ਆਯੂਸ਼
azadi ka amrit mahotsav

ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਅਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਨੇ ਪਰਮਾਣੂ ਊਰਜਾ ਪਲਾਂਟਾਂ ਦੇ ਸਾਂਝੇ ਵਿਕਾਸ ਲਈ ਸਮਝੌਤੇ ’ਤੇ ਹਸਤਾਖਰ ਕੀਤੇ

Posted On: 01 MAY 2023 6:19PM by PIB Chandigarh

ਸੰਯੁਕਤ ਉੱਦਮ ਕੰਪਨੀ 2x700 ਮੈਗਾਵਾਟ ਸਮਰੱਥਾ ਦੇ ਚੁਟਕਾ ਮੱਧ ਪ੍ਰਦੇਸ਼ ਐਟੋਮਿਕ ਪਾਵਰ ਪ੍ਰੋਜੈਕਟ ਅਤੇ 4x700 ਮੈਗਾਵਾਟ ਸਮਰੱਥਾ ਦੇ ਮਾਹੀ ਬਾਂਸਵਾੜਾ ਰਾਜਸਥਾਨ ਐਟੋਮਿਕ ਪਾਵਰ ਪ੍ਰੋਜੈਕਟ ਨੂੰ  ਵਿਕਸਤ ਕਰੇਗੀ
 

ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਲਿਮਿਟਿਡ ਨੇ ਐਟੋਮਿਕ ਪਾਵਰ ਪ੍ਰੋਜੈਕਟਾਂ ਦੇ ਵਿਕਾਸ ਲਈ ਅੱਜ ਨਵੀਂ ਦਿੱਲੀ ਵਿੱਚ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਨਪੀਸੀਆਈਐੱਲ) ਦੇ ਨਾਲ ਇੱਕ ਪੂਰਕ ਸੰਯੁਕਤ ਉੱਦਮ ਸਮਝੌਤੇ ’ਤੇ ਹਸਤਾਖਰ ਕੀਤੇ। ਸਮਝੌਤੇ ’ਤੇ ਸ਼੍ਰੀ ਉਜਵਲ ਕਾਂਤੀ ਭੱਟਾਚਾਰੀਆਂ, ਡਾਇਰੈਕਟਰ ਪ੍ਰੋਜੈਕਟਸ, ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਿਡ ਅਤੇ ਸ਼੍ਰੀ ਰੰਜੇ ਸ਼ਰਨ, ਡਾਇਰੈਕਟਰ ਪ੍ਰੋਜੈਕਟਸ, ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਨੇ ਸ਼੍ਰੀ ਆਰ,ਕੇ.ਸਿੰਘ, ਬਿਜਲੀ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਕੇ.ਐੱਨ.ਵਿਆਸ, ਸਕੱਤਰ ਪਰਮਾਣੂ ਊਰਜਾ ਵਿਭਾਗ (ਡੀ.ਏ.ਈ.) ਅਤੇ ਪ੍ਰਧਾਨ ਪਰਮਾਣੂ ਊਰਜਾ ਆਯੋਗ, ਸ਼੍ਰੀ ਆਲੋਕ ਕੁਮਾਰ, ਸਕੱਤਰ, ਊਰਜਾ ਮੰਤਰਾਲਾ, ਸ਼੍ਰੀ ਗੁਰਦੀਪ ਸਿੰਘ, ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਸ਼੍ਰੀ ਬੀ ਸੀ ਪਾਠਕ, ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਅਤੇ ਬਿਜਲੀ ਮੰਤਰਾਲਾ ਅਤੇ ਪਰਮਾਣੂ ਊਰਜਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।

https://static.pib.gov.in/WriteReadData/userfiles/image/image001V325.jpg

ਸੰਯੁਕਤ ਉੱਦਮ ਕੰਪਨੀ ਸ਼ੁਰੂ ਵਿੱਚ, ਦੋ ਪ੍ਰੈਸ਼ਰਾਈਜ਼ਡ ਹੈਵੀ-ਵਾਟਰ ਰਿਐਕਟਰ (ਪੀਐੱਚਡਬਲਿਊਆਰ) ਪ੍ਰੋਜੈਕਟਾਂ ਵਿੱਚ 2x700 ਮੈਗਾਵਾਟ ਸਮਰੱਥਾ ਦੇ ਚੁਟਕਾ ਮੱਧ ਪ੍ਰਦੇਸ਼ ਐਟੋਮਿਕ ਪਾਵਰ ਪ੍ਰੋਜੈਕਟ ਅਤੇ 4x700 ਮੈਗਾਵਾਟ ਸਮਰੱਥਾ ਦੇ ਮਾਹੀ ਬਾਂਸਵਾੜਾ ਰਾਜਸਥਾਨ ਐਟੋਮਿਕ ਪਾਵਰ ਪ੍ਰੋਜੈਕਟ ਨੂੰ  ਵਿਕਸਤ ਕਰੇਗੀ, ਜਿਨ੍ਹਾਂ ਨੂੰ ਫਲੀਟ ਮੋਡ ਪਰਮਾਣੂ ਪ੍ਰੋਜੈਕਟਾਂ ਦੇ ਇੱਕ ਹਿੱਸੇ ਵਜੋਂ ਪਹਿਚਾਣਿਆਂ ਗਿਆ ਸੀ।
 

ਊਰਜਾ ਮੰਤਰਾਲਾ ਇਹ ਪੂਰਕ ਸੰਯੁਕਤ ਉੱਦਮ ਸਮਝੌਤਾ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਿਡ ਅਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ ਲਈ ਐਟੋਮਿਕ ਪਾਵਰ ਪ੍ਰੋਜੈਕਟਾਂ ਦੇ ਵਿਕਾਸ ਵਿੱਚ ਸਹਿਯੋਗ ਅਤੇ ਸਹਾਇਤਾ ਕਰਨ ਲਈ ਇੱਕ ਮਹੱਤਵਪੂਰਣ ਕਦਮ ਹੈ ਜੋ ਦੇਸ਼ ਨੂੰ ਵਰ੍ਹੇ 2070 ਤੱਕ ਜ਼ੀਰੋ ਕਾਰਬਨ ਨਿਕਾਸ ਦਾ ਟੀਚਾ ਹਾਸਲ ਕਰਨ ਲਈ  ਆਪਣੀ ਸਵੱਛ ਊਰਜਾ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।

*****

ਏਐੱਮ


(Release ID: 1921409) Visitor Counter : 127


Read this release in: Tamil , English , Urdu , Hindi