ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਸ਼੍ਰੀ ਭੂਪੇਂਦਰ ਯਾਦਵ ਨੇ ਨਵੀਂ ਦਿੱਲੀ ਦੇ ਨੈਸ਼ਨਲ ਜੂਲੌਜੀਕਲ ਪਾਰਕ ਵਿੱਚ ਸਫੇਦ ਟਾਈਗਰ ਦੇ ਘੇਰੇ ਵਿੱਚ ਸਫੇਦ ਟਾਈਗਰ ਦੇ ਸ਼ਾਵਕਾਂ (cubs) ਨੂੰ ਛੱਡਿਆ

Posted On: 20 APR 2023 10:12AM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਦੇ ਨੈਸ਼ਨਲ ਜੂਲੌਜੀਕਲ ਪਾਰਕ ਵਿੱਚ ਸਫੇਦ ਟਾਈਗਰ ਦੇ ਘੇਰੇ ਵਿੱਚ ਸਫੇਦ ਟਾਈਗਰ ਦੇ ਸ਼ਾਵਕਾਂ ਨੂੰ ਛੱਡਿਆ। ਕੇਂਦਰੀ ਮੰਤਰੀ ਨੇ ਮਾਦਾ ਸ਼ਾਵਰ ਦਾ ਨਾਮ “ਅਵਨੀ” ਰੱਖਿਆ ਜਿਸ ਦਾ ਅਰਥ ਹੈ ਪ੍ਰਿਥਵੀ ਹੈ ਅਤੇ ਨਰ ਸ਼ਾਵਕ ਦਾ ਨਾਮ “ਵਯੋਮ” ਰੱਖਿਆ ਜਿਸ ਦਾ ਅਰਥ ਆਕਾਸ਼ ਹੈ। ਇਹ ਦੋਨਾਂ ਸ਼ਾਵਕ ਟਾਈਗਰ ਪਿਤਾ ਵਿਜੈ ਅਤੇ ਮਾਤਾ ਬਾਘਿਨ ਸੀਤਾ ਦੀ ਸੰਤਾਨ ਹਨ।

 

ਬਾਘਿਨ ਸੀਤਾ ਨੇ 24.08.2022 ਨੂੰ ਇਨ੍ਹਾਂ ਸ਼ਾਵਕਾਂ ਨੂੰ ਜਨਮ ਦਿੱਤਾ ਸੀ। ਹੁਣ ਇਹ ਦੋਨਾਂ ਸ਼ਾਵਕ, ਇੱਕ ਨਰ ਅਤੇ ਇੱਕ ਮਾਦਾ, ਕਰੀਬ 8 ਮਹੀਨੇ ਦੇ ਹੋ ਚੁੱਕੇ ਹਨ। ਇਨ੍ਹਾਂ ਸ਼ਾਵਕਾਂ ਨੂੰ ਹੁਣ ਤੱਕ ਰਾਤ ਦੇ ਆਸਰੇ ਵਿੱਚ ਅਤੇ ਦਿਨ ਦੇ ਸਮੇਂ ਮਾਂ ਦੇ ਨਾਲ ਉਸ ਦੇ ਘੇਰੇ ਵਿੱਚ ਰੱਖਿਆ ਜਾਂਦਾ ਸੀ। ਤਾਕਿ ਸ਼ਾਵਕਾਂ ਨੂੰ ਘੁੰਮਣ-ਫਿਰਨ ਦੇ ਲਈ ਅਧਿਕ ਖੇਤਰ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਵੱਡੇ ਖੇਤਰ ਵਾਲੇ ਘੇਰੇ ਵਿੱਚ ਛੱਡਿਆ ਜਾ ਰਿਹਾ ਹੈ ਜਿੱਥੇ ਤੋਂ ਦਰਸ਼ਕ ਵੀ ਉਨ੍ਹਾਂ ਨੂੰ ਦੇਖ ਸਕਦੇ ਹਨ।

 

ਸ਼੍ਰੀ ਯਾਦਵ ਨੇ ਮਿਸ਼ਨ ਲਾਈਫ ਨੂੰ ਹੁਲਾਰਾ ਦੇਣ ਦੇ ਲਈ ਸਕੂਲੀ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋਏ ਸਥਾਈ ਜੀਵਨ ਸ਼ੈਲੀ ਅਤੇ ਕੁਦਰਤੀ ਸੰਸਾਧਨ ਸੁਰੱਖਿਆ ਦੇ ਮਹੱਤਵ ਨੂੰ ਸਾਂਝਾ ਕੀਤਾ। ਨਵੀਂ ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ ਲਗਭਗ 100 ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਸਮੂਹ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਵਣਜੀਵ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਪ੍ਰਤੀ ਉਤਸਾਹਪੂਰਵਕ ਆਪਣਾ ਭਾਵ ਵਿਅਕਤ ਕੀਤਾ। ਸਫੇਦ ਟਾਈਗਰ ਦੇ ਸ਼ਾਵਕਾਂ ਨੂੰ ਇਸ ਘੇਰੇ ਵਿੱਚ ਛੱਡੇ ਜਾਣ ਦੇ ਬਾਅਦ ਸਕੂਲੀ ਵਿਦਿਆਰਥੀਆਂ ਦੇ ਲਈ ਜੂ ਵੌਕ ਦਾ ਵੀ ਆਯੋਜਨ ਕੀਤਾ ਗਿਆ।

 

 

ਇਸ ਅਵਸਰ ‘ਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਦੇ ਵਣ ਡਾਇਰੈਕਟਰ ਜਨਰਲ ਅਤੇ ਵਿਸ਼ੇਸ਼ ਸਕੱਤਰ ਸ਼੍ਰੀ ਚੰਦਰ ਪ੍ਰਕਾਸ਼ ਗੋਇਲ, ਐਡੀਸ਼ਨਲ ਡਾਇਰੈਕਟਰ ਜਨਰਲ (ਵਣਜੀਵ) ਸ਼੍ਰੀ ਬਿਵਾਸ਼ ਰੰਜਨ, ਕੇਂਦਰੀ ਚਿੜੀਆਘਰ ਅਥਾਰਿਟੀ ਦੇ ਮੈਂਬਰ ਸਕੱਤਰ ਡਾ. ਸੰਜੇ ਕੁਮਾਰ ਸ਼ੁਕਲਾ, ਵਣਜੀਵ ਇੰਸਪੈਕਟਰ ਜਨਰਲ ਸ਼੍ਰੀ ਰੋਹਿਤ ਤਿਵਾਰੀ ਅਤੇ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਸਨ।

 

 

****

 

ਐੱਮਜੀਪੀਐੱਸ


(Release ID: 1918583)