ਗ੍ਰਹਿ ਮੰਤਰਾਲਾ

ਪਦਮ ਪੁਰਸਕਾਰ 2024 ਲਈ ਨਾਮਜ਼ਦਗੀਆਂ 15 ਸਤੰਬਰ, 2023 ਤੱਕ ਖੁੱਲ੍ਹੀਆਂ ਹਨ।

Posted On: 01 MAY 2023 6:16PM by PIB Chandigarh

ਗਣਤੰਤਰ ਦਿਵਸ, 2024 ਦੇ ਮੌਕੇ ’ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰ-2024 ਲਈ ਔਨਲਾਈਨ ਨਾਮਜ਼ਦਗੀਆਂ/ਸਿਫ਼ਾਰਸ਼ਾਂ 01 ਮਈ, 2023 ਨੂੰ ਖੁੱਲ੍ਹ ਗਈਆਂ ਹਨ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਆਖਰੀ ਮਿਤੀ 15 ਸਤੰਬਰ, 2023 ਹੈ। ਪਦਮ ਪੁਰਸਕਾਰ ਲਈ ਨਾਮਜ਼ਦਗੀਆਂ/ਸਿਫ਼ਾਰਸ਼ਾਂ ਰਾਸ਼ਟਰੀ ਪੁਰਸਕਾਰ ਪੋਰਟਲ  https://awards.gov.in  ’ਤੇ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।

ਪਦਮ ਪੁਰਸਕਾਰ, ਅਰਥਾਤ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚ ਸ਼ਾਮਲ ਹਨ। ਵਰ੍ਹੇ 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ’ਤੇ ਕੀਤਾ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਦੇ ਤਹਿਤ ‘ਉਤਕ੍ਰਿਸ਼ਟ ਕੰਮ’ ਲਈ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਇਹ ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਮੈਡੀਕਲ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਮਾਮਲੇ, ਸਿਵਲ ਸੇਵਾ, ਵਪਾਰ ਅਤੇ ਉਦਯੋਗ ਆਦਿ ਜਿਹੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਲੱਖਣ ਅਤੇ ਬੇਮਿਸਾਲ ਪ੍ਰਾਪਤੀਆਂ/ਸੇਵਾ ਲਈ ਪ੍ਰਦਾਨ ਕੀਤੇ ਜਾਂਦੇ ਹਨ। ਸਾਰੇ ਲੋਕ ਇਨ੍ਹਾਂ ਪੁਰਸਕਾਰਾਂ ਦੇ ਪਾਤਰ ਹਨ ਚਾਹੇ ਉਨ੍ਹਾਂ ਦਾ ਕੋਈ ਧਰਮ, ਕਿੱਤਾ, ਅਹੁਦਾ ਜਾਂ ਲਿੰਗ ਹੋਵੇ। ਡਾਕਟਰਾਂ ਅਤੇ ਵਿਗਿਆਨਿਕਾਂ ਨੂੰ ਛੱਡ ਕੇ ਹੋਰ ਸਰਕਾਰੀ ਕਰਮਚਾਰੀ, ਜਿਨ੍ਹਾਂ ਵਿੱਚ ਜਨਤਕ ਖੇਤਰਾਂ ਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਾਰਕਾਰੀ ਕਰਮਚਾਰੀ ਵੀ ਸ਼ਾਮਲ ਹੈ, ਪਦਮ ਪੁਰਸਕਾਰ ਦੇ ਪਾਤਰ ਨਹੀਂ ਹਨ।

ਸਰਕਾਰ ਪਦਮ ਪੁਰਸਕਾਰਾਂ ਨੂੰ “ਪੀਪਲਜ਼ ਪਦਮ" ਬਣਾਉਣ ਲਈ ਵਚਨਬੱਧ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ  ਬੇਨਤੀ ਹੈ ਕਿ ਉਹ ਨਾਮਜ਼ਦਗੀਆਂ/ਸਿਫ਼ਾਰਸ਼ਾਂ ਕਰਨ। ਨਾਗਰਿਕ ਆਪਣੇ ਆਪ ਨੂੰ ਵੀ ਨਾਮਜ਼ਦ ਕਰ ਸਕਦੇ ਹਨ। ਇੱਕ ਵਿਆਖਿਆਤਮਿਕ ਹਵਾਲਾ (ਵਧ ਤੋਂ ਵਧ 800 ਸ਼ਬਦ) ਵੀ ਜਿਸ ਵਿੱਚ ਸਿਫ਼ਾਰਸ਼ੀ ਵਿਅਕਤੀ ਦੀ ਸਬੰਧਤ ਖੇਤਰ/ਵਿਸ਼ੇ ਵਿੱਚ ਵਿਸ਼ੇਸ਼ ਅਤੇ ਹੋਰ ਉਪਲਬਧੀਆਂ/ਸੇਵਾਵਾਂ ਦਾ ਸਪਸ਼ਟ ਜ਼ਿਕਰ ਹੋਵੇ, ਪੇਸ਼ ਕੀਤਾ ਜਾਵੇ।

ਮਹਿਲਾਵਾਂ, ਸਮਾਜ ਦੇ ਕਮਜ਼ੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ ਜਾਤੀਆਂ, ਦਿਵਯਾਂਗ ਲੋਕਾਂ ਅਤੇ ਸਮਾਜ ਦੀ ਨਿਰਸਵਾਰਥ ਸੇਵਾ ਕਰਨ ਵਾਲੇ ਲੋਕਾਂ ਵਿੱਚੋਂ ਉਨ੍ਹਾਂ ਪ੍ਰਤਿਭਾਸ਼ਾਲੀ ਵਿਅਕਤੀਆਂ ਲਈ ਮਿਲ ਕੇ ਯਤਨ ਕੀਤੇ ਜਾਣ, ਜਿਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਅਸਲ ਵਿੱਚ ਸਨਮਾਨ ਦੀਆਂ ਹੱਕਦਾਰ ਹਨ।

ਇਸ ਸਬੰਧ ਵਿੱਚ ਹੋਰ ਵਿਸਤ੍ਰਿਤ ਵੇਰਵੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ (https://mha.gov.in) ’ਤੇ  ‘ਅਵਾਰਡ ਅਤੇ ਮੈਡਲ’ਸਿਰਲੇਖ ਦੇ ਤਹਿਤ ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) ਤੇ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਨਿਯਮ ਅਤੇ ਨਿਯਮ ਵੈੱਬਸਾਈਟ ’ਤੇ ਉਪਲਬਧ ਲਿੰਕ  https://padmaawards.gov.in/AboutAwards.aspx  ’ਤੇ ਉਪਲਬਧ ਹਨ।

*****

 

ਏਵਾਈ/ਐੱਸਐੱਮ/ਏਕੇਐੱਸ/ਆਰਆਰ/ਏਐੱਸ



(Release ID: 1921371) Visitor Counter : 158