ਰੱਖਿਆ ਮੰਤਰਾਲਾ
azadi ka amrit mahotsav

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ (II), 2022 ਦਾ ਅੰਤਿਮ ਨਤੀਜਾ ਐਲਾਨ ਕੀਤਾ

Posted On: 24 APR 2023 7:10PM by PIB Chandigarh

 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸੰਯੁਕਤ ਰੱਖਿਆ ਪ੍ਰੀਖਿਆ (II) 2022 ਦੇ ਅੰਤਿਮ ਨਤੀਜੇ ਐਲਾਨ ਕਰ ਦਿੱਤੇ ਹਨ। 204 ਉਮੀਦਵਾਰਾਂ (146+43+15) ਦੀ ਮੈਰਿਟ ਦੇ ਕ੍ਰਮ ਵਿੱਚ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿੱਚ ਉਨ੍ਹਾਂ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੇ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ (II) ਸਤੰਬਰ, 2022 ਨੂੰ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ  ਅਤੇ ਏਅਰ ਫੋਰਸ ਅਕੈਡਮੀ, ਹੈਦਰਾਬਾਦ ਵਿੱਚ ਪ੍ਰਵੇਸ਼ ਲਈ ਰੱਖਿਆ ਮੰਤਰਾਲੇ ਦੇ ਸੇਵਾਵਾਂ ਚੋਣ ਬੋਰਡ (ਐੱਸਐੱਸਬੀ) ਦੁਆਰਾ ਆਯੋਜਿਤ ਇੰਟਰਵਿਊਆਂ) ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਪ੍ਰੀਖਿਆ ਦੇ ਨਤੀਜੇ  ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੈੱਬਸਾਈਟ (http://www.upsc.gov.in) ’ਤੇ ਉਪਲਬਧ ਹਨ। ਵੱਖ-ਵੱਖ ਕੋਰਸਾਂ ਲਈ ਤਿੰਨ ਸੂਚੀਆਂ ਵਿੱਚ ਆਮ ਉਮੀਦਵਾਰ ਮੌਜੂਦ ਹਨ। ਹਾਲਾਂਕਿ, ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ (II), 2022 ਲਈ ਔਫੀਸਰ ਟ੍ਰੇਨਿੰਗ ਐਕਾਡਮੀ (ਓਟੀਏ) ਦੇ ਅੰਤਿਮ ਨਤੀਜੇ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਦੇ ਅੰਕ ਵੈੱਬਸਾਈਟ ’ਤੇ ਉਪਲਬਧ ਹੋਣਗੇ।

ਇਨ੍ਹਾਂ ਸੂਚੀਆਂ ਨੂੰ ਤਿਆਰ ਕਰਦੇ ਸਮੇਂ ਮੈਡੀਕਲ ਜਾਂਚ ਦੇ ਨਤੀਜਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ। ਇਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ ਅਤੇ ਵਿਦਿਅਕ ਯੋਗਤਾ ਦੀ ਤਸਦੀਕ ਦੀ ਪ੍ਰਕਿਰਿਆ ਅਜੇ ਜਾਰੀ ਹੈ। ਇਸ ਲਈ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਇਸ ਅਧਾਰ ’ਤੇ ਆਰਜ਼ੀ ਹੈ।

ਇੰਡੀਅਨ ਮਿਲਟਰੀ ਅਕੈਡਮੀ ਲਈ ਸਰਕਾਰ ਦੁਆਰਾ ਸੂਚਿਤ ਖਾਲੀ ਅਸਾਮੀਆਂ ਦੀ ਸੰਖਿਆ 100 ਹੈ, ਇਨ੍ਹਾਂ ਵਿੱਚ ਰਾਸ਼ਟਰੀ ਕੈਡੇਟ ਕੋਰ-ਐੱਨਸੀਸੀ ‘ਸੀ’ ਸਰਟੀਫਿਕੇਟ (ਆਰਮੀ ਵਿੰਗ) ਧਾਰਕਾਂ ਲਈ ਰਾਖਵੀਆਂ 13 ਅਸਾਮੀਆਂ ਸ਼ਾਮਲ ਹਨ। ਇੰਡੀਅਨ ਨੇਵਲ ਅਕੈਡਮੀ, ਇਜ਼ੀਮਾਲਾ, ਕੇਰਲ  ਕਾਰਜਕਾਰੀ ਸ਼ਾਖਾ (ਜਨਰਲ ਸਰਵਿਸ)/ਹਾਈਡਰੋ [ਰਾਸ਼ਟਰੀ ਕੈਡੇਟ ਕੋਰ-ਐੱਨਸੀਸੀ ‘ਸੀ’ ਸਰਟੀਫਿਕੇਟ (ਐੱਨਸੀਸੀ ਸਪੈਸ਼ਲ ਐਂਟਰੀ ਦੋ ਮਾਧਿਅਮ ਰਾਹੀਂ ਨੇਵਲ ਵਿੰਗ) ਧਾਰਕਾਂ ਦੇ ਲਈ 03 ਅਸਾਮੀਆਂ ਸਮੇਤ] 22 ਅਸਾਮੀਆਂ ਅਤੇ ਏਅਰ ਫੋਰਸ ਅਕੈਡਮੀ, ਹੈਦਰਾਬਾਦ ਲਈ 32 [03 ਅਸਾਮੀਆਂ ਰਾਸ਼ਟਰੀ ਕੈਡੇਟ ਕੋਰ-ਐੱਨਸੀਸੀ ਸਪੈਸ਼ਲ ਐਂਟਰੀ ਦੇ ਮਾਧਿਅਮ ਨਾਲ ਰਾਸ਼ਟਰੀ ਕੈਡੇਟ ਕੋਰ-ਐੱਨਸੀਸੀ ‘ਸੀ’ ਸਰਟੀਫਿਕੇਟ (ਏਅਰ ਵਿੰਗ) ਧਾਰਕਾਂ ਲਈ ਰਾਖਵੀਆਂ ਹਨ।]

ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਪ੍ਰਮਾਣ ਪੱਤਰ, ਉਨ੍ਹਾਂ ਦੁਆਰਾ ਦਾਅਵਾ ਕੀਤੀ ਗਈ ਜਨਮ ਮਿਤੀ/ਵਿਦਿਅਕ ਯੋਗਤਾ ਆਦਿ ਦੇ ਸਮਰਥਨ ਵਿੱਚ ਮੂਲ ਰੂਪ ਨਾਲ, ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ ਉਨ੍ਹਾਂ ਦੀ ਪਹਿਲੀ ਪਸੰਦ ਦੇ ਅਨੁਸਾਰ ਆਰਮੀ ਹੈੱਡਕੁਆਰਟਰ/ਨੇਵਲ ਹੈੱਡਕੁਆਰਟਰ/ਏਅਰ ਹੈੱਡਕੁਆਰਟਰ ਨੂੰ ਅੱਗੇ ਭੇਜਣ। ਅਗਰ ਪਤੇ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਬੰਧਿਤ ਹੈੱਡਕੁਆਰਟਰ ਨੂੰ ਤੁਰੰਤ ਸੂਚਿਤ ਕਰਨ।

ਉਮੀਦਵਾਰ ਕਿਸੇ ਵੀ ਹੋਰ ਜਾਣਕਾਰੀ ਦੇ ਲਈ ਕਮਿਸ਼ਨ ਦੇ ਦਫ਼ਤਰ ਦੇ ਗੇਟ ‘ਸੀ’ ਦੇ ਨੇੜੇ ਸੁਵਿਧਾ ਕਾਊਂਟਰ ਨਾਲ ਜਾਂ ਵਿਅਕਤੀਗਤ ਤੌਰ ’ਤੇ ਜਾਂ ਟੈਲੀਫੋਨ ਨੰਬਰ  011- 23385271/011-23381125/011-23098543 ’ਤੇ ਕਿਸੇ ਵੀ ਕੰਮਕਾਜੀ ਦਿਨ ’ਤੇ ਸਵੇਰੇ :10:00 ਵਜੇ ਤੋਂ 17:00 ਵਜੇ ਤੱਕ ਸੰਪਰਕ ਕਰ ਸਕਦੇ ਹੋ।

****

ਏਬੀਬੀ/ਐੱਸਆਰ/ਜੀਸੀ/ਐੱਚਐੱਨ


(Release ID: 1919619) Visitor Counter : 158


Read this release in: English , Urdu , Marathi , Hindi