ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਬ੍ਰਹਿਮ ਕੁਮਾਰੀ ਕੇਂਦਰ, ਹਾਟਬਦ੍ਰਾ ਦੇ ‘ਐਡੀਕਸ਼ਨ ਫ੍ਰੀ ਓਡੀਸ਼ਾ’ ਅਭਿਯਾਨ ਦੀ ਸ਼ੁਰੂਆਤ ਕੀਤੀ
ਰਾਸ਼ਟਰਪਤੀ ਨੇ ਪਹਾੜਪੁਰ ਪਿੰਡ ਵਿੱਚ ਸਕਿੱਲ ਟ੍ਰੇਨਿੰਗ ਅਤੇ ਕਮਿਊਨਿਟੀ ਸੈਂਟਰ ਦਾ ਵੀ ਨੀਂਹ ਪੱਥਰ ਰੱਖਿਆ
प्रविष्टि तिथि:
04 MAY 2023 6:02PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਮਈ, 2023) ਹਾਟਬਦ੍ਰਾ, ਮਯੂਰਭੰਜ ਵਿੱਚ ਬ੍ਰਹਿਮ ਕੁਮਾਰੀ ਕੇਂਦਰ ਦੇ ‘ਐਡੀਕਸ਼ਨ ਫ੍ਰੀ ਓਡੀਸ਼ਾ’ ਅਭਿਯਾਨ ਦੀ ਸ਼ੁਰੂਆਤ ਕੀਤੀ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਨਸ਼ਾ ਇੱਕ ਵਿਕਾਰ ਹੈ। ਇਹ ਇੱਕ ਸਮਾਜਿਕ, ਆਰਥਿਕ, ਸ਼ਰੀਰਕ ਅਤੇ ਮਾਨਸਿਕ ਅਭਿਸ਼ਾਪ ਹੈ। ਨਸ਼ੇ ਦੀ ਲਤ (ਆਦਤ) ਨਾਲ ਪਰਿਵਾਰ ਅਤੇ ਸਮਾਜ ਵਿੱਚ ਤਣਾਅ ਪੈਦਾ ਹੁੰਦਾ ਹੈ। ਇਸ ਲਈ ਲੋਕਾਂ ਨੂੰ ਨਸ਼ੇ ਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਜਦੋਂ ਲੋਕ ਨਸ਼ੇ ਦੇ ਬੁਰੇ ਪ੍ਰਭਾਵਾਂ ਨੂੰ ਸਮਝਣਗੇ ਤਾਂ ਨਿਸ਼ਚਿਤ ਤੌਰ ‘ਤੇ ਇਸ ਨੂੰ ਛੱਡਣ ਦਾ ਪ੍ਰਯਤਨ ਕਰਨਗੇ।
ਰਾਸ਼ਟਰਪਤੀ ਨੇ ਕਿਹਾ ਕਿ ਨਸ਼ਾ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਲਈ ਇਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚੰਗਾ ਕੰਮ ਹੈ। ਉਨ੍ਹਾਂ ਨੇ ਅਧਿਆਤਮਿਕਤਾ ਦੇ ਮਾਧਿਅਮ ਨਾਲ ਇੱਕ ਤੰਦਰੁਸਤ (ਸਵਸਥ) ਸਮਾਜ ਦੇ ਨਿਰਮਾਣ ਵਿੱਚ ਸ਼ਾਮਲ ਹੋਣ ਦੇ ਲਈ ਬ੍ਰਹਿਮ ਕੁਮਾਰੀ ਕੇਂਦਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ‘ਐਡੀਕਸ਼ਨ ਫ੍ਰੀ ਓਡੀਸ਼ਾ’ ਅਭਿਯਾਨ ਦੀ ਸਫ਼ਲਤਾ ਦੀ ਕਾਮਨਾ ਕੀਤੀ।
ਇਸ ਤੋਂ ਪਹਿਲਾਂ, ਰਾਸ਼ਟਰਪਤੀ ਨੇ ਪਹਾੜਪੁਰ ਪਿੰਡ ਪਹੁੰਚ ਕੇ ਸਵਰਗੀਯ ਸ਼੍ਰੀ ਸ਼ਯਾਮ ਚਰਣ ਮੁਰਮੂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਪਿੰਡ ਵਿੱਚ ਸਕਿੱਲ ਟ੍ਰੇਨਿੰਗ ਅਤੇ ਕਮਿਊਨਿਟੀ ਸੈਂਟਰ ਦਾ ਵੀ ਨੀਂਹ ਪੱਥਰ ਰੱਖਿਆ ਅਤੇ ਉੱਥੇ ਮੌਜੂਦ ਗ੍ਰਾਮੀਣਾਂ ਨਾਲ ਗੱਲਬਾਤ ਕੀਤੀ।
*****
ਡੀਐੱਸ/ਬੀਐੱਮ
(रिलीज़ आईडी: 1922189)
आगंतुक पटल : 145