ਰੇਲ ਮੰਤਰਾਲਾ
ਸ਼੍ਰੀ ਅਸ਼ਵਿਨੀ ਵੈਸ਼ਨਵ ਨੇ “ਭਾਰਤੀ ਰੇਲਵੇ ਦੇ ਸਟੇਸ਼ਨਾਂ ’ਤੇ ਸਟੈਂਡਰਡ ਸੰਕੇਤਾਂ” ’ਤੇ ਕਿਤਾਬਚਾ ਜਾਰੀ ਕੀਤਾ
ਭਾਰਤੀ ਰੇਲਵੇ ਨੇ 17 ਜ਼ੋਨਾਂ ਅਤੇ 68 ਡਿਵੀਜ਼ਨਾਂ ਵਿੱਚ 7300 ਤੋਂ ਵਧ ਰੇਲਵੇ ਸਟੇਸ਼ਨਾਂ ’ਤੇ ਵੱਖ-ਵੱਖ ਤਰ੍ਹਾਂ ਦੇ ਸੰਕੇਤ ਹਨ; ਹੁਣ ਸਟੇਸ਼ਨਾਂ ਦੇ ਨਾਵਾਂ ਦਾ ਪ੍ਰਦਰਸ਼ਨ ਪੂਰੇ ਦੇਸ਼ ਵਿੱਚ ਇੱਕ ਹੀ ਮਿਆਰ ’ਤੇ ਹੋਵੇਗਾ।
ਸ਼੍ਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤੀ ਰੇਲਵੇ ਸਟੇਸ਼ਨਾਂ ’ਤੇ ਆਧੁਨਿਕ, ਮਿਆਰੀ ਸੰਕੇਤਾਂ ਨੂੰ ਅਪਣਾਏਗਾ ਜੋ ਦਿਵਿਆਂਗਾਂ ਦੇ ਅਨੁਕੂਲ ਹੋਣਗੇ
Posted On:
15 MAY 2023 4:31PM by PIB Chandigarh
ਭਾਰਤੀ ਰੇਲਵੇ ਪੂਰੇ ਦੇਸ਼ ਵਿੱਚ ਰੇਲਵੇ ਸਟੇਸ਼ਨਾਂ ਦਾ ਵਿਕਾਸ ਕਰਕੇ ‘ਨਵੇਂ ਭਾਰਤ ਦੀ ਨਵੀਂ ਪਹਿਚਾਣ’ ਦਾ ਸਿਰਜਨ ਕਰ ਰਹੀ ਹੈ। ਭਾਰਤੀ ਰੇਲਵੇ ਹੁਣ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੇ ਤਹਿਤ ਪੂਰੇ ਭਾਰਤ ਵਿੱਚ 1275 ਸਟੇਸ਼ਨਾਂ ਦਾ ਪੁਨਰ ਵਿਕਾਸ ਕਰ ਰਹੀ ਹੈ। ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਅੱਜ ਰੇਲ ਭਵਨ, ਨਵੀਂ ਦਿੱਲੀ ਵਿੱਚ ਭਾਰਤੀ ਰੇਲਵੇ ਦੇ ਸਟੇਸ਼ਨਾਂ ’ਤੇ ਸਟੈਂਡਰਡ ਸੰਕੇਤਾਂ ਬਾਰੇ ਇੱਕ ਕਿਤਾਬਚਾ ਜਾਰੀ ਕੀਤਾ ਹੈ। ਰੇਲਵੇ ਬੋਰਡ ਦੇ ਪ੍ਰਧਾਨ ਅਤੇ ਸੀਈਓ ਸ਼੍ਰੀ ਅਨਿਲ ਕੁਮਾਰ ਲਾਹੋਟੀ, ਰੇਲਵੇ ਬੋਰਡ ਦੇ ਮੈਂਬਰ ਵੀ ਇਸ ਪ੍ਰੋਗਰਾਮ ਦੌਰਾਨ ਮੌਜੂਦ ਸਨ ਅਤੇ ਜ਼ੋਨਲ ਰੇਲਵੇ ਦੇ ਜਨਰਲ ਮੈਨੇਜਰ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਮੌਕੇ ’ਤੇ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਕਿਹਾ, “ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ, ਭਾਰਤੀ ਰੇਲਵੇ ਆਪਣੇ ਸਟੇਸ਼ਨਾਂ ’ਤੇ ਯਾਤਰੀ ਅਨੁਭਵ ਨੂੰ ਵਧਾਉਣ ਲਈ ਅਣਥੱਕ ਪ੍ਰਯਾਸ ਕਰ ਰਹੀ ਹੈ। ਇਹ ਮਹਿਸੂਸ ਕੀਤਾ ਗਿਆ ਹੈ ਕਿ ਸਟੇਸ਼ਨਾਂ ’ਤੇ ਸੰਕੇਤਾਂ ਬਾਰੇ ਵਿੱਚ ਅਜਿਹੇ ਮਿਆਰੀ ਦਿਸ਼ਾ-ਨਿਰਦੇਸ ਜਾਰੀ ਕੀਤੇ ਜਾਣ ਜੋ ਇਕਸਾਰ ਅਤੇ ਢੁਕਵੇਂ ਹੋਣ। ਅੱਜ ਮੈਨੂੰ ਭਾਰਤੀ ਰੇਲਵੇ ਦੇ ਸਟੇਸ਼ਨਾ ’ਤੇ ਸਟੈਂਡਰਡ ਸੰਕੇਤਾਂ ਦੇ ਬਾਰੇ ਵਿੱਚ ਕਿਤਾਬਚਾ ਜਾਰੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਭਾਰਤੀ ਰੇਲਵੇ ਅਜਿਹੇ ਆਧੁਨਿਕ, ਮਿਆਰੀ ਸੰਕੇਤਾਂ ਨੂੰ ਅਪਣਾਏਗੀ ਜੋ ਦਿਵਿਯਾਂਗਾਂ ਦੇ ਅਨੁਕੂਲ ਹੋਣ।
ਕਿਸੇ ਵੀ ਹੋਰ ਰੇਲ ਨੈੱਟਵਰਕ ਦੀ ਤੁਲਨਾ ਵਿੱਚ ਭਾਰਤੀ ਰੇਲਵੇ ਦੇ ਕੋਲ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸਟੇਸ਼ਨ ਹਨ। ਇਹ ਮਹੱਤਵਪੂਰਨ ਹੈ ਕਿ ਹਰੇਕ ਯਾਤਰੀ ਦੇ ਸਟੈਂਡਰਡ ਸੰਕੇਤ ਹੋਣ ਨਾਲ ਸੁਵਿਧਾਵਾਂ ਤੱਕ ਅਸਾਨੀ ਨਾਲ ਪਹੁੰਚ ਹੋਣੀ ਚਾਹੀਦੀ ਹੈ।
ਸਟੇਸ਼ਨਾਂ ’ਤੇ ਸਟੈਂਡਰਡ ਸੰਕੇਤਾਂ ਦੇ ਬਾਰੇ ਵਿੱਚ ਇਹ ਕਿਤਾਬਚਾ ਸਰਲ ਭਾਸ਼ਾ, ਸਪਸ਼ਟ ਫੌਂਟ, ਅਸਾਨੀ ਨਾਲ ਦਿੱਖਣ ਵਾਲੇ ਰੰਗਾਂ, ਸਹਿਜ ਪਿਕਟੋਗ੍ਰਾਮ ਨੂੰ ਪ੍ਰਾਥਮਿਕਤਾ ਦਿੰਦਾ ਹੈ। ਇਸ ਨੂੰ ਸਾਰੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ, ਦਿਵਯਾਂਗਜਨਾਂ ਆਦਿ ਸ਼ਾਮਲ ਹਨ। ਸੰਕੇਤਾਂ ਦੇ ਰੰਗ, ਫੌਂਟ ਦੀ ਕਿਸਮ ਅਤੇ ਆਕਾਰ ਨੂੰ ਮਿਆਰੀ ਕੀਤਾ ਗਿਆ ਹੈ। ਤੇਜ਼ੀ ਨਾਲ ਰਸਤਾ ਲੱਭਣ ਲਈ ਸੰਕੇਤਾਂ ਦੇ ਸਮੂਹੀਕਰਣ ਦੀ ਧਾਰਨਾ ਨੂੰ ਪੇਸ਼ ਕੀਤਾ ਗਿਆ ਹੈ। ਤਿਰੰਗੇ ਪਿਛੋਕੜ ਦੇ ਨਾਲ ਸਟੇਸ਼ਨਾਂ ਦੇ ਨਾਮ ਪ੍ਰਦਰਸ਼ਿਤ ਕਰਨ ਵਾਲੇ ਨਵੇਂ ਤੀਜੇ ਦਰਜੇ ਦੇ ਬੋਰਡ ਲਗਾਏ ਗਏ ਹਨ। ਮੁੱਖ ਫ਼ੈਸਲਾ ਲੈਣ ਵਾਲੇ ਬਿੰਦੂਆਂ ’ਤੇ ਸਹਿਜ ਗਿਆਨ ਯੁਕਤ ਰਸਤਾ ਖੋਜਣ ਅਤੇ ਸੰਕੇਤਾਂ ਦੀ ਉਪਲਬਧਤਾ ’ਤੇ ਜ਼ੋਰ ਦਿੱਤਾ ਗਿਆ ਹੈ। ਸੰਕੇਤਾਂ ਦੇ ਮਾਨਕੀਕਰਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ ਅਤੇ ਮਜ਼ਬੂਤ ਆਰਕੀਟੈਕਚਰਲ ਸ਼ਬਦਾਵਲੀ ਵਾਲੇ ਸਟੇਸ਼ਨਾਂ ਦੇ ਮਾਮਲੇ ਵਿੱਚ ਲਚਕਤਾ ਦੀ ਜ਼ਰੂਰਤ ਨੂੰ ਵੀ ਮਾਨਤਾ ਦਿੱਤੀ ਗਈ ਹੈ।
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ :
ਰੇਲ ਮੰਤਰਾਲੇ ਨੇ “ਅੰਮ੍ਰਿਤ ਭਾਰਤ ਸਟੇਸ਼ਨ” ਯੋਜਨਾ ਨਾਂ ਦੇ ਸਟੇਸ਼ਨਾਂ ਦੇ ਆਧੁਨਿਕੀਕਰਣ ਲਈ ਇੱਕ ਨਵੀਂ ਨੀਤੀ ਤਿਆਰ ਕੀਤੀ ਹੈ। ਇਸ ਯੋਜਨਾ ਵਿੱਚ ਲੰਬੀ ਮਿਆਦ ਦੇ ਵਿਜ਼ਨ ਦੇ ਨਾਲ ਨਿਰੰਤਰ ਅਧਾਰ ’ਤੇ ਸਟੇਸ਼ਨਾਂ ਦੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ। ਇਹ ਸਟੇਸ਼ਨ ਦੀ ਜ਼ਰੂਰਤਾਂ ਅਤੇ ਸੁਰੱਖਿਆ ਦੇ ਅਨੁਸਾਰ ਲੰਬੇ ਸਮੇਂ ਲਈ ਮਾਸਟਰ ਪਲਾਨਿੰਗ ਅਤੇ ਮਾਸਟਰ ਪਲਾਨ ਦੇ ਤੱਤਾਂ ਨੂੰ ਲਾਗੂ ਕਰਨ ’ਤੇ ਅਧਾਰਿਤ ਹੈ। ਇਹ ਯੋਜਨਾ ਮੁੱਖ ਤੌਰ ’ਤੇ ਸੁਰੱਖਿਅਤ, ਆਰਾਮਦਾਇਕ ਅਤੇ ਸਵੱਛ ਰੇਲਵੇ ਪਰਿਸਰਾਂ ਨੂੰ ਉਪਲਬਧ ਕਰਵਾਉਣ ’ਤੇ ਧਿਆਨ ਕੇਂਦ੍ਰਿਤ ਕਰੇਗੀ।
ਤਿੰਨ ਰੇਲਵੇ ਸਟੇਸ਼ਨਾਂ ਅਰਥਾਤ ਰਾਣੀ ਕਮਲਾਪਤੀ, ਗਾਂਧੀਨਗਰ ਕੈਪੀਟਲ ਅਤੇ ਸਰ ਐੱਮ. ਵਿਸ਼ਵੇਸ਼ਵਰਯਾ ਟਰਮੀਨਲ ਨੂੰ ਚਾਲੂ ਕਰ ਦਿੱਤਾ ਗਿਆ ਹੈ। ਇਨ੍ਹਾਂ ਤਿੰਨਾਂ ਸਟੇਸ਼ਨਾਂ ਦੇ ਅਨੁਭਵ ਦੇ ਅਧਾਰ ‘ਤੇ , ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਚੁਣੇ ਗਏ 1275 ਸਟੇਸ਼ਨਾਂ ਵਿੱਚ ਪ੍ਰਮੁੱਖ ਸ਼ਹਿਰਾਂ, ਟੂਰਿਜ਼ਮ ਅਤੇ ਤੀਰਥ ਯਾਤਰਾ ਮਹੱਤਵ ਦੇ ਸਥਾਨਾਂ ’ਤੇ ਸਥਿਤ ਸਟੇਸ਼ਨ ਸ਼ਾਮਲ ਹਨ। 88 ਸਟੇਸ਼ਨਾਂ ’ਤੇ ਕੰਮ ਚਲ ਰਿਹਾ ਹੈ। 1187 ਸਟੇਸ਼ਨਾਂ ਦੇ ਲਈ ਟੈਂਡਰਿੰਗ ਅਤੇ ਯੋਜਨਾ ਕਾਰਜ ਪ੍ਰਗਤੀ ’ਤੇ ਹੈ।
***
ਵਾਈਬੀ
(Release ID: 1924514)
Visitor Counter : 108