊ ਵਿਕਾਸ ਸੁਨਿਸ਼ਚਿਤ ਹੋਵੇਗਾ।
*************
ਜੀਐੱਸਕੇ/ਪੀਐੱਮ
(Release ID: 1924758)
Visitor Counter : 127