ਸੰਸਦੀ ਮਾਮਲੇ
azadi ka amrit mahotsav

ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਸਵੱਛਤਾ ਪਖਵਾੜਾ ਮਨਾਇਆ

Posted On: 01 MAY 2023 3:52PM by PIB Chandigarh

6 ਅਪ੍ਰੈਲ ਤੋਂ 30 ਅਪ੍ਰੈਲ 2023 ਦੇ ਦਰਮਿਆਨ ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਸਵੱਛਤਾ ਪਖਵਾੜਾ ਮਨਾਇਆ। ਭਾਰਤ ਸਰਕਾਰ ਦੀ ਪ੍ਰਮੁੱਖ ਯੋਜਨਾ ‘ਸਵੱਛ ਭਾਰਤ ਮਿਸ਼ਨ’ ਜੋ ਕਿ ਪ੍ਰਧਾਨ ਮੰਤਰੀ ਦੁਆਰਾ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਦੇ ਤਹਿਤ, ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਸਵੱਛਤਾ ਪਖਵਾੜੇ ਦੀ ਸ਼ੁਰੂਆਤ ਅਪ੍ਰੈਲ ਮਹੀਨੇ ਦੇ ਦੂਸਰੇ ਪਖਵਾੜੇ ਵਿੱਚ ਕੀਤੀ ਸੀ। ਇਸ ਪਖਵਾੜੇ ਦਾ ਆਯੋਜਨ 2023 ਲਈ ਪੇਯਜਲ ਅਤੇ ਸਵੱਛਤਾ ਵਿਭਾਗ ਦੇ ਕੈਲੰਡਰ ਦੇ ਅਨੁਸਾਰ ਕੀਤਾ ਗਿਆ।

ਇਸ ਪਖਵਾੜੇ ਦੀ ਸ਼ੁਰੂਆਤ 17 ਅਪ੍ਰੈਲ 2023 ਨੂੰ ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਗੁਡੇ ਸ਼੍ਰੀਨਿਵਾਸ (Shri Gudey Srinivas) ਦੁਆਰਾ ਸਵੱਛਤਾ ਸਹੁੰ ਚੁਕਾਉਣ ਦੇ ਨਾਲ ਕੀਤਾ ਗਿਆ।

ਸ਼੍ਰੀ ਗੁਡੇ ਸ਼੍ਰੀਨਿਵਾਸ ਸਕੱਤਰ ਸੰਸਦੀ ਮਾਮਲੇ ਮੰਤਰਾਲਾ ਸਵੱਛਤਾ ਸਹੁੰ ਦਾ ਸੰਚਾਲਨ ਕਰਦੇ ਹੋਏ।

 

ਸਵੱਛਤਾ ਪਖਵਾੜੇ ਦੇ ਦੌਰਾਨ ਸਵੱਛਤਾ ਅਭਿਯਾਨ ਚਲਾਇਆ ਗਿਆ ਅਤੇ ਇਸ ਦੇ ਤਹਿਤ ਮੰਤਰਾਲੇ ਦੇ ਕਰਮਚਾਰੀਆਂ ਦੁਆਰਾ ਪੁਰਾਣੀਆਂ ਫਾਈਲਾਂ ਦੀ ਸਮੀਖਿਆ/ ਰਿਕਾਰਡਿੰਗ ਕੀਤੀ ਗਈ ਅਤੇ ਪੁਰਾਣੀਆਂ ਫਾਈਲਾਂ ਦੀ ਛਟਾਈ ਕੀਤੀ ਗਈ। ਦਫ਼ਤਰ ਸਥਲ ਨੂੰ ਸਾਫ ਸੁਥਰਾ ਰੱਖਣ ਲਈ ਪੁਰਾਣੀਆਂ ਵਰਤੋ ਵਿੱਚ ਨਾ ਆਉਣ ਵਾਲੀਆਂ ਵਸਤੂਆਂ ਦੀ ਨੀਲਾਮੀ ਵਾਸਤੇ ਪਹਿਚਾਣ ਕੀਤੀ ਗਈ, ਬਿਜਲੀ ਦੇ ਸਵਿੱਚ ਬੋਰਡ/ਪੱਖੇ/ਏਸੀ ਦੀ ਸਫਾਈ ਕੀਤੀ ਗਈ ਅਤੇ ਮੰਤਰਾਲੇ ਦੇ ਸਾਰੇ ਕਮਰਿਆਂ ਵਿੱਚ ਰੰਗ-ਰੋਗਨ ਕੀਤਾ ਗਿਆ। ਜੀਵਨ ਵਿੱਚ ਸਵੱਛਤਾ ਦੀ ਮਹਤੱਤਾ ਬਾਰੇ ਜਾਗਰੂਕਤਾ ਫੈਲਾਉਣ ਬਾਰੇ ਯੂਥ ਪਾਰਲੀਮੈਂਟ/ਯੁਵਾ ਸੰਸਦ ਦੀ ਵਿਸ਼ੇਸ਼ ਬੈਠਕ ਆਯੋਜਿਤ ਕਰਕੇ ਕਾਲਜ-ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਵੱਛਤਾ ਦੀ ਸਹੁੰ ਵੀ ਚੁਕਾਈ ਗਈ।

ਸਵੱਛਤਾ ਅਭਿਯਾਨ ਫਾਈਲਾਂ ਦੀ ਸਮੀਖਿਆ

  • ਬੋਰਡ ਅਤੇ ਪੱਖਿਆਂ ਦੀ ਸਫਾਈ) (ਕਮਰਿਆਂ ਵਿੱਚ ਰੰਗ-ਰੋਗਨ)

  • ਪੁਰਾਣਾ ਬੇਕਾਰ ਸਮਾਨ) (ਵਿਦਿਆਰਥੀਆਂ ਨੂੰ ਸਵੱਛਤਾ ਸਹੁੰ ਚੁਕਾਈ ਗਈ)

ਸਵੱਛਤਾ ਪਖਵਾੜੇ ਦੇ ਦੌਰਾਨ 92 ਫਾਈਲਾਂ ਦੀ ਸਮੀਖਿਆ ਕੀਤੀ ਗਈ ਜਿਨ੍ਹਾਂ ਵਿੱਚੋਂ 32 ਫਾਈਲਾਂ ਨੂੰ ਹਟਾ ਦਿੱਤਾ ਗਿਆ। ਪਖਵਾੜੇ ਦੇ ਦੌਰਾਨ ਪਹਿਚਾਣ ਕੇ ਅਲੱਗ ਕੀਤੀਆਂ ਗਈਆਂ ਪੁਰਾਣੀਆਂ ਬੇਕਾਰ ਵਸਤੂਆਂ ਦੀ ਨੀਲਾਮੀ ਨਾਲ 67,900 ਰੁਪਏ ਰੈਵੇਨਿਊ ਪ੍ਰਾਪਤ ਕੀਤਾ ਗਿਆ। ਸਵੱਛਤਾ ਪਖਵਾੜਾ 2023 ਦੀ ਸਮਾਪਤੀ ਮੰਤਰਾਲੇ ਦੇ ਟੌਪ ਤਿੰਨ ਵਰਗਾਂ ਨੂੰ ਪੁਰਸਕਾਰ ਵੰਡ ਦੇ ਨਾਲ ਹੋਇਆ, ਜੋ ਪਖਵਾੜੇ ਦੇ ਦੌਰਾਨ ਸਵੱਛਤਾ ਮਾਪਦੰਡਾਂ ‘ਤੇ ਸਰਬਸ਼੍ਰੇਸਠ ਥਾਂ ‘ਤੇ ਰਹੇ।

ਸੰਸਦੀ ਮਾਮਲਾ ਮੰਤਰਾਲੇ ਦੇ ਸਕੱਤਰ ਸ਼੍ਰੀ ਗੁਡੇ ਸ਼੍ਰੀਨਿਵਾਸ ਸਵੱਛਤਾ ਪੁਰਸਕਾਰ ਦਿੰਦੇ ਹੋਏ

******

ਏਕੇ/ਏਕੇਐੱਨ


(Release ID: 1921756) Visitor Counter : 134