ਰੇਲ ਮੰਤਰਾਲਾ
ਅਪ੍ਰੈਲ 2023 ਵਿੱਚ ਇੱਕ ਮਹੀਨੇ ਦੇ ਵਿਸ਼ੇਸ਼ ਅਭਿਯਾਨ ਦੇ ਦੌਰਾਨ ਰੇਲਵੇ ਸੁਰੱਖਿਆ ਬਲ ਨੇ 42 ਤੋਂ ਵਧ ਗ਼ੈਰ ਕਾਨੂੰਨੀ ਸਾਫਟਵੇਅਰਾਂ ਨੂੰ ਨਸ਼ਟ ਕੀਤਾ, 955 ਦਲਾਲਾਂ, ਡਿਵੈੱਲਪਰਸ ਅਤੇ ਗ਼ੈਰ ਕਾਨੂੰਨੀ ਸਾਫਟਵੇਅਰਾਂ ਦੇ ਰਿਟੇਲ ਵਿਕ੍ਰੇਤਾਵਾਂ ਨੂੰ ਗ੍ਰਿਫਤਾਰ ਕੀਤਾ
ਪੱਥਰਬਾਜ਼ੀ ਦੇ ਮਾੜੇ ਨਤੀਜਿਆਂ ਬਾਰੇ ਜਨਤਾ ਦੇ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਆਰਪੀਐੱਫ ਨੇ ਕਈ ਅਭਿਯਾਨ ਚਲਾਏ
Posted On:
10 MAY 2023 4:14PM by PIB Chandigarh
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨਿਰੰਤਰ ਚੁੱਕੇ ਗਏ ਕਦਮਾਂ ਦੇ ਜ਼ਰੀਏ ਰੇਲਵੇ ਯਾਤਰੀਆਂ, ਯਾਤਰੀ ਖੇਤਰਾਂ ਅਤੇ ਰੇਲਵੇ ਸੰਪਤੀ ਦੀ ਸੁਰੱਖਿਆ ਲਈ ਆਪਣੀਆਂ ਪ੍ਰਤੀਵੱਧਤਾਵਾਂ ‘ਤੇ ਕਾਇਮ ਹੈ। ਇਨ੍ਹਾਂ ਵਿੱਚ ਭਵਿੱਖਬਾਣੀ, ਰੋਕਥਾਮ ਅਤੇ ਖੋਜੀ ਪ੍ਰਤੀਬੱਧਤਾਵਾਂ ਸ਼ਾਮਲ ਹਨ। ਇਸ ਹੁਕਮ ਤੋਂ ਪਰੇ, ਆਰਪੀਐੱਫ ਟ੍ਰੇਨਾਂ ਦੇ ਸੁਚਾਰੂ ਸੰਚਾਲਨ ਵਿੱਚ ਰੇਲਵੇ ਦੀ ਸਹਾਇਤਾ ਕਰਨ, ਮੁਸੀਬਤ ਸਮੇਂ ਯਾਤਰੀਆਂ ਦੀ ਮਦਦ ਕਰਨ ਅਤੇ ਟ੍ਰੇਨਾਂ ਵਿੱਚੋਂ ਭੱਜਣ ਵਾਲੇ ਸ਼ੱਕੀ ਵਿਅਕਤੀਆਂ ਨੂੰ ਫੜਨ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਕਰਦੇ ਹੋਏ ਅਤਿਰਿਕਤ ਜ਼ਿੰਮੇਦਾਰੀਆਂ ਵੀ ਨਿਭਾਉਂਦੀਆਂ ਹਨ।
ਰੇਲਵੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਆਪਣੇ ਮਿਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਆਰਪੀਐੱਫ ਨੇ ਰੇਲਵੇ ਸੁਰੱਖਿਆ ਦੇ ਮੱਦੇਨਜ਼ਰ ਦੋ ਮਹੱਤਵਪੂਰਨ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਅਪ੍ਰੈਲ 2023 ਦੇ ਦੌਰਾਨ ਇੱਕ ਮਹੀਨੇ ਦਾ ਨਿਰੰਤਰ ਆਲ ਇੰਡੀਆ ਲੈਵਲ ‘ਤੇ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤਾ। ਪਹਿਲਾ ਅਭਿਯਾਨ ਰੇਲਵੇ ਈ-ਟਿਕਟਾਂ ਦੀ ਦਲਾਲੀ ਸਮੇਤ ਦਲਾਲੀ ਵਿੱਚ ਸ਼ਾਮਲ ਅਪਰਾਧੀਆਂ ਦੀ ਪਹਿਚਾਣ ਕਰਨਾ ਅਤੇ ਕਾਨੂੰਨ ਦੀਆਂ ਧਾਰਾਵਾਂ ਤਹਿਤ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨ ਕਾਰਵਾਈ ਕਰਨਾ ਸੀ। ਦੂਸਰਾ ਅਭਿਯਾਨ ਬਲੈਕ ਸਪੌਟ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਦੇ ਪ੍ਰਤੀ ਅਤਿਸੰਵੇਦਨਸ਼ੀਲ ਟ੍ਰੇਨਾਂ ਦੀ ਪਹਿਚਾਣ ਕਰਨਾ ਸੀ ਅਤੇ ਇਸ ਖ਼ਤਰੇ ਨੂੰ ਰੋਕਣ ਲਈ ਜ਼ਰੂਰੀ ਉਪਰਾਲੇ ਕਰਨਾ ਸੀ।
ਅਭਿਯਾਨ ਦੇ ਦੌਰਾਨ, ਆਰਪੀਐੱਫ ਕਰਮੀਆਂ ਨੇ ਅਣਅਧਿਕਾਰਿਤ ਟਿਕਟ ਬੁਕਿੰਗ ਏਜੰਟਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਣ ਲਈ ਰੇਲਵੇ ਸਟੇਸ਼ਨਾਂ, ਰਾਖਵੇਂ ਕਾਂਊਂਟਰਾਂ ਅਤੇ ਔਨਲਾਈਨ ਸਮੱਗਰੀ ਦਾ ਨਿਯਮਿਤ ਨਿਰੀਖਣ ਕੀਤਾ। ਆਰਪੀਐੱਫ ਕਰਮੀਆਂ ਨੇ ਜਨਤਾ ਨੂੰ ਅਣਅਧਿਕਾਰਿਤ ਏਜੰਟਾਂ ਦੇ ਜ਼ਰੀਏ ਟਿਕਟ ਬੁੱਕ ਕਰਨ ਦੇ ਖ਼ਦਸ਼ੇ ਬਾਰੇ ਵੀ ਜਾਗਰੂਕ ਕੀਤਾ ਅਤੇ ਉਨਾਂ ਨੂੰ ਟਿਕਟ ਖਰੀਦਣ ਲਈ ਜਾਇਜ਼ ਸਾਧਨਾਂ ਦੀ ਵਰਤੋਂ ਕਰਨ ਲਈ ਪ੍ਰੋਤਸਾਹਿਤ ਕੀਤਾ। ਇਨ੍ਹਾਂ ਕੋਸ਼ਿਸ਼ਾਂ ਦੇ ਪਰਿਣਾਮ ਸਦਕਾ, ਆਰਪੀਐੱਫ ਨੇ 42 ਤੋਂ ਵਧ ਗ਼ੈਰ ਕਾਨੂੰਨੀ ਸਾਫਟਵੇਅਰਾਂ ਨੂੰ ਨਸ਼ਟ ਕੀਤਾ ਅਤੇ ਅਜਿਹੇ ਗ਼ੈਰ ਕਾਨੂੰਨੀ ਸਾਫਟਵੇਅਰਾਂ ਦੇ 955 ਦਲਾਲਾਂ, ਡਿਵੈੱਲਪਰਸ, ਵੱਡੇ ਵਿਕ੍ਰੇਤਾਵਾਂ, ਵਿਕ੍ਰੇਤਾਵਾਂ ਅਤੇ ਰਿਟੇਲ ਵਿਕ੍ਰੇਤਾਵਾਂ ਨੂੰ ਗ੍ਰਿਫਤਾਰ ਕੀਤਾ।
ਇਸ ਤੋਂ ਇਲਾਵਾ, ਆਰਪੀਐੱਫ ਨੇ ਚਲਦੀਆਂ ਟ੍ਰੇਨਾਂ ‘ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧਾ ਦੇਖਿਆ, ਜਿਸ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਸੀ। ਇਸ ਦੇ ਜਵਾਬ ਵਿੱਚ, ਆਰਪੀਐੱਫ ਨੇ ਸਥਾਨਕ ਅਧਿਕਾਰੀਆਂ ਅਤੇ ਗ੍ਰਾਮ ਪ੍ਰਸ਼ਾਸਨ, ਜਿਵੇਂ ਗ੍ਰਾਮ ਪੰਚਾਇਤਾਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ, ਸਕੂਲਾਂ, ਟ੍ਰੈਕ ਦੇ ਨਾਲ ਲਗਦੀਆਂ ਬਸਤੀਆਂ ਅਤੇ ਕਾਲਜਾਂ ਦੇ ਨਾਲ ਮਿਲ ਕੇ ਕੰਮ ਕਰਕੇ ਪੱਥਰਬਾਜ਼ੀ ਦੇ ਮਾੜੇ ਨਤੀਜਿਆਂ ਬਾਰੇ ਜਨਤਾ ਦੇ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਕਈ ਅਭਿਯਾਨ ਚਲਾਏ। ਇਸ ਮੁੱਦੇ ਬਾਰੇ ਜਾਗਰੂਕਤਾ ਵਧਾਉਣ ਲਈ ਸਮਾਚਾਰ ਪੱਤਰਾਂ ਵਿੱਚ ਨੋਟਿਸ ਅਤੇ ਪੈੱਮਫਲੈੱਟ ਪ੍ਰਕਾਸ਼ਿਤ ਕੀਤੇ ਗਏ ਅਤੇ ਜਨਤਾ ਦਰਮਿਆਨ ਪਰਚੇ ਵੰਡੇ ਗਏ। ਇਸ ਤੋਂ ਇਲਾਵਾ, ਆਰਪੀਐੱਫ ਨੇ ਕਈ ਹੋਰ ਉਪਾਅ ਕੀਤੇ, ਜਿਨ੍ਹਾਂ ਵਿੱਚ ਬਲੈਕ ਸਪੌਟਸ ‘ਤੇ ਤੈਨਾਤੀ ਨੂੰ ਵਧਾਉਣਾ, ਰੇਲ ਗੱਡੀਆਂ ਦੀ ਐੱਸਕੌਰਟਿੰਗ, ਅਤੇ ਕਬਜੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਸ਼ਾਮਲ ਸਨ। ਇਸ ਦੇ ਨਤੀਜੇ ਵੱਜੋਂ, ਰੇਲਵੇ ਐਕਟ 2 ਦੇ ਉਪਬੰਧਾਂ ਦੇ ਤਹਿਤ 2773 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧ ਵਿੱਚ, ਖੁਫੀਆ ਏਜੰਸੀਆਂ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਵਿਸ਼ੇਸ਼ ਤਾਲਮੇਲ ਮੀਟਿੰਗਾਂ ਵੀ ਆਯੋਜਿਤ ਕੀਤੀਆਂ ਗਈਆਂ, ਜਿਸ ਦੇ ਨਤੀਜੇ ਵੱਜੋਂ ਇਨ੍ਹਾਂ ਅਪਰਾਧਾਂ ਨੂੰ ਅੰਜ਼ਾਮ ਦੇਣ ਵਾਲੇ 84 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਰੇਲਵੇ ਸੁਰੱਖਿਆ ਬਲ ਰੇਲ ਯਾਤਰੀਆਂ ਦੀ ਰੱਖਿਆ ਅਤੇ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਸਮਰਪਿਤ ਹੈ ਅਤੇ ਮਹੀਨਾ ਭਰ ਚੱਲਣ ਵਾਲੇ ਇਸ ਵਿਸ਼ੇਸ਼ ਅਭਿਯਾਨ ਦੀ ਸਫ਼ਲਤਾ ਇਸ ਦੀ ਅਟੁੱਟ ਪ੍ਰਤੀਵੱਧਤਾ ਦਾ ਪ੍ਰਮਾਣ ਹੈ। ਭਾਰਤ ਦੇ ਰੇਲਵੇ ਨੈੱਟਵਰਕ ਵਿੱਚ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਆਰਪੀਐੱਫ ਭੱਵਿਖ ਵਿੱਚ ਇਸੇ ਤਰ੍ਹਾਂ ਦੀ ਪਹਿਲ ਕਰਨਾ ਜਾਰੀ ਰੱਖੇਗਾ।
*************
ਵਾਈਬੀ/ਡੀਐੱਨਐੱਸ/ਪੀਐੱਸ
(Release ID: 1923377)
Visitor Counter : 146