ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਟੈਕਨੋਲੋਜੀ ਪ੍ਰੇਰਿਤ ਡਾਇਬਟੀਜ਼ ਕੇਅਰ ਦੀ ਅਗਵਾਈ ਕਰਨ ਲਈ ਤਿਆਰ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
Posted On:
07 MAY 2023 2:59PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਪ੍ਰਭਾਰ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਟੈਕਨੋਲੋਜੀ ਅਧਾਰਿਤ ਡਾਇਬਟੀਜ਼ ਕੇਅਰ ਦੀ ਅਗਵਾਈ ਕਰਨ ਲਈ ਤਿਆਰ ਹੈ।
ਇੱਥੇ ‘ਡਾਇਬਟੀਜ਼ ਟੈਕਨੋਲੋਜੀ ਐਂਡ ਥੈਰੇਪਿਊਟਿਕਸ 2023’ (ਡੀਟੈਕਕੌਨ 2023) ਦੀ ਤਿੰਨ ਦਿਨਾ ਵਿਸ਼ਵ ਕਾਂਗਰਸ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ, ਜੋ ਖ਼ੁਦ ਇੱਕ ਪ੍ਰਸਿੱਧ ਡਾਇਬੀਟੌਲੇਜਿਸਟ ਅਤੇ ਪ੍ਰੋਫ਼ੈਸਰ ਵੀ ਹਨ, ਨੇ ਕਿਹਾ ਕਿ ਮਹਾਮਾਰੀ ਦੇ ਸਫ਼ਲਤਾਪੂਰਵਕ ਨਿਪਟਾਰੇ ਤੋਂ ਬਾਅਦ ਸਿਹਤ ਸੇਵਾ ਦੇ ਖੇਤਰ ਵਿੱਚ ਬਾਕੀ ਵਿਸ਼ਵ ਭਾਰਤ ਵੱਲ ਦੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਅਤੇ ਮਨੁੱਖੀ ਸੰਸਾਧਨ ਦੀ ਦ੍ਰਿਸ਼ਟੀ ਤੋਂ ਅਸੀਂ ਹੋਰ ਦੇਸ਼ਾਂ ਤੋਂ ਬਹੁਤ ਅੱਗੇ ਹਾਂ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਵਧ ਤੋਂ ਵਧ ਤਕਨੀਕੀ ਗਿਆਨਕਾਰ ਬਣ ਰਿਹਾ ਹੈ, ਵਿਸ਼ੇਸ਼ ਕਰਕੇ ਨਰੇਂਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਕਿਉਂਕਿ ਉਹ ਨਿੱਜੀ ਤੌਰ ’ਤੇ ਵਿਗਿਆਨ ਅਤੇ ਟੈਕਨੋਲੋਜੀ ਇਨੋਵੇਸ਼ਨ ਨੂੰ ਉਤਸ਼ਾਹਿਤ ਕਰ ਰਹੇ ਹਨ। ਮੰਤਰੀ ਮਹੋਦਯ ਨੇ ਕਿਹਾ ਕਿ ਵਿਗਿਆਨ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਸੋਚ ਸੁਭਾਵਿਕ ਹੈ ਅਤੇ ਪਿਛਲੇ ਨੌ ਵਰ੍ਹਿਆਂ ਵਿੱਚ ਉਨ੍ਹਾਂ ਦੇ ਨਾਲ ਕੰਮ ਕਰਨ ਦੇ ਕਾਰਨ ਉਹ ਚੰਗੀ ਤਰ੍ਹਾਂ ਕਹਿ ਸਕਦੇ ਹਨ ਕਿ ਮੋਦੀ ਆਪਣੀ ਟੀਮ ਨੂੰ ਵਿਚਾਰਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਸੁਤੰਤਰਤਾ ਦਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਇਸ ਤੱਥ ਤੋਂ ਸਪੱਸ਼ਟ ਹੈ ਕਿ 2014 ਤੋਂ ਪਹਿਲਾਂ ਲਗਭਗ 350 ਸਟਾਰਟ-ਅੱਪਸ ਸਨ, ਲੇਕਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਸਪੱਸ਼ਟ ਸੱਦਾ ਦੇਣ ਅਤੇ 2016 ਵਿੱਚ ਵਿਸ਼ੇਸ਼ ਸਟਾਰਟ-ਅੱਪਸ ਯੋਜਨਾ ਸ਼ੁਰੂ ਕਰਨ ਤੋਂ ਬਾਅਦ, ਸਟਾਰਟਅੱਪਸ ਵਿੱਚ 100 ਤੋਂ ਵਧ ਯੂਨੀਕੋਰਨਾਂ ਦੇ ਨਾਲ 90,000 ਤੋਂ ਵਧ ਦੀ ਛਾਲ ਆਈ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਦੇ ਸਟਾਰਟਅੱਪਸ ਈਕੋ-ਸਿਸਟਮ ਵਿੱਚ ਤੀਸਰਾ ਸਥਾਨ ਦਿੱਤਾ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੁਲਾੜ ਖੇਤਰ ਨੂੰ ਨਿੱਜੀ ਹਿੱਸੇਦਾਰੀ ਲਈ ਖੋਲ੍ਹ ਦਿੱਤਾ ਹੈ, ਜਿਸ ਨਾਲ ਪੁਲਾੜ ਖੇਤਰ ਵਿੱਚ ਲਗਭਗ ਤਿੰਨ ਵਰ੍ਹਿਆਂ ਦੇ ਅੰਦਰ 100 ਤੋਂ ਵਧ ਸਟਾਰਟ-ਅੱਪਸ ਸ਼ੁਰੂ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਬਾਇਓਟੈੱਕ ਸਟਾਰਟ-ਅੱਪਸ 2014 ਵਿੱਚ ਲਗਭਗ 50 ਤੋਂ ਵਧ ਕੇ ਅੱਜ ਲਗਭਗ 6,000 ਹੋ ਗਏ ਹਨ।
ਹਾਲ ਹੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਕੁਆਂਟਮ ਮਿਸ਼ਨ ਦੀ ਸ਼ੁਰੂਆਤ ਨੂੰ ਮਨਜ਼ੂਰੀ ਦਿੱਤੀ ਜੋ, ਦੇਸ਼ ਵਿੱਚ ਡਾਕਟਰੀ ਜਾਂਚ ਅਤੇ ਉਪਚਾਰ ਨੂੰ ਵੀ ਹੁਲਾਰਾ ਦੇਵੇਗਾ। ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਵਿਸ਼ਵ ਦੇ ਉਨ੍ਹਾਂ ਗਿਣੇ-ਚੁਣੇ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਨੇ ਰਾਸ਼ਟਰੀ ਕੁਆਂਟਮ ਮਿਸ਼ਨ ਸ਼ੁਰੂ ਕੀਤਾ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਟੈਲੀਮੈਡੀਸਨ ਦੇ ਖੇਤਰ ਵਿੱਚ ਸਾਡੇ ਪਾਸ ਵਿਸ਼ਵ ਦੇ ਕੁਝ ਸਭ ਤੋਂ ਵਧੀਆ ਸਟਾਰਟ-ਅੱਪਸ ਹਨ। ਇਨ੍ਹਾਂ ਸਟਾਰਟ-ਅੱਪਸ ਸਮੂਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਡਾਕਟਰਾਂ ਨੂੰ ਵਿਕਸਿਤ ਕੀਤਾ ਹੈ। ਇਸ ਦੇ ਐਪਲੀਕੇਸ਼ਨ ਦੀ ਉਦਾਹਰਣ ਦਿੰਦੇ ਹੋਏ ਮੰਤਰੀ ਮਹੋਦਯ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਹਲਕੇ ਵਿੱਚ ਲਗਭਗ 60 ਦੂਰ-ਦੁਰਾਡੇ ਪਿੰਡਾਂ ਨੂੰ ਚੁਣਿਆ ਅਤੇ ’ਡਾਕਟਰ ਔਨ ਵ੍ਹੀਲਜ਼’ ਨਾਮਕ ਇੱਕ ਟੈਲੀਮੈਡੀਸਨ ਵੈਨ ਨੂੰ ਕੰਮ ਵਿੱਚ ਲਗਾਇਆ। ਉਨ੍ਹਾਂ ਨੇ ਕਿਹਾ ਕਿ ਟੀਮ ਨੇ ਸਾਰੇ 60 ਪਿੰਡਾਂ ਵਿੱਚ ਇਸ ਨੂੰ ਤਿੰਨ ਮਹੀਨਿਆਂ ਤੱਕ ਚਲਾਇਆ ਅਤੇ ਬਹੁਤ ਘੱਟ ਸਮੇਂ ਵਿੱਚ ਵਧੀਆ ਸਲਾਹ-ਮਸ਼ਵਰੇ ਪ੍ਰਦਾਨ ਕੀਤੇ ਗਏ।
ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਨਾ ਸਿਰਫ਼ ਟੈਕਨੋਲੋਜੀ ਲੀਡਰ ਬਣ ਰਿਹਾ ਹੈ, ਬਲਕਿ ਇੱਕ ਵਿਸ਼ਾਲ ਮੈਡੀਕਲ ਟੂਰਿਜ਼ਮ ਕੇਂਦਰ ਵੀ ਬਣ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਸਿਹਤ ਸੇਵਾ ਨੂੰ ਦਿੱਤੀ ਗਈ ਉੱਚ ਤਰਜੀਹ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੇ ਨਿੱਜੀ ਹਿੱਤ ਅਤੇ ਦਖਲਅੰਦਾਜ਼ੀ ਦੇ ਕਾਰਨ ਸੀ ਕਿ ਦੋ ਵਰ੍ਹਿਆਂ ਦੇ ਅੰਦਰ ਭਾਰਤ ਨੇ ਨਾ ਸਿਰਫ਼ ਬਹੁਤ ਛੋਟੇ ਦੇਸ਼ਾਂ ਦੀ ਤੁਲਨਾ ਵਿੱਚ ਕੋਵਿਡ ਮਹਾਮਾਰੀ ਦਾ ਸਫ਼ਲਤਾਪੂਰਵਕ ਪ੍ਰਬੰਧਨ ਕੀਤਾ, ਬਲਕਿ ਡੀਐੱਨਏ ਵੈਕਸੀਨ ਲਾ ਦਿੱਤੀ ਅਤੇ ਇਸ ਨੂੰ ਹੋਰਾਂ ਦੇਸ਼ਾਂ ਨੂੰ ਵੀ ਪ੍ਰਦਾਨ ਕਰਨ ਵਿੱਚ ਸਫ਼ਲ ਰਿਹਾ।
ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਦੇ ਵਿਸ਼ਵ ਵਿੱਚ ਡਾਇਬਟੀਜ਼ ਖੋਜ ਵਿੱਚ ਸਭ ਤੋਂ ਅੱਗੇ ਮੋਰਚੇ ’ਤੇ ਹੋਣ ਦੇ ਕਾਰਨ ਡਾਇਬਟੀਜ਼ ਦੀ ਰੋਕਥਾਮ ਨਾ ਸਿਰਫ਼ ਸਿਹਤ ਸੇਵਾ ਦੇ ਪ੍ਰਤੀ ਸਾਡਾ ਫਰਜ਼ ਹੈ, ਬਲਕਿ ਰਾਸ਼ਟਰ ਨਿਰਮਾਣ ਦੇ ਪ੍ਰਤੀ ਵੀ ਸਾਡਾ ਫਰਜ਼ ਹੈ ਕਿਉਂਕਿ ਇਹ 40 ਸਾਲ ਤੋਂ ਘੱਟ ਉਮਰ ਦੀ 70 ਪ੍ਰਤੀਸ਼ਤ ਆਬਾਦੀ ਵਾਲਾ ਦੇਸ਼ ਹੈ ਅਤੇ ਅੱਜ ਦੇ ਯੁਵਾ India@2047 ਦੇ ਪ੍ਰਮੁੱਖ ਨਾਗਰਿਕ ਬਣਨ ਜਾ ਰਹੇ ਹਨ। ਉਨ੍ਹਾਂ ਨੇ ਸੁਚੇਤ ਕੀਤਾ ਕਿ ਅਸੀਂ ਡਾਇਬਟੀਜ਼ ਮੇਲੀਟਸ ਅਤੇ ਹੋਰ ਸਬੰਧਿਤ ਵਿਗਾੜਾਂ ਜਾਂ ਇਸ ਦੀਆਂ ਜਟਿਲਤਾਵਾਂ ਦੇ ਫਲਸਵਰੂਪ ਹੋਣ ਵਾਲਿਆਂ ਜਟਿਲਤਾਵਾਂ ਵਿੱਚ ਉਨ੍ਹਾਂ ਦੀ ਊਰਜਾ ਨੂੰ ਬਰਬਾਦ ਨਹੀਂ ਹੋਣ ਦੇ ਸਕਦੇ।
ਮੰਤਰੀ ਮਹੋਦਯ ਨੇ ਇਸ ਸੰਮੇਲਨ ਦੇ ਸੰਕਲਪ ਲਈ ਡਾ ਬੰਸ਼ੀ ਸਾਬੂ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।
ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਏਟੀਟੀਡੀ ਦੇ ਪ੍ਰੈਜ਼ੀਡੈਂਟ ਡਾ: ਤਾਦੇਜ ਬੈਟੇਲੀਨੋ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਸਿਹਤ ਸੇਵਾ ਦੇ ਖੇਤਰ ਵਿੱਚ ਭਾਰਤ ਜੋ ਤਕਨੀਕੀ ਪ੍ਰਗਤੀ ਕਰ ਰਿਹਾ ਹੈ ਉਹ ਦੂਜੇ ਦੇਸ਼ਾਂ ਦੀ ਤੁਲਨਾ ਵਿੱਚ ਬਹੁਤ ਤੇਜ਼ ਹੈ।
ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ, ਡਾ. ਸ਼ਰਦ ਕੁਮਾਰ ਅਗਰਵਾਲ, ਰਾਜਸਥਾਨ ਹੈਲਥ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਸੁਧੀਰ ਭੰਡਾਰੀ, ਡੀ.ਟੈਕ (ਇੰਡੀਆ) ਦੇ ਸੰਸਥਾਪਕ ਡਾ: ਬੰਸ਼ੀ ਸਾਬੂ, ਡੀ.ਟੀ.ਟੈਕ ਦੇ ਪ੍ਰਧਾਨ ਡਾ: ਜੋਥੀਦੇਵ ਕੇਸ਼ਵਦੇਵ , ਡੀਟੈਕਕਾਕ ਦੇ ਵਿਗਿਆਨਿਕ ਪ੍ਰਧਾਨ ਡਾ: ਮਨੋਜ ਚਾਵਲਾ, ਡੀਟੈਕਕੌਨ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ: ਅਮਿਤ ਗੁਪਤਾ, ਹੈਲਥਕੇਅਰ ਪ੍ਰੋਫੈਸ਼ਨਲਜ਼, ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਅਤੇ ਹੈਲਥ ਟੈਕਨੋਲੋਜੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕਈ ਸਟਾਰਟ-ਅੱਪਸ ਨੇ ਹਿੱਸਾ ਲਿਆ।
ਡੀਟੈਕਕੌਨ 2023 (ਵਰਲਡ ਕਾਂਗਰਸ ਆਵ੍ ਡਾਇਬਟੀਜ਼ ਟੈਕਨੋਲੋਜੀ ਐਂਡ ਥੈਰੇਪਟਿਕਸ) ਇੱਕ ਗਲੋਬਲ ਸੰਮੇਲਨ ਹੈ ਜੋ ਟੈਕਨੋਲੋਜੀ ਅਤੇ ਥੈਰੇਪਟਿਕਸ ਦੇ ਖੇਤਰ ਵਿੱਚ ਨਵੀਨਤਮ ਵਿਕਾਸ ਲਈ ਸਮਰਪਿਤ ਹੈ। ਇਸ ਤੋਂ ਇਲਾਵਾ, ਇਨਸੁਲਿਨ ਪੰਪ, ਨਿਰੰਤਰ ਗਲੂਕੋਜ਼ ਨਿਗਰਾਨੀ, ਪੁਆਇੰਟ ਆਵ੍ ਕੇਅਰ ਅਤੇ ਫਿਊਚਿਸਟਿਕ ਥੈਰੇਪੀ ਦੀ ਗਹਿਰੀ ਸਮਝ ਲਈ ਵਰਕਸ਼ਾਪਾਂ ਅਤੇ ਹੈਂਡਸ-ਔਨ ਟ੍ਰੇਨਿੰਗ ਦੀ ਯੋਜਨਾ ਬਣਾਈ ਗਈ ਹੈ।
*****
ਐੱਸਐੱਨਸੀ/ਐੱਸਐੱਮ
(Release ID: 1922658)
Visitor Counter : 157