ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਈਐੱਮਸੀਆਰ ਦੀ ਆਈਡਰੋਨ ਪਹਿਲ ਦੇ ਤਹਿਤ ਬਲੱਡ ਬੈਗ ਡਿਲੀਵਰੀ ਦਾ ਟ੍ਰਾਇਲ ਰਨ ਸਫ਼ਲਤਾਪੂਰਵਕ ਕੀਤਾ ਗਿਆ
ਇਸ ਉਦਘਾਟਨ ਉਡਾਣ ਨੇ ਭਾਰਤ ਵਿੱਚ ਪਹਿਲੀ ਵਾਰ ਜੀਆਈਐੱਮਐੱਸ ਅਤੇ ਐੱਲਐੱਚਐੱਮਸੀ ਨਾਲ ਬਲੱਡ ਦੇ ਨਮੂਨੇ ਦੀ 10 ਯੂਨਿਟ ਦਾ ਪਰਿਵਹਨ (ਟ੍ਰਾਂਸਪੋਰਟੇਸ਼ਨ )ਕੀਤਾ
ਟੈਕਨੋਲੋਜੀ ਨੂੰ ਹੁਲਾਰਾ ਇੱਕ ਅਜਿਹਾ ਪ੍ਰਵੇਗਕ ਹੈ ਜੋ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਮੁਤਾਬਿਕ ਭਾਰਤ ਨੂੰ ਹੌਲੀ-ਹੌਲੀ ਇੱਕ ਵਿਕਸਿਤ ਦੇਸ਼ ਦਾ ਦਰਜ਼ਾ ਪਾਉਣ ਵੱਲ ਧੱਕ ਰਿਹਾ ਹੈ: ਡੀਜੀ, ਆਈਸੀਐੱਮਆਰ
Posted On:
10 MAY 2023 6:03PM by PIB Chandigarh
ਭਾਰਤ ਵਿੱਚ ਡਰੋਨ ਈਕੋਸਿਸਟਮ ਦਾ ਵਿਸਤਾਰ ਕਰਨ ਦਾ ਰਾਸ਼ਟਰੀ ਮਿਸ਼ਨ ਜਾਰੀ ਰੱਖਦੇ ਹੋਏ, ਕੇਂਦਰੀ ਸਿਹਤ ਮੰਤਰਾਲੇ ਦੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਅੱਜ ਇੱਥੇ ਆਪਣੀ ਆਈਡਰੋਨ ਪਹਿਲ ਦੇ ਤਹਿਤ ਡਰੋਨ ਦੁਆਰਾ ਬਲੱਡ ਬੈਗ ਦੀ ਡਿਲੀਵਰੀ ਕਰਨ ਦਾ ਟਰਾਇਲ ਰਨ ਸਫਲਤਾਪੂਰਵਕ ਪੂਰਾ ਕੀਤਾ। ਆਈਐੱਮਸੀਆਰ, ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ (ਐੱਲਐੱਚਐੱਮਸੀ), ਗ੍ਰੇਟਰ ਨੋਇਡਾ ਦੇ ਸਰਕਾਰੀ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਜੀਆਈਐੱਮਐੱਸ), ਅਤੇ ਨੋਇਡਾ ਸਥਿਤ ਜੇਪੀ ਇੰਸਟੀਟਿਊਟ ਆਵ੍ ਇਨਫਰਮੇਸ਼ਨ ਟੈਕਨੋਲੋਜੀ (ਜੇਆਈਆਈਟੀ), ਦੇ ਸਹਿਯੋਗ ਭਰੇ ਪ੍ਰਯਾਸਾਂ ਨਾਲ ਦੇਸ਼ ਵਿੱਚ ਪਹਿਲੀ ਵਾਰ ਇੱਕ ਬੇਹਦ ਮਹੱਤਵਪੂਰਨ ਵੈਲੀਡੇਸ਼ਨ ਸਟੱਡੀ ਦੇ ਹਿੱਸੇ ਦੇ ਤੌਰ 'ਤੇ ਇਸ ਟ੍ਰਾਇਲ ਰਨ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਉਦਘਾਟਨੀ ਟ੍ਰਾਇਲ ਉਡਾਣ ਨੇ ਵਿਜ਼ੁਅਲ ਲਾਈਨ ਆਵ੍ ਸਾਈਟ (ਵੀਐੱਲਓਐੱਸ) ਵਿੱਚ ਜੀਆਈਐੱਮਐੱਸ ਅਤੇ ਐੱਲਐੱਚਐੱਮਸੀ ਤੋਂ ਬਲੱਡ ਦੇ ਪੂਰੇ ਨਮੂਨਿਆਂ ਦੀ 10 ਯੂਨਿਟਸ ਦਾ ਪਰਿਵਹਨ ਕੀਤਾ।
ਐੱਲਐੱਚਐੱਮਸੀ ਅਤੇ ਜੀਆਈਐੱਮਐੱਸ ਨੂੰ ਬਲੱਡ ਬੈਗ ਦੀ ਸਪਲਾਈ ਅਤੇ ਨਮੂਨਿਆਂ ਦੀ ਜਾਂਚ ਲਈ ਕੇਂਦਰ ਵਜੋਂ ਸ਼ਾਮਲ ਕੀਤਾ ਗਿਆ ਹੈ, ਉੱਥੇ ਜੇਆਈਆਈਟੀ ਡਰੋਨ ਉਡਾਣਾਂ ਦੇ ਲਾਗੂਕਰਨ ਕੇਂਦਰ ਵਜੋਂ ਕੰਮ ਕਰ ਰਿਹਾ ਹੈ। ਆਈਸੀਐੱਮਆਰ- ਹੈੱਡਕੁਆਰਟਰ ਦੇ ਵਿਗਿਆਨਿਕਾਂ ਦੁਆਰਾ ਇਸ ਦੇ ਪ੍ਰੋਟੋਕੋਲ ਨਿਰਮਾਣ, ਸਟੱਡੀ ਡਿਜ਼ਾਇਨਿੰਗ, ਲਾਗੂ ਕਰਨਾ ਅਤੇ ਪ੍ਰੌਜੈਕਟ ਦੇ ਤਾਲਮੇਲ ਦਾ ਕੰਮ ਕੀਤਾ ਜਾ ਰਿਹਾ ਹੈ।
ਭਾਰਤ ਵਿੱਚ ਡਰੋਨ ਈਕੋਸਿਸਟਮ ਦਾ ਵਿਸਤਾਰ ਕਰਨ ਦੇ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੇ ਖੇਤੀਬਾੜੀ, ਰੱਖਿਆ, ਆਪਦਾ ਰਾਹਤ ਅਤੇ ਸਿਹਤ ਸੇਵਾ ਜਿਹੇ ਵੱਖ-ਵੱਖ ਖੇਤਰਾਂ ਵਿੱਚ ਡਰੋਨ ਦੇ ਇਨੋਵੇਟਿਵ ਉਪਯੋਗ ਲਈ ਇੱਕ ਅਧਾਰ ਮੁਹਾਇਆ ਕੀਤਾ ਹੈ। ਡਰੋਨ ਨਿਯਮ 2022 ਵਿੱਚ ਛੁੱਟ ਦੇ ਨਾਲ, ਇਨ੍ਹਾਂ ਖੇਤਰਾਂ ਵਿੱਚ ਡਰੋਨ ਵਰਗੀਆਂ ਨਵੀਆਂ ਤਕਨੀਕਾਂ ਨੂੰ ਸ਼ਾਮਲ ਕਰਨਾ ਹੁਣ ਖੋਜਕਰਤਾਵਾਂ ਅਤੇ ਡਰੋਨ ਆਪਰੇਟਰਾਂ ਲਈ ਆਸਾਨ ਹੋ ਗਿਆ ਹੈ।
ਆਈਸੀਐੱਮਆਰ ਸਿਹਤ ਸਬੰਧੀ ਉਦੇਸ਼ਾਂ ਲਈ ਡਰੋਨ ਦਾ ਉਪਯੋਗ ਕਰਨ ਵਿੱਚ ਮੋਹਰੀ ਰਿਹਾ ਹੈ ਅਤੇ ਉਸ ਨੇ ਮਣੀਪੁਰ ਅਤੇ ਨਾਗਾਲੈਂਡ ਦੇ ਦੁਰ-ਦੁਰਾਡੇ ਦੇ ਖੇਤਰਾਂ ਵਿੱਚ ਮੈਡੀਕਲ ਸਪਲਾਈ, ਟੀਕੇ ਅਤੇ ਦਵਾਈਆਂ ਦੀ ਡਿਲੀਵਰੀ ਦਾ ਸਫ਼ਲਤਾਪੂਰਵਕ ਸੰਚਾਲਣ ਕੀਤਾ ਹੈ। ਬਲੱਡ ਦੀ ਡਰੋਨ ਅਧਾਰਿਤ ਡਿਲੀਵਰੀ ਦੇਸ਼ ਦੇ ਅੰਦਰ ਅੰਤਿਮ ਮੀਲ ਤੱਕ ਬਲੱਡ ਪਹੁੰਚਾਉਣ ਵਿੱਚ ਲੱਗਣ ਵਾਲੇ ਸਮੇਂ ਨੂੰ ਘਟ ਕਰ ਦੇਵੇਗੀ।
ਇਸ ਪ੍ਰੋਗਰਾਮ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਆਈਐੱਮਸੀਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਜ਼ੋਰ ਦੇ ਕੇ ਕਿਹਾ ਕਿ “ਇਸ ‘ਆਈ-ਡਰੋਨ’ ਦਾ ਉਪਯੋਗ ਪਹਿਲੀ ਵਾਰ ਆਈਸੀਐੱਮਆਰ ਦੁਆਰਾ ਕੋਵਿਡ-19 ਮਹਾਮਾਰੀ ਦੌਰਾਨ ਪਹੁੰਚਯੋਗ ਖੇਤਰਾਂ ਵਿੱਚ ਟੀਕੇ ਪਹੁੰਚਾਉਣ ਲਈ ਕੀਤਾ ਗਿਆ ਸੀ। ਅੱਜ ਅਸੀਂ ਬਲੱਡ ਅਤੇ ਬਲੱਡ ਨਾਲ ਸਬੰਧਿਤ ਅਜਿਹੇ ਉਤਪਾਦਾਂ ਦਾ ਪਰਿਵਹਨ ਇਸ ਤਰ੍ਹਾ ਕਰ ਰਹੇ ਹਾਂ, ਜਿਨ੍ਹਾਂ ਨੂੰ ਘੱਟ ਤਾਪਮਾਨ ’ਤੇ ਰੱਖਿਆ ਜਾਣਾ ਚਾਹੀਦਾ ਹੈ। ਇਸ ਪ੍ਰਯੋਗ ਤੋਂ ਬਾਅਦ, ਅਸੀਂ ਪਾਇਆ ਕਿ ਨਾ ਸਿਰਫ਼ ਅਸੀਂ ਤਾਪਮਾਨ ਨੂੰ ਬਣਾਏ ਰੱਖ ਸਕਦੇ ਹਾਂ, ਬਲਕਿ ਪਰਿਵਹਨ ਕੀਤੇ ਗਏ ਉਤਪਾਦਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। ਅਸੀਂ ਐਂਬੂਲੈਂਸ ਰਾਹੀਂ ਇੱਕ ਹੋਰ ਨਮੂਨਾ ਭੇਜਿਆ , ਅਤੇ ਜੇਕਰ ਦੋਵਾਂ ਤਰੀਕਿਆਂ ਦਾ ਉਪਯੋਗ ਕਰ ਕੇ ਭੇਜੇ ਗਏ ਨਮੂਨਿਆਂ ਵਿੱਚ ਕੋਈ ਅੰਤਰ ਨਹੀਂ ਹੁੰਦਾ ਹੈ, ਤਾਂ ਫਿਰ ਇਸ ਡਰੋਨ ਦਾ ਉਪਯੋਗ ਪੂਰੇ ਭਾਰਤ ਵਿੱਚ ਕੀਤਾ ਜਾਵੇਗਾ।”
ਉਨ੍ਹਾਂ ਨੇ ਅੱਗੇ ਕਿਹਾ ਕਿ “ਚੈਲੇਂਜ ਦੀ ਮੈਪਿੰਗ ਕਰਨ ਨੂੰ ਲੈ ਕੇ ਸਪਸ਼ੱਟਤਾ ਅਤੇ ਸੰਭਾਵਿਤ ਸਮਾਧਾਨਾਂ ਦੀ ਪਹਿਚਾਣ ਕਰਨ ਦੇ ਉਦੇਸ਼ ਨੂੰ ਖੋਜ ਵਿੱਚ ਸਵਦੇਸ਼ੀ ਸਮਰੱਥਾਵਾਂ ਨੂੰ ਵਿਕਸਿਤ ਕਰਕੇ, ਅਤੇ ਮੁੱਖਧਾਰਾ ਵਿੱਚ ਇਨੋਵੇਸ਼ਨ ਅਤੇ ਟੈਕਨੋਲੋਜੀਆਂ ਨੰ ਲੈ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਡਿਜ਼ੀਟਾਈਜ਼ੇਸ਼ਨ, ਟੀਕਿਆਂ ਦੇ ਕੁਸ਼ਲ ਨਿਰਮਾਣ ਅਤੇ ਤੇਜ਼ ਡਿਲੀਵਰੀ ਵਿਧੀ ਦੇ ਵਿਕਾਸ ਦੇ ਨਾਲ, ਭਾਰਤ ਨੇ ਇੱਕ ਸਾਲ ਵਿੱਚ 90 ਪ੍ਰਤੀਸ਼ਤ ਕਵਰੇਜ ਹਾਸਲ ਕਰ ਲਈ ਹੈ। ਟੈਕਨੋਲੋਜੀ ਨੂੰ ਅਜਿਹਾ ਹੁਲਾਰਾ ਦੇਣਾ ਇੱਕ ਅਜਿਹਾ ਤਵਰਕ ਹੈ ਜੋ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਭਾਰਤ ਨੂੰ ਹੌਲੀ-ਹੌਲੀ ਇੱਕ ਵਿਕਸਿਤ ਰਾਸ਼ਟਰ ਦਾ ਦਰਜਾ ਪ੍ਰਾਪਤ ਕਰਨ ਵੱਲ ਧੱਕ ਰਿਹਾ ਹੈ।”
ਇਸ ਪ੍ਰਮਾਣਿਕਤਾ ਅਭਿਆਸ ਦੇ ਦੌਰਾਨ ਵਿਗਿਆਨਿਕਾਂ ਨੇ ਬਲੱਡ ਅਤੇ ਬਲੱਡ ਉਤਪਾਦਾਂ ਦੇ ਸਮੇਂ ’ਤੇ ਡਿਲੀਵਰੀ ਨੂੰ ਲ ਕੇ ਚੁਣੌਤੀਆਂ ਦੀ ਪਹਿਚਾਣ ਕੀਤੀ, ਵਿਸ਼ੇਸ਼ ਤੌਰ ’ਤੇ ਦੂਰ-ਦੁਰਾਡੇ ਅਤੇ ਭਾਰਤ ਦੇ ਭੀੜ-ਭੜੱਕੇ ਵਾਲੇ ਮਹਾਨਗਰੀ ਸ਼ਹਿਰਾਂ ਵਿੱਚ ਡਿਲੀਵਰੀ ਨੂੰ ਲੈ ਕੇ। ਉਨ੍ਹਾਂ ਨੇ ਡਰੋਨ ਦੀ ਗਤੀਵਿਧੀ ਦੇ ਕਾਰਨ ਬਲੱਡ ਜਿਵੇਂ ਨਾਜ਼ੁਕ ਸਰੀਰਕ ਤਰਲ ਪਦਾਰਥਾਂ ਦੀ ਗੁਣਵੱਤਾ ਅਤੇ ਅਖੰਡਤਾ ਦਾ ਮੁਲਾਂਕਣ ਕੀਤਾ।
ਐੱਲਐੱਚਐੱਮਸੀ, ਜੀਆਈਐੱਮਐੱਸ ਅਤੇ ਜੇਆਈਆਈਟੀ ਦੇ ਜਾਂਚਕਰਤਾ ਅੱਗੇ ਹੋਰ ਡਰੋਨ ਉਡਾਣਾਂ ਸੰਚਾਲਿਤ ਕਰਨਗੇ ਤਾਕਿ ਪੈਕਡ ਰੈਡ ਬਲੱਡ ਸੈੱਲਾਂ, ਤਾਜ਼ਾ ਫਰੋਜ਼ਨ ਪਲਜ਼ਮਾ, ਪਲੈਟਲੈਟਸ ਦੀ ਗੁਣਵੱਤਾ ਨੂੰ ਇਸ ਅਧਿਐਨ ਵਿੱਚ ਪ੍ਰਮਾਣਿਤ ਕਰ ਸਕਣ। ਇਸ ਅਧਿਐਨ ਦਾ ਨਤੀਜਾ ਬਲੱਡ ਉਤਪਾਦਾਂ 'ਤੇ ਡਰੋਨ ਪਰਿਵਹਨ ਦੇ ਪ੍ਰਭਾਵ ਦੀ ਜਾਂਚ ਲਈ ਭਾਰਤ ਵਲੋਂ ਵਿਗਿਆਨਿਕ ਪ੍ਰਮਾਣ ਪ੍ਰਦਾਨ ਕਰਨਗੇ। ਇਸ ਅਧਿਐਨ ਤੋਂ ਬਲੱਡ ਬੈਗ ਅਤੇ ਪਦਾਰਥਾਂ ਦੀ ਡਿਲੀਵਰੀ ਲਈ ਡਰੋਨ ਦੇ ਉਪਯੋਗ ਅਤੇ ਉਨ੍ਹਾਂ ਦੀ ਵਿਆਪਕ ਪ੍ਰਯੋਜਿਤਤਾ ਨੂੰ ਲੈ ਕੇ ਐੱਸਓਪੀ ਬਣਾਉਣ ਦਾ ਰਾਹ ਪੱਧਰਾ ਹੋਵੇਗਾ। ਇਸ ਤੋਂ ਇਲਾਵਾ ਅਧਿਐਨ ਇਹ ਜਵਾਬ ਮੁਹਾਇਆ ਕਰਵਾਏਗਾ ਕਿ ਕੀ ਦੇਸ਼ ਦੇ ਦੂਰ-ਦੁਰਾਡੇ ਸਥਾਨਾਂ ਵਿੱਚ ਤਾਪਮਾਨ ਸੰਵੇਦਨਸ਼ੀਲ ਬਲੱਡ ਉਤਪਾਦਾਂ ਦੇ ਪਹਿਵਹਨ ਲਈ ਡਰੋਨ ਦਾ ਉਪਯੋਗ ਕੀਤਾ ਜਾਵੇ ਜਾਂ ਨਹੀਂ।
****
ਐੱਮਵੀ
(Release ID: 1923424)
Visitor Counter : 122