ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਵਿਗਿਆਨ ਭਵਨ ਵਿੱਚ 16ਵੇਂ ਸਿਵਲ ਸੇਵਾ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ, ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਧਿਆਨ ਹੁਣ ਵੀ 25 ਸਾਲ ਦੀ ਸੇਵਾ ਵਾਲੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ’ਤੇ ਹੈ
ਮਾਨਯੋਗ ਉਪ-ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ 16ਵੇਂ ਸਿਵਲ ਸੇਵਾ ਦਿਵਸ ਸਮਾਗਮ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ ਨੂੰ ਲੋਕ ਸੇਵਾ ਦਿਵਸ ’ਤੇ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪੁਰਸਕਾਰ ਪ੍ਰਦਾਨ ਕਰਨਗੇ
Posted On:
20 APR 2023 5:26PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਧਿਆਨ ਹੁਣ 25 ਸਾਲ ਦੀ ਸੇਵਾ ਵਾਲੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ’ਤੇ ਵੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਕੋਲ ਅਗਲੇ 25 ਸਾਲ ਪੂਰੀ ਊਰਜਾ ਅਤੇ ਸਮਰੱਥਾ ਦੇ ਨਾਲ 2047 ਤੱਕ ਭਾਰਤ ਦੇ ਨਿਰਮਾਣ ਵਿੱਚ ਲਗਾਉਣ ਦਾ ਮੌਕਾ ਹੈ।
ਵਿਗਿਆਨ ਭਵਨ ਵਿੱਚ 16ਵੇਂ ਸਿਵਲ ਸੇਵਾ ਦਿਵਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਮਰੱਥਾ ਨਿਰਮਾਣ ਲਈ ਸਾਡਾ ਮੁੱਖ ਫੋਕਸ 30 ਸਾਲ ਦੀ ਉਮਰ ਦੇ ਅਧਿਕਾਰੀਆਂ ’ਤੇ ਹੋਣਾ ਚਾਹੀਦਾ ਹੈ, ਕਿਉਂਕਿ ਭਾਰਤ ਦੇ 100 ਸਾਲ ਦੇ ਜਸ਼ਨ ਮਨਾਉਣ ਤੋਂ ਪਹਿਲਾਂ ਉਨ੍ਹਾਂ ਕੋਲ ਹੋਰ 25 ਸਾਲ ਹਨ। 2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣ ਵਾਲੇ ਹਨ ਅਤੇ ਅਜਿਹੇ ਵਿੱਚ ਉਹ ਭਾਰਤ ਦੇ ਆਰਕੀਟੈਕਟ ਹੋਣ ਦਾ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੀ ਜ਼ਿੰਮੇਵਾਰੀ ਅਧਿਕਾਰੀਆਂ ਦੇ ਇਸ ਸਮੂਹ ਦੀ ਸਮਰੱਥਾ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਹੋਵੇਗੀ। ਜੇਕਰ ਅਸੀਂ ਪ੍ਰਭਾਵੀ ਢੰਗ ਨਾਲ ਅਜਿਹਾ ਕਰਨ ਵਿੱਚ ਸਮਰੱਥ ਹਾਂ, ਤਾਂ ਅਸੀਂ 2047 ਵਿੱਚ ਭਾਰਤ ਦੇ ਨਾਲ ਨਿਆਂ ਕਰ ਪਾਵਾਂਗੇ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਹੇ 16ਵੇਂ ਸਿਵਲ ਸੇਵਾ ਦਿਵਸ ਦੇ ਪ੍ਰੋਗਰਾਮ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਉਸ ਵਿਜ਼ਨ ਨੂੰ ਦਰਸਾਉਂਦੇ ਹਨ, ਜਿਸ ਨੂੰ ਉਨ੍ਹਾਂ ਨੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਕਿਹਾ ਸੀ, ਜਦੋਂ ਉਨ੍ਹਾਂ ਨੇ ਰਾਸ਼ਟਰ ਦੇ “ਅੰਮ੍ਰਿਤ ਕਾਲ” ਵਿੱਚ ਕਦਮ ਰੱਖਣ ਦਾ ਸੱਦਾ ਦਿੱਤਾ ਸੀ।
2-ਦਿਨਾਂ ਸਿਵਲ ਸੇਵਾ ਦਿਵਸ 2023 ਦੇ ਲਈ ਥੀਮ ਦਾ ਸਿਰਲੇਖ ਹੈ “ਵਿਕਸਿਤ ਭਾਰਤ: ਨਾਗਰਿਕਾਂ ਨੂੰ ਸਸ਼ਕਤ ਬਣਾਉਣਾ ਅਤੇ ਅੰਤਿਮ ਮੀਲ ਤੱਕ ਪਹੁੰਚਣਾ”। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਪ੍ਰਾਥਮਿਕਤਾ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਕਲਪਨਾ ਕੀਤੇ ਗਏ ਸੰਤ੍ਰਿਪਤਾ ਦ੍ਰਿਸ਼ਟੀਕੋਣ ’ਤੇ ਤਦ ਪਹੁੰਚਿਆ ਜਾ ਸਕਦਾ ਹੈ, ਜਦੋਂ ਰਾਸ਼ਟਰ ਦੀ ਸਿਵਲ ਸੇਵਾ ਦੇ ਉਦੇਸ਼ ਦੀ ਗੰਭੀਰਤਾ, ਦ੍ਰਿੜ੍ਹ ਸੰਕਲਪ ਅਤੇ ਰਾਸ਼ਟਰੀ ਹਿੱਤ ਦੇ ਪ੍ਰਤੀ ਪ੍ਰਤੀਬੱਧਤਾ ਦੀ ਗਹਿਰੀ ਭਾਵਨਾ ਦੇ ਨਾਲ ਇਸ ਉਦੇਸ਼ ਦਾ ਪਿੱਛਾ ਕਰਦੀ ਹੈ।
1948 ਵਿੱਚ ਸਿਵਲ ਸੇਵਕਾਂ ਦੇ ਪਹਿਲੇ ਸਮੂਹ ਨੂੰ ਸਰਦਾਰ ਵਲੱਭਭਾਈ ਪਟੇਲ ਦੇ ਸੰਬੋਧਨ- “ਤੁਹਾਡੇ ਪੂਰਵਜਾਂ ਨੂੰ ਉਨ੍ਹਾਂ ਪਰੰਪਰਾਵਾਂ ਵਿੱਚ ਲਿਆਇਆ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ.....ਆਪਣੇ ਆਪ ਨੂੰ ਲੋਕਾਂ ਦੀ ਆਮ ਦੌੜ ਤੋਂ ਵੱਖ ਰੱਖਿਆ ਸੀ। ਭਾਰਤ ਵਿੱਚ ਆਮ ਲੋਕਾਂ ਨੂੰ ਆਪਣਾ ਮੰਨਣਾ ਤੁਹਾਡਾ ਫ਼ਰਜ਼ ਹੋਵੇਗਾ” ਦਾ ਹਵਾਲਾ ਦਿੰਦੇ ਹੋਏ ਕਿ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਰਕਾਰ ਦੇ ਆਉਂਦੇ ਹੀ ਪ੍ਰਧਾਨ ਮੰਤਰੀ ਨੇ ਸਾਨੂੰ ‘ਮੈਕਸੀਮਮ ਗਵਰਨੈਂਸ, ਮਿਨੀਮਮ ਗਵਰਨਮੈਂਟ’ ਦਾ ਮੰਤਰ ਦਿੱਤਾ। ਇੱਕ ਸਧਾਰਨ ਵਾਕ ਵਿੱਚ, ਇਸ ਦਾ ਮਤਲਬ ਇੱਕ ਅਜਿਹੀ ਸਰਕਾਰ ਹੈ ਜੋ ਇੱਕ ਸੁਵਿਧਾ ਪ੍ਰਦਾਨ ਕਰਨ ਵਾਲੀ ਹੈ, ਡਰਾਉਣ ਵਾਲੀ ਨਹੀਂ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਵਧਦੀ ਹੋਈ ਪਾਰਦਰਸ਼ਿਤਾ, ਵਧਦੀ ਹੋਈ ਜਵਾਬਦੇਹੀ ਅਤੇ ਸਭ ਤੋਂ ਵਧ ਕੇ ਨਾਗਰਿਕਾਂ ਦੀ ਹਿੱਸੇਦਾਰੀ ਵਿੱਚ ਵਾਧਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਾਗਰਿਕਾਂ ਦੀ ਹਿੱਸੇਦਾਰੀ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਇਸ ਦਾ ਇੱਕ ਸਭ ਤੋਂ ਆਕਰਸ਼ਕ ਉਦਾਹਰਣ ਮਲਕੀਅਤ ਯੋਜਨਾ ਹੈ। ਇਹ ਗ੍ਰਾਮੀਣ ਬਸਾਵਟ (ਅਬਾਦੀ) ਵਾਲੇ ਖੇਤਰਾਂ ਵਿੱਚ ਸੰਪਤੀ ਦੇ ਸਪੱਸ਼ਟ ਮਲਕੀਅਤ ਦੀ ਸਥਾਪਨਾ ਦੀ ਦਿਸ਼ਾ ਵਿੱਚ ਇੱਕ ਸੁਧਾਰਾਤਮਕ ਕਦਮ ਹੈ, ਜਿਸ ਵਿੱਚ ਡਰੋਨ ਟੈਕਨੋਲੋਜੀ ਦਾ ਉਪਯੋਗ ਕਰ ਕੇ ਜ਼ਮੀਨ ਦੀ ਮੈਪਿੰਗ ਕੀਤੀ ਜਾਂਦੀ ਹੈ ਅਤੇ ਕਾਨੂੰਨੀ ਮਲਕੀਅਤ ਕਾਰਡ (ਸੰਪਤੀ ਕਾਰਡ/ਟਾਈਟਲ) ਜਾਰੀ ਕਰਨ ਦੇ ਨਾਲ ਪਿੰਡ ਦੇ ਪਰਿਵਾਰਾਂ ਦੇ ਮਾਲਕਾਂ ਨੂੰ ‘ਅਧਿਕਾਰਾਂ ਦਾ ਰਿਕਾਰਡ’ ਪ੍ਰਦਾਨ ਕੀਤਾ ਜਾਂਦਾ ਹੈ। ਸ਼ਿਕਾਇਤ ਨਿਵਾਰਣ ਇੱਕ ਹੋਰ ਵਿਸ਼ੇਸ਼ਤਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੇ ਮਾਪਦੰਡਾਂ ਵਿੱਚੋਂ ਇੱਕ ਸ਼ਿਕਾਇਤ ਨਿਵਾਰਣ ਤੰਤਰ ਹੈ। ਜਦੋਂ ਅਸੀਂ 2014 ਵਿੱਚ ਸੀਪੀਗ੍ਰਾਮਸ ਦੀ ਸ਼ੁਰੂਆਤ ਕੀਤੀ ਸੀ, ਸਾਡੇ ਕੋਲ ਦੇਸ਼ ਭਰ ਤੋਂ ਸਾਲ ਭਰ ਵਿੱਚ ਲਗਭਗ 2 ਲੱਖ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਸਨ, ਅੱਜ ਸਾਡੇ ਕੋਲ ਲਗਭਗ 20 ਲੱਖ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਹਨ, ਜੋ 10 ਗੁਣਾ ਵਧ ਹਨ। ਇਸ ਸ਼ਿਕਾਇਤ ਨਿਵਾਰਣ ਵਿੱਚ ਲੋਕਾਂ ਦੇ ਵਧਦੇ ਵਿਸ਼ਵਾਸ ਦਾ ਨਤੀਜਾ ਹੈ। ਅਸੀਂ ਤਤਪਰ ਸੀ, ਬਹੁਤ ਮਿਹਨਤ ਕੀਤੀ ਅਤੇ ਅਸੀਂ ਹਰ ਹਫ਼ਤੇ 95-100 ਪ੍ਰਤੀਸ਼ਤ ਨਿਪਟਾਰੇ ਸੁਨਿਸ਼ਚਿਤ ਕੀਤੇ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਇੱਕ ਤੰਤਰ ਨੂੰ ਸੰਸਥਾਗਤ ਬਣਾ ਦਿੱਤਾ ਹੈ, ਜਿਸ ਵਿੱਚ ਸ਼ਿਕਾਇਤ ਦੇ ਨਿਵਾਰਣ ਤੋਂ ਬਾਅਦ, ਸਾਡਾ ਇੱਕ ਅਧਿਕਾਰੀ ਸ਼ਿਕਾਇਤਕਰਤਾ ਨੂੰ ਫੋਨ ਕਰਕੇ ਉਨ੍ਹਾਂ ਦੀ ਸੰਤੁਸ਼ਟੀ ਬਾਰੇ ਪਤਾ ਲੱਗਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਮਿਸ਼ਨ ਕਰਮਯੋਗੀ ਵੀ ਇੱਕ ਕ੍ਰਾਂਤੀਕਾਰੀ ਸੁਧਾਰ ਹੈ, ਕਿਉਂਕਿ ਜੇਕਰ ਤੁਸੀਂ ਆਖਰਾ ਮੀਲ ਤੱਕ ਪਹੁੰਚਣਾ ਚਾਹੁੰਦੇ ਹੋਂ ਤਾਂ ਤੁਹਾਨੂੰ ਉਸ ਦੇ ਲਈ ਸਮਰੱਥ ਹੋਣਾ ਹੋਵੇਗਾ। ਮਿਸ਼ਨ ਕਰਮਯੋਗੀ ਇੱਕ ਅਜਿਹਾ ਅਨੋਖਾ ਪ੍ਰਯੋਗ ਹੈ ਜਿਸ ਦੇ ਦੁਆਰਾ ਕੋਈ ਵੀ ਅਧਿਕਾਰੀ ਜੋ ਨਵਾਂ ਅਸਾਈਨਮੈਂਟ ਗ੍ਰਹਿਣ ਕਰਦਾ ਹੈ, ਉਹ ਆਪਣੇ ਅੰਦਰ ਨਵੇਂ ਕੰਮ ਲਈ ਅੰਦਰੂਨੀ ਸਮਰੱਥਾ ਦਾ ਨਿਰਮਾਣ ਕਰਨ ਵਿੱਚ ਸਮਰੱਥ ਹੋਵੇਗਾ। ਰਾਤੋ-ਰਾਤ ਤੁਸੀਂ ਅਗਲੇ ਅਸਾਈਨਮੈਂਟ ਦੀ ਤਿਆਰੀ ਕਰ ਸਕਦੇ ਹੋ । ਅਸੀਂ ਅਧਿਕਾਰੀ ਦੀ ਕਾਰਜਕੁਸ਼ਲਤਾ ਨੂੰ ਸਾਹਮਣੇ ਲਿਆਉਣ ਲਈ ਟੈਕਨੋਲੋਜੀ ਅਤੇ ਪਾਰਦਰਸ਼ਿਤਾ ਦੀ ਵਰਤੋ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕ੍ਰੈਡਿਟ ਪੂਰੀ ਤਰ੍ਹਾਂ ਨਾਲ ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੂੰ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਐਸਪੀਰੇਸ਼ਨਲ ਡਿਸਟ੍ਰਿਕਟ ਇਸੇ ਤਰ੍ਹਾਂ ਦਾ ਇੱਕ ਹੋਰ ਪ੍ਰਯੋਗ ਹੈ ਜਿੱਥੇ ਸਰਕਾਰ ਨੇ ਵਿਗਿਆਨਿਕ ਅਧਾਰ ’ਤੇ ਸੂਚਕਾਂਕ ਤੈਅ ਕੀਤੇ। ਸਾਡੇ ਕੋਲ ਇੱਕ ਡੈਸ਼ਬੋਰਡ ਹੈ ਜਿਸ ਨੂੰ ਤੁਰੰਤ ਅੱਪਡੇਟ ਕੀਤਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਲਗਾਤਾਰ ਮੁਕਾਬਲਾ ਹੋ ਰਿਹਾ ਹੈ ਅਤੇ ਇਹ ਬਿਲਕੁਲ ਉਦੇਸ਼ਪੂਰਣ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਤੋਂ ਜ਼ਿਲ੍ਹਾ ਪੱਧਰ ਤੱਕ ਸੁਸ਼ਾਸਨ ਸੂਚਕਾਂਕ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ,
ਤਾਂ ਜੋ ਉਨ੍ਹਾਂ ਕੋਲ ਵੀ ਆਪਣੇ ਆਪ ਨੂੰ, ਆਪਣੇ ਅੰਦਰ ਅਤੇ ਦੂਸਰਿਆਂ ਦੀ ਤੁਲਨਾ ਵਿੱਚ ਪਹੁੰਚ ਕਰਨ ਲਈ ਇੱਕ ਹੀ ਵਿਗਿਆਨਕ ਪੈਰਾਮੀਟਰ ਹੋਵੇ। ਨਾਲ ਹੀ, ਤੁਹਾਡੇ ਨਾਲ ਸਬੰਧਿਤ ਕਾਡਰ ਵਿੱਚ ਜਾਣ ਤੋਂ ਪਹਿਲਾਂ ਪਹਿਲੀ ਵਾਰ 3 ਮਹੀਨੇ ਦੇ ਸਹਾਇਕ ਸਕੱਤਰਾਂ ਦੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰਕਾਰ ਤੁਹਾਡੇ ਕੋਲ ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਜਾਣਨ ਅਤੇ ਸੁਝਾਵਾਂ ਨੂੰ ਤਿਆਰ ਕਰਨ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਦੁਆਰਾ ਲਿਆਂਦੇ ਗਏ ਇਨ੍ਹਾਂ ਵਿੱਚੋਂ ਬਹੁਤੇ ਸੁਧਾਰ ਰਾਜਨੀਤਕ ਸੰਸਕ੍ਰਿਤੀ ਦੇ ਇੱਕ ਨਵੇਂ ਰੂਪ ਦੀ ਸ਼ੁਰੂਆਤ ਵੀ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਸਫ਼ਲ ਸਵੱਛਤਾ 2.0 ਮੁਹਿੰਮ ਦੇ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀ ਟੀਮ ਦੀ ਸ਼ਲਾਘਾ ਕੀਤੀ। ਪਹਿਲੀ ਵਾਰ ਸਮਾਜ ਵਿੱਚ ਇਹ ਅਹਿਸਾਸ ਹੋਇਆ ਕਿ ਸਵੱਛਤਾ ਨਾਲ ਵੀ ਤੁਹਾਨੂੰ ਪੈਸੇ ਮਿਲ ਸਕਦੇ ਹਨ। ਸਵੱਛਤਾ ਮੁਹਿੰਮ 1.01 ਲੱਖ ਦਫ਼ਤਰੀ ਥਾਵਾਂ ਵਿੱਚ ਚਲਾਇਆ ਗਿਆ, 89.85 ਲੱਖ ਵਰਗ ਫੁੱਟ ਜਗ੍ਹਾ ਖਾਲ੍ਹੀ ਕੀਤੀ ਗਈ ਅਤੇ ਇਲੈਕਟ੍ਰੋਨਿਕ ਸਕ੍ਰੈਪ ਸਮੇਤ ਦਫ਼ਤਰ ਸਕ੍ਰੈਪ ਦੇ ਨਿਪਟਾਰੇ ਤੋਂ 370.83 ਕਰੋੜ ਰੁਪਏ ਦਾ ਰੈਵਨਿਊ ਹਾਸਲ ਕੀਤਾ ਗਿਆ।
ਇਸ ਤੋਂ ਇਲਾਵਾ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦੋਂ ਕੋਵਿਡ ਦਾ ਪ੍ਰਕੋਪ ਹੋਇਆ ਤਾਂ ਇਸ ਮੰਤਰਾਲੇ ਵਿੱਚ ਕੰਮ ਇੱਕ ਦਿਨ ਦੇ ਲਈ ਵੀ ਪ੍ਰਭਾਵਿਤ ਨਹੀਂ ਹੋਇਆ, ਬਲਕਿ ਕਦੇ-ਕਦੇ ਵਧ ਉਤਪਾਦਨ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਸੂਚਨਾ ਆਯੋਗ (ਸੀਆਈਸੀ) ਵਿੱਚ, ਜੂਨ 2020 ਦੇ ਇੱਕ ਮਹੀਨੇ ਵਿੱਚ ਜਦੋਂ ਭਾਰਤ ਮਹਾਮਾਰੀ ਦੇ ਸਭ ਤੋਂ ਵਧ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਸੀ, ਆਰਟੀਆਈ ਐਪਲੀਕੇਸ਼ਨਾਂ ਦਾ ਨਿਪਟਾਰਾ ਗੈਰ-ਕੋਵਿਡ ਸਮੇਂ ਵਿੱਚ ਜੂਨ 2019 ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ ਤੇਜ਼ੀ ਨਾਲ ਔਨਲਾਈਨ ਕੰਮਕਾਜ ਦੇ ਕਾਰਨ ਵਧ ਸੀ।
ਡਿਜ਼ੀਟਲ ਪਰਿਵਰਤਨ ਦੀ ਗੱਲ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਫਰਵਰੀ 2023 ਦੇ ਅੰਤ ਤੱਕ ਕੇਂਦਰੀ ਸਕੱਤਰੇਤ ਦੇ ਸਾਰੇ 75 ਮੰਤਰਾਲਿਆਂ/ਵਿਭਾਗਾਂ ਵਿੱਚ ਈ-ਔਫਿਸ ਵਰਜ਼ਨ 7.0 ਨੂੰ ਅਪਣਾਇਆ ਗਿਆ ਹੈ। ਕੇਂਦਰੀ ਸਕੱਤਰੇਤ ਵਿੱਚ ਈ-ਫਾਈਲਾਂ ਦੇ ਰੂਪ ਵਿੱਚ ਕੁੱਲ ਫਾਈਲਾਂ ਦੇ 89.6 ਪ੍ਰਤੀਸ਼ਤ ਦੀ ਪ੍ਰਕਿਰਿਆ ਚਲਾਉਣਾ ਇੱਕ ਸ਼ਲਾਘਾਯੋਗ ਉਪਲਬਧੀ ਹੈ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਸ਼ਾਸਨ ਵਿੱਚ ਕਈ ਈਨੋਵੇਸ਼ਨਾਂ ਦੀ ਸ਼ੁਰੂਆਤ ਕਰਨ ਵਾਲੇ ਵਿਅਕਤੀ ਹਨ ਅਤੇ ਚਿੰਤਨ ਸ਼ਿਵਿਰ ਨੇ ਅੰਮ੍ਰਿਤ ਕਾਲ ਵਿੱਚ ਦੂਰਗਾਮੀ ਪ੍ਰਸ਼ਾਸਨਿਕ ਸੁਧਾਰਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਸ਼ਾਸਨ ਦਾ ਇੱਕ ਭਵਿੱਖਵਾਦੀ ਮਾਡਲ ਨਿਰਧਾਰਿਤ ਕੀਤਾ। ਚਿੰਤਨ ਸ਼ਿਵਿਰ ਇੱਕ ਸਰਵੋਤਮ ਪ੍ਰਸ਼ਾਸਨਿਕ ਅਭਿਆਸ ਦਾ ਪ੍ਰਤੀਨਿਧੀਤਵ ਕਰਦਾ ਹੈ, ਜਿੱਥੇ ਡੀ-ਸਿਲੋਇਜ਼ੇਸ਼ਨ ਅਤੇ ਵਿਚਾਰਾਂ ਦਾ ਮੁਕਤ ਆਦਾਨ-ਪ੍ਰਦਾਨ ਸੰਭਵ ਹੋ ਗਿਆ ਹੈ। ਔਸਤਨ 48-72 ਘੰਟਿਆਂ ਦੀ ਅਵਧੀ ਦੇ ਨਾਲ ਚਿੰਤਨ ਸ਼ਿਵਿਰ ਵਿੱਚ ਵਰਟੀਕਲ ਸਿਲੋਜ਼ ਨੂੰ ਤੋੜਨ ਦੇ ਲਈ ਟੀਮ ਤਿਆਰ ਕਰਨ ਦੀ ਕਲਪਨਾ ਕੀਤੀ ਗਈ। ਡਾ. ਜਿਤੇਂਦਰ ਸਿੰਘ ਨੇ 21ਵੀਂ ਸਦੀ ਦੇ ਸ਼ਾਸਨ ਮਾਡਲ ਦੇ ਅਨੁਕੂਲ ਸੰਸਥਾਗਤ ਗਤੀਸ਼ੀਲਤਾ ਨੂੰ ਬਦਲਣ ਦੇ ਲਈ ਹਰੇਕ ਮੰਤਰਾਲੇ ਤੋਂ ਚਿੰਤਨ ਸ਼ਿਵਿਰ ਆਯੋਜਿਤ ਕਰਨ ਦੀ ਅਪੀਲ ਕੀਤੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਮੋਦੀ 21 ਅਪ੍ਰੈਲ, 2023 ਨੂੰ ਸਿਵਲ ਸੇਵਾ ਦਿਵਸ ’ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਅਤੇ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨੇ ਇਹ ਸੁਨਿਸ਼ਚਿਤ ਕਰਨ ਲਈ ਯੋਜਨਾ ਨੂੰ ਵਿਅਕਤੀਗਤ ਤੌਰ ਤੇ ਪੁਨਰਗਠਿਤ ਕਰਨ ਲਈ ਕਾਫ਼ੀ ਸਮਾਂ ਅਤੇ ਊਰਜਾ ਸਮਰਪਿਤ ਕੀਤੀ ਹੈ ਕਿ ਉੱਚ ਯੋਗਤਾ ਨੂੰ ਪੁਰਸਕਾਰ ਦਿੱਤਾ ਜਾਵੇ, ਮੁਲਾਂਕਣ ਪ੍ਰਕਿਰਿਆਵਾਂ ਮਜ਼ਬੂਤ ਹੋਣ ਅਤੇ ਹਿੱਸੇਦਾਰੀ ਸੰਮਲਿਤ ਹੋਵੇ। 2520 ਨਾਮਜ਼ਦਗੀਆਂ ਵਿੱਚੋਂ 15 ਪੁਰਸਕਾਰ ਜੇਤੂ ਕੱਲ੍ਹ ਪੁਰਸਕਾਰ ਪ੍ਰਾਪਤ ਕਰਨਗੇ। ਡਾ. ਜਿਤੇਂਦਰ ਸਿੰਘ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋ ਰਹੀ ਹੈ ਕਿ 2022 ਵਿੱਚ ਪੀਐਮ ਅਵਾਰਡਜ਼ ਫਾਰ ਐਕਸੀਲੈਂਸ ਲਈ 97 ਪ੍ਰਤੀਸ਼ਤ ਜ਼ਿਲ੍ਹਿਆਂ ਦੇ ਰਜਿਸਟ੍ਰੇਸ਼ਨ ਦੇ ਨਾਲ ਕੁੱਲ ਯਤਨ ਅਤੇ ਪ੍ਰਾਪਤ ਨਾਮਜ਼ਦਗੀਆਂ ਸ਼ਲਾਘਾਯੋਗ ਹਨ।
ਡਾ. ਜਿਤੇਂਦਰ ਸਿੰਘ ਨੇ ਪੁਰਸਕਾਰਾਂ ਦੇ ਲਈ ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਸੁਨਿਸ਼ਚਿਤ ਕਰਨ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ। ਜਨਤਕ ਸੇਵਾ ਵਿਤਰਣ ਅਤੇ ਸ਼ਾਸਨ ਵਿੱਚ ਸੁਧਾਰ ਨੂੰ ਲੈ ਕੇ ਸਿਵਲ ਸੇਵਕਾਂ ਲਈ ਈਨੋਵੇਸ਼ਨ ਅਤੇ ਟੈਕਨੋਲੋਜੀ ਨੂੰ ਅਪਨਾਉਣਾ ਜ਼ਰੂਰੀ ਹੈ। ਕਠੋਰ ਮੁਲਾਂਕਣ ਪ੍ਰਕਿਰਿਆ ਵਿੱਚ ਨਾਮਜ਼ਦ ਸੰਗਠਨਾਂ ਦੇ ਔਨ-ਸਾਈਟ ਦੌਰੇ ਸਮੇਤ ਜਾਂਚ ਦੇ ਕਈ ਪੜਾਅ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮੁਲਾਂਕਣ ਪ੍ਰਕਿਰਿਆ ਦੇ ਬਾਅਦ ਅੰਤਿਮ ਚੋਣ ਲਈ ਉਮੀਦਵਾਰਾਂ ਦੀ ਇੱਕ ਸ਼ੌਰਟਲਿਸਟ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਜਾਂਦੀ ਹੈ।
ਇਸ ਮੌਕੇ ’ਤੇ ਉਪ-ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਪ੍ਰੋਗਰਾਮ ਦੌਰਾਨ ‘ਨੈਸ਼ਨਲ ਗੁੱਡ ਗਵਰਨੈਂਸ ਵੈਬੀਨਾਰ ਸੀਰੀਜ਼ ’ਤੇ ਇੱਕ ਈ-ਬੁੱਕ ਦਾ ਵਿਮੋਚਨ ਕੀਤਾ। ਉਨ੍ਹਾਂ ਨੇ ‘ਭਾਰਤ ਵਿੱਚ ਗੁੱਡ ਗਵਰਨੈਂਸ ਪ੍ਰੈਕਟਿਸਜ਼-ਰਿਵਾਰਡਿੰਗ ਇਨੀਸ਼ੀਏਟਿਵਜ਼’ ’ਤੇ ਇੱਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ,( Rajiv Gauba) ਉਪ-ਰਾਸ਼ਟਰਪਤੀ ਦੇ ਸਕੱਤਰ ਸ਼੍ਰੀ ਸੁਨੀਲ ਕੁਮਾਰ ਗੁਪਤਾ, ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਸਕੱਤਰ ਸ਼੍ਰੀ ਵੀ.ਸ਼੍ਰੀਨਿਵਾਸ ਅਤੇ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਵੱਡੀ ਸੰਖਿਆ ਵਿੱਚ ਮੌਜੂਦ ਸਨ।
*****
ਐੱਸਐੱਨਸੀ/ਐੱਸਐੱਮ
(Release ID: 1918585)
Visitor Counter : 153