ਰੱਖਿਆ ਮੰਤਰਾਲਾ
ਬੀਆਰਓ ਨੇ 64ਵਾਂ ਸਥਾਪਨਾ ਦਿਵਸ ਮਨਾਇਆ, ਰੱਖਿਆ ਰਾਜ ਮੰਤਰੀ ਨੇ ਬੀਆਰਓ ਕਰਮਚਾਰੀਆਂ ਦੀ ਟ੍ਰੇਨਿੰਗ ਨੂੰ ਵਧਾਉਣ ਲਈ ਪੁਣੇ ਵਿੱਚ ਤਕਨੀਕੀ ਕੰਪਲੈਕਸ ਅਤੇ ਆਟੋਮੇਟਿਡ ਡਰਾਈਵਿੰਗ ਟਰੈਕ ਦਾ ਉਦਘਾਟਨ ਕੀਤਾ
ਸੁਚਾਰੂ ਕੰਮਕਾਜ ਅਤੇ ਪਾਰਦਰਸ਼ਿਤਾ ਵਧਾਉਣ ਲਈ ਸੌਫਟਵੇਅਰ ਲਾਂਚ ਕੀਤਾ, ਬੀਆਰਓ ਤੇ ਜੀਆਰਐੱਸਈ ਨੇ ਸਵਦੇਸ਼ੀ ਕਲਾਸ 70 ਆਰ ਡਬਲ ਲੇਨ ਮਾਡਿਊਲਰ ਬ੍ਰਿਜਾਂ ਦੇ ਨਿਰਮਾਣ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ
ਬੀਆਰਓ ਨੇ ਰੱਖਿਆ ਤਿਆਰੀਆਂ ਨੂੰ ਮਜ਼ਬੂਤ ਬਣਾਇਆ ਹੈ ਅਤੇ ਸਰਹੱਦੀ ਖੇਤਰਾਂ ਦਾ ਸਮਾਜਿਕ-ਆਰਥਿਕ ਵਿਕਾਸ ਸੁਨਿਸ਼ਚਿਤ ਕੀਤਾ: ਸ਼੍ਰੀ ਅਜੈ ਭੱਟ
‘ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨਿਊ ਇੰਡੀਆ ਮਜ਼ਬੂਤ ਅਤੇ ਸਮਰੱਥ ਹੈ, ਕਿਸੇ ਦੇ ਸਾਹਮਣੇ ਨਹੀਂ ਝੁਕੇਗਾ’
Posted On:
07 MAY 2023 4:29PM by PIB Chandigarh
ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ 07 ਮਈ, 2023 ਨੂੰ ਦੇਸ਼ ਭਰ ਵਿੱਚ ਆਪਣੀਆਂ ਸਾਰੀਆਂ ਟੁਕੜੀਆਂ ਵਿੱਚ ਆਪਣਾ 64ਵਾਂ ਸਥਾਪਨਾ ਦਿਵਸ ਮਨਾਇਆ। ਮੁੱਖ ਸਮਾਰੋਹ ‘ਚੀਫ ਇੰਜੀਨੀਅਰ ਅਤੇ ਉਪਕਰਣ ਪ੍ਰਬੰਧਨ ਕਾਨਫਰੰਸ’ ਪੁਣੇ ਦੇ ਬੀਆਰਓ ਸਕੂਲ ਅਤੇ ਕੇਂਦਰ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਸ਼ਾਮਲ ਹੋਏ। ਸਥਾਪਨਾ ਦਿਵਸ ਦੇ ਮੌਕੇ ’ਤੇ ਰੱਖਿਆ ਰਾਜ ਮੰਤਰੀ ਨੇ ਪਰਿਸਰ ਵਿੱਚ ਬੀਆਰਓ ਤਕਨੀਕੀ ਟ੍ਰੇਨਿੰਗ ਕੰਪਲੈਕਸ ਅਤੇ ਇੱਕ ਆਟੋਮੇਟਿਡ ਡਰਾਈਵਿੰਗ ਟਰੈਕ ਦਾ ਉਦਘਾਟਨ ਕੀਤਾ। ਇਨ੍ਹਾਂ ਸੁਵਿਧਾਵਾਂ ਤੋਂ ਬੀਆਰਓ ਕਰਮਚਾਰੀਆਂ ਦੀ ਟ੍ਰੇਨਿੰਗ ਦੀਆਂ ਮਿਆਰਾਂ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਨੂੰ ਵੱਖ-ਵੱਖ ਚੁਣੌਤੀਆਂ ਲਈ ਬਿਹਤਰ ਢੰਗ ਨਾਲ ਤਿਆਰ ਹੋਣ ਵਿੱਚ ਮਦਦ ਕਰਨਗੀਆਂ।
ਇਸ ਮੌਕੇ ’ਤੇ ‘ਡਿਜੀਟਲ ਇੰਡੀਆ’ ਪਹਿਲ ਦੇ ਹਿੱਸੇ ਵਜੋਂ ਵਿਕਸਿਤ ਬੀਆਰਓ-ਕੇਂਦ੍ਰਿਤ ਸੌਫਟਵੇਅਰ ਵੀ ਲਾਂਚ ਕੀਤਾ ਗਿਆ। ਇਨ੍ਹਾਂ ਸੌਫਟਵੇਅਰਾਂ-ਭਰਤੀ ਪ੍ਰਬੰਧਨ ਪ੍ਰਣਾਲੀ, ਇਲੈਕਟ੍ਰੋਨਿਕ ਮਾਪ ਪੁਸਤਕ ਅਤੇ ਕਾਰਜ ਪ੍ਰਬੰਧਨ ਪ੍ਰਣਾਲੀ-ਨੂੰ ਸੁਚਾਰੂ ਅਤੇ ਤੇਜ਼ ਆਊਟਪੁੱਟ ਅਤੇ ਵਧੀ ਹੋਈ ਪਾਰਦਰਸ਼ਿਤਾ ਲਈ ਬੀਆਰਓ ਦੇ ਕੰਮਕਾਜ ਦੇ ਵੱਖ-ਵੱਖ ਪਹਿਲੂਆਂ ਨੂੰ ਸਵੈਚਾਲਿਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਸਵਦੇਸ਼ੀ ਕਲਾਸ 70 ਆਰ ਡਬਲ ਲੇਨ ਮਾਡਿਊਲਰ ਬ੍ਰਿਜਾਂ ਦੇ ਨਿਰਮਾਣ ਲਈ ਬੀਆਰਓ ਅਤੇ ਜੀਆਰਐੱਸਈ ਦਰਮਿਆਨ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ। ਇਹ ਬ੍ਰਿਜ ਹਥਿਆਰਬੰਦ ਬਲਾਂ ਦੀ ਸੰਚਾਲਨ ਤਿਆਰੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਕਰਨਗੇ।
ਇੱਕ ਸੰਗਠਨ ਦੇ ਰੂਪ ਵਿੱਚ ਕ੍ਰਮਵਾਰ ਵਿਕਸਿਤ ਹੋਣ ਲਈ ਬੀਆਰਓ ਨੇ ਕਈ ਦਸਤਾਵੇਜ਼ਾਂ ਦੀ ਧਾਰਨਾ ਕੀਤੀ ਹੈ, ਜਿਸ ਵਿੱਚ ‘ਬੀਆਰਓ Vision@2047' ’ਤੇ ਇੱਕ ਮੋਨੇਗ੍ਰਾਫ, ਸੜਕਾਂ ਦੇ ਨਾਅਰਿਆਂ 'ਤੇ ਕੰਪੈਂਡੀਅਮ, ਮੈਡੀਕਲ ਅਦਾਰਿਆਂ ਦਾ ਸੁਧਾਰ ਅਤੇ ਮਾਨਕੀਕਰਣ, ਬੀਆਰਓ ਸੰਪਤੀਆਂ ਦੀ ਨਿਗਰਾਨੀ ਲਈ ਸੈਟੇਲਾਈਟਾਂ ਦੇ ਉਪਯੋਗ ਸਮੇਤ ਡਿਫੈਂਸ ਐਕਸੀਲੈਂਸ (ਆਈਡੀਈਐਕਸ) ਲਈ ਇਨੋਵੇਸ਼ਨ ਲਈ ਗੁਣਵੱਤਾ ਨਿਯੰਤਰਣ ਪ੍ਰਯੋਗਸ਼ਾਲਾਵਾਂ ਅਤੇ ਬ੍ਰਿਜਾਂ ਦੇ ਡਿਜ਼ਾਈਨ ਅਤੇ ਸਮੱਸਿਆ ਬਿਆਨ ਸ਼ਾਮਲ ਹਨ। ਰੱਖਿਆ ਮੰਤਰਾਲੇ ਦੇ ਲੋਕ ਸੰਪਰਕ ਡਾਇਰੈਕਟੋਰੇਟ ਦੁਆਰਾ ਪ੍ਰਕਾਸ਼ਿਤ ਪੰਦਰਵਾੜਾ ਮੈਗਜ਼ੀਨ ਸੈਨਿਕ ਸਮਾਚਾਰ ਦੇ ਵਿਸ਼ੇਸ਼ ਬੀਆਰਓ ਐਡੀਸ਼ਨ ਦਾ ਰੱਖਿਆ ਰਾਜ ਮੰਤਰੀ ਨੇ ਉਦਘਾਟਨ ਵੀ ਕੀਤਾ। ਐਡੀਸ਼ਨ ਵਿੱਚ ਉਪਲਬਧੀਆਂ, ਜਾਰੀ ਪ੍ਰੋਜੈਕਟ ਅਤੇ ਬੀਆਰਓ ਦੇ ਇਤਿਹਾਸ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਅਜੈ ਭੱਟ ਨੇ 10 ਅਪ੍ਰੈਲ, 2023 ਨੂੰ ਸ਼ੁਰੂ ਹੋਈ ਮਲਟੀ-ਮਾਡਲ ਮੁਹਿੰਮ 'ਏਕਤਾ ਅਤੇ ਸ਼ਰਧਾਂਜਲੀ ਮੁਹਿੰਮ' ਨੂੰ ਹਰੀ ਝੰਡੀ ਦਿਖਾਈ। ਸੰਗਠਨ ਦੇ ਸਾਰੇ ਪੱਧਰਾਂ ਨੂੰ ਇਸ ਸਾਹਸ-ਕਮ-ਜਾਗਰੂਕਤਾ ਮੁਹਿੰਮ ਵਿੱਚ ਏਕੀਕ੍ਰਿਤ ਕੀਤਾ ਗਿਆ ਸੀ। ਮੋਟਰ-ਸਾਈਕਲ ਅਤੇ ਚਾਰ-ਪਹੀਆ ਵਾਹਨ ਨਾਲ ਯੁਕਤ ਮੁਹਿੰਮ ਵਿੱਚ ਵੱਖ-ਵੱਖ ਸਰਹੱਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਟੀਮਾਂ ਨੂੰ ਮਿੱਟੀ, ਨਦੀਆਂ/ਝੀਲਾਂ/ਜਲ ਭੰਡਾਰਾਂ ਅਤੇ ਸਥਾਨਕ ਪੌਦਿਆਂ ਤੋਂ ਪਾਣੀ ਦੇ ਨਮੂਨੇ ਇਕੱਠੇ ਕਰਦੇ ਹੋਏ ਦੇਖਿਆ ਗਿਆ। ਇਨ੍ਹਾਂ ਨੂੰ ਰੱਖਿਆ ਰਾਜ ਮੰਤਰੀ ਅਤੇ ਹੋਰ ਲੋਕਾਂ ਨੇ ਬੀਆਰਓ ਸਕੂਲ ਅਤੇ ਸੈਂਟਰ ਵਿੱਚ ਲਗਾਇਆ ਸੀ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਜੈ ਭੱਟ ਨੇ ਬੀਆਰਓ ਦੇ ਸਾਰੇ ਰੈਂਕਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੁਆਰਾ ਬਣਾਇਆ ਗਈਆਂ ਸੜਕਾਂ, ਪੁਲਾਂ, ਸੁਰੰਗਾਂ ਨੇ ਨਾ ਸਿਰਫ਼ ਹਥਿਆਰਬੰਦ ਬਲਾਂ ਦੀ ਸੰਚਾਲਨ ਤਿਆਰੀਆਂ ਨੂੰ ਵਧਾਇਆ ਹੈ, ਬਲਕਿ ਸਰਹੱਦੀ ਖੇਤਰਾਂ ਦਾ ਸਮਾਜਿਕ-ਆਰਥਿਕ ਵਿਕਾਸ ਸੁਨਿਸ਼ਚਿਤ ਕਰਨ ਵਿੱਚ ਵੀ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਸੇਲਾ ਸੁਰੰਗ ਅਤੇ ਨੇਚੀਪੂ ਸੁਰੰਗ ਪ੍ਰੋਜੈਕਟਾਂ ਵਿੱਚ ਜ਼ਿਕਰਯੋਗ ਪ੍ਰਗਤੀ ’ਤੇ ਵੀ ਸੰਤੋਸ਼ ਵਿਅਕਤ ਕੀਤਾ।
ਰੱਖਿਆ ਰਾਜ ਮੰਤਰੀ ਨੇ ਸਰਹੱਦੀ ਖੇਤਰ ਦੇ ਵਿਕਾਸ ਨੂੰ ਸਰਕਾਰ ਦੀ ਪ੍ਰਮੁੱਖ ਤਰਜੀਹ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ‘ਨਵਾਂ ਭਾਰਤ’ ਬੇਮਿਸਾਲ ਗਤੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਹਾਂ ਅਤੇ ਕਈ ਦੇਸ਼ਾਂ ਨੂੰ ਫ਼ੌਜੀ ਉਪਕਰਣ ਨਿਰਯਾਤ ਕਰ ਰਹੇ ਹਾਂ। ਇਹ ‘ਨਵਾਂ ਭਾਰਤ’ਮਜ਼ਬੂਤ ਹੈ ਅਤੇ ਆਪਣੇ ਆਪ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਸਮਰੱਥ ਹੈ। ਅਸੀਂ ਨਾ ਤਾਂ ਕਿਸੇ ਦੇ ਅੱਗੇ ਝੁਕੇ ਹਾਂ ਅਤੇ ਨਾ ਹੀ ਝੁਕਾਂਗੇ।
ਸਰਹੱਦੀ ਸੜਕ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਸਾਰੇ ਰੈਂਕਾਂ ਨੂੰ ਉਤਸ਼ਾਹ ਅਤੇ ਸਮਰਪਣ ਦੇ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਬੀਆਰਓ ‘ਅਸੀਂ ਜਾਂ ਤਾਂ ਰਾਹ ਲੱਭਾਗੇ ਜਾਂ ਇੱਕ ਨਵਾਂ ਰਾਹ ਬਣਾਵਾਂਗੇ’ ਦੇ ਮੰਤਰ ਦੇ ਅਨੁਰੂਪ ਉਭਰਦੀਆਂ ਚੁਣੌਤੀਆਂ ਦਾ ਸਾਹਮਣਆ ਕਰਾਂਗੇ।
ਬੀਆਰਓ ਨੇ ਛੇ ਦਹਾਕਿਆਂ ਤੋਂ ਵਧ ਸਮੇਂ ਵਿੱਚ ਭਾਰਤ ਦੀਆਂ ਸਰਹੱਦਾਂ ਅਤੇ ਭੂਟਾਨ, ਮਿਆਂਮਾਰ, ਅਫ਼ਗ਼ਾਨਿਸਤਾਨ ਅਤੇ ਤਜ਼ਾਕਿਸਤਾਨ ਸਮੇਤ ਮਿਤਰ ਦੇਸ਼ਾਂ ਵਿੱਚ ਚੁਣੌਤੀਪੂਰਣ ਹਾਲਤਾਂ ਵਿੱਚ 61,000 ਕਿਲੋਮੀਟਰ ਤੋਂ ਵਧ ਸੜਕਾਂ, 900 ਤੋਂ ਵਧ ਪੁਲਾਂ, ਚਾਰ ਸੁਰੰਗਾਂ ਅਤੇ 19 ਹਵਾਈ ਖੇਤਰਾਂ ਦਾ ਨਿਰਮਾਣ ਕੀਤਾ ਹੈ।
2022-23 ਵਿੱਚ, ਬੀਆਰਓ ਨੇ 103 ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ, ਜੋ ਸੰਗਠਨ ਦੁਆਰਾ ਇੱਕ ਵਰ੍ਹੇ ਵਿੱਚ ਸਭ ਤੋਂ ਵਧ ਸੰਖਿਆ ਹੈ। ਇਨ੍ਹਾਂ ਵਿੱਚ ਪੂਰਬੀ ਲੱਦਾਖ ਵਿੱਚ ਸ਼ਯੋਕ ਬ੍ਰਿਜ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਲੋਂਗ-ਯਿੰਕਿਓਂਗ ਰੋਡ ’ਤੇ ਲੋਡ ਕਲਾਸ 70 ਦਾ ਸਟੀਲ ਆਰਕ ਸਿਓਮ ਬ੍ਰਿਜ ਦਾ ਨਿਰਮਾਣ ਸ਼ਾਮਲ ਹੈ। ਪਿਛਲੇ ਇੱਕ ਵਰ੍ਹੇ ਦੌਰਾਨ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੁਆਰਾ ਇਨ੍ਹਾਂ ਨੂੰ ਅਤੇ ਰਣਨੀਤਿਕ ਮਹੱਤਵ ਦੇ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ।
*****
ਏਬੀਬੀ/ਸਾਵੀਵੀਵਾਈ
(Release ID: 1922652)
Visitor Counter : 131