ਟੈਕਸਟਾਈਲ ਮੰਤਰਾਲਾ
ਕੇਂਦਰੀ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਪਾਹ (ਕੋਟਨ) ਵੈਲਿਊ ਚੇਨ ਦੀ ਪਹਿਲ ਦੀ ਸਮੀਖਿਆ ਦੇ ਲਈ ਰਾਜਕੋਟ ਵਿੱਚ ਕੱਪੜਾ ਸਲਾਹਕਾਰ ਸਮੂਹ ਦੇ ਨਾਲ ਛੇਵੀਂ ਸੰਵਾਦ ਮੀਟਿੰਗ ਕੀਤੀ
“ਕਸਤੂਰੀ ਕੋਟਨ ਇੰਡੀਆ” ਦਾ ਪਤਾ ਲਗਾਉਣ ਦੀ ਸਮਰੱਥਾ, ਪ੍ਰਮਾਣਨ ਅਤੇ ਬ੍ਰਾਂਡਿੰਗ ‘ਤੇ ਪ੍ਰੋਜੈਕਟ ਸ਼ੁਰੂ ਕੀਤਾ ਗਿਆ
ਕਪਾਹ ਦੀ ਉਤਪਾਦਕਤਾ ਵਧਾਉਣ ਤੋਂ ਲੈ ਕੇ ਸਮੁੱਚੀ ਯੋਜਨਾ ਦੇ ਲਈ ਐੱਨਐੱਫਐੱਸਐੱਮ ਦੇ ਤਹਿਤ ਕੇਂਦਰ ਸਰਕਾਰ ਦੇ ਵੱਲੋਂ 41.87 ਕਰੋੜ ਰੁਪਏ ਦੇ ਵਿੱਤਪੋਸ਼ਣ ਦੇ ਲਈ ਅੰਤਿਮ ਪ੍ਰਵਾਨਗੀ ਦਿੱਤੀ ਗਈ
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਔਰਗੈਨਿਕ ਕਪਾਹ ਉਤਪਾਦਨ ਨੂੰ ਹੁਲਾਰਾ ਦਿੱਤਾ ਜਾਵੇਗਾ
प्रविष्टि तिथि:
22 APR 2023 7:04PM by PIB Chandigarh
ਮਾਣਯੋਗ ਕੇਂਦਰੀ ਕੱਪੜਾ, ਵਣਜ ਤੇ ਉਦਯੋਗ ਅਤੇ ਉਪਭੋਗਤਾ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਕੋਟਨ ਵੈਲਿਊ ਚੇਨ ਪਹਿਲ ਦੀ ਪ੍ਰਗਤੀ ਦੀ ਸਮੀਖਿਆ ਦੇ ਲਈ 22 ਅਪ੍ਰੈਲ, 2023 ਨੂੰ ਕੱਪੜਾ ਸਲਾਹਕਾਰ ਸਮੂਹ (ਟੀਏਜੀ) ਦੇ ਨਾਲ ਛੇਵੀਂ ਸੰਵਾਦ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਪਹਿਲ ਦੇ ਤਹਿਤ, ਸੌਰਾਸ਼ਟਰ ਤਮਿਲ ਸੰਗਮਮ ਦੇ ਹਿੱਸੇ ਦੇ ਰੂਪ ਵਿੱਚ ਗੁਜਰਾਤ ਦੇ ਰਾਜਕੋਟ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਸ਼੍ਰੀ ਪੀਯੂਸ਼ ਗੋਇਲ ਨੇ ਕਸਤੂਰੀ ਕੋਟਨ ਇੰਡੀਆ ਦੀ ਟ੍ਰੇਸਬੀਲਿਟੀ, ਪ੍ਰਮਾਣਨ ਅਤੇ ਬ੍ਰਾਂਡਿੰਗ ‘ਤੇ ਪ੍ਰੋਜੈਕਟ ਵਿੱਚ ਹੋਈ ਪ੍ਰਗਤੀ ਬਾਰੇ ਦੱਸਦੇ ਹੋਏ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਭਾਰਤੀ ਕਪਾਹ ਦੀ ਬ੍ਰਾਂਡਿੰਗ ਕਿਸਾਨਾਂ ਤੋਂ ਲੈ ਕੇ ਆਖਰੀ ਉਪਯੋਗਕਰਤਾਵਾਂ ਤੱਕ ਸੰਪੂਰਨ ਵੈਲਿਊ ਚੇਨ ਵਿੱਚ ਬਹੁਤ ਵੱਧ ਬ੍ਰਾਂਡਿੰਗ ਕਰੇਗੀ।
ਉਨ੍ਹਾਂ ਨੇ ਦੱਸਿਆ ਕਿ ਭਾਰਤੀ ਕਪਾਹ ਦੀ ਗੁਣਵਤਾ ਕਿਸਾਨਾਂ ਅਤੇ ਉਦਯੋਗ ਦੋਨਾਂ ਦੇ ਲਈ ਫਾਇਦੇਮੰਦ ਹੈ। ਸੰਚਾਲਨ ਕਮੇਟੀ ਅਤੇ ਏਪੈਕਸ ਕਮੇਟੀ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਪ੍ਰੋਜੈਕਟ ਦੇ ਲਈ ਧਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਸਤੂਰੀ ਇੰਡੀਆ ਕੋਟਨ ਦੀ ਟ੍ਰੇਸਬੀਲਿਟੀ, ਪ੍ਰਮਾਣਨ ਅਤੇ ਬ੍ਰਾਂਡਿੰਗ ‘ਤੇ ਕੰਮ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਨੇ ਟੈਕਸਪ੍ਰੋਸਿਲ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਕਸਤੂਰੀ ਕਪਾਹ ਨੂੰ ਪ੍ਰੀਮੀਅਮ ਕਪਾਹ ਦੇ ਰੂਪ ਵਿੱਚ ਬ੍ਰਾਂਡਿੰਗ ਕਰਨ ਦੇ ਲਈ ਜੋਰਦਾਰ ਪ੍ਰਤਨ ਕਰਨ ਦੀ ਅਪੀਲ ਕੀਤੀ।
ਐੱਚਡੀਪੀਐੱਸ, ਕਲੋਜ਼ਰ ਸਪੇਸਿੰਗ ਅਤੇ ਈਐੱਲਐੱਸ ਦੀ ਤਕਨੀਕ ਨੂੰ ਲਕਸ਼ਿਤ ਕਰਕੇ ਕਪਾਹ ਦੀ ਉਤਪਾਦਕਤਾ ਵਧਾਉਣ ਦੇ ਲਈ ਸਮੁੱਚੀ ਯੋਜਨਾ ਦੇ ਲਈ ਐੱਨਐੱਫਐੱਸਐੱਮ ਦੇ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਤੋਂ 4186.85 ਲੱਖ ਰੁਪਏ ਦੇ ਵਿੱਤਪੋਸ਼ਣ ਦੀ ਅੰਤਿਮ ਪ੍ਰਵਾਨਗੀ ਪ੍ਰਾਪਤ ਕੀਤੀ ਗਈ। ਰਾਜਸਥਾਨ ਵਿੱਚ ਪਿੰਡਾਂ/ਕਿਸਾਨਾਂ ਦੀ ਕਲਸਟਰ-ਵਾਰ ਪਹਿਚਾਣ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਬਾਕੀ ਸਾਰੇ ਕਪਾਹ ਉਤਪਾਦਕ ਰਾਜਾਂ ਵਿੱਚ ਵੀ ਇਹ ਪ੍ਰਗਤੀ ‘ਤੇ ਹੈ, ਜਿੱਥੇ ਆਗਾਮੀ ਕਪਾਹ ਸੀਜ਼ਨ 2023-24 ਦੇ ਲਈ ਬਿਜਾਈ ਕੀਤੀ ਜਾਵੇਗੀ।
ਸ਼੍ਰੀ ਗੋਇਲ ਨੇ ਔਰਗੈਨਿਕ ਕੋਟਨ ਦੇ ਲਈ ਪ੍ਰਮਾਣਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਪਾਹ ਦੇ ਕਿਸਾਨਾਂ ਦਰਮਿਆਨ ਔਰਗੈਨਿਕ ਕਪਾਹ ਉਤਪਾਦਨ ਨੂੰ ਹੁਲਾਰਾ ਦੇਣ ਵਿੱਚ ਸਰਗਰਮ ਭਾਗੀਦਾਰੀ ਦੇ ਲਈ ਉਦਯੋਗ ਨੂੰ ਤਾਕੀਦ ਕੀਤੀ। ਸ਼੍ਰੀ ਗੋਇਲ ਨੇ ਕਲਸਟਰ ਅਧਾਰਿਤ ਦ੍ਰਿਸ਼ਟੀਕੋਣ ‘ਤੇ ਔਰਗੈਨਿਕ ਕਪਾਹ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਵਿਸਤ੍ਰਿਤ ਕਾਰਜ ਯੋਜਨਾ ਬਣਾਉਣ ਦੇ ਲਈ ਮਹਿਰਾਂ, ਉਦਯੋਗ ਦੇ ਪ੍ਰਤੀਨਿਧੀਆਂ, ਸਬੰਧਿਤ ਮੰਤਰਾਲਿਆਂ ਅਤੇ ਹੋਰ ਹਿਤਧਾਰਕਾਂ ਦਾ ਇੱਕ ਕਾਰਜ ਸਮੂਹ ਬਣਾਉਣ ਦੀ ਸਲਾਹ ਦਿੱਤੀ।
ਮਾਣਯੋਗ ਕੱਪੜਾ ਅਤੇ ਰੇਲਵੇ ਰਾਜ ਮੰਤਰੀ, ਸ਼੍ਰੀਮਤੀ ਦਰਸ਼ਨਾ ਵੀ. ਜਰਦੋਸ਼ ਅਤੇ ਟੀਏਜੀ ਦੇ ਚੇਅਰਮੈਨ ਸ਼੍ਰੀ ਸੁਰੇਸ਼ ਕੋਟਕ ਨੇ ਵੀ ਟੀਏਜੀ ਮੀਟਿੰਗ ਦਾ ਮਾਰਗਦਰਸ਼ਨ ਕੀਤਾ।
ਕੱਪੜਾ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਨੇ ਕੋਟਨ ਟੈਕਸਟਾਈਲ ਵੈਲਿਊ ਚੇਨ ਵਿੱਚ ਖੇਤ ਤੋਂ ਵਿਦੇਸ਼ ਤੱਕ ਪੰਜ ਐੱਫਜ਼ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਉਤਪਾਦਕਾਂ ਨੂੰ ਲਾਭਕਾਰੀ ਆਮਦਨ ਪ੍ਰਦਾਨ ਕਰਨ ਨੂੰ ਲੈ ਕੇ ਕਪਾਹ ਵੈਲਿਊ ਚੇਨ ਦੇ ਸਾਰੇ ਹਿਤਧਾਰਕਾਂ ਨਾਲ ਇੱਕਜੁਟ ਤਰੀਕੇ ਨਾਲ ਮਿਲ ਕੇ ਕੰਮ ਕਰਨ ਅਤੇ ਕੋਟਨ ਵਿੱਚ ਸਰਵਉੱਚਤਾ ਹਾਸਲ ਕਰਨ ਦੀ ਅਪੀਲ ਕੀਤੀ।
ਮੀਟਿੰਗ ਦੇ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਸੀਸੀਆਈ, ਏਪੀਈਡੀਏ, ਬੀਆਈਐੱਸ ਦੇ ਪ੍ਰਤੀਨਿਧੀ, ਸਬੰਧਿਤ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸੰਪੂਰਨ ਕਪਾਹ ਵੈਲਿਊ ਚੇਨ ਦੇ ਹਿਤਧਾਰਕ ਵੀ ਮੌਜੂਦ ਸਨ।
*****
ਏਡੀ/ਵੀਐੱਨ/ਐੱਨਐੱਸ
(रिलीज़ आईडी: 1918993)
आगंतुक पटल : 126