ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਰਾਏਰੰਗਪੁਰ ਵਿਖੇ ਸਿਵਿਕ ਰਿਸੈਪਸ਼ਨ ਵਿੱਚ ਸ਼ਿਰਕਤ ਕੀਤੀ

Posted On: 04 MAY 2023 8:30PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਮਈ, 2023) ਓਡੀਸ਼ਾ ਦੇ ਰਾਏਰੰਗਪੁਰ ਵਿਖੇ ਰਾਏਰੰਗਪੁਰ ਨਗਰਪਾਲਿਕਾ ਦੁਆਰਾ ਆਪਣੇ ਸਨਮਾਨ ਵਿੱਚ ਆਯੋਜਿਤ ਸਿਵਿਕ ਰਿਸੈਪਸ਼ਨ ਵਿੱਚ ਸ਼ਿਰਕਤ ਕੀਤੀ।

 

ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਮਯੂਰਭੰਜ ਆਏ ਹਨ ਲੇਕਿਨ ਉਹ ਅਕਸਰ ਆਪਣੇ ਪਿੰਡ ਬਾਰੇ ਹੀ ਸੋਚਦੇ ਹਨ। ਭਾਵੇਂ ਉਹ ਸਰਕਾਰੀ ਜ਼ਿੰਮੇਵਾਰੀਆਂ ਕਾਰਨ ਉੱਥੇ ਨਹੀਂ ਜਾ ਸਕੇ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ, ਆਂਢ-ਗੁਆਂਢ ਅਤੇ ਪਿੰਡ ਵਾਸੀ, ਸਾਰੇ ਉਨ੍ਹਾਂ ਦੇ ਦਿਲ ਵਿੱਚ ਹਮੇਸ਼ਾ ਰਹਿੰਦੇ ਹਨ।

 

ਆਪਣੇ ਸਫ਼ਰ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਬਚਪਨ ਤੋਂ ਹੀ ਉਨ੍ਹਾਂ ਵਿੱਚ ਬਹੁਤ ਕੁਝ ਸਿੱਖਣ ਦਾ ਜਜ਼ਬਾ ਸੀ। ਭਾਵੇਂ ਉਨ੍ਹਾਂ ਦੇ ਪਿਤਾ ਅਮੀਰ ਨਹੀਂ ਸੀ ਪਰ ਉਹ ਚਾਹੁੰਦੇ ਸੀ ਕਿ ਉਹ ਹੋਰ ਉੱਚ ਸਿੱਖਿਆ ਹਾਸਲ ਕਰੇ। ਘਰ ਵਿਚ ਸਾਧਨ ਨਹੀਂ ਸੀ, ਪਰ ਇੱਛਾ ਸ਼ਕਤੀ ਸੀ ਅਤੇ ਜਦੋਂ ਇੱਛਾ-ਸ਼ਕਤੀ ਹੁੰਦੀ ਹੈ ਤਾਂ ਰਾਹ ਆਪਣੇ ਆਪ ਹੀ ਪੱਧਰਾ ਹੋ ਜਾਂਦਾ ਹੈ। ਉਨ੍ਹਾਂ ਨੇ ਆਪਣੇ ਅਧਿਆਪਕਾਂ, ਗੁਆਂਢੀਆਂ ਅਤੇ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਯਾਤਰਾ ਦੌਰਾਨ ਹਮੇਸ਼ਾਂ ਉਨ੍ਹਾਂ ਨੂੰ ਪਿਆਰ ਅਤੇ ਸਮਰਥਨ ਦਿੱਤਾ।

 

ਰਾਸ਼ਟਰਪਤੀ ਨੇ ਕਿਹਾ ਕਿ ਰਾਏਰੰਗਪੁਰ ਵਿਖੇ ਸ੍ਰੀ ਅਰਬਿੰਦੋ ਇੰਟੈਗਰਲ ਸਕੂਲ ਅਤੇ ਖੋਜ ਕੇਂਦਰ ਵਿੱਚ ਔਨਰੇਰੀ ਅਧਿਆਪਕ ਵਜੋਂ ਸ਼ਾਮਲ ਹੋਣ ਤੋਂ ਬਾਅਦ, ਉਨ੍ਹਾਂ ਨੇ ਸ੍ਰੀ ਅਰਬਿੰਦੋ ਤੋਂ ਬਹੁਤ ਕੁਝ ਸਿੱਖਿਆ ਅਤੇ ਉਹ ਉਨ੍ਹਾਂ ਲਈ ਪ੍ਰੇਰਣਾ ਸਰੋਤ ਬਣੇ। ਉਨ੍ਹਾਂ ਨੇ ਸ਼੍ਰੀ ਅਟਲ ਬਿਹਾਰੀ ਵਾਜਪਈ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਮਸ਼ਹੂਰ ਕਵਿਤਾ ਦਾ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਨੇ ਪ੍ਰਮਾਤਮਾ ਨੂੰ ਬੇਨਤੀ ਕੀਤੀ ਸੀ ਕਿ ਉਹ ਇੰਨੀ ਉਚਾਈ ਪ੍ਰਾਪਤ ਕਰਨਾ ਪਸੰਦ ਨਹੀਂ ਕਰਨਗੇ ਕਿ ਉਹ ਆਪਣੇ ਲੋਕਾਂ ਨੂੰ ਗਲੇ ਨਾ ਲਗਾ ਸਕਣ।

 

ਰਾਏਰੰਗਪੁਰ ਨਾਲ ਆਪਣੇ ਨਜ਼ਦੀਕੀ ਸਬੰਧਾਂ ਨੂੰ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਉਹ ਜੋ ਵੀ ਹਨ, ਉਹ ਰਾਏਰੰਗਪੁਰ ਕਾਰਨ ਹਨ। ਉਹ ਰਾਏਰੰਗਪੁਰ ਦੇ ਲਈ  ਪ੍ਰਤਿਸ਼ਠਾ ਲਿਆਉਣ ਜਾ ਨਾ ਲਿਆਉਣ, ਲੇਕਿਨ ਇਸ ਦੇ ਮਾਣ ਨੂੰ ਹਮੇਸ਼ਾ ਬਣਾਏ ਰੱਖਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਰਾਏਰੰਗਪੁਰ ਨਗਰ ਪਾਲਿਕਾ ਦੀ ਉਪ ਚੇਅਰਪਰਸਨ ਹੋਣ ਦੇ ਨਾਤੇ ਉਨ੍ਹਾਂ ਨੂੰ ਰਾਏਰੰਗਪੁਰ ਦੀ ਸਫ਼ਾਈ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਦੋਂ ਸਵੱਛ ਭਾਰਤ ਅਭਿਯਾਨ ਨਹੀਂ ਸੀ, ਲੇਕਿਨ ਉਨ੍ਹਾਂ ਨੇ ਰਾਏਰੰਗਪੁਰ ਦੀ ਸਫ਼ਾਈ ਦਾ ਕੰਮ ਕੀਤਾ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਲੋਕ ਸਵੱਛ ਭਾਰਤ ਅਭਿਯਾਨ ਦੀ ਸਫਲਤਾ ਵਿੱਚ ਯੋਗਦਾਨ ਪਾ ਰਹੇ ਹਨ।

 

 ਇਸ ਤੋਂ ਪਹਿਲਾਂ ਦਿਨ ਵਿੱਚ, ਰਾਸ਼ਟਰਪਤੀ ਨੇ ਬੜਾਬੰਧਾ, ਰਾਏਰੰਗਪੁਰ ਨੇੜੇ ਰਾਸ਼ਟਰੀ ਝੰਡਾ ਲਹਿਰਾਉਣ ਵਾਲੇ 100 ਫੁੱਟ ਫਲੈਗ ਮਾਸਟ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਸ਼੍ਰੀ ਸੁਨਾਰਾਮ ਸੋਰੇਨ, ਪੰਡਿਤ ਰਘੁਨਾਥ ਮੁਰਮੂ, ਸ਼੍ਰੀ ਬਿਜੂ ਪਟਨਾਇਕ ਅਤੇ ਉਤਕਲ ਗੌਰਵ ਮਧੁਸੂਦਨ ਦਾਸ ਦੀਆਂ ਮੂਰਤੀਆਂ ਅੱਗੇ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ। 

***

ਡੀਐੱਸ


(Release ID: 1922333) Visitor Counter : 124


Read this release in: English , Urdu , Marathi , Hindi