ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਸਵਸਤਿਕ ਪਹਿਲ ਦੇ ਤਹਿਤ ਜਲ ਅਤੇ ਵਾਤਾਵਰਣ ਸਬ-ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ

Posted On: 10 MAY 2023 2:06PM by PIB Chandigarh

ਸਵਸਤਿਕ (ਐੱਸਵੀਏਐੱਸਟੀਆਈਕੇ) ਅਰਥਾਤ ਵਿਗਿਆਨਿਕ ਤੌਰ ’ਤੇ ਪ੍ਰਮਾਣਿਤ ਪਰੰਪਰਾਗਤ ਗਿਆਨ (ਸਾਇੰਟੀਫਿਕਲੀ ਵੈਲੀਡੇਟਿਡ ਸੋਸਾਇਟਲ ਟ੍ਰੈਡੀਸ਼ਨਲ ਨੌਲੇਜ਼) ਦੇ ਰੂਪ ਵਿੱਚ ਪਹਿਚਾਣੇ ਗਏ (ਬ੍ਰਾਂਡੇਡ) ਸਮਾਜ ਲਈ ਭਾਰਤ ਦੇ ਵਿਗਿਆਨਿਕ ਤੌਰ ’ਤੇ ਮਾਨਤ ਪ੍ਰਮਾਣਿਕ ਪਰੰਪਰਾਗਤ ਗਿਆਨ ਨੂੰ ਸਾਰਿਆਂ ਤੱਕ (ਸੰਪ੍ਰੇਸ਼ਿਤ ਕਰਨ) ਲਈ ਰਾਸ਼ਟਰੀ ਪਹਿਲ ਦੇ ਇੱਕ ਹਿੱਸੇ ਵਜੋਂ, ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ-ਰਾਸ਼ਟਰੀ ਵਿਗਿਆਨ ਸੰਚਾਰ ਅਤੇ ਨੀਤੀ ਖੋਜ ਸੰਸਥਾ (ਸੀਐੱਸਆਈਆਰ-ਐੱਨਆਈਐੱਸਸੀਪੀਆਰ) ਨੇ ਹਾਈਬ੍ਰਿਡ ਮੋਡ ਵਿੱਚ ਪ੍ਰੋਫੈਸਰ ਬੀ ਐੱਨ ਜਗਤਾਪ, ਸੀਨੀਅਰ ਪ੍ਰੋਫੈਸਰ, ਭਾਰਤੀ ਟੈਕਨੋਲੋਜੀ ਸੰਸਥਾ (ਆਈਆਈਟਡੀ), ਮੁੰਬਈ ਦੀ ਪ੍ਰਧਾਨਗੀ ਵਿੱਚ ਵਾਤਵਰਣ ਸਬ-ਕਮੇਟੀ ਜਲ, ਈਕੋਲੋਜੀ ਦੀ ਪਹਿਲੀ ਮੀਟਿੰਗ ਦੀ ਮੇਜ਼ਬਾਨੀ ਕੀਤੀ।

ਸਬ-ਕਮੇਟੀ ਦੀ ਮੀਟਿੰਗ ਵਿੱਚ ਪ੍ਰੋਫੈਸਰ ਪ੍ਰਦੀਪ ਪੀ.ਮਜੂਮਦਾਰ, ਡਾ. ਵੀਰੇਂਦਰ  ਐੱਮ.ਤਿਵਾਰੀ, ਡਾ. ਐੱਲ.ਐੱਸ.ਰਾਠੌਰ, ਡਾ. ਮਨੋਹਰ ਸਿੰਘ ਰਾਠੌਰ, ਪ੍ਰੋਫੈਸਰ ਸਰੋਜ ਕੇ ਬਾਰਿਕ, ਪ੍ਰੋਫੈਸਰ ਅਨਿਲ ਪੀ.ਜੋਸ਼ੀ, ਡਾ. ਪੁਸ਼ਪੇਂਦਰ ਕੇ. ਸਿੰਘ ਅਤੇ ਡਾ. ਵਿਸ਼ਵਜਨਨੀ ਜੇ. ਸੱਤੀਗਰੀ ਸਮੇਤ ਵਿਸ਼ੇਸ਼ ਮਾਹਿਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਐੱਨਆਈਐੱਸਸੀਪੀਆਰ ਤੋਂ ਸਵਸਤਿਕ (ਐੱਸਵੀਏਐੱਸਟੀਆਈਕੇ) ਟੀਮ ਦੇ ਮੈਂਬਰ ਵੀ ਸ਼ਾਮਲ ਸਨ। ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੀ ਡਾਇਰੈਕਟਰ ਪ੍ਰੋਫੈਸਰ ਰੰਜਨਾ ਅਗਰਵਾਲ ਨੇ ਮਾਹਿਰਾਂ ਦਾ ਸੁਆਗਤ ਕੀਤਾ ਅਤੇ ਸਵਸਤਿਕ ਗਤੀਵਿਧੀਆਂ ਅਤੇ ਇਸ ਦੇ ਡਿਜ਼ੀਟਲ ਫੁੱਟਪ੍ਰਿੰਟ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡਾ. ਚਾਰੂ ਲਤਾ, ਪ੍ਰਮੁੱਖ, ਆਈਐੱਚ ਐਂਡ ਟੀਕੇਐੱਸ, ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ ਆਪਣੀ ਪੇਸ਼ਕਾਰੀ ਰਾਹੀਂ ਸਵਸਤਿਕ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਇੱਕ ਝਲਕ ਦਿੱਤੀ।

ਮਾਹਿਰਾਂ ਨੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ ਅਤੇ ਜਲ ਸੰਭਾਲ਼, ਮੀਂਹ ਦੇ ਪਾਣੀ ਦੀ ਸੰਭਾਲ਼, ਸਤਹੀ ਜਲ ਪ੍ਰਬੰਧਨ ਅਤੇ ਪਾਣੀ ਦੀ ਸ਼ੁੱਧਤਾ ਦੇ ਖੇਤਰਾਂ ਵਿੱਚ ਪਰੰਪਰਾਗਤ ਗਿਆਨ ਅਤੇ ਪ੍ਰਥਾਵਾਂ ਦਾ ਦਸਤਾਵੇਜ਼ੀਕਰਣ ਕਰਨ ਅਤੇ ਉਨ੍ਹਾਂ ਦਾ ਪ੍ਰਸਾਰ ਕਰਨ ਦੇ ਉਪਾਅ ਸੁਝਾਏ। ਪ੍ਰੋਫੈਸਰ ਪ੍ਰਦੀਪ ਪੀ. ਮਜ਼ੂਮਦਾਰ, ਭਾਰਤੀ ਵਿਗਿਆਨ ਸੰਸਥਾ (ਆਈਆਈਐੱਸਸੀ), ਬੰਗਲੁਰੂ ਨੇ ਆਪਣੀ ਸੰਖੇਪ ਪੇਸ਼ਕਾਰੀ ਦੁਆਰਾ ਪ੍ਰਾਚੀਨ ਭਾਰਤ ਵਿੱਚ ਜਲ ਵਿਗਿਆਨ (ਹਾਈਡ੍ਰੋਲੌਜੀ) ਦੀ ਸਮਾਂ ਰੇਖਾ (ਟਾਈਮਲਾਈਨ) ਪ੍ਰਦਾਨ ਕੀਤੀ। ਪਦਮ ਭੂਸ਼ਣ ਪ੍ਰੋਫੈਸਰ ਅਨਿਲ ਜੋਸ਼ੀ ਨੇ ਜਲ, ਈਕੋਲੌਜੀ ਅਤੇ ਵਾਤਾਵਰਣ ਦੀ ਨਿਰੰਤਰ ਰੱਖਿਆ ਅਤੇ ਸੁਰੱਖਿਆ ਲਈ ਕੁਦਰਤ ਦੇ ਪਿੱਛੇ ਦੇ ਵਿਗਿਆਨ ਨੂੰ ਸਮਝਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

ਪ੍ਰੋਫੈਸਰ ਸਰੋਜ ਕੇ. ਬਾਰਿਕ ਨੇ ਸਮਾਜ ਲਈ ਪ੍ਰਾਚੀਨ ਜਲ ਸੰਭਾਲ਼ ਪ੍ਰਣਾਲੀਆਂ ਦੇ ਮਹੱਤਵ ਨੂੰ ਹੁਲਾਰਾ ਦੇਣ ਲਈ ਅਤੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ’ਤੇ ਟਿਪਣੀ ਕੀਤੀ। ਇਸ ਤੋਂ ਇਲਾਵਾ, ਜੈਵ ਵਿਭਿੰਨਤਾ ਸੰਭਾਲ਼ ਉਪਾਵਾਂ ਵਿੱਚ ਪਰੰਪਰਾਗਤ ਗਿਆਨ ਲਈ ਜਿਵੇਂ ਪੂਜਾ ਸਥਾਨ ਦੇ ਰੂਪ ਵਿੱਚ ਜੰਗਲਾਂ ਦਾ ਪ੍ਰਯੋਗ (ਸੈਕਰੇਡ ਗਰੋਵਸ) ਝੂਮ ਖੇਤੀ (ਵਣ-ਕਲਟੀਵੇਸ਼ਨ) ’ਤੇ ਵੀ ਚਰਚਾ ਕੀਤੀ ਗਈ।

ਸਬ-ਕਮੇਟੀ ਦੀ ਇਹ ਮੀਟਿੰਗ ਜਲ ਸੰਭਾਲ਼ ਅਤੇ ਵਿਭਿੰਨ ਈਕੋਲੌਜੀ ਪ੍ਰਥਾਵਾਂ ’ਤੇ ਵਿਗਿਆਨਿਕ ਅਧਾਰ ਦੇ ਨਾਲ ਭਾਰਤੀ ਪਰੰਪਰਾਗਤ ਗਿਆਨ ਦੇ ਪ੍ਰਸਾਰ ਦੇ ਉਪਾਵਾਂ ’ਤੇ ਖੁੱਲ੍ਹੀ ਚਰਚਾ ਦੇ ਨਾਲ ਸਮਾਪਤ ਹੋਈ।

 

*************

ਐੱਸਐੱਨਸੀ/ਪੀਕੇ


(Release ID: 1924499)
Read this release in: English , Urdu , Hindi , Tamil , Telugu