ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
11-17 ਮਈ, 2023 ਤੱਕ ਗੁਵਾਹਾਟੀ ਵਿੱਚ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੁਆਰਾ ‘ਦਿਵਯ-ਕਲਾ ਮੇਲਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ
2023-24 ਵਿੱਚ 12ਹੋਰ ਸ਼ਹਿਰਾਂ ਵਿੱਚ ਵੀ ‘ਦਿਵਯ-ਕਲਾ ਮੇਲਾ’ ਦਾ ਆਯੋਜਨ ਕੀਤਾ ਜਾਵੇਗਾ
प्रविष्टि तिथि:
10 MAY 2023 6:06PM by PIB Chandigarh
ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇਸ਼ ਭਰ ਦੇ ਦਿਵਿਯਾਂਗ ਉੱਦਮੀਆਂ, ਕਾਰੀਗਰਾਂ ਦੇ ਉਤਪਾਦਾਂ ਅਤੇ ਸ਼ਿਲਪ-ਕੌਸ਼ਲ ਨੂੰ ਪ੍ਰਦਰਸ਼ਿਤ ਕਰਨ ਲਈ 11 ਮਈ ਤੋਂ 17 ਮਈ ਤੱਕ ਮਨੀਰਾਮ ਦੀਵਾਨ ਟ੍ਰੇਡ ਸੈਂਟਰ ਗੁਵਾਹਾਟੀ ਵਿੱਚ ਆਪਣੀ ਤਰ੍ਹਾਂ ਦਾ ਇੱਕ ਵਿਲੱਖਣ ਸਮਾਗਮ 'ਦਿਵਯ-ਕਲਾ ਮੇਲਾ' ਦਾ ਆਯੋਜਨ ਕਰ ਰਿਹਾ ਹੈ। ਇਹ ਸਮਾਗਮ ਦਰਸ਼ਕਾਂ ਨੂੰ ਇੱਕ ਰੋਮਾਂਚਕ ਅਨੁਭਵ ਪ੍ਰਦਾਨ ਕਰੇਗਾ। ਇਸ ਵਿੱਚ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਸਮੇਤ ਦੇਸ਼ ਦੇ ਵਿਭਿੰਨ ਹਿੱਸਿਆਂ ਦੇ ਹੈਂਡੀਕ੍ਰਾਫਟਸ, ਹੈਂਡਲੂਮਸ, ਕਢਾਈ ਦੇ ਕੰਮ ਅਤੇ ਡੱਬਾ-ਬੰਦ ਖਾਣੇ ਦਾ ਇੱਕਠਿਆਂ ਪ੍ਰਦਰਸ਼ਨ ਹੋਵੇਗਾ।

ਇਹ ਆਯੋਜਨ ਦਿਵਿਯਾਂਗਜਨਾਂ ਦੇ ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਡੀਈਪੀਡਬਲਿਊਡੀ ਦੀ ਇੱਕ ਅਨੋਖੀ ਪਹਿਲ ਹੈ। ‘ਦਿਵਯ-ਕਲਾ ਮੇਲਾ’ ਦਿਵਿਯਾਂਗਜਨਾਂ ਦੇ ਉਤਪਾਦਾਂ ਅਤੇ ਕੌਸ਼ਲਾਂ ਨੂੰ ਬਜ਼ਾਰ ਅਤੇ ਪ੍ਰਦਰਸ਼ਨ ਲਈ ਇੱਕ ਬਹੁਤ ਵੱਡਾ ਮੰਚ ਉਪਲਬੱਧ ਕਰਵਾਏਗਾ। ਸਾਲ 2022 ਤੋਂ ਸ਼ੁਰੂ ਹੋਣ ਵਾਲੀ ਇਸ ਲੜੀ ਵਿੱਚ ਗੁਵਾਹਾਟੀ ਦਾ ‘ਦਿਵਯ-ਕਲਾ ਮੇਲਾ’ ਲੜੀ ਵਿੱਚ ਚੌਥਾ ਹੈ। ( ਦਿੱਲੀ ਦਸੰਬਰ 2022, ( ਮੁੰਬਈ ਫਰਵਰੀ 2023 ( ਭੋਪਾਲ ਮਾਰਚ 2023 ਵਿੱਚ ਹੋਰ ਤਿੰਨ ਮੇਲਿਆਂ ਦਾ ਕ੍ਰਮਵਾਰ ਆਯੋਜਨ ਕੀਤਾ ਗਿਆ।
22 ਰਾਜਾਂ/ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 100 ਦਿਵਿਯਾਂਗ ਕਾਰੀਗਰ/ਕਲਾਕਾਰ ਅਤੇ ਉੱਦਮੀ ਆਪਣੇ ਉਤਪਾਦਾਂ ਅਤੇ ਕੌਸ਼ਲ ਦਾ ਪ੍ਰਦਸ਼ਨ ਇਸ ਮੇਲੇ ਵਿੱਚ ਕਰਨਗੇ। ਹੇਠ ਲਿਖੀਆਂ ਸ਼੍ਰੇਣੀਆਂ ਦੇ ਉਤਪਾਦ ਇਸ ਵਿੱਚ ਸ਼ਾਮਲ ਹੋਣਗੇ: - ਘਰ ਦੀ ਸਜਾਵਟ ਅਤੇ ਜੀਵਨਸ਼ੈਲੀ ਨਾਲ ਸਬੰਧਿਤ, ਕਪੜੇ, ਸਟੇਸ਼ਨਰੀ ਅਤੇ ਵਾਤਾਵਰਣ ਦੇ ਅਨੁਕੂਲ ਉਤਪਾਦ, ਡੱਬਾ-ਬੰਦ ਭੋਜਨ ਅਤੇ ਜੈਵਿਕ- ਉਤਪਾਦ, ਖਿਡੌਣੇ ਅਤੇ ਤੋਹਫ਼ੇ, ਨਿੱਜੀ ਵਰਤੋਂ ਵਾਲੀਆਂ ਵਸਤੂਆਂ-ਜਵੈਲਰੀ ਅਤੇ ਕਲੱਚ ਬੈਗਸ। ਇਹ ਸਾਰਿਆਂ ਲਈ ‘ਵੋਕਲ ਫੌਰ ਲੋਕਲ’ ਹੋਣ ਦਾ ਮੌਕਾ ਵੀ ਹੋਵੇਗਾ ਅਤੇ ਦਿਵਿਯਾਂਗ ਕਾਰੀਗਰਾਂ ਦੁਆਰਾ ਆਪਣੇ ਅਤਿਰਿਕਤ ਦ੍ਰਿੜ੍ਹ ਸੰਕਲਪ ਨਾਲ ਬਣਾਏ ਗਏ ਉਤਪਾਦਾਂ ਨੂੰ ਇਸ ਵਿੱਚ ਦੇਖਿਆ ਅਤੇ ਖਰੀਦਿਆ ਜਾ ਸਕੇਗਾ।
ਗੁਵਾਹਾਟੀ ਵਿੱਚ ਸੱਤ ਦਿਨੀਂ ‘ਦਿਵਯ-ਕਲਾ ਮੇਲਾ’ ਸਵੇਰੇ 10:00 ਵਜੇ ਤੋਂ ਰਾਤ ਦੇ 10:00 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਇਸ ਵਿੱਚ ਵਿਭਿੰਨ ਸੱਭਿਆਚਾਰਕ ਗਤੀਵਿਧੀਆਂ ਦਾ, ਜਿਸ ਵਿੱਚ ਦਿਵਿਯਾਂਗ ਕਲਾਕਾਰਾਂ ਅਤੇ ਪ੍ਰਸਿੱਧ ਕਲਾਕਾਰਾਂ ਦੀਆਂ ਪੇਸ਼ਾਕਾਰੀਆਂ ਸਮੇਤ ਲੋਕ ਦੇਸ਼ ਦੇ ਵਿਭਿੰਨ ਖੇਤਰਾਂ ਤੋਂ ਆਏ ਲੋਕ ਆਪਣੇ ਮਨਪਸੰਦ ਭੋਜਨ ਦਾ ਵੀ ਆਨੰਦ ਲੈ ਸਕਣਗੇ।
ਇਸ ਸਮਾਗਮ ਦਾ ਉਦਘਾਟਨ ਕੇਂਦਰੀ ਸਮਾਜਿਕ-ਭਲਾਈ ਅਤੇ ਸਸ਼ਕਤੀਕਣ ਮੰਤਰੀ ਡਾ. ਵੀਰੇਂਦਰ ਕੁਮਾਰ ਦੁਆਰਾ 11 ਮਈ ਨੂੰ ਸ਼ਾਮ 5:00 ਵਜੇ ਨਿਰਧਾਰਿਤ ਹੈ। ਇਸ ਸਮਾਗਮ ਦੀ ਸ਼ੋਭਾ ਸਮਾਜਿਕ-ਭਲਾਈ ਅਤੇ ਸਸ਼ਕਤੀਕਣ ਰਾਜ ਮੰਤਰੀ ਸ਼੍ਰੀਮਤੀ ਪ੍ਰਤਿਮਾ ਭੌਮਿਕ ਆਪਣੀ ਮੌਜੂਦਗੀ ਨਾਲ ਵਧਾਉਣਗੇ।
ਵਿਭਾਗ ਦੇ ਕੋਲ ਇਸ ਸੰਕਲਪਨਾ ਨੂੰ ਹੁਲਾਰਾ ਦੇਣ ਲਈ ਭਵਯ ਯੋਜਨਾਵਾਂ ਹਨ। ਜਿਨ੍ਹਾਂ ਦੇ ਤਹਿਤ ਦੇਸ਼ ਭਰ ਵਿੱਚ ‘ਦਿਵਯ-ਕਲਾ ਮੇਲੇ’ ਦਾ ਆਯੋਜਨ ਕੀਤਾ ਜਾਵੇਗਾ। ਸਾਲ 2023-2024 ਦੌਰਾਨ ਇਹ ਸਮਾਗਮ ਗੁਵਾਹਾਟੀ ਤੋਂ ਸ਼ੁਰੂ ਹੋ ਕੇ ਦੇਸ਼ ਦੇ 12 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾਵੇਗਾ।
******
ਐੱਮਜੀ/ਆਰਕੇ/ਪੀਡੀ
(रिलीज़ आईडी: 1923412)
आगंतुक पटल : 144