ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ.ਜਿਤੇਂਦਰ ਸਿੰਘ ਦਾ ਐਲਾਨ- ਭਾਰਤ ਅਤੇ ਯੂਕੇ ਸਾਂਝੇ ਤੌਰ ’ਤੇ ਭਾਰਤ-ਯੂਕੇ ‘ਨੈੱਟ ਜ਼ੀਰੋ’ ਇਨੋਵੇਸ਼ਨ ਵਰਚੁਅਲ ਸੈਂਟਰ ਬਣਾਉਣਗੇ


ਯੂਕੇ ਸਾਇੰਸ ਐਂਡ ਇਨੋਵੇਸ਼ਨ ਕੌਂਸਲ ਦੀ ਮੀਟਿੰਗ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਵਧਾਉਣ ਲਈ ਸੱਦਾ ਦਿੱਤਾ ਗਿਆ

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਤੇਜ਼ੀ ਨਾਲ ਇਕੋਨੋਮਿਕ ਪਾਵਰਹਾਊਸ ਬਣਨ ਵੱਲ ਅੱਗੇ ਵਧ ਰਿਹਾ ਹੈ:ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ

ਡਾ.ਜਿਤੇਂਦਰ ਸਿੰਘ ਯੂਕੇ ਦੀ 6 ਦਿਨਾਂ ਯਾਤਰਾ ’ਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਇੱਕ ਉੱਚ ਪੱਧਰੀ ਅਧਿਕਾਰਿਕ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ

Posted On: 27 APR 2023 3:28PM by PIB Chandigarh

 

ਭਾਰਤ ਅਤੇ ਬ੍ਰਿਟੇਨ (ਯੂਨਾਈਟਿਡ ਕਿੰਗਡਮ) ਮਿਲ ਕੇ ਭਾਰਤ-ਯੂਕੇ “ਨੈੱਟ ਜ਼ੀਰੋ” ਇਨੋਵੇਸ਼ਨ ਵਰਚੁਅਲ ਸੈਂਟਰ (ਇਨੋਵੇਸ਼ਨ ਵਰਚੁਅਲ ਸੈਂਟਰ) ਬਣਾਉਣਗੇ।

ਆਪਣੇ ਬ੍ਰਿਟਿਸ਼ ਹਮਰੁਤਬਾ ਬ੍ਰਿਟੇਨ ਦੇ ਮੰਤਰੀ ਜਾਰਜ ਫ੍ਰੀਮੈਨ ਦੀ ਮੌਜੂਦਗੀ ਵਿੱਚ ਭਾਰਤ-ਯੂਕੇ ਵਿਗਿਆਨ ਅਤੇ ਇਨੋਵੇਸ਼ਨ ਪਰਿਸ਼ਦ (ਇੰਡੀਆ-ਯੂਕੇ ਸਾਇੰਸ ਐਂਡ ਇਨੋਵੇਸ਼ਨ ਕੌਂਸਲ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਸਮੇਂ ਇਹ ਐਲਾਨ  ਕਰਦੇ ਹੋਏ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਚ); ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਲੰਦਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੀ ਅਸਾਧਾਰਣ ਤਕਨੀਕੀ ਅਤੇ ਨਵੀਆਂ ਸਮਰੱਥਾਵਾਂ ਤੋਂ ਪ੍ਰੇਰਿਤ ਹੋ ਕੇ ਤੇਜ਼ੀ ਨਾਲ ਇੱਕ ਇਕੋਨੋਮਿਕ ਪਾਵਰਹਾਊਸ ਬਣਨ ਵੱਲ ਅੱਗੇ ਵਧ ਰਿਹਾ ਹੈ, ਜਿਸ ਨੂੰ ਪੂਰੀ ਦੁਨੀਆ ਨੇ ਵਿਸ਼ੇਸ਼ ਤੌਰ ’ਤੇ ਕੋਵਿਡ ਵੈਕਸੀਨ ਦੀ ਸਫ਼ਲਤਾ ਦੀ ਕਹਾਣੀ ਤੋਂ ਬਾਅਦ, ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਦੋਵਾਂ ਨੇਤਾਵਾਂ ਨੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਦਰਮਿਆਨ ਵਿਗਿਆਨ ਅਤੇ ਟੈਕਨੋਲੋਜੀ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ।

https://static.pib.gov.in/WriteReadData/userfiles/image/image001907H.jpg

ਕੋ-ਚੇਅਰ  ਮਨਿਸਟਰ ਫ੍ਰੀਮੈਨ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਕਿਹਾ ਕਿ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ  ਅਤੇ ਰਾਸ਼ਟਰ ਹੁਣ ਸਮੇਂ ’ਤੇ ਆਪਣੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ।

ਡਾ. ਜਿਤੇਂਦਰ ਸਿੰਘ ਨੇ ਅਭਿਲਾਸ਼ੀ ‘ਰੋਡਮੈਪ 2030’ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਹੋਏ ਨਜ਼ਦੀਕੀ ਸਹਿਯੋਗ ਨੂੰ ਉਜਾਗਰ ਕੀਤਾ, ਜੋ ਸਿਹਤ, ਜਲਵਾਯੂ, ਵਪਾਰ, ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ ਅਤੇ ਰੱਖਿਆ ਵਿੱਚ ਯੂਕੇ-ਭਾਰਤ ਸਬੰਧਾਂ ਲਈ ਇੱਕ ਢਾਂਚਾ ਪ੍ਰਦਾਨ ਕਰਦਾ ਹੈ।

ਭਾਰਤੀ ਮੰਤਰੀ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਅਗਵਾਈ ਵਿੱਚ ਬ੍ਰਿਟੇਨ (ਯੂਕੇ) ਭਾਰਤ ਦਾ ਦੂਸਰਾ ਸਭ ਤੋਂ ਵੱਡਾ ਇੰਟਰਨੈਸ਼ਨਲ ਰਿਸਰਚ ਐਂਡ ਇਨੋਵੇਸ਼ਨ ਪਾਰਟਨਰ ਬਣ ਕੇ ਉੱਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ-ਯੂਕੇ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਸਹਿਯੋਗ ਤੇਜ਼ ਗਤੀ ਨਾਲ ਵਧ ਰਿਹਾ ਹੈ ਅਤੇ ਸੰਯੁਕਤ ਖੋਜ ਪ੍ਰੋਗਰਾਮ ਲਗਭਗ ਜ਼ੀਰੋ ਅਧਾਰ ਨਾਲ ਹੁਣ 30-40 ਕਰੋੜ ਪਾਊਂਡ ਦੇ ਲਗਭਗ ਨੇੜੇ ਪਹੁੰਚ ਗਿਆ ਹੈ।

ਦੋਵਾਂ ਮੰਤਰੀਆਂ ਨੇ ਇੱਕ ਭਾਰਤ-ਯੂਕੇ ‘ਨੈੱਟ ਜ਼ੀਰੋ’(NET Zero) ਇਨੋਵੇਸ਼ਨ ਵਰਚੁਅਲ ਸੈਂਟਰ ਬਣਾਉਣ ਦੇ ਪ੍ਰਸਤਾਵ ਦੀ ਸ਼ਲਾਘਾ ਕੀਤੀ, ਜੋ ਦੋਵਾਂ ਦੇਸ਼ਾਂ ਦੇ ਹਿੱਤਧਾਰਕਾਂ ਨੂੰ ਇਕੱਠੇ ਲਿਆਉਣ ਲਈ ਇੱਕ ਅਜਿਹਾ ਪਲੈਟਫਾਰਮ ਪ੍ਰਦਾਨ ਕਰੇਗਾ, ਜਿਸ ਵਿੱਚ ਨਿਰਮਾਣ ਪ੍ਰਕਿਰਿਆ ਅਤੇ ਆਵਾਜਾਈ ਪ੍ਰਣਾਲੀਆਂ ਅਤੇ ਨਵਿਆਉਣਯੋਗ ਤੇ ਅਖੁੱਟ ਊਰਜਾ ਸਰੋਤ ਵਜੋਂ ਗ੍ਰੀਨ ਹਾਈਡ੍ਰੋਜਨ ਨੂੰ ਕਾਰਬਨ ਰਹਿਤ ਬਣਾਉਣ (ਡੀਕਾਰਬੋਨਾਈਜ਼ੇਸ਼ਨ) ਸਮੇਤ ਕੁਝ ਕੇਂਦ੍ਰਿਤ ਖੇਤਰਾਂ ਵਿੱਚ ਕੰਮ ਕੀਤਾ ਜਾਵੇਗਾ। ਭਾਰਤ ਦੀ ਸ਼ੁੱਧ ਜ਼ੀਰੋ ਯਾਤਰਾ ਦੇ ਮੁੱਦੇ ’ਤੇ ਡਾ. ਜਿਤੇਂਦਰ ਸਿੰਘ ਨੇ ਕਿਹਾ, ਊਰਜਾ ਕੁਸ਼ਲਤਾ ਅਤੇ ਨਵਿਆਉਣਯੋਗ ਊਰਜਾ ਉਹ ਕੇਂਦਰੀ ਥੰਮ੍ਹ ਹਨ, ਜਿੱਥੇ ਭਾਰਤ ਪਹਿਲਾਂ ਹੀ ਇੰਡੀਆ ਸੋਲਰ ਅਲਾਇੰਸ, ਸਵੱਛ ਊਰਜਾ ਮਿਸ਼ਨ ਆਦਿ ਜਿਹੇ ਵਿਭਿੰਨ ਪਹਿਲੂਆ ਦੀ ਅਗਵਾਈ ਕਰ ਚੁੱਕਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 75 ਵਰ੍ਹਿਆਂ ਦੌਰਾਨ, ਭਾਰਤ ਇੱਕ ਵਿਕਾਸਵਾਦੀ ਯਾਤਰਾ ਤੋਂ ਗੁਜਰਿਆ ਹੈ ਜਿਸ ਨੇ ਸਾਨੂੰ ਗਲੋਬਲ ਦੇਸ਼ਾਂ ਦਰਮਿਆਨ ਇੱਕ ਆਰਥਿਕ ਰਾਜਨੀਤਕ ਪਹਿਚਾਣ ਬਣਾਉਣ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਆਪਣੀ ਆਜ਼ਾਦੀ ਦੇ 75ਵੇਂ ਵਰ੍ਹੇ ਦੀ ਖੁਸ਼ੀ ਮਨਾ ਰਿਹਾ ਹੈ, ਤਦ ਭਾਰਤ  @100 ਲਈ ਅਗਲੇ 25 ਵਰ੍ਹਿਆਂ ਦਾ ਰੋਡਮੈਪ ਜੀਵਨ ਦੇ ਸਾਰੇ ਖੇਤਰਾਂ ਵਿੱਚ ਵਿਗਿਆਨਿਕ ਅਤੇ ਤਕਨੀਕੀ ਇਨੋਵੇਸ਼ਨਾਂ ਦੁਆਰਾ ਨਿਰਧਾਰਿਤ ਕਰੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ  ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਚਾਨਣਾ ਪਾਇਆ ਹੈ, ਕਿਉਂਕਿ ਇਸ ਨੇ ਸਾਨੂੰ ਇੱਕ ਵਾਰ ਫਿਰ ਯਾਦ ਦਿਲਵਾਇਆ ਹੈ ਕਿ ਅਸੀਂ ਸਾਰੇ ਇੱਕ ਗ੍ਰਹਿ ’ਤੇ ਰਹਿੰਦੇ ਹਾਂ।  ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਅੱਜ ਹਸਤਾਖਰ ਭਾਰਤ ਯੂਕੇ ਸਹਿਮਤੀ ਪੱਤਰ (ਐੱਮਓਯੂ) ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਸਹਿਯੋਗ ਦੇ ਵਿਸਤਾਰ ਅਤੇ ਉਸ ਨੂੰ ਅਧਿਕਤਮ ਕੀਤੇ ਜਾਣ ਦੇ ਜ਼ਰੀਏ ਦੀਰਘਕਾਲੀ ਦੇ ਟਿਕਾਊ ਵਿਕਾਸ ਲਈ ਦੋਵਾਂ ਦੇਸ਼ਾਂ ਦਰਮਿਆਨ ਖੋਜ ਅਤੇ ਇਨੋਵੇਸ਼ਨ ਦਾ ਸਮਰਥਨ ਕਰਨ ਲਈ ਇੱਕ ਵਿਸ਼ਾਲ ਪਣਾਲੀ ਪ੍ਰਦਾਨ ਕਰੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਹੁ-ਆਯਾਮੀ, ਬਹੁ-ਸੰਸਥਾਗਤ, ਬਹੁ-ਏਜੰਸੀ ਸਹਿਯੋਗ ਵਿੱਚ ਊਰਜਾ ਸੁਰੱਖਿਆ, ਖੁਰਾਕ ਅਤੇ ਖੇਤੀਬਾੜੀ , ਪਾਣੀ, ਜਲਵਾਯੂ ਪਰਿਵਰਤਨ, ਵਾਤਾਵਰਣ ਅਧਿਐਨ ਦੇ ਨਾਲ-ਨਾਲ ਸਮਾਜਿਕ ਅਤੇ ਸੱਭਿਆਚਾਰਕ ਪਰਿਵਰਤਨ ਸ਼ਾਮਲ ਹਨ ਜੋ ਦੋਵਾਂ ਦੇਸ਼ਾਂ ਵਿੱਚ ਹੋ ਰਹੇ ਹਨ। ਉਨ੍ਹਾਂ ਨੇ ਯਾਦ ਕੀਤਾ ਕਿ ਮਈ 2021 ਦੌਰਾਨ ਆਯੋਜਿਤ ਪਿਛਲੇ ਇੰਡੀਆ ਯੂਕੇ ਵਰਚੁਅਲ ਸੰਮੇਲਨ ਦੌਰਾਨ, ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਵਿਗਿਆਨ, ਸਿੱਖਿਆ, ਖੋਜ ਅਤੇ ਇਨੋਵੇਸ਼ਨ ਵਿੱਚ ਇੱਕ ਵਧੀ ਹੋਈ ਸਾਂਝੇਦਾਰੀ ਲਈ ਆਪਣੀ ਸਾਂਝੀ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ ਅਤੇ ਅਗਲੀ ਮੰਤਰੀ ਪੱਧਰੀ ਵਿਗਿਆਨ ਅਤੇ ਇਨੋਵੇਸ਼ਨ ਕੋਂਸਲ (ਐੱਸਆਈਸੀ) ਦੀ ਉਡੀਕ ਕੀਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ, ਭਾਰਤ ਸਰਕਾਰ ਹਾਲ ਹੀ ਦੇ ਵਿਸ਼ੇ ਸਾਈਬਰ ਫਿਜ਼ੀਕਲ ਸਿਸਟਮਸ (ਇੰਟਰਡਿਸਿਪਲੀਨਰੀ ਸਾਈਬਰ ਫਿਜ਼ੀਕਲ ਸਿਸਟਮ-ਆਈਸੀਪੀਐੱਸ) ’ਤੇ ਰਾਸ਼ਟਰੀ ਮਿਸ਼ਨ ਵਰਗੀਆਂ ਕਈ ਪ੍ਰਮੁੱਖ ਪਹਿਲਾਂ ਸ਼ੁਰੂ ਕੀਤੀਆਂ ਹਨ; ਕੁਆਂਟਮ ਕੰਪਿਊਟਿੰਗ ਅਤੇ ਸੰਚਾਰ; ਸੁਪਰਕੰਪਿਊਟਿੰਗ, ਇਲੈਕਟ੍ਰਿਕ ਮੋਬਿਲਿਟੀ, ਗ੍ਰੀਨ ਹਾਈਡ੍ਰੋਜਨ, ਆਦਿ ਜਿਹੀਆਂ ਕਈ ਪ੍ਰਮੁੱਖ  ਪਹਿਲਾਂ ਸ਼ੁਰੂ ਕੀਤੀਆਂ ਹਨ, ਜੋ ਸਹਿਯੋਗ ਦੇ ਨਵੇਂ ਅਵਸਰ ਪ੍ਰਦਾਨ ਕਰਦੀਆਂ ਹਨ।

ਡਾ. ਜਿਤੇਂਦਰ ਸਿੰਘ ਨੇ ਜ਼ਿਕਰ ਕੀਤਾ ਕਿ ਭਾਰਤ ਵਾਤਾਵਰਣੀ ਟੀਚਿਆਂ ਲਈ ਵਚਨਬੱਧ ਹੈ, ਜਿਸ ਵਿੱਚ ਕਾਰਬਨ ਨਿਕਾਸ ਨੂੰ ਘਟਾਉਣ ਅਤੇ ਅਭਿਲਾਸ਼ੀ ਸ਼ੁੱਧ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਾਤਾਵਰਣ ਪ੍ਰਦੂਸ਼ਣ ਅਤੇ ਤਕਨੀਕੀ ਅਧਾਰਿਤ ਮਾਰਗਾਂ ਲਈ ਘੱਟ ਉਪਾਵਾਂ  ਦੇ ਵਿਕਾਸ ਅਤੇ ਨਿਗਰਾਨੀ ਸਮਾਧਾਨਾਂ ਲਈ ਲਗਾਤਾਰ ਪ੍ਰਯਾਸ ਸ਼ਾਮਲ ਹਨ।

ਆਰਥਿਕ ਵਾਧੇ ਅਤੇ ਵਿਕਾਸ ਲਈ ਉਦਯੋਗ-ਅਕਾਦਮਿਕ ਸਹਿਯੋਗ ਦੇ ਮਹੱਤਵ ਬਾਰੇ ਗੱਲ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਇਨੋਵੇਸ਼ਨ ਯੂਕੇ ਉਦਯੋਗਿਕ ਖੋਜ ਅਤੇ ਵਿਕਾਸ ਪ੍ਰੋਗਰਾਮ (ਡੀਐੱਸਟੀ ਇਨੋਵੇਟ ਯੂਕੇ ਇੰਡਸਟ੍ਰੀਅਲ ਆਰ ਐਂਡ ਡੀ ਪ੍ਰੋਗਰਾਮ) ਨੂੰ ਮੁੜ ਸੁਰਜੀਤ ਕਰਨ ਨਾਲ ਭਾਰਤੀ ਅਤੇ ਬ੍ਰਿਟਿਸ਼ (ਯੂ.ਕੇ.)ਅਕਾਦਮਿਕ ਅਤੇ ਉਦਯੋਗ ਨੂੰ ਦੋਵਾਂ ਦੇਸ਼ਾਂ ਦੀ ਪ੍ਰਗਤੀ ਅਤੇ ਆਰਥਿਕ ਵਿਕਾਸ ਲਈ ਨਵੇਂ ਉਤਪਾਦਾਂ/ਪ੍ਰਕਿਰਿਆਵਾਂ ਨੂੰ ਇਕੱਠੇ ਵਿਕਸਤ ਕਰਨ ਦਾ ਮੌਕਾ ਮਿਲੇਗਾ।

ਡਾ. ਜਿਤੇਂਦਰ ਸਿੰਘ ਨੇ ਭਾਰਤ ਵਿੱਚ ਡੂੰਘੇ ਮਹਾਸਾਗਰ ਅਭਿਯਾਨ (ਡੀਪ ਓਸ਼ਨ ਮਿਸ਼ਨ) ਦੇ ਅਧੀਨ ਸਮੁੰਦਰੀ ਜੈਵ ਵਿਭਿੰਨਤਾ ਦੀ ਖੋਜ ਅਤੇ ਸੰਭਾਲ ਦੀ ਦਿਸ਼ਾ ਵਿੱਚ ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐੱਸ)-ਨੈਕਟਨ ਸੰਯੁਕਤ ਖੋਜ ਪ੍ਰੋਗਰਾਮ ਦੇ ਨਾਲ-ਨਾਲ ਮੌਸਮ ਅਤੇ ਜਲਵਾਯੂ ਵਿਗਿਆਨ ਵਿੱਚ ਐੱਮਓਈਐੱਸ ਅਤੇ ਯੂਕੇ ਮੌਸਮ ਵਿਭਾਗ (ਮੇਟ ਆਫ਼ਿਸ) ਸਹਿਯੋਗ ’ਤੇ ਸੰਤੋਸ਼ ਵਿਅਕਤ ਕੀਤਾ, ਜਿਸ ਦਾ ਉਦੇਸ਼ ਦੱਖਣ ਏਸ਼ਿਆਈ ਮਾਨਸੂਨ ਪ੍ਰਣਾਲੀ ਵਿੱਚ, ਵਿਭਿੰਨ ਪੈਮਾਨਿਆਂ ’ਤੇ ਮਾਡਲਿੰਗ ਸਮਰੱਥਾਵਾਂ ਵਿੱਚ ਸੁਧਾਰ ਕਰਨਾ ਅਤੇ ਇੱਕ ਮੌਸਮ ਤੱਕ ਪੂਰਵ-ਅਨੁਮਾਨ ਸਮੇਂ-ਸੀਮਾਵਾਂ ਦੀ ਇੱਕ ਸੀਮਾ ’ਤੇ ਕੁਦਰਤੀ ਖ਼ਤਰਿਆਂ ਦੇ ਜੋਖਮ ਅਧਾਰਿਤ (ਐੱਨਸੈਂਬਲ) ਪੂਰਵ-ਅਨੁਮਾਨ ਲਈ ਉਪਕਰਣਾਂ ਅਤੇ ਤਕਨੀਕਾਂ ਵਿੱਚ ਸੁਧਾਰ ਕਰਨਾ ਅਤੇ ਕੁਦਰਤੀ ਖ਼ਤਰਿਆਂ ’ਤੇ ਸੰਯੁਕਤ ਖੋਜ ਕਰਨਾ ਹੈ।

ਦੋਵਾਂ ਨੇਤਾਵਾਂ ਨੇ ਪਸ਼ੂ ਫਾਰਮਾਂ ਵਿੱਚ ਹੋਣ ਵਾਲੇ ਰੋਗਾਂ ਅਤੇ ਸਿਹਤ ਖੇਤਰ ਵਿੱਚ ਬਾਇਓਟੈਕਨੋਲੋਜੀ ਐਂਡ ਬਾਇਓਲੋਜੀਕਲ ਸਾਇੰਸੇਜ਼ ਰਿਸਰਚ ਕੌਂਸਲ - ਬਾਇਓਟੈਕਨੋਲੋਜੀ ਵਿਭਾਗ (ਬੀਬੀਐੱਸਆਰਸੀ-ਡੀਬੀਟੀ) ਦਰਮਿਆਨ ਅਤੇ ਠੋਸ ਪ੍ਰਿਥਵੀ ਦੇ ਖ਼ਤਰਿਆਂ (ਸਾੱਲਿਡ ਅਰਥ ਹੈ- ਜਰਡਸ) ਦੇ ਖੇਤਰ ਵਿੱਚ ਪ੍ਰਿਥਵੀ ਵਿਗਿਆਨ ਮੰਤਰਾਲੇ-ਨਾਰਥ ਅਮਰੀਕੀ ਇਲੈਕਟ੍ਰਿਕ ਰਿਲਾਇਬਿਲਿਟੀ ਕਾਰਪੋਰੇਸ਼ਨ (ਐੱਮਓਈਐੱਸ-ਐੱਨਈਆਰਸੀ) ਕਾੱਲ ਵਿੱਚ ਸੰਯੁਕਤ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਲਈ ਨਵੇਂ ਸਹਿਯੋਗ ਦਾ ਸੱਦਾ ਦਿੱਤਾ।

6 ਜੁਲਾਈ 2023 ਨੂੰ ਮੁੰਬਈ ਵਿੱਚ ਜੀ 20 ਖੋਜ ਮੰਤਰੀਆਂ ਦੀ ਮੀਟਿੰਗ ਲਈ ਮੰਤਰੀ ਫ੍ਰੀਮੈਨ ਨੂੰ ਸੱਦਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਇਸ ਵਰ੍ਹੇ ਜੀ 20 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਵਿਗਿਆਨ 20 (ਐੱਸ20), ਖੋਜ ਅਤੇ ਇਨੋਵੇਸ਼ਨ ਸਮੂਹ (ਆਰਆਈਆਈਜੀ) ਅਤੇ ਵਿਗਿਆਨਿਕ ਸਲਾਹਕਾਰਾਂ ਦੀਆਂ ਮੀਟਿੰਗਾਂ ਸਮੇਤ ਵਿਗਿਆਨਿਕ ਖੇਤਰਾਂ ਵਿੱਚ ਕਈ ਮੀਟਿੰਗਾਂ ਦਾ ਆਯੋਜਨ ਕਰ ਰਿਹਾ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਿਗਿਆਨਿਕ ਭਾਈਚਾਰੇ ਨੂੰ ਇਨ੍ਹਾਂ ਮੀਟਿੰਗਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

ਡਾ. ਜਿਤੇਂਦਰ ਸਿੰਘ ਨੇ ਐੱਸਆਈਸੀ ਮੀਟਿੰਗ ਦੇ ਸਫ਼ਲ ਆਯੋਜਨ ਲਈ ਬ੍ਰਿਟਿਸ਼ ਮੰਤਰੀ ਫ੍ਰੀਮੈਨ ਅਤੇ ਉਨ੍ਹਾਂ ਦੀ ਟੀਮ ਨੂੰ ਧੰਨਵਾਦ ਦਿੰਦੇ ਹੋਏ ਆਪਣੀ ਗੱਲ ਦੀ ਸਮਾਪਤੀ ਕੀਤੀ। ਦੋਵਾਂ ਮੰਤਰੀਆਂ ਨੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਵਿਗਿਆਨ ਅਤੇ ਟੈਕਨੋਲੋਜੀ (ਐਸਐਂਡਟੀ) ਸਹਿਯੋਗ ਦੀ ਵੀ ਸਮੀਖਿਆ ਕੀਤੀ ਅਤੇ ਨਵੀਂ ਦਿੱਲੀ ਵਿੱਚ ਆਯੋਜਿਤ ਪਿਛਲੀ ਐੱਸਆਈਸੀ ਮੀਟਿੰਗ ਦੇ ਬਾਅਦ ਤੋਂ ਹੋਈ ਪ੍ਰਗਤੀ ’ਤੇ ਸੰਤੋਸ਼ ਵਿਅਕਤ ਕੀਤਾ।

*****

ਐੱਸਐੱਨਸੀ/ਐੱਸਐੱਮ



(Release ID: 1920753) Visitor Counter : 104