ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਭਾਰਤੀ ਖੇਡ ਅਥਾਰਟੀ ਨੇ ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ ਦੇ ਤਗਮਾ ਜੇਤੂਆਂ ਨੂੰ ਸਨਮਾਨਿਤ ਕੀਤਾ

Posted On: 09 MAY 2023 4:30PM by PIB Chandigarh

ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਨੂੰ ਮੰਗਲਵਾਰ ਨੂੰ ਸ਼੍ਰੀਮਤੀ ਏਕਤਾ ਵਿਸ਼ਨੋਈ ਅਤੇ ਸ਼੍ਰੀ ਸ਼ਿਵ ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ, ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਮਹੀਨੇ ਰੂਸ ਵਿੱਚ ਹੋਏ ਮੁਕਾਬਲੇ ਦੌਰਾਨ ਕੁੜੀਆਂ ਨੇ ਕੁੱਲ 17 ਤਗਮੇ ਜਿੱਤੇ।

 

ਇਨ੍ਹਾਂ ਸਾਰੀਆਂ ਕੁੜੀਆਂ ਨੇ ਸਾਲ ਭਰ ਭਾਰਤ ਵਿੱਚ ਕਰਵਾਈ ਗਈ ਖੇਲੋ ਇੰਡੀਆ ਮਹਿਲਾ ਲੀਗ ਵਿੱਚ ਹਿੱਸਾ ਲਿਆ ਸੀ। ਲੜਕੀਆਂ ਨੇ ਮਾਸਕੋ ਵਿੱਚ ਸਾਂਡਾ (ਫਾਈਟ) ਅਤੇ ਤਾਵੋਲੋ ਵਿੱਚ ਜੂਨੀਅਰ ਕੁੜੀਆਂ, ਸਬ-ਜੂਨੀਅਰ ਕੁੜੀਆਂ ਅਤੇ ਸੀਨੀਅਰ ਕੁੜੀਆਂ ਦੇ ਵਰਗ ਵਿੱਚ 10 ਸੋਨੇ, 4 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ।

   ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਅਨੁਰਾਗ ਸਿੰਘ ਠਾਕੁਰ ਨੇ ਇਸ ਤੋਂ ਪਹਿਲਾਂ ਖਿਡਾਰੀਆਂ ਨੂੰ ਵਧਾਈ ਦੇਣ ਲਈ ਟਵੀਟ ਕੀਤਾ ਸੀ - "ਇਹ ਸਾਡੇ ਅਤੇ ਦੇਸ਼ ਲਈ ਮਾਣ ਦੀ ਗੱਲ ਹੈ ਕਿ ਸਾਡੀਆਂ ਕੁੜੀਆਂ ਸਾਨੂੰ ਮਾਣ ਮਹਿਸੂਸ ਕਰਵਾ ਰਹੀਆਂ ਹਨ ਅਤੇ ਖੇਲੋ ਇੰਡੀਆ ਮਹਿਲਾ ਲੀਗ ਦਾ ਲਾਭ ਉਠਾ ਰਹੀਆਂ ਹਨ । ਖੇਲੋ ਇੰਡੀਆ ਲੀਗ ਦੇ ਪਿਛਲੇ ਐਡੀਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਖਿਡਾਰਨਾਂ, ਹੁਣ ਰੂਸ ਵਿੱਚ ਕਰਵਾਈ ਗਈ ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ ਵਿੱਚ 17 ਮੈਡਲ ਜਿੱਤ ਕੇ ਪੋਡੀਅਮ 'ਤੇ ਹਨ!” ਇਸ ਟਵੀਟ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਐਥਲੀਟਾਂ ਲਈ ਵਧਾਈ ਸੰਦੇਸ਼ ਦੇ ਨਾਲ ਰੀਟਵੀਟ ਕੀਤਾ ਗਿਆ।

ਕੁੜੀਆਂ ਨੇ ਮੈਡਲ ਦੇ ਰਸਤੇ ਵਿੱਚ  ਵੁਸ਼ੂ ਦੇ ਗੜ੍ਹ ਚੀਨ ਅਤੇ ਇੰਡੋਨੇਸ਼ੀਆ ਤੋਂ ਆਏ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਮੈਡਲ ਜਿੱਤੇ । ਮਾਸਕੋ ਮੁਕਾਬਲੇ ਲਈ ਲੜਕੀਆਂ ਦੀ ਭਾਗੀਦਾਰੀ, ਜਿਸ ਵਿੱਚ ਐਸ ਏ ਆਈ- ਐਨ ਸੀ ਓ ਈ  ਐਥਲੀਟ ਸ਼ਾਮਲ ਸਨ, ਨੂੰ ਸਰਕਾਰ ਵੱਲੋਂ ਪੂਰੇ ਖਰਚੇ ਦੇ ਭੁਗਤਾਨ ਦੀ ਪਹਿਲਾਂ ਤੋਂ ਹੀ ਮਨਜੂਰੀ ਦਿੱਤੀ ਹੋਈ ਹੈ ।

ਸਤਿਕਾਰਯੋਗ ਵੁਸ਼ੂ ਅਥਲੀਟ ਪੂਜਾ ਕਾਦਿਆਨ (2018 ਦੀ ਅਰਜੁਨ ਐਵਾਰਡੀ), ਜਿਹੜੇ ਕਿ ਵੁਸ਼ੂ ਟੀਮ ਦੇ ਕੋਚਾਂ ਵਿੱਚੋਂ ਇੱਕ ਹਨ, ਨੇ ਜ਼ਿਕਰ ਕੀਤਾ, “ਲੰਘੇ ਸਾਲਾਂ ਦੌਰਾਨ, ਜਦੋਂ ਮਾਸਕੋ ਸਟਾਰਸ ਚੈਂਪੀਅਨਸ਼ਿਪ ਵਿੱਚ ਵੁਸ਼ੂ ਐਥਲੀਟਾਂ ਨੇ  ਹਿੱਸਾ ਲੈਣ ਲਈ ਜਾਣਾ ਹੁੰਦਾ ਸੀ ਤਾਂ ਹਰੇਕ ਨੂੰ ਡੇਢ- ਡੇਢ ਲੱਖ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਇਸ ਵਾਰ ਖਿਡਾਰੀਆਂ ਦਾ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕੋਈ ਪੈਸਾ ਖਰਚ ਨਹੀਂ ਹੋਇਆ ਕਿਉਂਕਿ ਸਰਕਾਰ ਨੇ ਯਾਤਰਾ ਨੂੰ ਸਪਾਂਸਰ ਕੀਤਾ ਸੀ।"

”ਵੁਸ਼ੂ ਵਿਸ਼ਵ ਚੈਂਪੀਅਨਸ਼ਿਪ (2017) ਦੀ ਪਹਿਲੀ ਮਹਿਲਾ ਸੋਨ ਤਮਗਾ ਜੇਤੂ ਵਿਜੇਤਾ ਪੂਜਾ ਨੇ ਅੱਗੇ ਕਿਹਾ, "ਅਸੀਂ ਇਨ੍ਹਾਂ ਕੁੜੀਆਂ ਵਿੱਚੋਂ ਆਉਣ ਵਾਲੀਆਂ ਏਸ਼ੀਅਨ ਖੇਡਾਂ ਲਈ ਸੰਭਾਵੀ ਖਿਡਾਰੀਆਂ ਦੀ ਚੋਣ ਕਰ ਰਹੇ ਹਾਂ। ਖੇਲੋ ਇੰਡੀਆ ਸਕੀਮ ਵੀ ਮਹਿਲਾਵਾਂ ਦੇ ਵਿਕਾਸ ਲਈ ਬਹੁਤ ਕੁੱਝ ਕਰ ਰਹੀ ਹੈ ਅਤੇ ਮੈਂ ਵੱਧ ਤੋਂ ਵੱਧ ਲੜਕੀਆਂ ਨੂੰ ਹਿੱਸਾ ਲੈਣ ਅਤੇ ਉੱਚ ਪੱਧਰ 'ਤੇ ਪ੍ਰਦਰਸ਼ਨ ਕਰਨ ਲਈ ਇਸ ਬਹੁਤ ਅਹਿਮ ਪਲੇਟਫਾਰਮ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕਰਦੀ ਹਾਂ।"

 

*********

ਐਨ ਬੀ / ਐਸ ਕੇ / ਯੂ ਡੀ


(Release ID: 1922978) Visitor Counter : 133


Read this release in: Telugu , English , Urdu , Hindi , Tamil