ਵਿੱਤ ਮੰਤਰਾਲਾ
azadi ka amrit mahotsav

ਏਪੀਵਾਈ ਨੇ ਸਫਲਤਾਪੂਰਵਕ ਅਮਲ ਦੇ 8 ਸਾਲ ਪੂਰੇ ਕੀਤੇ, ਯੋਜਨਾ ਵਿੱਚ 5.25 ਕਰੋੜ ਤੋਂ ਵੱਧ ਗਾਹਕ ਸ਼ਾਮਲ ਹੋਏ

Posted On: 11 MAY 2023 6:52PM by PIB Chandigarh

ਅਟਲ ਪੈਨਸ਼ਨ ਯੋਜਨਾ (ਏਪੀਵਾਈ) ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਸਮਾਜਿਕ ਸੁਰੱਖਿਆ ਯੋਜਨਾ ਹੈ, ਜੋ ਸਫਲਤਾਪੂਰਵਕ ਲਾਗੂ ਹੋਣ ਦੇ ਅੱਠ ਸਾਲ ਪੂਰੇ ਕਰ ਚੁੱਕੀ ਹੈ। ਇਹ ਯੋਜਨਾ 9 ਮਈ 2015 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਭਾਰਤ ਦੇ ਸਾਰੇ ਨਾਗਰਿਕਾਂ, ਖਾਸ ਤੌਰ 'ਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਬੁਢਾਪਾ ਆਮਦਨ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ।

ਇਹ ਸਕੀਮ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹੋਏ ਪੂਰੇ ਦੇਸ਼ ਵਿੱਚ ਵਿਆਪਕ ਤੌਰ 'ਤੇ ਲਾਗੂ ਕੀਤੀ ਗਈ ਹੈ ਅਤੇ ਕੁੱਲ ਨਾਮਾਂਕਣ 5.25 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਏਪੀਵਾਈ ਨਾਮਾਂਕਣਾਂ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਲਗਾਤਾਰ ਵਧਦਾ ਰੁਝਾਨ ਦਿਖਾਇਆ ਹੈ। ਨਵੇਂ ਦਾਖਲਿਆਂ ਵਿੱਚ, ਵਿੱਤੀ ਸਾਲ 2020-21 ਦੇ ਮੁਕਾਬਲੇ ਵਿੱਤੀ ਸਾਲ 2021-22 ਵਿੱਚ 25% ਦੇ ਵਾਧੇ ਦੀ ਤੁਲਨਾ ਵਿੱਚ ਵਿੱਤੀ ਸਾਲ 2021-22 ਦੇ ਮੁਕਾਬਲੇ ਵਿੱਤੀ ਸਾਲ 2022-23 ਵਿੱਚ 20% ਦਾ ਵਾਧਾ ਹੋਇਆ ਹੈ। ਅੱਜ ਤੱਕ, ਏਪੀਵਾਈ ਵਿੱਚ ਪ੍ਰਬੰਧਨ ਅਧੀਨ ਕੁੱਲ ਅਸਾਸੇ (ਏਯੂਐੱਮ) 28,434 ਕਰੋੜ ਰੁਪਏ ਤੋਂ ਵੱਧ ਹੈ ਅਤੇ ਇਸ ਸਕੀਮ ਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 8.92% ਦੀ ਨਿਵੇਸ਼ ਵਾਪਸੀ ਕੀਤੀ ਹੈ।

ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਪੈਨਸ਼ਨ ਦੇ ਘੇਰੇ ਵਿੱਚ ਲਿਆਉਣ ਦਾ ਇਹ ਮੁਕਾਮ ਸਰਕਾਰੀ ਅਤੇ ਨਿੱਜੀ ਬੈਂਕਾਂ, ਖੇਤਰੀ ਪੇਂਡੂ ਬੈਂਕਾਂ, ਪੇਮੈਂਟ ਬੈਂਕਾਂ, ਸਮਾਲ ਫਾਈਨਾਂਸ ਬੈਂਕਾਂ, ਡਾਕ ਵਿਭਾਗ ਦੇ ਅਣਥੱਕ ਯਤਨਾਂ ਅਤੇ ਰਾਜ ਪੱਧਰੀ ਬੈਂਕਰ ਕਮੇਟੀਆਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। 

ਨਵਾਂ ਏਪੀਵਾਈ ਖਾਤਾ 18-40 ਸਾਲ ਦੀ ਉਮਰ ਦੇ ਕਿਸੇ ਵੀ ਭਾਰਤੀ ਨਾਗਰਿਕ ਦੁਆਰਾ ਖੋਲ੍ਹਿਆ ਜਾ ਸਕਦਾ ਹੈ, ਜਿਸ ਕੋਲ ਬਚਤ ਬੈਂਕ ਖਾਤਾ ਹੈ ਅਤੇ ਜੋ ਆਮਦਨ ਕਰ ਦਾਤਾ ਨਹੀਂ ਹੈ। ਏਪੀਵਾਈ ਦੇ ਤਹਿਤ, ਇੱਕ ਗਾਹਕ ਨੂੰ 60 ਸਾਲ ਦੀ ਉਮਰ ਤੋਂ 1000 ਰੁਪਏ ਤੋਂ 5000 ਰੁਪਏ ਪ੍ਰਤੀ ਮਹੀਨਾ ਦੀ ਉਮਰ ਭਰ ਦੀ ਘੱਟੋ-ਘੱਟ ਗਾਰੰਟੀਸ਼ੁਦਾ ਪੈਨਸ਼ਨ ਮਿਲੇਗੀ, ਜੋ ਕਿ ਉਨ੍ਹਾਂ ਦੇ ਯੋਗਦਾਨਾਂ 'ਤੇ ਨਿਰਭਰ ਕਰਦੀ ਹੈ, ਜੋ ਕਿ ਏਪੀਵਾਈ ਸਕੀਮ ਵਿੱਚ ਸ਼ਾਮਲ ਹੋਣ ਦੀ ਉਮਰ ਦੇ ਆਧਾਰ 'ਤੇ ਵੱਖ-ਵੱਖ ਹੋਵੇਗੀ। ਉਹੀ ਪੈਨਸ਼ਨ ਗਾਹਕ ਦੀ ਮੌਤ ਤੋਂ ਬਾਅਦ ਗਾਹਕ ਦੇ ਪਤੀ/ਪਤਨੀ ਨੂੰ ਅਦਾ ਕੀਤੀ ਜਾਵੇਗੀ ਅਤੇ ਗਾਹਕ ਅਤੇ ਪਤੀ-ਪਤਨੀ ਦੋਵਾਂ ਦੀ ਮੌਤ ਹੋਣ 'ਤੇ, ਗਾਹਕ ਦੀ 60 ਸਾਲ ਦੀ ਉਮਰ ਤੱਕ ਇਕੱਠੀ ਹੋਈ ਪੈਨਸ਼ਨ ਦੀ ਰਕਮ ਨਾਮਜ਼ਦ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ।

ਪੀਐੱਫਆਰਡੀਏ ਭਾਰਤ ਸਰਕਾਰ ਦੁਆਰਾ ਕਲਪਨਾ ਅਨੁਸਾਰ ਭਾਰਤ ਨੂੰ ਇੱਕ ਪੈਨਸ਼ਨ ਪ੍ਰਾਪਤ ਸਮਾਜ ਬਣਾਉਣ ਲਈ ਹਮੇਸ਼ਾ ਵਚਨਬੱਧ ਹੈ।

ਪਿਛਲੇ 8 ਸਾਲਾਂ ਵਿੱਚ (ਲੱਖ ਵਿੱਚ) ਏਪੀਵਾਈ ਦੇ ਤਹਿਤ ਦਰਜ ਕੀਤੇ ਗਏ ਗਾਹਕਾਂ ਦੀ ਸੰਖਿਆ ਦੇ ਬੈਂਕਾਂ ਅਨੁਸਾਰ ਵੇਰਵੇ:

ਬੈਂਕਾਂ ਦੀ ਸ਼੍ਰੇਣੀ

ਤੱਕ (31 ਮਾਰਚ, 2016)

ਤੱਕ (31 ਮਾਰਚ, 2017)

ਤੱਕ (31 ਮਾਰਚ, 2018)

ਤੱਕ (31 ਮਾਰਚ, 2019)

ਤੱਕ (31 ਮਾਰਚ, 2020)

ਤੱਕ (31 ਮਾਰਚ, 2021)

ਤੱਕ (31 ਮਾਰਚ, 2022)

ਵਿੱਤੀ ਸਾਲ 2022-23 ਦੌਰਾਨ ਵਾਧਾ

ਤੱਕ (31 ਮਾਰਚ, 2023)

ਤੱਕ (09 ਮਈ, 2023)

ਜਨਤਕ ਖੇਤਰ ਦੇ ਬੈਂਕ

16.581

29.859

64.443

105.35

154.183

209.195

278.487

86.607

365.095

368.77

ਖੇਤਰੀ ਪੇਂਡੂ ਬੈਂਕ

4.763

11.152

19.871

31.711

43.301

57.107

75.280

24.267

99.548

100.41

ਪ੍ਰਾਈਵੇਟ ਬੈਂਕਾਂ

2.531

5.586

9.829

13.297

18.20

23.193

29.210

5.13

34.347

34.54

ਸਮਾਲ ਫਾਇਨਾਂਸ ਬੈਂਕ

-

-

-

0.09

0.157

0.351

0.862

0.785

1.648

1.67

ਭੁਗਤਾਨ ਬੈਂਕ

-

-

-

0.481

3.44

8.188

12.880

2.159

15.039

15.12

ਸਹਿਕਾਰੀ ਬੈਂਕਾਂ

0.22

0.339

0.456

0.543

0.705

0.80

0.928

0.141

1.069

1.10

ਡੀਓਪੀ

0.753

1.899

2.453

2.703

3.02

3.321

3.623

0.215

3.839

3.84

ਕੁੱਲ

24.84

48.83

97.05

154.18

223.01

302.15

401.27

119.31

520.58

525.45

****

ਪੀਪੀਜੀ/ਕੇਐੱਮਐੱਨ/ਐੱਚਐੱਨ


(Release ID: 1923722) Visitor Counter : 127