ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮੁੰਬਈ ਦੇ ਰਾਜ ਭਵਨ ਵਿੱਚ ਮਨ ਕੀ ਬਾਤ ਦੇ 100ਵੇਂ ਐਪੀਸੋਡ ਦੀ ਇੱਕ ਵਿਸ਼ੇਸ਼ ਸਕ੍ਰੀਨਿੰਗ ਕੀਤੀ ਗਈ
ਮਨ ਕੀ ਬਾਤ ਵਿੱਚ ਜ਼ਿਕਰ ਕੀਤੇ ਮਹਾਰਾਸ਼ਟਰੀ ਲੋਕਾਂ, ਪਦਮ ਪੁਰਸਕਾਰ ਵਿਜੇਤਾਵਾਂ ਅਤੇ ਉੱਘੀਆਂ ਸ਼ਖਸੀਅਤਾਂ ਨੇ ਮਹਾਰਾਸ਼ਟਰ ਦੇ ਰਾਜਪਾਲ ਦੇ ਨਾਲ ਮਨ ਕੀ ਬਾਤ ਦੇ 100ਵੇਂ ਐਪੀਸੋਡ ਦਾ ਪ੍ਰਸਾਰਣ ਸੁਣਿਆ
‘ਮਨ ਕੀ ਬਾਤ ਦਾ 100ਵਾਂ ਐਪੀਸੋਡ ਇੱਕ ਤਰ੍ਹਾਂ ਨਾਲ ਇੰਡੀਆ@2047 ਦੀ ਸ਼ਾਨਦਾਰ ਸ਼ੁਰੂਆਤ :ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ “ਮਨ ਕੀ ਬਾਤ’ ਲੋਕਾਂ ਲਈ ਸ਼ਾਸਨ ਵਿੱਚ ਹਿੱਸਾ ਲੈਣ ਅਤੇ ਆਪਣੇ ਵਿਚਾਰਾਂ, ਸੁਝਾਵਾਂ ਅਤੇ ਉਪਲਬਧੀਆਂ ਨੂੰ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਦਾ ਇੱਕ ਮਾਧਿਅਮ ਬਣ ਗਿਆ ਹੈ”
“ਮਨ ਕੀ ਬਾਤ’ਵਿੱਚ ਦੇਸ਼ ਦੇ ਵਿਕਾਸ ਲਈ ਮਹੱਤਵਪੂਰਣ ਵੱਖ-ਵੱਖ ਵਿਸ਼ਿਆਂ ਨੂੰ ਉਜਾਗਰ ਕੀਤਾ ਗਿਆ ਹੈ
Posted On:
30 APR 2023 2:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਨ ਕੀ ਬਾਤ ਦੇ 100ਵੇਂ ਐਪੀਸੋਡ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦਾ ਪਹਿਲਾ ਪ੍ਰਸਾਰਣ 3 ਅਕਤੂਬਰ 2014 ਨੂੰ ਵਿਜੈਦਸ਼ਮੀ ਦੇ ਸ਼ੁਭ ਮੌਕੇ ’ਤੇ ਕੀਤਾ ਗਿਆ ਸੀ। ਆਲ ਇੰਡੀਆ ਰੇਡੀਓ ’ਤੇ ਇਸ ਪ੍ਰਸਿੱਧ ਪ੍ਰੋਗਰਾਮ ਦੇ 100ਵੇਂ ਐਪੀਸੋਡ ਦੇ ਇਤਿਹਾਸਿਕ ਪ੍ਰਸਾਰਣ ਦੇ ਮੌਕੇ ’ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਦੀ ਮੌਜੂਦਗੀ ਵਿੱਚ ਮੁੰਬਈ ਦੇ ਰਾਜਭਵਨ ਵਿੱਚ ਇੱਕ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ’ਤੇ ਰਾਜਪਾਲ ਨੇ ਕਿਹਾ, ’ਅੱਜ ਅਸੀਂ ਇੱਕ ਉਪਲਬਧੀ ਦਾ ਸਮਾਰੋਹ ਮਨਾ ਰਹੇ ਹਾਂ। ਆਲ ਇੰਡੀਆ ਰੇਡੀਓ ਦੇ ਸਭ ਤੋਂ ਪ੍ਰਸਿੱਧ ਪ੍ਰੋਗਰਾਮ ਵਜੋਂ ਪ੍ਰਧਾਨ ਮੰਤਰੀ ਦੇ ֹ‘ਮਨ ਕੀ ਬਾਤ’ ਪ੍ਰੋਗਰਾਮ ਨੇ ਅੱਜ ਆਪਣਾ 100ਵਾਂ ਐਪੀਸੋਡ ਪੂਰਾ ਕਰ ਲਿਆ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਦੀ ਇਹ ਇੱਕ ਲੰਬੀ ਯਾਤਰਾ ਰਹੀ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ, ਮਨ ਕੀ ਬਾਤ ਪ੍ਰੋਗਰਾਮ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲ ਗਿਆ ਹੈ।” ਉਨ੍ਹਾਂ ਨੇ ਕਿਹਾ ਕਿ , ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਇੱਕ ਪ੍ਰਕਾਰ ਨਾਲ ਇੰਡੀਆ@2047 ਦੀ ਸ਼ਾਨਦਾਰ ਸ਼ੁਰੂਆਤ ਹੈ।
ਇਸ ਪ੍ਰੋਗਰਾਮ, ਜਿਸ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਦੇ ਨਾਲ ਸਿੱਧੇ ਜੁੜਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ, ਦੇ ਮਹੱਤਵ ਦੀ ਚਰਚਾ ਕਰਦੇ ਹੋਏ ਮਹਾਰਾਸ਼ਟਰ ਦੇ ਰਾਜਪਾਲ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਸਵੱਛ ਭਾਰਤ, ਬੇਟੀ ਬਚਾਓ-ਬੇਟੀ ਪੜ੍ਹਾਓ, ਜਲ ਸੁਰੱਖਿਆ, ਵੋਕਲ ਫੋਰ ਲੋਕਲ ਜਿਹੇ ਸਮਾਜਿਕ ਬਦਲਾਵਾਂ ਦਾ ਮੂਲ, ਸਾਧਨ ਅਤੇ ਵਿਸਤਾਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਖਾਦੀ, ਭਾਰਤੀ ਖਿਡੌਣਾ ਉਦਯੋਗ, ਸਿਹਤ ਖੇਤਰ ਵਿੱਚ ਸਟਾਰਟਅੱਪਸ, ਆਯੂਸ਼ ਅਤੇ ਪੁਲਾੜ ਵਰਗੇ ਉਦਯੋਗਾਂ ’ਤੇ ਅਸੀਮ ਪ੍ਰਭਾਵ ਪ੍ਰਦਰਸ਼ਿਤ ਕੀਤਾ ਹੈ। ਸ਼੍ਰੀ ਬੈਸ ਨੇ ਕਿਹਾ ਕਿ ਆਪਣੀ ਨਵੀਨਤਾਕਾਰੀ ਅਤੇ ਪੇਸ਼ਕਾਰੀ ਦੀ ਵਿਲੱਖਣ ਗੱਲਬਾਤ ਸ਼ੈਲੀ ਦੀ ਨਾਲ ‘ਮਨ ਕੀ ਬਾਤ’ ਨੇ ਸੰਚਾਰ ਦੇ ਇੱਕ ਅਨੋਖੇ ਮਾਧਿਅਮ ਦੇ ਰੂਪ ਵਿੱਚ ਆਪਣੇ ਲਈ ਇੱਕ ਉਤਕ੍ਰਿਸ਼ਟ ਸਥਾਨ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ , ਜਦੋਂ ਕੋਵਿਡ-19 ਮਹਾਮਾਰੀ ਆਪਣੇ ਸਿਖਰ ’ਤੇ ਸੀ, ਉਦੋਂ ਪ੍ਰਧਾਨ ਮੰਤਰੀ ਸਮਾਜ ਦੇ ਸਾਰੇ ਵਰਗਾਂ ਨਾਲ ਜੁੜੇ ਸਨ। ਉਨ੍ਹਾਂ ਨੇ ਕਿਹਾ ਕਿ ਆਪਣੇ ‘ ਪਰੀਕਸ਼ਾ ਪੇ ਚਰਚਾ’ ਅਤੇ ਇਮਤਿਹਾਨ ਵਾਰੀਅਰਜ਼ ਰਾਹੀਂ ਉਹ ਨਿਰੰਤਰ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਪ੍ਰਯਾਸਾਂ ਨਾਲ ਹੁਣ ਤੱਕ 47.8 ਕਰੋੜ ਜਨ ਧਨ ਖਾਤੇ ਖੋਲ੍ਹੇ ਜਾ ਚੁੱਕੇ ਹਨ।
ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਨੇ ਕਿਹਾ ਕਿ ਮਨ ਕੀ ਬਾਤ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦੇ ਦੂਰ-ਦੁਰਾਡੇ ਦੇ ਕੋਨੇ ਵਿੱਚ ਵੀ ਹੋ ਰਹੇ ਹਰੇਕ ਸਮਾਜਿਕ ਬਦਲਾਅ ’ਤੇ ਧਿਆਨ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ, ‘ਮਨ ਕੀ ਬਾਤ’ ਦੇ ਪਹਿਲੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨੇ ਰੇਡੀਓ ਨੂੰ ਸੰਚਾਰ ਦਾ ਇੱਕ ਸਰਲ ਮਾਧਿਅਮ ਦੱਸਿਆ, ਜਿਸ ਦੇ ਜ਼ਰੀਏ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਿਆ ਜਾ ਸਕਦਾ ਹੈ। “ਉਨ੍ਹਾਂ ਨੇ ਗ਼ਰੀਬਾਂ ਵਿੱਚ ਗ਼ਰੀਬ ਪਰਿਵਾਰ ਤੱਕ ਸੰਦੇਸ਼ ਪਹੁੰਚਾਉਣ ਦਾ ਆਪਣਾ ਇਰਾਦਾ ਵੀ ਸਪੱਸ਼ਟ ਕਰ ਦਿੱਤਾ ਸੀ।” ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ਦੀ ਸ਼ਕਤੀ ਗ਼ਰੀਬ ਆਦਮੀ ਦੀ ਝੌਂਪੜੀ ਵਿੱਚ ਹੈ। ਇਸ ਪ੍ਰਕਾਰ ‘ਮਨ ਕੀ ਬਾਤ’ ਦਾ ਉਦੇਸ਼ ਹਰ ਭਾਰਤੀ ਦੇ ਦਿਲ ਅਤੇ ਦਿਮਾਗ ਵਿੱਚ ਸਥਾਨ ਬਣਾਉਣਾ ਰਿਹਾ ਹੈ।
ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਸ਼ਾਸਨ ਵਿੱਚ ਜਨ ਭਾਗੀਦਾਰੀ ਦੇਸ਼ ਨੂੰ ਵਾਸਤਵ ਵਿੱਚ ਜਨ ਕੇਦ੍ਰਿਤ ਬਣਾਉਂਦੀ ਹੈ। ਪਿਛਲੇ ਨੌ ਵਰ੍ਹਿਆਂ ਤੋਂ ‘ਮਨ ਕੀ ਬਾਤ’ ਪ੍ਰਸਾਰਣ ਦੇ ਮਾਧਿਅਮ ਨਾਲ ਲੋਕ ਸਾਸ਼ਨ ਵਿੱਚ ਹਿੱਸਾ ਲੈ ਰਹੇ ਹਨ ਅਤੇ ਇਹ ਪ੍ਰਸਾਰਣ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਵਿਚਾਰ, ਸੁਝਾਅ ਅਤੇ ਉਪਲਬਧੀਆਂ ਤੋਂ ਜਾਣੂ ਕਰਵਾਉਣ ਦਾ ਮਾਧਿਅਮ ਬਣ ਗਿਆ ਹੈ।
ਸ਼੍ਰੀ ਬੈਸ ਨੇ ਕਿਹਾ ਕਿ ਚੀਨ ਨੂੰ ਪਛਾੜਦੇ ਹੋਏ ਭਾਰਤ ਵਿਸ਼ਵ ਵਿੱਚ ਸਭ ਤੋਂ ਵਧ ਜਨਸੰਖਿਆ ਵਾਲਾ ਦੇਸ਼ ਬਣ ਕੇ ਉਭਰਿਆ ਹੈ। ਇਸ ਜਨਸੰਖਿਆ ਪਰਿਵਰਤਨ ਨੂੰ ਜਨਸੰਖਿਆ ਲਾਭਅੰਸ਼ ਵਿੱਚ ਬਦਲਣ ਲਈ, ਮਾਨਯੋਗ ਪ੍ਰਧਾਨ ਮੰਤਰੀ ਨੇ ਸਕਿਲਿੰਗ, ਰੀਸਕਿਲਿੰਗ ਅਤੇ ਅਪਸਕਿਲਿੰਗ ’ਤੇ ਜੋਰ ਦਿੱਤਾ ਹੈ। ਵਿਸ਼ਵ ਦੇ ਕਈ ਦੇਸ਼ ਜਿਨ੍ਹਾਂ ਵਿੱਚ, ਬਜ਼ੁਰਗ ਲੋਕਾਂ ਦੀ ਸੰਖਿਆ ਵਧ ਹੋ ਰਹੀ ਹੈ ਉਹ ਕੁਸ਼ਲ ਜਨਸ਼ਕਤੀ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਵੱਲ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦਾ ਗੌਰਵਸ਼ਾਲੀ ਪਲ ਹੈ।
ਪ੍ਰਧਾਨ ਮੰਤਰੀ ਨੇ ਇੱਕ ਤੱਥ, ਮਨ ਕੀ ਬਾਤ ਪ੍ਰੋਗਰਾਮ ਵਿੱਚ ਬਾਰ-ਬਾਰ ਦੁਹਰਾਇਆ ਹੈ। ‘ਮਨ ਕੀ ਬਾਤ’ ਦੇ ਇਸ ਐਪੀਸੋਡ ਦਾ ਉਦੇਸ਼ ਸਕਾਰਾਰਤਮ ਕਹਾਣੀਆਂ ਨੂੰ ਸਾਹਮਣੇ ਲਿਆਉਣਾ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੀ ਸਫ਼ਲ ਕਹਾਣੀਆਂ ਸੁਣਾ ਕੇ ਪ੍ਰੇਰਿਤ ਕਰਨਾ ਹੈ। ਇਸ ਪ੍ਰੋਗਰਾਮ ਵਿੱਚ ਜਿਨ੍ਹਾਂ-ਜਿਨ੍ਹਾਂ ਲੋਕਾਂ ਦਾ ਕਿਤੇ ਵੀ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਨੇ ਵਾਸਤਵ ਵਿੱਚ ਇਸ ਜਨ ਅੰਦੋਲਨ ਨੂੰ ਸਫ਼ਲ ਬਣਾਉਣ ਅਤੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਮਦਦ ਕੀਤੀ ਹੈ। ਸ਼੍ਰੀ ਬੈਸ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਜਨ ਅੰਦੋਲਨ ਦਾ ਹਿੱਸਾ ਬਣਨ।
ਮਹਾਰਾਸ਼ਟਰ ਦੇ ਰਾਜਪਾਲ ਨੇ ਇਹ ਵੀ ਜ਼ਿਕਰ ਕੀਤਾ ਕਿ ‘ਮਨ ਕੀ ਬਾਤ’ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਕੀਤਾ ਗਿਆ ਹੈ, ਜੋ ਦੇਸ਼ ਦੇ ਵਿਕਾਸ ਦੇ ਲਈ ਮਹੱਤਵਪੂਰਣ ਹਨ। ਇਹ ਸਰੋਤਿਆਂ ਨੂੰ ਸਰਕਾਰ ਦੁਆਰਾ ਚੱਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਤੋਂ ਜਾਣੂ ਕਰਵਾਉਂਦਾ ਹੈ। ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੇ ਐਪੀਸੋਡ ਵਿੱਚ ਭਾਰਤ ਦੇ ਕਈ ਹੋਰ ਵਿਸ਼ੇਸ਼ ਲੋਕਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਵਿਲੱਖਣ ਕੰਮ ਕੀਤੇ ਹਨ। ਸ਼੍ਰੀ ਬੈਸ ਨੇ ਕਿਹਾ ਕਿ ਇਹ ਸਾਡੇ ਲਈ ਗੌਰਵ ਦੀ ਗੱਲ ਹੈ ਕਿ ਇਸ ਸੂਚੀ ਵਿੱਚ ਵੱਡੀ ਸੰਖਿਆ ਵਿੱਚ ਮਹਾਰਾਸ਼ਟਰ ਦੇ ਲੋਕ ਵੀ ਸ਼ਾਮਲ ਹਨ। ਪਾਲਘਰ, ਚੰਦਰਪੁਰ ਅਤੇ ਨਾਸਿਕ ਦੇ ਆਦਿਵਾਸੀ ਖੇਤਰਾਂ ਤੋਂ ਲੈ ਕੇ ਅਮਰੀਕਾ ਵਰਗੇ ਦੂਰ-ਦੁਰਾਡੇ ਦੇ ਦੇਸ਼ਾਂ ਵਿੱਚ ਮਨ ਕੀ ਬਾਤ ਪ੍ਰਸਾਰਣ ਤੋਂ ਲੋਕਾਂ ਨੂੰ ਪ੍ਰਸਿੱਧੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪੇਸ਼ਿਆਂ ਅਤੇ ਖੇਤਰਾਂ ਦੇ ਲੋਕਾਂ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ।
ਮਨ ਕੀ ਬਾਤ ਦੀ ਵਿਸ਼ੇਸ਼ ਸਕ੍ਰੀਨਿੰਗ ਦੇ ਮੌਕੇ ’ਤੇ ਰਾਜਪਾਲ ਨੇ ਰਾਜ ਭਵਨ ਵਿੱਚ ਦਰਬਾਰ ਹਾਲ ਅਤੇ ਕੇਂਦਰੀ ਸੰਚਾਰ ਬਿਊਰੋ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਲਾਅਨ ਵਿੱਚ ਆਯੋਜਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਮਨ ਕੀ ਬਾਤ ਪ੍ਰਸਾਰਣ ’ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਮਹਾਰਾਸ਼ਟਰ ਦੇ ਰਾਜਪਾਲ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਇਸ ਮੌਕੇ ’ਤੇ ਪ੍ਰਕਾਸ਼ਨ ਵਿਭਾਗ ਦੁਆਰਾ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਪ੍ਰਸਾਰ ਭਾਰਤੀ ਨੇ ਮਨ ਕੀ ਬਾਤ ਪ੍ਰੋਗਰਾਮ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ ਸੀ।
ਮੁੰਬਈ ਦੇ ਰਾਜ ਭਵਨ ਵਿੱਚ ਮਨ ਕੀ ਬਾਤ ਦੀ ਵਿਸ਼ੇਸ਼ ਸਕ੍ਰੀਨਿੰਗ ਦੇ ਮੌਕੇ ’ਤੇ ਮੌਜੂਦ ਪਤਵੰਤਿਆਂ ਵਿੱਚ ਹਿਵਰੇ ਬਜ਼ਾਰ ਦੇ ਸਾਬਕਾ ਸਰਪੰਚ ਪਦਮਸ਼੍ਰੀ ਪੋਪਤਰਾਓ ਪਵਾਰ, ਐਂਡੋਕਰੀਨੋਲੋਜਿਸਟ ਡਾਇਬਟੀਜ ਸਪੈਸ਼ਲਿਸਟ ਪਦਮਸ਼੍ਰੀ ਡਾ. ਸ਼ਸ਼ਾਂਕ ਜੋਸ਼ੀ, ਡੀਸੀਸੀਆਈ (ਦਲਿਤ ਚੈਂਬਰ ਆਵ੍ ਕਾਮਰਸ ਐਂਡ ਇੰਡਸਟਰੀਜ਼) ਦੇ ਪ੍ਰਧਾਨ ਪਦਮਸ਼੍ਰੀ ਮਿਲਿੰਦ ਕਾਂਬਲੇ ਅਤੇ ਖੇਤੀਬਾੜੀ ਉਦੱਮੀ ਮਿਲਟਸ ਕੈਂਪੇਨਨਰ ਸ਼੍ਰੀਮਤੀ ਸ਼ਰਮੀਲਾ ਓਸਵਾਲ, ਸ਼ਾਮਲ ਸਨ। ਪਦਮ ਪੁਰਸਕਾਰ ਵਿਜੇਤਾਵਾਂ ਤੋਂ ਇਲਾਵਾ, ‘ਮਨ ਕੀ ਬਾਤ’ ਦੇ ਵੱਖ-ਵੱਖ ਐਪੀਸੋਡਾਂ ਵਿੱਚ ਪ੍ਰਧਾਨ ਮੰਤਰੀ ਦੁਆਰਾ ਜ਼ਿਕਰ ਕੀਤੇ ਪ੍ਰਤਿਭਾਸ਼ਾਲੀ ਵਿਅਕਤੀ ਵੀ ਮੌਜੂਦ ਸਨ। ਇਸ ਦੌਰਾਨ ਕੂਮੀ ਵਾਡੀਆ, ਪਰਸ਼ੂਰਾਮ ਖੁਨੇ, ਗਜਾਨਨ ਮਾਨੇ, ਸੋਨੂੰ ਨਿਗਮ, ਅਨੁਰਾਧਾ ਪੌਡਵਾਲ, ਆਦਿਨਾਤ ਮੰਗੇਸ਼ਕਰ, ਏਕਤਾ ਕਪੂਰ ਅਤੇ ਕਲਪਨਾ ਸਰੋਜ, ਆਈਐੱਮਸੀ ਦੇ ਚੇਅਰਮੈਨ ਅਨੰਤ ਸਿੰਘਾਨੀਆ ਅਤੇ ਫਿਲਮ ਇੰਡਸਟਰੀ ਦੀਆਂ ਹਸਤੀਆਂ ਮਾਧੁਰੀ ਦੀਕਸ਼ਿਤ, ਜੈਅੰਤੀਲਾਲ (ਜਯੰਤੀਲਾਲ) ਗਾਡਾ, ਪ੍ਰਸਾਦ ਓਕ, ਸ਼ਾਹਿਦ ਕਪੂਰ ਅਤੇ ਰੋਹਿਤ ਸ਼ੈਟੀ ਵੀ ਮੌਜੂਦ ਸਨ।
************
ਪੀਆਈਬੀ ਮੁੰਬਈ/ ਐੱਸਵੀਐੱਸ/ਸ਼੍ਰੀਯੰਕਾ/ਦਰਸ਼ਨਾ
(Release ID: 1921179)
Visitor Counter : 117