ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਵਿੱਤੀ ਵਰ੍ਹੇ 2022-23 ਵਿੱਚ 2.40 ਲੱਖ ਕਰੋੜ ਰੁਪਏ ਦਾ ਰਿਕਾਰਡ ਰੈਵੀਨਿਊ ਦਰਜ ਕੀਤਾ


ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਇਹ ਰਾਸ਼ੀ ਕਰੀਬ 49,000 ਕਰੋੜ ਰੁਪਏ ਵੱਧ ਹੈ, ਜੋ ਕਿ 25 ਫੀਸਦੀ ਦੇ ਵਾਧੇ ਨੂੰ ਦਰਸਾਉਂਦੀ ਹੈ।

ਮਾਲ ਢੁਆਈ ਰੈਵੀਨਿਊ ਛਾਲ ਮਾਰ ਕੇ 1.62 ਲੱਖ ਕਰੋੜ ਰੁਪਏ ’ਤੇ ਪਹੁੰਚਿਆ, ਇਸ ਵਿੱਚ ਕਰੀਬ 15 ਫੀਸਦੀ ਦਾ ਵਾਧਾ ਹੋਇਆ

ਯਾਤਰੀ ਰੈਵੀਨਿਊ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 61 ਫੀਸਦੀ ਵਾਧਾ ਹੋਇਆ ਅਤੇ ਇਹ 63,000 ਕਰੋੜ ਰੁਪਏ ’ਤੇ ਪਹੁੰਚ ਗਿਆ

ਭਾਰਤੀ ਰੇਲਵੇ ਹੁਣ ਪੂਰੀ ਤਰ੍ਹਾਂ ਨਾਲ ਪੈਨਸ਼ਨ ਖਰਚੇ ਨੂੰ ਪੂਰਾ ਕਰ ਪਾ ਰਹੀ ਹੈ

Posted On: 17 APR 2023 6:27PM by PIB Chandigarh

ਸੰਚਾਲਨ ਅਨੁਪਾਤ 98.14 ਪ੍ਰਤੀਸ਼ਤ ’ਤੇ ਪੂਰੀ ਤਰ੍ਹਾਂ ਨਾਲ ਸੋਧੇ ਅਨੁਮਾਨਾਂ ਦੇ ਦਾਇਰੇ ਵਿੱਚ ਰਿਹਾ

ਭਾਰਤੀ ਰੇਲਵੇ ਨੇ ਵਿੱਤੀ ਵਰ੍ਹੇ 2022-23 ਲਈ 2.40 ਲੱਖ ਕਰੋੜ ਰੁਪਏ ਦਾ ਰਿਕਾਰਡ ਰੈਵੀਨਿਊ ਦਰਜ ਕੀਤਾ ਹੈ। ਇਹ ਰਾਸ਼ੀ ਇਸ ਨਾਲੋਂ ਪਿਛਲੇ ਵਿੱਤੀ ਵਰ੍ਹੇ ਵਿੱਚ ਪ੍ਰਾਪਤ ਰੈਵੀਨਿਊ ਦੇ ਮੁਕਾਬਲੇ ਕਰੀਬ 49,000 ਕਰੋੜ ਰੁਪਏ ਵੱਧ ਹੈ ਜੋ ਕਿ 25 ਫੀਸਦੀ ਵਾਧੇ ਨੂੰ ਦਰਸਾਉਂਦੀ ਹੈ। ਵਿੱਤੀ ਵਰ੍ਹੇ 2022-23 ਦੌਰਾਨ ਮਾਲ ਢੁਆਈ ਵਿੱਚ ਵੀ ਜ਼ੋਰਦਾਰ ਵਾਧਾ ਰਿਹਾ ਅਤੇ ਇਹ 1.62 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਪਿਛਲੇ ਵਿੱਤੀ ਵਰ੍ਹੇ ਦੀ ਤੁਲਨਾ ਵਿੱਚ ਇਸ ਵਿੱਚ ਕਰੀਬ 15 ਫੀਸਦੀ ਵਾਧਾ ਰਿਹਾ। ਭਾਰਤੀ ਰੇਲਵੇ ਦਾ ਯਾਤਰੀ ਰੈਵੀਨਿਊ ਵੀ ਇਸ ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ 61 ਪ੍ਰਤੀਸ਼ਤ ਵਾਧੇ ਦੇ ਨਾਲ 63,300 ਕਰੋੜ ਰੁਪਏ ’ਤੇ ਪਹੁੰਚ ਗਿਆ।

ਭਾਰਤੀ ਰੇਲਵੇ ਤਿੰਨ ਵਰ੍ਹਿਆ ਬਾਅਦ ਆਪਣੇ ਪੈਨਸ਼ਨ ਖਰਚ ਦਾ ਪੂਰਾ ਭੁਗਤਾਨ ਕਰਨ ਵਿੱਚ ਸਮਰਥ ਰਹੀ ਹੈ। ਰੈਵੀਨਿਊ ਵਿੱਚ ਚੰਗੇ ਵਾਧੇ ਅਤੇ ਸਖ਼ਤ ਖਰਚ ਪ੍ਰਬੰਧਨ ਦੇ ਚਲਦੇ ਰੇਲਵੇ ਵਿੱਚ 98.14 ਪ੍ਰਤੀਸ਼ਤ ਸੰਚਾਲਨ ਅਨੁਪਾਤ ਹਾਸਲ ਕਰਨ ਵਿੱਚ ਮਦਦ ਮਿਲੀ ਹੈ। ਇਹ ਅਨੁਪਾਤ ਸੋਧੇ ਟੀਚੇ ਦੇ ਦਾਇਰੇ ਵਿੱਚ ਹੈ। ਸਾਰੇ ਤਰ੍ਹਾਂ ਦੇ ਰੈਵੀਨਿਊ ਖਰਚਿਆਂ ਨੂੰ ਪੂਰਾ ਕਰਨ ਤੋਂ ਬਾਅਦ ਰੇਲਵੇ ਆਪਣੇ ਅੰਦਰੂਨੀ ਸਰੋਤਾਂ ਤੋਂ ਪੂੰਜੀ ਨਿਵੇਸ਼ ਲਈ 3,200 ਕਰੋੜ ਰੁਪਏ ਉਪਲਬਧ ਕਰਵਾਉਣ ਵਿੱਚ ਸਫਲ ਰਹੀ। (ਇਸ ਵਿੱਚ 700 ਕਰੋੜ ਰੁਪਏ ਡੀਆਰਐੱਫ ਲਈ, 1,000 ਕਰੋੜ ਰੁਪਏ ਡੀਐੱਫ ਅਤੇ 1,516,72 ਕਰੋੜ ਰੁਪਏ ਆਰਆਰਐੱਸਕੇ ਲਈ ਉਪਲਬਧ ਕਰਵਾਏ ਗਏ।

ਟ੍ਰੈਫਿਕ ਰੈਵੀਨਿਊ ਦੇ ਮਾਮਲੇ ਵਿੱਚ ਭਾਰਤੀ ਰੇਲਵੇ ਨੇ ਵਿੱਤੀ ਵਰ੍ਹੇ 2022-23 ਵਿੱਚ 63,300 ਕਰੋੜ ਰੁਪਏ ਪੈਸੇਨਜ਼ਰ ਰੈਵੀਨਿਊ ਤੋਂ ਪ੍ਰਾਪਤ ਕੀਤੇ, 2021-22 ਵਿੱਚ ਪ੍ਰਾਪਤ 39,214 ਕਰੋੜ ਰੁਪਏ ਦੇ ਰੈਵੀਨਿਊ ਦੇ ਮੁਕਾਬਲੇ ਇਸ ਵਿੱਚ 61 ਫੀਸਦੀ ਵਾਧਾ ਦਰਜ ਕੀਤਾ ਗਿਆ। ਭਾਰਤੀ ਰੇਲਵੇ ਨੇ 2022-23 ਵਿੱਚ ਕੋਚਿੰਗ ਰੈਵੀਨਿਊ ਤੋਂ 5,951 ਕਰੋੜ ਰੁਪਏ  ਕਮਾਏ। ਇਹ ਰਾਸ਼ੀ ਇਸ ਤੋਂ ਪਿਛਲੇ ਵਰ੍ਹੇ ਵਿੱਚ ਹਾਸਲ 4,899 ਕਰੋੜ ਰੁਪਏ ਦੇ ਮੁਕਾਬਲੇ 21 ਫੀਸਦੀ ਵਧ ਰਹੀ। ਇਸ ਤਰ੍ਹਾਂ ਵੱਖ ਵੱਖ ਗਤੀਵਿਧੀਆਂ ਤੋਂ 2022-23 ਵਿੱਚ 8,440 ਕਰੋੜ ਰੁਪਏ ਦਾ ਰੈਵੀਨਿਊ ਪ੍ਰਾਪਤ ਹੋਇਆ। ਇਹ ਰੈਵੀਨਿਊ  ਇਸ ਤੋਂ ਪਿਛਲੇ ਵਰ੍ਹੇ ਇਸ ਮਦ ਵਿੱਚ ਪ੍ਰਾਪਤ 6,067 ਕਰੋੜ ਰੁਪਏ ਦੇ ਮੁਕਾਬਲੇ 39 ਫੀਸਦੀ ਵੱਧ ਰਿਹਾ। ਵਿੱਤੀ ਵਰ੍ਹੇ 2022-23 ਵਿੱਚ ਭਾਰਤੀ ਰੇਲਵੇ ਦਾ ਕੁੱਲ ਰੈਵੀਨਿਊ 2,39,803 ਕਰੋੜ ਰੁਪਏ ਰਿਹਾ ਜੋ ਕਿ 2021-22 ਵਿੱਚ 1,91,278 ਕਰੋੜ ਰੁਪਏ ਸੀ।

ਇਸੇ ਤਰ੍ਹਾਂ ਕੁੱਲ ਆਵਾਜਾਈ ਪ੍ਰਾਪਤੀਆਂ 2021-22 ਦੇ 1,91,206 ਕਰੋੜ ਰੁਪਏ ਦੇ ਮੁਕਾਬਲੇ 2022-23 ਵਿੱਚ 2,39,750 ਕਰੋੜ ਰੁਪਏ ਰਹੀ ਰਹੀ। ਰੇਲਵੇ ਦੀ 2022-23 ਵਿੱਚ ਕੁੱਲ ਪ੍ਰਾਪਤੀਆਂ 2,39,892 ਕਰੋੜ ਰਪੁਏ ਰਹੀ ਜਦੋਂ ਕਿ 2021-22 ਵਿੱਚ ਰੇਲਵੇ ਨੂੰ ਕੁੱਲ 1,91,367 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਹੋਈਆਂ ਸਨ। ਰੇਲਵੇ ਦਾ ਕੁੱਲ ਖਰਚਾ 2021-22 ਦੇ 2,06,391 ਕਰੋੜ ਰਪੁਏ ਦੇ ਮੁਕਾਬਲੇ 2022-23 ਵਿੱਚ 2,37,375 ਕਰੋੜ ਰੁਪਏ ਰਿਹਾ। ਉੱਥੇ 2022-23 ਵਿੱਚ ਸੰਚਾਲਨ ਅਨੁਪਾਤ 98.14 ਫੀਸਦੀ ਰਿਹਾ।

ਰੇਲਵੇ ਨੇ ਇੱਕ ਲੱਖ ਕਰੋੜ ਰੁਪਏ ਆਪਣੀ ਨੈੱਟਵਰਕ ਸਮਰੱਥਾ ਵਧਾਉਣ ਵਿੱਚ ਨਿਵੇਸ਼ ਕੀਤੇ। ਵਿੱਤੀ ਵਰ੍ਹੇ 2022-23 ਦੌਰਾਨ ਰੇਲਵੇ ਦੀ ਸਭ ਤੋਂ ਵੱਧ 5,243 ਕਿਲੋਮੀਟਰ ਨਵੀਆਂ ਲਾਈਨਾਂ, ਡਬਲਿੰਗ/ਮਲਟੀ-ਟਰੈਕ ਵਿਛਾਏ ਗਏ।

ਵਰ੍ਹੇ 2022-23 ਵਿੱਚ ਰੇਲਵੇ ਨੇ 6,657 ਕਰੋੜ ਰੁਪਏ ਦੇ ਨਿਵੇਸ਼ ਨਾਲ 6,565 ਕਿਲੋਮੀਟਰ ਰੇਲਵੇ ਲਾਈਨਾਂ ਦਾ ਬਿਜਲੀਕਰਣ ਕੀਤਾ, ਇਸ ਨਾਲ ਚਾਲੂ ਵਿੱਤੀ ਵਰ੍ਹੇ ਦੌਰਾਨ ਰੇਲਵੇ 100 ਫੀਸਦੀ ਬਿਜਲੀਕਰਣ ਟੀਚਾ ਹਾਸਲ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ।

ਰੇਲਵੇ ਦਾ ਧਿਆਨ ਸੁਰੱਖਿਆ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣ ’ਤੇ ਹੈ। ਪਿਛਲੇ ਵਿੱਤੀ ਵਰ੍ਹੇ ਵਿੱਚ ਰਾਸ਼ਟਰੀ ਰੇਲਵੇ ਸੁਰੱਖਿਆ ਕੋਸ਼ ਦੇ ਤਹਿਤ 11,800 ਕਰੋੜ ਰੁਪਏ ਦਾ ਨਿਵੇਸ਼ ਵੱਖ-ਵੱਖ ਸੁਰੱਖਿਆ ਕੰਮਾਂ ’ਤੇ ਕੀਤਾ ਗਿਆ। ਸਰਕਾਰ ਨੇ ਰੇਲਵੇ ਦੀਆਂ ਪੁਰਾਣੀਆਂ ਸੰਪਤੀਆਂ ਦੇ ਨਵੀਨੀਕਰਣ ਦੀ ਜ਼ਰੂਰਤ ਨੂੰ ਸਮਝਦੇ ਹੋਏ 10,000 ਕਰੋੜ ਰੁਪਏ ਉਪਲਬਧ ਕਰਵਾਏ ਹਨ ਉੱਥੇ ਰੇਲਵੇ ਨੇ ਵੀ ਅਜਿਹੀਆਂ ਸੰਪਤੀਆਂ ਨੂੰ ਅਪੱਗ੍ਰੇਡ ਕਰਨ ਲਈ ਅੰਦਰੂਨੀ ਸਰੋਤਾਂ ਤੋਂ 1,800 ਕਰੋੜ ਰੁਪਏ ਦਾ ਯੋਗਦਾਨ ਦਿੱਤਾ।  

ਵਰ੍ਹੇ ਦੌਰਾਨ ਰੇਲਵੇ ਟ੍ਰੈਕਾਂ, ਪੁਲਾਂ, ਗ੍ਰੇਡ ਸੇਪਰੇਟਰਾਂ ਆਦਿ ਨੂੰ ਮਜ਼ਬੂਤ  ਕਰਨ ਵਰਗੇ ਸੁਰੱਖਿਆ ਉਪਾਵਾਂ ’ਤੇ ਕੁੱਲ 25,913 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ।

ਡੈਡੀਕੇਟਿਡ ਫਰੇਟ ਰੇਲ ਕੋਰੀਡੋਰ :ਡੀਐੱਫਸੀ: ਅਤੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ’ਤੇ ਵੱਧ ਨਿਵੇਸ਼ ਤੋਂ ਇਨ੍ਹਾਂ ਪ੍ਰੋਜੈਕਟਾਂ ਵਿੱਚ ਤੇਜ਼ੀ ਨਾਲ ਪ੍ਰਗਤੀ ਸੁਨਿਸ਼ਚਿਤ ਹੋਈ ਹੈ। ਐੱਨਐੱਚਆਰਐੱਸਸੀਐੱਲ ਨੇ 12,000 ਕਰੋੜ ਰੁਪਏ ਅਤੇ ਡੀਐੱਫਸੀਸੀਆਈਐੱਲ ਨੇ 14,900 ਕਰੋੜ ਰੁਪਏ ਉਪਲਬਧ ਕਰਵਾਏ ਹਨ।

ਵੰਦੇ ਭਾਰਤ ਟ੍ਰੇਨਾਂ ਨਾਲ ਰੇਲਵੇ ਦੇ ਪੂਰੇ ਸਿਸਟਮ ਵਿੱਚ ਸੰਖਿਆ ਤੇਜ਼ੀ ਨਾਲ ਵਧੀ ਹੈ। ਵੈਗਨ ਦੀ ਖਰੀਦ ਇੱਕ ਵਰ੍ਹੇ ਪਹਿਲਾਂ ਦੇ ਮੁਕਾਬਲੇ 77.6 ਫੀਸਦੀ ਵੱਧ ਕੇ 22,747 ਵੈਗਨ ’ਤੇ ਪਹੁੰਚ ਗਈ। ਰੇਲਵੇ ਦੀ ਲੋਡ ਢੋਣ ਸਮਰੱਥਾ ਨੂੰ ਬਿਹਤਰ ਬਣਾਉਣ ਅਤੇ ਯਾਤਰੀਆਂ ਲਈ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ 44,291 ਕਰੋੜ ਰੁਪਏ ਦੇ ਆਧੁਨਿਕ ਰੇਲਵੇ ਉਪਕਰਣ ਖਰੀਦੇ ਗਏ ਹਨ।

ਰੇਲਵੇ ਦਾ ਕੁੱਲ ਬਜਟ ਸਮਰਥਨ 2021-22 ਦੇ 1,17,507 ਕਰੋੜ ਰੁਪਏ ਦੇ ਮੁਕਾਬਲੇ 2022-23 ਵਿੱਚ 1,59,244 ਕਰੋੜ ਰੁਪਏ ਰਿਹਾ। ਉੱਥੇ 2021-22 ਦੇ 1,90,267 ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦੇ ਮੁਕਾਬਲੇ 2022-23 ਵਿੱਚ 2,03,983 ਕਰੋੜ ਰੁਪਏ ਦਾ ਕੁੱਲ ਪੂੰਜੀ ਖਰਚਾ ਹੋਇਆ। 

*****

ਵਾਈਬੀ/ਡੀਐੱਨਐੱਸ/ਪੀਐੱਸ



(Release ID: 1918222) Visitor Counter : 108