ਜਲ ਸ਼ਕਤੀ ਮੰਤਰਾਲਾ
ਜਲ ਪ੍ਰਬੰਧਨ ’ਤੇ ਭਾਰਤ-ਹੰਗਰੀ ਸੰਯੁਕਤ ਕਾਰਜ ਸਮੂਹ ਦੀ ਬੈਠਕ
प्रविष्टि तिथि:
26 APR 2023 6:47PM by PIB Chandigarh
ਭਾਰਤ ਅਤੇ ਹੰਗਰੀ ਦੇ ਦਰਮਿਆਨ ਜਲ ਪ੍ਰਬੰਧਨ ਦੇ ਖੇਤਰ ਵਿੱਚ ਸਹਿਮਤੀ ਪੱਤਰ (ਐੱਮਓਯੂ) ਨੂੰ ਲਾਗੂਕਰਨ ਦੇ ਲਈ ਗਠਿਤ ਭਾਰਤ-ਹੰਗਰੀ ਸੰਯੁਕਤ ਕਾਰਜ ਸਮੂਹ ਦੀ ਪਹਿਲੀ ਬੈਠਕ ਕੱਲ੍ਹ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਜਿੱਥੇ ਜਲ ਖੇਤਰ ਵਿੱਚ ਚੁਣੌਤੀਆਂ ਅਤੇ ਦੋਨੋਂ ਦੇਸ਼ਾਂ ਦੁਆਰਾ ਇਸ ਦੇ ਲਈ ਕੀਤੀਆਂ ਜਾ ਰਹੀਆਂ ਪਹਿਲਾਂ ’ਤੇ ਵਿਆਪਕ ਚਰਚਾ ਹੋਈ। ਜਲ ਪ੍ਰਬੰਧਨ ਵਿੱਚ ਭਾਰਤ-ਹੰਗਰੀ ਸਹਿਯੋਗ ਦੇ ਭਵਿੱਖ ਦਾ ਰਾਹ ਦਿਖਾਉਣ ਦੇ ਲਈ ਤਿੰਨ ਸਾਲ ਦੇ ਵਰਕਿੰਗ ਪ੍ਰੋਗਰਾਮ ’ਤੇ ਦਸਤਖ਼ਤ ਕੀਤੇ ਗਏ। ਦੋਨੋਂ ਦੇਸ਼ਾਂ ਵਿੱਚ ਜਲ ਪ੍ਰਬੰਧਨ ਨਾਲ ਜੁੜੇ ਮੁੱਦਿਆਂ, ਚੁਣੌਤੀਆਂ, ਕੀਤੀਆਂ ਗਈਆਂ ਪਹਿਲਾਂ ਅਤੇ ਸਕਸੈੱਸ ਸਟੋਰੀਜ਼ ’ਤੇ ਦੋਨੋਂ ਪੱਖਾਂ ਨੇ ਇਹ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ।
ਇਸ ਬੈਠਕ ਦੇ ਦੌਰਾਨ ਭੂ-ਜਲ ਦੇ ਅਤਿ-ਦੋਹਨ ਦੇ ਪ੍ਰਮੁੱਖ ਮੁੱਦੇ ਅਤੇ ਭਾਰਤ ਵਿੱਚ ਉੱਚਿਤ ਜਲ ਪ੍ਰਬੰਧਨ ਪ੍ਰਥਾਵਾਂ ਦੀ ਜ਼ਰੂਰਤ ਅਤੇ ਭਾਰਤ ਦੇ ਜਲ ਪਰਿਦ੍ਰਿਸ਼ ਨੂੰ ਨਵਾਂ ਰੂਪ ਦੇਣ ਵਾਲੇ ਕਈ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ’ਤੇ ਚਾਨਣਾ ਪਾਇਆ ਗਿਆ। ਇਸ ਵਿੱਚ ਸਹਿਯੋਗ ਦੇ ਲਈ ਪ੍ਰਾਥਮਿਕਤਾ ਦੇ ਛੇ ਖੇਤਰਾਂ ਦੀ ਪਹਿਚਾਣ ਕੀਤੀ ਗਈ ਅਤੇ ਉਨ੍ਹਾਂ ’ਤੇ ਸਹਿਮਤੀ ਬਣੀ। ਇਹ ਖੇਤਰ ਹਨ- ਚਰਮ ਸਥਿਤੀ ਦਾ ਪ੍ਰਬੰਧਨ, ਭੂ-ਜਲ ਸੰਸਾਧਨਾਂ ’ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨਾ, ਜਲ ਸੰਸਾਧਨਾਂ ਦੀ ਗੁਣਵੱਤਾ ਦੀ ਸੁਰੱਖਿਆ ਅਤੇ ਸੰਭਾਲ਼, ਅਤੇ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ।

ਮਿਤੀ 16 ਅਕੂਤਬਰ, 2016 ਨੂੰ ਹੰਗਰੀ ਦੀ ਮਿਨਿਸਟਰੀ ਆਵ੍ ਇੰਟ੍ਰੀਅਰ ਅਤੇ ਭਾਰਤ ਸਰਕਾਰ ਦੇ ਤੱਤਕਾਲੀਨ ਜਲ ਸੰਸਾਧਨ ਮੰਤਰਾਲਾ, ਆਰਡੀ ਐਂਡ ਜੀਆਰ (ਵਰਤਮਾਨ ਵਿੱਚ ਜਲ ਸ਼ਕਤੀ ਮੰਤਰਾਲੇ) ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖ਼ਤ ਕੀਤੇ ਗਏ ਸੀ ਜਿਸ ਦਾ ਮਕਸਦ ਜਲ ਪ੍ਰਬੰਧਨ ਦੇ ਖੇਤਰ ਵਿੱਚ ਦੋਨੋਂ ਪੱਖਾਂ ਦੀ ਤਕਨੀਕੀ, ਵਿਗਿਆਨਿਕ ਅਤੇ ਪ੍ਰਬੰਧਨ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ। ਹੰਗਰੀ ਅਤੇ ਭਾਰਤ ਦੇ ਦਰਮਿਆਨ ਜੋ ਸਹਿਯੋਗ ਦੇ ਖੇਤਰ ਹਨ ਉਨ੍ਹਾਂ ਵਿੱਚ ਏਕੀਕ੍ਰਿਤ ਜਲ ਸੰਸਾਧਨ ਪ੍ਰਬੰਧਨ, ਜਲ ਅਤੇ ਗੰਦੇ ਪਾਣੀ ਦਾ ਪ੍ਰਬੰਧਨ, ਜਲ ਸਬੰਧੀ ਸਿੱਖਿਆ, ਖੋਜ ਅਤੇ ਵਿਕਾਸ ਸ਼ਾਮਲ ਹਨ। ਇਸ ਸਹਿਮਤੀ ਪੱਤਰ ਦੇ ਉਦੇਸ਼ਾਂ ਦੇ ਲਾਗੂਕਰਨ ਦੇ ਲਈ ਦੋਨੋਂ ਦੇਸ਼ਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਮੈਂਬਰਾਂ ਦੇ ਨਾਲ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਦਾ ਗਠਨ ਕੀਤਾ ਗਿਆ ਹੈ। ਭਾਰਤੀ ਪੱਖ ਵੱਲੋਂ ਇਸ ਸਮੂਹ ਦੇ ਮੈਂਬਰਾਂ ਵਿੱਚ ਜਲ ਸ਼ਕਤੀ ਮੰਤਰਾਲੇ ਦੀ ਟੀਮ ਲੀਡਰ ਦੇ ਤੌਰ ’ਤੇ ਸੰਯੁਕਤ ਸਕੱਤਰ (ਜੀਡਬਲਿਊ, ਪ੍ਰਸ਼ਾਸਨ ਅਤੇ ਆਈਸੀ) ਸ਼੍ਰੀ ਸੁਬੋਧ ਯਾਦਵ ਅਤੇ ਸੀਡਬਲਿਊਸੀ, ਐੱਨਐੱਮਸੀਜੀ, ਡਬਲਿਊਪੀਆਰਐੱਸ ਅਤੇ ਸੀਜੀਡਬਲਿਊਬੀ ਦੇ ਵਿਸ਼ੇਸ਼ ਸ਼ਾਮਲ ਹਨ) ਇਸ ਜੇਡਬਲਿਊਜੀ ਵਿੱਚ ਹੰਗਰੀ ਦੀ ਅਗਵਾਈ ਦੀ ਸਰਕਾਰ ਵਿੱਚ ਮਿਨਿਸਟਰੀ ਆਵ੍ ਇੰਟ੍ਰੀਅਰ ਦੇ ਜਲ ਡਾਇਰੈਕਟਰ ਸ਼੍ਰੀ ਪੀਟਰ ਕੋਵਾਕਸ ਨੇ ਕੀਤਾ।
ਦੁਨੀਆ ਦੇ ਦੇਸ਼ਾਂ ਦੇ ਦਰਮਿਆਨ ਜਲ ਪ੍ਰਬੰਧਨ ਵਿੱਚ ਸਹਿਯੋਗ ਦੇ ਅਵਸਰਾਂ ਨੂੰ ਹੁਲਾਰਾ ਦੇਣ ਅਤੇ ਜਲ ਸਹਿਯੋਗ ਦੀਆਂ ਚੁਣੌਤੀਆਂ ਅਤੇ ਲਾਭਾਂ ਦੀ ਬਿਹਤਰ ਸਮਝ ਨਾਲ ਦੁਨੀਆ ਨੂੰ ਆਪਣੀ ਸਨਮਾਨ, ਸਮਝ ਅਤੇ ਵਿਸ਼ਵਾਸ ਬਣਾਉਣ, ਸ਼ਾਂਤੀ, ਸੁਰੱਖਿਆ ਅਤੇ ਦੀਰਘਕਾਲੀ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲ ਸਕਦੀ ਹੈ। ਅੱਜ ਸਾਡੇ ਜਲ ਸੰਸਾਧਨਾਂ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਚੁਣੌਤੀਆਂ ਨੂੰ ਲੈ ਕੇ ਖੁੱਲ੍ਹੀ ਚਰਚਾ ਸਹਿਕਾਰੀ ਕਾਰਵਾਈ, ਫ਼ੈਸਲੇ ਲੈਣ ਅਤੇ ਰਾਜਨੀਤਕ ਪ੍ਰਤੀਬੱਧਤਾ ਨੂੰ ਪ੍ਰੇਰਿਤ ਕਰ ਰਹੀ ਹੈ। ਵਰਤਮਾਨ ਵਿੱਚ ਇਹ ਦੇਸ਼ ਇੱਕ ਪਰਮਾਰਸ਼ ਰੂਪੀ ਸੱਭਿਆਚਾਰ ਨੂੰ ਹੁਲਾਰਾ ਦੇ ਰਹੇ ਹਨ ਅਤੇ ਭਾਗੀਦਾਰੀ ਸਮਰੱਥਾ ਵਿੱਚ ਸੁਧਾਰ ਕਰ ਰਹੇ ਹਨ ਜੋ ਸਹਿਯੋਗ ਜਲ ਪ੍ਰਬੰਧਨ ਸਹਿਤ ਕਈ ਖੇਤਰਾਂ ਵਿੱਚ ਲਾਭ ਪਹੁੰਚਾਉਣ ਵਿੱਚ ਸਹਾਇਤਾ ਕਰ ਰਿਹਾ ਹੈ।

ਸਵੱਛ ਗੰਗਾ ਦੇ ਲਈ ਰਾਸ਼ਟਰੀ ਮਿਸ਼ਨ ਦੇ ਤਹਿਤ ਸਫ਼ਲ ਉਪਾਵਾਂ ਨੂੰ ਦਿਖਾਉਣ ਦੇ ਲਈ ਅੱਜ ਹੰਗਰੀ ਦੇ ਮਾਹਰਾਂ ਦੀ ਟੀਮ ਦਾ ਵਾਰਾਣਸੀ ਦਾ ਇੱਕ ਦੌਰਾ ਆਯੋਜਿਤ ਕੀਤਾ ਗਿਆ। ਇਸ ਜੇਡਬਲਿਊਜੀ ਦੀ ਬੈਠਕ ਨੇ ਵਿਭਿੰਨ ਖੇਤਰਾਂ ਵਿੱਚ ਭਾਰਤ ਅਤੇ ਹੰਗਰੀ ਦੇ ਦਰਮਿਆਨ ਚਲ ਰਹੇ ਸਹਿਯੋਗ ਵਿੱਚ ਇੱਕ ਹੋਰ ਮੀਲ ਦਾ ਪੱਥਰ ਸਥਾਪਿਤ ਕੀਤਾ ਹੈ। ਦੋਨੋਂ ਪੱਖਾਂ ਦਾ ਉਦੇਸ਼ ਇੱਕ ਦੂਸਰੇ ਤੋਂ ਜਾਣਕਾਰੀਆਂ ਪ੍ਰਾਪਤ ਕਰਨਾ ਅਤੇ ਜਲ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਰਾਹੀਂ ਅਨੁਭਵ ਸਾਂਝਾ ਕਰਨਾ ਹੈ।
****
ਏਐੱਸ
(रिलीज़ आईडी: 1920274)
आगंतुक पटल : 124