ਇਸਪਾਤ ਮੰਤਰਾਲਾ

ਆਰਆਈਐੱਨਐੱਲ (RINL) ਇੱਕ ਵਾਰ ਫਿਰ ਮਾਣ - ਇਸਪਾਤ ਰਾਜਭਾਸ਼ਾ ਸਨਮਾਨ - ਪਹਿਲਾ ਪੁਰਸਕਾਰ ਜਿੱਤਿਆ

Posted On: 26 APR 2023 3:49PM by PIB Chandigarh

ਆਰਆਈਐੱਨਐੱਲ (RINL) ਨੇ ਸਾਲ 2021-22 ਲਈ ਇਸਪਾਤ ਮੰਤਰਾਲੇ ਦੇ ਇਸਪਾਤ ਰਾਜਭਾਸ਼ਾ ਸਨਮਾਨ ਪਹਿਲਾ ਪੁਰਸਕਾਰ ਜਿੱਤਿਆ। ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਸੋਮਵਕਰ ਨੂੰ ਸ੍ਰੀਨਗਰ ਵਿੱਚ ਆਯੋਜਿਤ ਹਿੰਦੀ ਸਲਾਹਕਾਰ ਸਮਿਤੀ ਦੀ ਮੀਟਿੰਗ ਵਿੱਚ ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਤੋਂ ਇਹ ਸ਼ਾਨਦਾਰ ਪੁਰਸਕਾਰ ਗ੍ਰਹਿਣ ਕੀਤਾ। ਇਸ ਮੌਕੇ ‘ਤੇ ਇਸਪਾਤ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨਹਾ ਰਾਜਭਾਸ਼ਾ ਵਿਭਾਗ ਦੀ ਸਕੱਤਰ ਸ਼੍ਰੀਮਤੀ ਅੰਸੁਲੀ ਆਰਿਆ (Smt Ansuli Arya) ਅਤੇ ਇਸਪਾਤ ਮੰਤਰਾਲੇ ਦੀ ਐਡੀਸ਼ਨਲ ਸੈਕਟਰੀ ਸ਼੍ਰੀਮਤੀ ਰੂਚਿਕਾ ਚੌਧਰੀ ਗੋਵਿਲ ਵੀ ਮੌਜੂਦ ਸਨ।

 

ਸ਼੍ਰੀ ਕੁਲਸਤੇ ਨੇ ਹਿੰਦੀ ਮੈਗਜ਼ੀਨ ਰਾਸ਼ਟਰੀ ਇਸਪਾਤ ਸੁਗੰਧ ਦਾ ਮਾਰਚ ਅੰਕ ਵੀ ਰੀਲੀਜ ਕੀਤਾ। ਸ਼੍ਰੀ ਲੱਲਨ ਕੁਮਾਰ, ਜਨਰਲ ਮੈਨੇਜਰ (ਰਾਜਭਾਸ਼ਾ) ਅਤੇ ਪ੍ਰਬੰਧਕੀ ਇੰਚਾਰਜ, ਆਰਆਈਐੱਨਐੱਲ (RINL) -ਵਿਸ਼ਾਖਾਪਟਨਮ ਸਟੀਲ ਪਲਾਂਟ ਨੂੰ ਸੰਸਥਾ ਵਿੱਚ ਹਿੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਸੁਨਿਸ਼ਚਿਤ ਕਰਨ ਵਿੱਚ ਉਹਨਾਂ ਦੇ ਵਿਸ਼ੇਸ਼ ਪ੍ਰਯਾਸਾਂ ਲਈ ਪਹਿਲੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਿੰਦੀ ਸਲਾਹਕਾਰ ਸਮਿਤੀ ਦੇ ਮੈਂਬਰਾਂ ਨੇ ਈ-ਟੂਲਸ, ਈ-ਆਫਿਸ, ਟ੍ਰੇਨਿੰਗ, ਪ੍ਰਕਾਸ਼ਨ ਆਦਿ ਦੀ ਵਰਤੋ ਲਈ ਆਰਆਈਐੱਨਐੱਲ ਦੀਆਂ ਵੱਖ-ਵੱਖ ਗਤੀਵਿਧੀਆਂ ਦੀ ਸ਼ਲਾਘਾ ਕੀਤੀ।

 

********

ਏਐੱਲ/ਏਕੇਐੱਨ

 



(Release ID: 1920275) Visitor Counter : 83


Read this release in: English , Urdu , Hindi , Telugu