ਉਪ ਰਾਸ਼ਟਰਪਤੀ ਸਕੱਤਰੇਤ
ਨਾਗਰਿਕ ਕੇਂਦਰਿਤ ਸ਼ਾਸਨ ਇੱਕ ਵਿਕਲਪ ਨਹੀਂ, ਬਲਕਿ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਸ਼ਾਸਨ ਮਾਡਲ ਦੁਨੀਆ ਲਈ ਈਰਖਾ ਦਾ ਵਿਸ਼ਾ ਹੈ
ਉਪ ਰਾਸ਼ਟਰਪਤੀ ਨੇ ਸਿਵਲ ਸਰਵੈਂਟਸ ਨੂੰ ‘ਪ੍ਰਾਈਡ’ ਦਾ ਮੰਤਰ ਦਿੱਤਾ
ਸਿਵਲ ਸੇਵਾਵਾਂ ਸ਼ਾਸਨ ਦੀ ਰੀੜ੍ਹ ਹਨ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ 1984 ਬੈਚ ਦੇ ਆਈਏਐੱਸ ਅਫਸਰਾਂ ਦੁਆਰਾ ਸਹਿ-ਲੇਖਿਤ ਕਿਤਾਬ 'ਰਿਫਲੈਕਸ਼ਨਜ਼ ਔਨ ਇੰਡੀਆਜ਼ ਪਬਲਿਕ ਪੌਲਿਸੀਜ਼' ਰਿਲੀਜ਼ ਕੀਤੀ
Posted On:
13 MAY 2023 3:52PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਕਿਹਾ ਕਿ ਸਿਵਲ ਸੇਵਾਵਾਂ ਸ਼ਾਸਨ ਦੀ ਰੀੜ੍ਹ ਹਨ, ਅਤੇ ਦੇਸ਼ ਵਿੱਚ ਸਰਕਾਰੀ ਨੀਤੀਆਂ ਨੂੰ ਲਾਗੂ ਕਰਨ ਵਿੱਚ ਇਨ੍ਹਾਂ ਦੁਆਰਾ ਇੱਕ ਬੁਨਿਆਦੀ ਭੂਮਿਕਾ ਨਿਭਾਈ ਗਈ ਹੈ। ਉਹ ਅੱਜ ਨਵੀਂ ਦਿੱਲੀ ਦੇ ਉਪ-ਰਾਸ਼ਟਰਪਤੀ ਨਿਵਾਸ ਵਿਖੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 1984 ਬੈਚ ਦੇ ਅਧਿਕਾਰੀਆਂ ਦੁਆਰਾ ਸਹਿ-ਲੇਖਿਤ ਪੁਸਤਕ ‘ਰਿਫਲੈਕਸ਼ਨਜ਼ ਔਨ ਇੰਡੀਆਜ਼ ਪਬਲਿਕ ਪਾਲਿਸੀਜ਼’ ਦੇ ਰਿਲੀਜ਼ ਮੌਕੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰ ਰਹੇ ਸਨ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਸ਼ਾਸਨ ਮਾਡਲ ਪਾਰਦਰਸ਼ਤਾ, ਜਵਾਬਦੇਹੀ, ਡਿਜੀਟਾਈਜ਼ੇਸ਼ਨ, ਨਵੀਨਤਾ ਅਤੇ ਉੱਦਮਤਾ 'ਤੇ ਕੇਂਦਰਿਤ ਹੈ, ਜੋ ਕਿ ਵਿਸ਼ਵ ਲਈ ਈਰਖਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ "ਕਮਜ਼ੋਰ ਵਰਗਾਂ ਦਾ ਸਸ਼ਕਤੀਕਰਣ ਅਤੇ ਉੱਨਤੀ ਸਫਲ ਯੋਜਨਾਵਾਂ ਨਾਲ ਪ੍ਰਭਾਵਿਤ ਹੋਇਆ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਸਭ ਤੋਂ ਹਾਸ਼ੀਏ 'ਤੇ ਰਹਿਣ ਵਾਲੇ ਨਾਗਰਿਕਾਂ ਦੀ ਵੀ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਹੋਵੇ।”
ਉਪ ਰਾਸ਼ਟਰਪਤੀ ਸ਼੍ਰੀ ਧਨਖੜ ਨੇ ਸਿਵਲ ਕਰਮਚਾਰੀਆਂ ਨੂੰ ਮਾਣ (‘ਪ੍ਰਾਈਡ’) ਨਾਲ ਦੇਸ਼ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸਤਾਰਪੂਰਵਕ ਦੱਸਿਆ, ਇਸ ਦਾ ਅਰਥ ਹੈ ਨਿੱਜੀ ਪੱਖਪਾਤ ਤੋਂ ਬਿਨਾਂ ਜਨਤਕ ਸੇਵਾ, ਜ਼ਮੀਨੀ ਪੱਧਰ 'ਤੇ ਲਾਗੂ ਕਾਨੂੰਨ ਦਾ ਰਾਜ, ਜਨਤਾ ਨਾਲ ਪੇਸ਼ ਆਉਣ ਵਿੱਚ ਇਮਾਨਦਾਰੀ, ਡਿਊਟੀ ਪ੍ਰਤੀ ਸਮਰਪਣ ਅਤੇ ਨੀਤੀਗਤ ਟੀਚਿਆਂ ਦੀ ਪ੍ਰਾਪਤੀ ਵਿੱਚ ਦਕਸ਼ਤਾ।
ਸ਼੍ਰੀ ਧਨਖੜ ਨੇ ਉਸ ਮਹੱਤਵਪੂਰਨ ਭੂਮਿਕਾ ਨੂੰ ਵੀ ਉਜਾਗਰ ਕੀਤਾ ਜੋ ਸੇਵਾਮੁਕਤ ਸਿਵਲ ਸੇਵਕਾਂ ਦੁਆਰਾ ਇੱਕ ਵਿਲੱਖਣ ਕੀਮਤੀ ਰਾਸ਼ਟਰੀ ਮਨੁੱਖੀ ਸਰੋਤ ਵਜੋਂ ਨਿਭਾਈ ਜਾ ਸਕਦੀ ਹੈ। ਉਪ ਰਾਸ਼ਟਰਪਤੀ ਨੇ ਰੇਖਾਂਕਿਤ ਕੀਤਾ, "ਸੇਵਾਮੁਕਤ ਸਿਵਲ ਸੇਵਕ, ਸਾਡੀਆਂ ਸੰਵਿਧਾਨਕ ਸੰਸਥਾਵਾਂ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਅੰਦਰੋਂ ਅਤੇ ਬਾਹਰੋਂ ਗੈਰ-ਵਾਜਬ ਤੌਰ 'ਤੇ ਦਾਗ਼ਦਾਰ ਅਤੇ ਗੰਧਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਝੂਠੇ ਅਤੇ ਰਾਸ਼ਟਰ ਵਿਰੋਧੀ ਬਿਰਤਾਂਤਾਂ ਦਾ ਮੁਕਾਬਲਾ ਕਰਨ ਅਤੇ ਬੇਅਸਰ ਕਰਨ ਲਈ ਪੂਰੀ ਤਰ੍ਹਾਂ ਤੈਨਾਤ ਹਨ।"
ਉਪ ਰਾਸ਼ਟਰਪਤੀ ਨੇ ਮੰਨਿਆ ਕਿ ਲੋਕਤੰਤਰੀ ਸ਼ਾਸਨ ਦੀਆਂ ਆਪਣੀਆਂ ਵਿਲੱਖਣ ਚੁਣੌਤੀਆਂ ਹਨ, ਅਤੇ ਉਨ੍ਹਾਂ ਨੇ ਸਿਵਲ ਸੇਵਕਾਂ ਨੂੰ ਕਾਨੂੰਨ ਅਤੇ ਸੰਵਿਧਾਨ ਦੇ ਸ਼ਾਸਨ ਪ੍ਰਤੀ ਅਟੁੱਟ ਅਤੇ ਦ੍ਰਿੜ ਵਚਨਬੱਧਤਾ ਦਾ ਪ੍ਰਦਰਸ਼ਨ ਕਰਨ ਲਈ ਕਿਹਾ। ਉਨ੍ਹਾਂ ਚਾਨਣਾ ਪਾਇਆ “ਦੇਸ਼ ਦੇ ਕੁਝ ਹਿੱਸਿਆਂ ਵਿੱਚ ਸੱਤਾਧਾਰੀ ਨਿਜ਼ਾਮ ਨਾਲ ਅਧਿਕਾਰੀਆਂ ਦੀ ਰਾਜਨੀਤਿਕ ਸ਼ਮੂਲੀਅਤ ਸੰਘਵਾਦ ਦੀ ਸਰਵਉੱਚਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਇਹ ਸਾਰੇ ਸਬੰਧਤਾਂ ਦੁਆਰਾ ਪ੍ਰਣਾਲੀਗਤ ਧਿਆਨ ਦੀ ਮੰਗ ਕਰਦਾ ਹੈ।”
'ਰਿਫਲੈਕਸ਼ਨਜ਼ ਔਨ ਇੰਡੀਆਜ਼ ਪਬਲਿਕ ਪੌਲਿਸੀਜ਼’ (‘ਭਾਰਤ ਦੀਆਂ ਜਨਤਕ ਨੀਤੀਆਂ 'ਤੇ ਪ੍ਰਤੀਬਿੰਬ') ਪੁਸਤਕ ਵਿੱਚ, ਜਨਤਕ ਨੀਤੀ ਦੇ ਵਿਭਿੰਨ ਖੇਤਰਾਂ ਵਿੱਚ ਦੇਸ਼ ਨੂੰ ਦਰਪੇਸ਼ ਕੁਝ ਸਭ ਤੋਂ ਵੱਧ ਦਬਾਅ ਵਾਲੇ ਮੁੱਦਿਆਂ ਨਾਲ ਨਜਿੱਠਣ ਸਬੰਧੀ, 1984 ਬੈਚ ਦੇ ਦਸ ਆਈਏਐੱਸ ਅਫਸਰਾਂ ਦੀ ਸੂਝ ਅਤੇ ਵਿਸ਼ਲੇਸ਼ਣ ਨੂੰ ਇਕੱਤਰ ਕੀਤਾ ਗਿਆ ਹੈ। ਇਸ ਮੌਕੇ ਕਈ ਸਿਵਲ ਸੇਵਾਵਾਂ ਦੇ ਸੇਵਾਮੁਕਤ ਅਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਉਪ ਰਾਸ਼ਟਰਪਤੀ ਦੇ ਭਾਸ਼ਣ ਦੇ ਪੂਰੇ ਪਾਠ ਲਈ ਇੱਥੇ ਕਲਿੱਕ ਕਰੋ
Click Here for full text of the Vice President’s Speech
*********
ਐੱਮਐੱਸ/ਆਰਕੇ/ਆਰਸੀ
(Release ID: 1923961)
Visitor Counter : 130