ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐੱਫਓ ਨੇ ਫਰਵਰੀ, 2023 ਦੇ ਮਹੀਨੇ ਵਿੱਚ 13.96 ਲੱਖ ਸ਼ੁੱਧ ਮੈਂਬਰ ਸ਼ਾਮਲ ਕੀਤੇ

Posted On: 20 APR 2023 5:10PM by PIB Chandigarh

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅੱਜ ਅਸਥਾਈ ਵੇਤਨਮਾਨ ਅੰਕੜਿਆਂ ਨੂੰ ਜਾਰੀ ਕੀਤਾ ਹੈ, ਜਿਨ੍ਹਾਂ ਮੁਤਾਬਕ ਈਪੀਐੱਫਓ ਵੱਲੋਂ ਫਰਵਰੀ, 2023 ਦੇ ਮਹੀਨੇ ਵਿੱਚ 13.96 ਲੱਖ ਸ਼ੁੱਧ ਮੈਂਬਰ ਸ਼ਾਮਲ ਕੀਤੇ ਗਏ ਹਨ।

ਇਸ ਮਹੀਨੇ ਦੌਰਾਨ ਜੋੜੇ ਗਏ 13.96 ਲੱਖ ਮੈਂਬਰਾਂ ਵਿੱਚੋਂ, ਲਗਭਗ 7.38 ਲੱਖ ਨਵੇਂ ਮੈਂਬਰ ਪਹਿਲੀ ਵਾਰ ਈਪੀਐੱਫਓ ਦੇ ਦਾਇਰੇ ਵਿੱਚ ਆਏ ਹਨ। ਨਵੇਂ ਸ਼ਾਮਲ ਹੋਏ ਮੈਂਬਰਾਂ ਵਿੱਚ, ਸਭ ਤੋਂ ਵੱਧ ਨਾਮਾਂਕਣ 18-21 ਸਾਲ ਦੀ ਉਮਰ-ਸਮੂਹ ਵਿੱਚ 2.17 ਲੱਖ ਮੈਂਬਰਾਂ ਦੇ ਨਾਲ ਰਜਿਸਟਰਡ ਹੈ, ਇਸ ਤੋਂ ਬਾਅਦ 1.91 ਲੱਖ ਮੈਂਬਰਾਂ ਦੇ ਨਾਲ 22-25 ਸਾਲ ਦਾ ਉਮਰ-ਸਮੂਹ ਹੈ। 18-25 ਸਾਲ ਦਾ ਉਮਰ-ਸਮੂਹ ਮਹੀਨੇ ਦੌਰਾਨ ਕੁੱਲ ਨਵੇਂ ਮੈਂਬਰਾਂ ਦਾ 55.37% ਬਣਦਾ ਹੈ। ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਸੰਗਠਿਤ ਖੇਤਰ ਦੇ ਕਰਮਚਾਰੀਆਂ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਮੈਂਬਰ ਪਹਿਲੀ ਵਾਰ ਨੌਕਰੀ ਹਾਸਲ ਕਰਨ ਵਾਲੇ ਹਨ।

ਅੰਕੜੇ ਇਹ ਵੀ ਦੱਸਦੇ ਕਰਦੇ ਹਨ ਕਿ ਲਗਭਗ 10.15 ਲੱਖ ਮੈਂਬਰ ਈਪੀਐੱਫਓ ਮੈਂਬਰਸ਼ਿਪ ਵਿੱਚ ਦੁਬਾਰਾ ਸ਼ਾਮਲ ਹੋਏ, ਜੋ ਪਿਛਲੇ ਸਾਲ ਦੇ ਮੁਕਾਬਲੇ 8.59% ਵਧ ਗਏ ਹਨ। ਇਨ੍ਹਾਂ ਮੈਂਬਰਾਂ ਨੇ ਆਪਣੀਆਂ ਨੌਕਰੀਆਂ ਬਦਲ ਲਈਆਂ ਅਤੇ ਈਪੀਐੱਫਓ ਅਧੀਨ ਆਉਂਦੇ ਅਦਾਰਿਆਂ ਵਿੱਚ ਮੁੜ ਸ਼ਾਮਲ ਹੋ ਗਏ ਅਤੇ ਅੰਤਮ ਨਿਪਟਾਰੇ ਲਈ ਅਰਜ਼ੀ ਦੇਣ ਦੀ ਬਜਾਏ ਆਪਣੀ ਜਮ੍ਹਾਂ ਰਕਮ ਨੂੰ ਟ੍ਰਾਂਸਫਰ ਕਰਨ ਦੀ ਚੋਣ ਕੀਤੀ, ਇਸ ਤਰ੍ਹਾਂ ਆਪਣੀ ਸਮਾਜਿਕ ਸੁਰੱਖਿਆ ਸ਼ਰਣ ਨੂੰ ਵਧਾਇਆ।

ਵੇਤਨਮਾਨ ਡੇਟਾ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਫਰਵਰੀ, 2023 ਵਿੱਚ ਕੁੱਲ ਮਹਿਲਾ ਮੈਂਬਰਾਂ ਦੀ ਸ਼ਮੂਲੀਅਤ 2.78 ਲੱਖ ਰਹੀ ਹੈ, ਜੋ ਕਿ ਮਹੀਨੇ ਦੌਰਾਨ ਜੋੜੇ ਗਏ ਕੁੱਲ ਮੈਂਬਰਾਂ ਦਾ ਲਗਭਗ 19.93% ਹੈ। ਇਨ੍ਹਾਂ ਵਿੱਚੋਂ 1.89 ਲੱਖ ਮਹਿਲਾ ਮੈਂਬਰ ਨਵੇਂ ਸ਼ਾਮਲ ਹੋਏ ਹਨ। ਇਹ ਸਾਰੇ ਨਵੇਂ ਸ਼ਾਮਲ ਹੋਣ ਵਾਲੇ ਮੈਂਬਰਾਂ ਦਾ ਲਗਭਗ 25.65% ਵਾਧਾ ਹੈ। ਮਹਿਲਾਵਾਂ ਦੀ ਭਾਗੀਦਾਰੀ ਦੇ ਲਿਹਾਜ਼ ਨਾਲ, ਪਿਛਲੇ ਚਾਰ ਮਹੀਨਿਆਂ ਵਿੱਚ ਕੁੱਲ ਮਹਿਲਾ ਮੈਂਬਰ ਅਤੇ ਨਵੇਂ ਮਹਿਲਾ ਮੈਂਬਰ ਜੋੜਨ ਦਾ ਸਭ ਤੋਂ ਵੱਧ ਅਨੁਪਾਤ ਦਰਜ ਕੀਤਾ ਗਿਆ ਹੈ। ਇਹ ਸੰਗਠਿਤ ਕਾਰਜਬਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਵਧ ਰਹੇ ਰੁਝਾਨ ਨੂੰ ਦਰਸਾਉਂਦਾ ਹੈ।

ਰਾਜਾਂ ਅਨੁਸਾਰ ਵੇਤਨਮਾਨ ਅੰਕੜੇ ਦੱਸਦੇ ਹਨ ਕਿ ਸ਼ੁੱਧ ਮੈਂਬਰ ਜੋੜਨ ਦਾ ਮਹੀਨਾ-ਦਰ-ਮਹੀਨਾ ਵਧ ਰਿਹਾ ਰੁਝਾਨ ਤਾਮਿਲਨਾਡੂ, ਆਂਧਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ ਆਦਿ ਰਾਜਾਂ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਕੁੱਲ ਮੈਂਬਰ ਜੋੜਨ ਦੇ ਮਾਮਲੇ ਵਿੱਚ ਚੋਟੀ ਦੇ 5 ਰਾਜ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਗੁਜਰਾਤ, ਦਿੱਲੀ ਹਨ। ਇਹ ਰਾਜ ਇਸ ਮਹੀਨੇ ਦੌਰਾਨ ਕੁੱਲ ਮੈਂਬਰ ਜੋੜ ਦਾ 58.62% ਬਣਦੇ ਹਨ। ਸਾਰੇ ਰਾਜਾਂ ਵਿੱਚੋਂ, ਮਹਾਰਾਸ਼ਟਰ ਮਹੀਨੇ ਦੌਰਾਨ 20.90% ਕੁੱਲ ਮੈਂਬਰਾਂ ਨੂੰ ਜੋੜ ਕੇ ਸਭ ਤੋਂ ਅੱਗੇ ਹੈ ਅਤੇ ਇਸ ਤੋਂ ਬਾਅਦ ਤਾਮਿਲਨਾਡੂ ਰਾਜ 11.92% ਦੇ ਨਾਲ ਦੂਜੇ ਨੰਬਰ 'ਤੇ ਹੈ।

ਉਦਯੋਗ ਅਨੁਸਾਰ ਵੇਤਨਮਾਨ ਦੇ ਅੰਕੜਿਆਂ ਦਾ ਵਰਗੀਕਰਨ ਦਰਸਾਉਂਦਾ ਹੈ ਕਿ 'ਮਾਹਰ ਸੇਵਾਵਾਂ' (ਮਨੁੱਖੀ ਸਪਲਾਇਰ, ਆਮ ਠੇਕੇਦਾਰ, ਸੁਰੱਖਿਆ ਸੇਵਾਵਾਂ, ਫੁਟਕਲ ਗਤੀਵਿਧੀਆਂ ਆਦਿ) ਮਹੀਨੇ ਦੌਰਾਨ ਕੁੱਲ ਮੈਂਬਰਾਂ ਦੇ ਜੋੜ ਦਾ 41.17% ਬਣਦੀਆਂ ਹਨ। ਪਿਛਲੇ ਮਹੀਨੇ ਦੇ ਉਦਯੋਗ-ਵਾਰ ਅੰਕੜਿਆਂ ਦੀ ਤੁਲਨਾ ਕਰਦੇ ਹੋਏ, 'ਚਮੜੇ ਦੇ ਉਤਪਾਦ', 'ਕੱਪੜੇ ਬਣਾਉਣ', 'ਕੋਰੀਅਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਲੱਗੇ ਅਦਾਰੇ', 'ਮੱਛੀ ਪ੍ਰੋਸੈਸਿੰਗ ਅਤੇ ਮਾਸਾਹਾਰੀ ਭੋਜਨ ਦੀ ਸੰਭਾਲ' ਆਦਿ ਵਰਗੇ ਉਦਯੋਗਾਂ ਵਿੱਚ ਵੱਧ ਨਾਮਾਂਕਣ ਦੇਖੇ ਗਏ ਹਨ। 

ਵੇਤਨਮਾਨ ਡੇਟਾ ਆਰਜ਼ੀ ਹੈ ਕਿਉਂਕਿ ਡੇਟਾ ਨਿਰਮਾਣ ਇੱਕ ਨਿਰੰਤਰ ਅਭਿਆਸ ਹੈ ਤੇ ਕਰਮਚਾਰੀ ਰਿਕਾਰਡ ਨੂੰ ਅਪਡੇਟ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ। ਪਿਛਲਾ ਡੇਟਾ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਅਪ੍ਰੈਲ-2018 ਦੇ ਮਹੀਨੇ ਤੋਂ ਈਪੀਐੱਫਓ ਸਤੰਬਰ, 2017 ਤੋਂ ਬਾਅਦ ਦੀ ਮਿਆਦ ਨੂੰ ਕਵਰ ਕਰਦੇ ਹੋਏ ਵੇਤਨਮਾਨ ਡੇਟਾ ਜਾਰੀ ਕਰ ਰਿਹਾ ਹੈ। ਮਾਸਿਕ ਵੇਤਨਮਾਨ ਡੇਟਾ ਵਿੱਚ, ਆਧਾਰ ਪ੍ਰਮਾਣਿਤ ਯੂਨੀਵਰਸਲ ਅਕਾਊਂਟ ਨੰਬਰ (ਯੂਏਐੱਨ) ਰਾਹੀਂ ਪਹਿਲੀ ਵਾਰ ਈਪੀਐੱਫਓ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ, ਈਪੀਐੱਫਓ ਦੇ ਦਾਇਰੇ ਤੋਂ ਬਾਹਰ ਨਿਕਲਣ ਵਾਲੇ ਮੌਜੂਦਾ ਮੈਂਬਰ ਅਤੇ ਮੈਂਬਰ ਦੇ ਤੌਰ 'ਤੇ ਬਾਹਰ ਨਿਕਲਣ ਵਾਲੇ ਪਰ ਮੁੜ-ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ ਨੂੰਮਮਹੀਨਾਵਾਰ ਵੇਤਨਮਾਨ ਤੌਰ 'ਤੇ ਲਿਆ ਜਾਂਦਾ ਹੈ। 

ਈਪੀਐੱਫਓ ਇੱਕ ਸਮਾਜਿਕ ਸੁਰੱਖਿਆ ਸੰਸਥਾ ਹੈ, ਜੋ ਕਰਮਚਾਰੀ ਭਵਿੱਖ ਨਿਧੀ ਅਤੇ ਫੁਟਕਲ ਉਪਬੰਧ ਐਕਟ, 1952 ਦੇ ਪ੍ਰਬੰਧਾਂ ਦੇ ਅਧੀਨ ਦੇਸ਼ ਦੇ ਸੰਗਠਿਤ ਕਰਮਚਾਰੀਆਂ ਨੂੰ ਪ੍ਰੋਵੀਡੈਂਟ, ਪੈਨਸ਼ਨ ਅਤੇ ਬੀਮਾ ਫੰਡਾਂ ਦੇ ਰੂਪ ਵਿੱਚ ਸਮਾਜਿਕ ਸੁਰੱਖਿਆ ਲਾਭ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ।

***

ਐੱਮਜੇਪੀਐੱਸ/ਐੱਸਐੱਸਵੀ 



(Release ID: 1918539) Visitor Counter : 142


Read this release in: Telugu , English , Urdu , Hindi