ਰੱਖਿਆ ਮੰਤਰਾਲਾ
azadi ka amrit mahotsav

ਇੰਡੀਅਨ ਕੋਸਟ ਗਾਰਡ ਮਾਲਦੀਵ ਦੇ ਸਮੁੰਦਰੀ ਖੇਤਰ ਤੋਂ ਬਚਾਏ ਗਏ 10 ਮਛੇਰਿਆਂ ਨੂੰ ਸਵਦੇਸ਼ ਲਿਆਂਦਾ

प्रविष्टि तिथि: 06 MAY 2023 7:06PM by PIB Chandigarh

ਇੰਡੀਅਨ ਕੋਸਟ ਗਾਰਡ ਮਾਲਦੀਵ ਦੇ ਸਮੁੰਦਰੀ ਖੇਤਰ ਤੋਂ ਬਚਾਏ ਗਏ ਦਸ ਭਾਰਤੀ ਮਛੇਰਿਆਂ ਨੂੰ 06 ਮਈ, 2023 ਨੂੰ ਸੁਰੱਖਿਅਤ ਵਿਸ਼ਾਖਾਪਟਨਮ ਲਿਆਂਦਾ ਗਿਆ।

ਇਹ ਮਛੇਰੇ 16 ਅਪ੍ਰੈਲ, 2023 ਨੂੰ ਕੰਨਿਆਕੁਮਾਰੀ, ਤਮਿਲ ਨਾਡੂ ਦੇ ਨੇੜੇ ਥੇਂਗਾਪਟਨਮ ਤੋਂ ਸਮੁੰਦਰ ਵਿੱਚ ਮੱਛੀਆਂ ਫੜਣ ਗਏ ਸਨ। ਹਾਲਾਂਕਿ, ਉਨ੍ਹਾਂ ਦੀ ਕਿਸ਼ਤੀ ਦਾ ਇੰਜਣ ਫੇਲ੍ਹ ਹੋ ਗਿਆ ਅਤੇ ਉਹ 5 ਦਿਨਾਂ ਤੱਕ ਬਿਨਾ ਕਿਸੇ ਮਦਦ ਦੇ ਮਾਲਦੀਵ ਸਮੁੰਦਰੀ ਖੇਤਰੀ ਵਿੱਚ ਵਹਿੰਦੇ ਚਲੇ ਗਏ। 26 ਅਪ੍ਰੈਲ, 2023 ਨੂੰ ਇੰਡੀਅਨ ਕੋਸਟ ਗਾਰਡ ਐੱਮਆਰਸੀਸੀ ਯਾਨੀ ਸਮੁੰਦਰੀ ਬਚਾਅ ਕੇਂਦਰ ਦੇ ਤਾਲਮੇਲ ਨਾਲ ਮਾਲਦੀਵ ਖੋਜ ਅਤੇ ਬਚਾਅ ਖੇਤਰ ਚੋਂ ਐੱਮਵੀ ਫਿਊਰੀਅਸ ਦੁਆਰਾ ਇਨ੍ਹਾਂ ਮਛੇਰਿਆਂ ਨੂੰ ਬਚਾਇਆ ਗਿਆ। ਕੋਸਟ ਗਾਰਡ ਮੈਰੀਟਾਈਮ ਰੈਸਕਿਊ ਕੋਆਰਡੀਨੇਸ਼ਨ ਸੈਂਟਰ (ਐੱਮ.ਆਰ.ਸੀ.ਸੀ.) ਨੂੰ ਪ੍ਰਾਪਤ ਸੂਚਨਾ ਦੇ ਆਧਾਰ 'ਤੇ, ਆਈਸੀਜੀਐੱਸ ਵਿਗ੍ਰਹ ਨੂੰ ਇਨ੍ਹਾਂ ਬਚਾਏ ਗਏ ਮਛੇਰਿਆਂ ਨੂੰ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਕੈਂਪਬੈਲ ਖਾੜੀ ਤੋਂ ਆਉਣ ਵਾਲੇ ਵਪਾਰੀ ਜਹਾਜ਼ 'ਤੇ ਚੜਾਉਣ ਲਈ ਰਵਾਨਾ ਕੀਤਾ ਗਿਆ ਸੀ। 

ਇਨ੍ਹਾਂ ਦਸ ਮਛੇਰਿਆਂ ਵਿੱਚੋਂ ਅੱਠ ਕੇਰਲ ਦੇ ਵਿਝੀਂਜਮ ਦੇ ਹਨ ਜਦਕਿ ਦੋ ਤਮਿਲ ਨਾਡੂ ਵਿੱਚ  ਕੰਨਿਆਕੁਮਾਰੀ ਦੇ ਹਨ। ਬਚਾਏ ਗਏ ਸਾਰੇ 10 ਮਛੇਰਿਆਂ ਦੀ ਮੁੱਢਲੀ ਡਾਕਟਰੀ ਜਾਂਚ ਤੱਟ ਰੱਖਿਅਕ ਜਹਾਜ਼  'ਤੇ ਕੀਤੀ ਗਈ  ਅਤੇ ਸਾਰੇ ਪੂਰੀ ਤਰ੍ਹਾਂ ਸਿਹਤਮੰਦ ਅਵਸਥਾ ਵਿੱਚ ਪਾਏ ਗਏ ।

****

ਏਬੀਬੀ/ਆਨੰਦ/ਐੱਚਐੱਨ


(रिलीज़ आईडी: 1922555) आगंतुक पटल : 164
इस विज्ञप्ति को इन भाषाओं में पढ़ें: English , Urdu , हिन्दी , Marathi , Tamil