ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਕੇਵੀਆਈਸੀ ਦੇ ਚੇਅਰਮੈਨ ਦੀ ਅਗਵਾਈ ਵਿੱਚ ਗ੍ਰਾਮ ਵਿਕਾਸ ਯੋਜਨਾ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

Posted On: 15 MAY 2023 6:26PM by PIB Chandigarh

ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਦੀ ਅਗਵਾਈ ਹੇਠ ਗ੍ਰਾਮ ਵਿਕਾਸ ਯੋਜਨਾ ਵੰਡ ਪ੍ਰੋਗਰਾਮ ਗੜ੍ਹ ਮੁਕਤੇਸ਼ਵਰ ਤਹਿਸੀਲ, ਹਾਪੁੜ, ਉੱਤਰ ਪ੍ਰਦੇਸ਼ ਦੇ ਪਿੰਡ ਨਾਨਪੁਰ ਵਿੱਚ ਕੇਵੀਆਈਸੀ ਦੇ ਡਿਵੀਜ਼ਨਲ ਦਫਤਰ ਮੇਰਠ ਵਲੋਂ ਆਯੋਜਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਸ਼ਹਿਦ ਮਿਸ਼ਨ ਦੇ ਤਹਿਤ 30 ਮਧੂ ਮੱਖੀ ਪਾਲਕਾਂ ਨੂੰ 300 ਮਧੂ-ਮੱਖੀਆਂ ਦੇ ਬਕਸੇ ਅਤੇ ਮਧੂ ਮੱਖੀ ਕਲੋਨੀਆਂ ਮੁਹੱਈਆ ਕਰਵਾਈਆਂ ਗਈਆਂ। ਕੁਮਹਾਰ ਸਸ਼ਕਤੀਕਰਨ ਯੋਜਨਾ ਤਹਿਤ 100 ਘੁਮਿਆਰਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਚੱਕਰ ਦਿੱਤੇ ਗਏ ਅਤੇ 75 ਚਮੜੇ ਦੇ ਕਾਰੀਗਰਾਂ ਨੂੰ ਜੁੱਤੀਆਂ ਦੀ ਮੁਰੰਮਤ ਕਰਨ ਵਾਲੀਆਂ ਟੂਲ ਕਿੱਟਾਂ ਦਿੱਤੀਆਂ ਗਈਆਂ। ਇਸ ਸਮਾਗਮ ਵਿੱਚ ਗੜ੍ਹ ਮੁਕਤੇਸ਼ਵਰ ਹਲਕੇ ਦੇ ਵਿਧਾਇਕ ਸ੍ਰੀ ਹਰੇਂਦਰ ਸਿੰਘ ਤੇਵਤੀਆ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮਨੋਜ ਕੁਮਾਰ ਨੇ ਕਿਹਾ ਕਿ ਹਰ ਕਿਸੇ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਮੁਹੱਈਆ ਕਰਵਾਈ ਜਾ ਰਹੀ ਮਸ਼ੀਨਰੀ ਅਤੇ ਟੂਲ ਕਿੱਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਭਾਰਤ ਦੁਨੀਆ ਦੇ ਸਾਹਮਣੇ ਇੱਕ ਮਜ਼ਬੂਤ, ਸਮਰੱਥ ਅਤੇ ਆਤਮ-ਨਿਰਭਰ ਰਾਸ਼ਟਰ ਵਜੋਂ ਆਪਣੇ ਆਪ ਨੂੰ ਦਰਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਥਾਨਕ ਤੋਂ ਆਲਮੀ ਭਾਰਤ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਸਾਨੂੰ "ਮੇਕ ਇਨ ਇੰਡੀਆ" ਦੇ ਨਾਲ-ਨਾਲ "ਮੇਕ ਫਾਰ ਦ ਵਰਲਡ" ਦੇ ਮੰਤਰ ਨਾਲ ਅੱਗੇ ਵਧਣਾ ਚਾਹੀਦਾ ਹੈ।

ਮੇਰਠ ਵਿੱਚ ਕੇਵੀਆਈਸੀ ਦਾ ਡਿਵੀਜ਼ਨਲ ਦਫ਼ਤਰ ਉੱਤਰ ਪ੍ਰਦੇਸ਼ ਦੀਆਂ 6 ਡਿਵੀਜ਼ਨਾਂ ਵਿੱਚੋਂ 25 ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ। ਇਸ ਦਫ਼ਤਰ ਵਿੱਚ ਕੁੱਲ 415 ਰਜਿਸਟਰਡ ਖਾਦੀ ਸੰਸਥਾਵਾਂ ਹਨ। ਇਨ੍ਹਾਂ ਸੰਸਥਾਵਾਂ ਰਾਹੀਂ 1,03,787 ਜੁਲਾਹੇ, ਕੱਤਣ ਵਾਲੇ ਅਤੇ ਹੋਰ ਕਾਰੀਗਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਾਲ 2022-23 ਵਿੱਚ, ਖਾਦੀ ਸੰਸਥਾਵਾਂ ਨੇ ਲਗਭਗ 29,996 ਲੱਖ ਰੁਪਏ ਦੀ ਖਾਦੀ ਦਾ ਉਤਪਾਦਨ ਕੀਤਾ ਅਤੇ ਲਗਭਗ 47,385 ਲੱਖ ਰੁਪਏ ਦੀ ਵਿਕਰੀ ਕੀਤੀ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਦੇ ਤਹਿਤ, ਪਿਛਲੇ ਤਿੰਨ ਸਾਲਾਂ ਵਿੱਚ 10,960 ਯੂਨਿਟ ਸਥਾਪਿਤ ਕੀਤੇ ਗਏ ਹਨ, ਜਿਸ ਨਾਲ ਲਗਭਗ 87,680 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਵੰਡ ਪ੍ਰੋਗਰਾਮ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਵੀਆਈਸੀ ਦੇ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।

****

ਐੱਮਜੇਪੀਐੱਸ 



(Release ID: 1924728) Visitor Counter : 90


Read this release in: English , Urdu , Hindi , Telugu