ਵਿੱਤ ਮੰਤਰਾਲਾ
ਸੀਬੀਆਈਸੀ ਨੇ ਕੇਂਦਰੀ ਟੈਕਸ ਅਧਿਕਾਰੀਆਂ ਲਈ ਏਸੀਈਐੱਸ-ਜੀਐੱਸਟੀ ਬੈਕਐਂਡ ਐਪਲੀਕੇਸ਼ਨ ਵਿੱਚ ਜੀਐੱਸਟੀ ਰਿਟਰਨਾਂ ਲਈ ਔਟੋਮੇਟਿਡ ਰਿਟਰਨ ਸਕਰੂਟਨੀ ਮੌਡਿਊਲ ਲਾਂਚ ਕੀਤਾ
Posted On:
11 MAY 2023 6:51PM by PIB Chandigarh
ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਸ ਬੋਰਡ (CBIC) ਦੇ ਪ੍ਰਦਰਸ਼ਨ ਦੀ ਹਾਲ ਹੀ ਵਿੱਚ ਸਮੀਖਿਆ ਕੀਤੀ ਗਈ ਸੀ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਜੀਐੱਸਟੀ ਰਿਟਰਨ ਦੇ ਲਈ ਛੇਤੀ ਤੋਂ ਛੇਤੀ ਇੱਕ ਔਟੋਮੇਟਿਡ ਰਿਟਰਨ ਸਕਰੂਟਨੀ ਮੌਡਿਊਲ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ।
ਪਾਲਣਾ ਤਸਦੀਕ ਦੇ ਇਸ ਗੈਰ-ਦਖਲਅੰਦਾਜ਼ੀ ਸਾਧਨ ਨੂੰ ਲਾਗੂ ਕਰਨ ਲਈ, ਸੀਬੀਆਈਸੀ ਨੇ ਇਸ ਹਫ਼ਤੇ ਕੇਂਦਰੀ ਟੈਕਸ ਅਧਿਕਾਰੀਆਂ ਲਈ ਏਸੀਈਐੱਸ-ਜੀਐੱਸਟੀ ਬੈਕਐਂਡ ਐਪਲੀਕੇਸ਼ਨ ਵਿੱਚ ਜੀਐੱਸਟੀ ਰਿਟਰਨ ਲਈ ਔਟੋਮੇਟਿਡ ਰਿਟਰਨ ਸਕਰੂਟਨੀ ਮੌਡਿਊਲ ਲਾਂਚ ਕੀਤਾ ਹੈ। ਇਹ ਮੌਡਿਊਲ ਅਧਿਕਾਰੀਆਂ ਨੂੰ ਡਾਟਾ ਐਨਾਲੀਟਿਕਸ ਅਤੇ ਸਿਸਟਮ ਦੁਆਰਾ ਪਹਿਚਾਣੇ ਗਏ ਜ਼ੋਖਮਾਂ ਦੇ ਅਧਾਰ ‘ਤੇ ਚੁਣੇ ਹੋਏ ਕੇਂਦਰੀ ਪ੍ਰਸ਼ਾਸਿਤ ਟੈਕਸਦਾਤਾਵਾਂ ਨੂੰ ਜੀਐੱਸਟੀ ਰਿਟਰਨਾਂ ਦੀ ਜਾਂਚ (ਕਰੌਸ-ਚੈੱਕ) ਕਰਨ ਦੇ ਸਮਰੱਥ (ਯੋਗ) ਬਣਾਵੇਗਾ। ਮੌਡਿਊਲ ਵਿੱਚ ਰਿਟਰਨ ਨਾਲ ਜੁੜੇ ਜ਼ੋਖਮਾਂ ਦੇ ਕਾਰਨ ਪੈਦਾ ਹੋਏ ਖਤਰਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਟੈਕਸ ਅਥਾਰਟੀਆਂ ਨੂੰ ਫਾਰਮ ਏਐੱਸਐੱਮਟੀ-10 ਦੇ ਤਹਿਤ ਪਾਈਆਂ ਗਈਆਂ ਵਿਸੰਗਤੀਆਂ ਬਾਰੇ ਗੱਲਬਾਤ ਕਰਨ ਲਈ ਜੀਐੱਸਟੀਐੱਨ ਕੌਮਨ ਪੋਰਟਲ ਦੇ ਰਾਹੀਂ ਟੈਕਸਦਾਤਾਵਾਂ ਨਾਲ ਇੱਕ ਵਰਕਫਲੋ ਪ੍ਰਦਾਨ ਕੀਤਾ ਜਾਂਦਾ ਹੈ। ਫਾਰਮ ਏਐੱਸਐੱਮਟੀ-11 ਵਿੱਚ ਟੈਕਸਦਾਤਾ ਦੇ ਜਵਾਬ ਦੀ ਪ੍ਰਾਪਤੀ ਅਤੇ ਫਾਰਮ ਏਐੱਸਐੱਮਟੀ-12 ਵਿੱਚ ਜਵਾਬ ਦੀ ਸਵੀਕ੍ਰਿਤੀ (ਮਨਜ਼ੂਰੀ)ਦੀ ਆਦੇਸ਼ ਜਾਰੀ ਕਰਨ ਜਾਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਜਾਂ ਲੇਖਾ ਪਰੀਖਿਆ (ਆਡਿਟ)/ਜਾਂਚ ਦੀ ਸ਼ੁਰੂਆਤ ਦੇ ਰੂਪ ਵਿੱਚ ਕਾਰਵਾਈ ਕੀਤੀ ਜਾਂਦੀ ਹੈ।
ਇਹ ਸਵੈਚਲਿਤ ਰਿਟਰਨ ਜਾਂਚ ਮੌਡਿਊਲ ਵਿੱਤੀ ਵਰ੍ਹੇ 2019-20 ਲਈ ਜੀਐੱਸਟੀ ਰਿਟਰਨਾਂ ਦੀ ਜਾਂਚ ਦੇ ਨਾਲ ਸ਼ੁਰੂ ਹੋਇਆ ਹੈ। ਇਸ ਮੰਤਵ ਲਈ ਜ਼ਰੂਰੀ ਡਾਟਾ ਪਹਿਲਾਂ ਹੀ ਅਧਿਕਾਰੀਆਂ ਦੇ ਡੈਸ਼ਬੋਰਡ 'ਤੇ ਉਪਲਬਧ ਕਰਵਾਇਆ ਜਾ ਚੁਕਾ ਹੈ।
***********
ਪੀਪੀਜੀ/ਕੇਐੱਮਐੱਨ/ਐੱਚਐੱਨ
(Release ID: 1923719)
Visitor Counter : 126