ਜਹਾਜ਼ਰਾਨੀ ਮੰਤਰਾਲਾ
azadi ka amrit mahotsav g20-india-2023

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਦੀਨਦਿਆਲ ਪੋਰਟ, ਕਾਂਡਲਾ, ਗੁਜਰਾਤ ਵਿੱਚ ਆਇਲ ਜੈੱਟ ਦੇ ਵਿਕਾਸ ਦੇ ਲਈ 123.40 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ

Posted On: 17 APR 2023 3:49PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਆਯੂਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਪੀਪੀਪੀ (ਪਬਲਿਕ-ਪ੍ਰਾਈਵੇਟ-ਪਾਟਨਰਸ਼ਿਪ) ਮੋਡ ਦੇ ਤਹਿਤ ਬੀਓਟੀ (ਬਿਲਡ, ਆਪਰੇਟ, ਟ੍ਰਾਂਸਫਰ) ਅਧਾਰ ‘ਤੇ ਕਾਂਡਲਾ ਵਿੱਚ ਸਾਰੇ ਪ੍ਰਕਾਰ ਦੇ ਲਿਕਵੇਡ ਕਾਰਗੋ ਦੇ ਸੰਚਾਲਨ ਦੇ ਲਈ ਦੀਨਦਿਆਲ ਪੋਰਟ, ਕਾਂਡਲਾ ਵਿੱਚ ਆਇਲ ਜੇੱਟੀ ਨੰਬਰ 09 ਦੇ ਵਿਕਾਸ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ।

ਇਸ ਆਇਲ ਜੇੱਟੀ ਨੂੰ ਵਿਕਸਿਤ ਕਰਨ ਦੀ ਅਨੁਮਾਨਿਤ ਪ੍ਰੋਜੈਕਟ ਲਾਗਤ 123. 40 ਕਰੋੜ ਰੁਪਏ ਹੈ ਜਿੱਥੇ ਪ੍ਰੋਜੈਕਟ ਨੂੰ ਪੀਪੀਪੀ ਮੋੜ ਦੇ ਮਾਧਿਅਮ ਰਾਹੀਂ ਲਾਗੂਕਰਨ ਕੀਤਾ ਜਾਣਾ ਹੈ ਅਤੇ ਰਿਆਇਤਗ੍ਰਾਹੀ ਪ੍ਰੋਜੈਕਟ ਦੀ ਫਾਈਨੈਂਸਿੰਗ ਦੀ ਵਿਵਸਥਾ ਕਰੇਗਾ।  ਇਸ ਦਾ ਨਿਰਮਾਣ ਮਿਆਦ 24 ਮਹੀਨੇ ਹੋਣ ਦਾ ਅਨੁਮਾਨ ਹੈ  ਉਥੇ ਹੀ ਰਿਆਇਤ ਮਿਆਦ 30 ਸਾਲ ਲਈ ਹੋਵੇਗੀ।  ਪ੍ਰੋਜੈਕਟ ਰਾਇਲਟੀ ਪ੍ਰਤੀ ਟਨ ਦੇ ਰੈਵੇਨਿਊ ਸ਼ੇਅਰ ਮਾਡਲ ਦਾ ਪਾਲਨ ਕਰੇਗੀ।

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ  ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ  ਮੋਦੀ ਜੀ ਨੇ ਇੱਕ ਵਾਰ ਕਿਹਾ ਸੀ ਕਿ ਕਾਂਡਲਾ ਪੋਰਟ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਹੈ ਅਤੇ ਇਸ ਤਰ੍ਹਾਂ ਇਹ ਪ੍ਰੋਜੈਕਟ ਇਸ ਯਾਤਰਾ ਵਿੱਚ ਇੱਕ ਹੋਰ ਮੀਲ ਦਾ ਪੱਥਰ ਸਾਬਿਤ ਹੋਵੇਗਾ ਕਿਉਂਕਿ ਇਹ ਜੈੱਟ ਪੋਰਟ ਸਮਰੱਥਾ ਨੂੰ ਹੋਰ ਵਧਾਉਣ ਦੇ ਨਾਲ-ਨਾਲ ਇਸ ਦੇ ਪੂਰੇ ਅੰਦਰਲੇ ਇਲਾਕਿਆਂ ਲਈ ਸਮੁੱਚੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗੀ।

ਪ੍ਰਸਤਾਵਿਤ ਪ੍ਰੋਜੈਕਟ ਨੂੰ ਬੰਦਰਗਾਹ ਦੀ ਕਾਰਗੋ ਹੈਂਡਲਿੰਗ ਸਮਰੱਥਾ ਨੂੰ ਵਧਾਉਣ ਲਈ ਡਿਜਾਇਨ ਕੀਤਾ ਗਿਆ ਹੈ ਜਿਸ ਦੇ ਨਾਲ ਲਿਕਵੇਡ ਵੈਸੇਲਸ ਦੇ ਟਰਨ-ਅਰਾਉਂਡ ਸਮੇਂ ਵਿੱਚ ਕਮੀ ਆਵੇਗੀ।  ਇਹ ਪ੍ਰੋਜੈਕਟ ਰਿਆਇਤਗ੍ਰਾਹੀ ਤੋਂ ਰਾਇਲਟੀ ਦੇ ਸੰਗ੍ਰਿਹ ਦੇ ਮਾਧਿਅਮ ਰਾਹੀਂ ਦੀਨਦਿਆਲ ਪੋਰਟ ਦੀ ਕਮਾਈ ਵਿੱਚ ਵਾਧਾ ਕਰੇਗੀ। ਸਮੁੰਦਰੀ ਵਪਾਰ ਲਈ ਦੀਨਦਿਆਲ ਬੰਦਰਗਾਹ ’ਤੇ ਨਿਰਭਰ ਵਿਸ਼ਾਲ ਅੰਦਰਲੇ ਇਲਾਕੇ ਅਤੇ ਵਰਤਮਾਨ ਵਿੱਚ ਦੀਨਦਿਆਲ ਬੰਦਰਗਾਹ ਦੀ ਮੌਜੂਦਾ ਲਿਕਵੇਡ ਹੈਂਡਲਿੰਗ ਸੁਵਿਧਾਵਾਂ ‘ਤੇ ਆਵਾਜਾਈ ਦੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤਰ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਬੰਦਰਗਾਹ ‘ਤੇ ਸਮਰੱਥਾ ਵਾਧਾ ਅਤਿਅੰਤ ਮਹੱਤਵਪੂਰਨ ਹੈ ਅਤੇ ਬਦਲੇ ਵਿੱਚ ਸਰਵਉੱਤਮ ਸੰਭਵ ਤਰੀਕੇ ਨਾਲ ਪੂਰੇ ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ ।

In Pic: Oil Jetty 1

In Pic: Oil Jetty No. 2

ਬੰਦਰਗਾਹ ਦੇਸ਼ ਵਿੱਚ ਵਪਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।  ਦੇਸ਼ ਵਿੱਚ ਪੋਰਟ ਇਨਫ੍ਰਾਸਟ੍ਰਕਚਰ ਦਾ ਵਿਸਥਾਰ, ਆਧੁਨਿਕੀਕਰਨ,  ਵਿਕਾਸ ਅਤੇ ਅੱਪਗ੍ਰੇਡਸ਼ਨ ਇੱਕ ਟਿਕਾਊ ਪ੍ਰਕਿਰਿਆ ਹੈ ਜਿਸ ਵਿੱਚ ਨਵੇਂ ਜੈੱਟ,  ਬਰਥ ਅਤੇ ਟਰਮੀਨਲ ਦਾ ਨਿਰਮਾਣ,  ਮੌਜੂਦਾ ਬਰਥ ਅਤੇ ਟਰਮੀਨਲ ਆਦਿ ਦਾ ਮਸ਼ੀਨੀਕਰਨ ਅਤੇ ਬੰਦਰਗਾਹਾਂ ‘ਤੇ ਮਾਨਵ ਸੰਸਾਧਨ  ਦੇ ਕੌਸ਼ਲ ਦਾ ਅੱਪਗ੍ਰੇਡਸ਼ਨ ਸ਼ਾਮਲ ਹੈ।  ਪੋਰਟ ਸ਼ਿਪਿੰਗ, ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰਾਲੇ ਦਾ ਧਿਆਨ ਬੰਦਰਗਾਹਾਂ ਦੀ ਯੋਗਤਾ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਾਨਕਾਂ ‘ਤੇ ਅਪਗ੍ਰੇਡ ਕਰਨ ‘ਤੇ ਹੈ।

ਵਿੱਤੀ ਸਾਲ 2023 ਵਿੱਚ,  ਦੀਨਦੀਆਲ ਪੋਰਟ,  ਕਾਂਡਲਾ ਨੇ 137.56 ਮੀਟ੍ਰਿਕ ਟਨ ਕਾਰਗੋ ਦਾ ਸੰਚਾਲਨ ਕੀਤਾ,  ਜੋ ਪਿਛਲੇ ਸਾਲ  ਦੇ 127.10 ਮੀਟ੍ਰਿਕ ਟਨ ਦੀ ਤੁਲਨਾ ਵਿੱਚ 8.23% ਦਾ ਵਾਧਾ ਦਰਸਾਉਂਦਾ ਹੈ  ਕਾਂਡਲਾ ਵਿੱਚ ਸੰਚਾਲਿਤ ਕਾਰਗੋ ਦਾ 70% ਸੜਕ ਮਾਰਗ ਨਾਲ ਜਦੋਂ ਕਿ 10% ਰੇਲ ਦੁਆਰਾ ਅਤੇ 20 % ਪਾਇਪਲਾਇਨ  ਦੇ ਮਾਧਿਅਮ ਨਾਲ ਕੀਤਾ ਜਾਂਦਾ ਹੈ।  2030 ਤੱਕ,  ਬੰਦਰਗਾਹ  ਦੇ 10% ਦਾ ਸਾਲਾਨਾ ਵਾਧਾ ਦਰ ਦੀ ਰਿਪੋਰਟ ਕਰਨ ਦੀ ਉਂਮੀਦ ਹੈ  ਜੋ 267 ਮੀਟ੍ਰਿਕ ਟਨ ‘ਤੇ ਆਪਣੇ ਕਾਰਗੋ ਨੂੰ ਦੋਗੁਣਾ ਕਰ ਦੇਵੇਗਾ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਬੰਦਰਗਾਹ ਖੇਤਰ  ਦੇ ਵਿਕਾਸ ਲਈ ਆਪਣੀ ਪ੍ਰਤੀਬੱਧਤਾ  ਦੇ ਤਹਿਤ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਨੇ ਗੁਜਰਾਤ ਰਾਜ ਵਿੱਚ ਸਾਗਰਮਾਲਾ ਪ੍ਰੋਗਰਾਮ  ਦੇ ਤਹਿਤ 57,000 ਕਰੋੜ ਰੁਪਏ ਦੇ 74  ਪ੍ਰੋਜੈਕਟਾਂ ਨੂੰ ਮਾਰਕ ਕੀਤਾ ਹੈ।  ਜਿਨ੍ਹਾਂ ਵਿਚੋਂ 9,000 ਕਰੋੜ ਰੁਪਏ ਦੇ 15 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ;  25, 000 ਕਰੋੜ ਰੁਪਏ ਤੋਂ ਜਿਆਦਾ ਦੀ 33 ਪ੍ਰੋਜੈਕਟਾਂ ਲਾਗੂਕਰਣ  ਦੇ ਅਧੀਨ ਹਨ ਅਤੇ 22,700 ਕਰੋੜ ਰੁਪਏ ਦੇ 26 ਪ੍ਰੋਜੈਕਟ ਵਿਕਾਸ ਦੇ ਅਧੀਨ ਹਨ ।  ਸੈਂਟਰਲ ਲਾਈਨ ਮਿਨੀਸਟ੍ਰੀਜ,  ਪ੍ਰਮੁੱਖ ਬੰਦਰਗਾਹ,  ਰਾਜ ਸਮੁੰਦਰੀ ਬੋਰਡ ਅਤੇ ਹੋਰ ਰਾਜ ਏਜੰਸੀਆਂ ਇਨ੍ਹਾਂ ਪ੍ਰੋਜੈਕਟਾਂ ਨੂੰ ਲਾਗੂ ਕਰ ਰਹੀਆਂ ਹਨ।

 

****


ਐੱਮਜੇਪੀਐੱਸ



(Release ID: 1917951) Visitor Counter : 70


Read this release in: English , Urdu , Hindi , Tamil