ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਜੀ20 ਹੈਲਥ ਵਰਕਿੰਗ ਗਰੁੱਪ ਦੀ ਦੂਸਰੀ ਮੀਟਿੰਗ ਦੇ ਸਮਾਪਤੀ ਸੈਸ਼ਨ ਵਿੱਚ ਮੁੱਖ ਭਾਸ਼ਣ ਦਿੱਤਾ


ਸਾਡੇ ਲਈ ਸਮੂਹਿਕ ਤੌਰ ’ਤੇ ਘਬਰਾਹਟ ਅਤੇ ਅਣਗਹਿਲੀ ਦੇ ਚੱਕਰ ਨੂੰ ਤੋੜਨਾ ਅਤੇ ਮਹਾਮਾਰੀ ਦੀ ਤਿਆਰੀ, ਰੋਕਥਾਮ ਅਤੇ ਪ੍ਰਤੀਕਿਰਿਆ ’ਤੇ ਸਾਡੇ ਚੱਲ ਰਹੇ ਯਤਨਾਂ ਨੂੰ ਘੱਟ ਨਹੀਂ ਹੋਣ ਦੇਣਾ ਜ਼ਰੂਰੀ ਹੈ:ਡਾ. ਮਨਸੁਖ ਮਾਂਡਵੀਯਾ

प्रविष्टि तिथि: 18 APR 2023 2:37PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਅੱਜ ਦੂਸਰੀ ਜੀ20 ਹੈਲਥ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਸਮਾਪਤੀ ਸੈਸ਼ਨ ਵਿੱਚ ਭਾਸ਼ਣ ਦਿੱਤਾ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ, “ਜੀ20 ਹੈਲਥ ਵਰਕਿੰਗ ਗਰੁੱਪ ਦੇ ਰੂਪ ਵਿੱਚ, ਅਸੀਂ ਸੰਯੁਕਤ ਰੂਪ ਨਾਲ ਭਵਿੱਖ ਦੇ ਆਲਮੀ ਸਿਹਤ ਢਾਂਚੇ ਲਈ ਸਕਾਰਾਤਮਕ ਪ੍ਰਭਾਵ ਪੈਦਾ ਕਰਨ ਦੀ ਸਹੀ ਦਿਸ਼ਾ ਵਿੱਚ ਵੱਧ ਰਹੇ ਹਨ।” ਉਨ੍ਹਾਂ ਨੇ ਭਾਰਤ ਦੀ ਪ੍ਰਸਤਾਵਿਤ ਸਿਹਤ ਪ੍ਰਾਥਮਿਕਤਾਵਾਂ ਦੇ ਨਾਲ ਆਪਣੀ ਪ੍ਰਾਥਮਿਕਤਾਵਾਂ ਨੂੰ ਇਕਸਾਰ ਕਰਨ ਲਈ ਜੀ20 ਦੇ ਮੈਂਬਰਾਂ, ਸੱਦੇ ਹੋਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸਾਰੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਵੀ ਸਭਾ ਨੂੰ ਸੰਬੋਧਿਤ ਕੀਤਾ।

https://static.pib.gov.in/WriteReadData/userfiles/image/1AAQJ.jpg

ਵਿਸ਼ਵ ਭਰ ਵਿੱਚ ਸਿਹਤ ਸੰਭਾਲ ਪ੍ਰਣਾਲੀਆਂ ’ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ’ਤੇ ਜ਼ੋਰ ਦਿੰਦੇ ਹੋਏ, ਡਾ. ਮਨਸੁਖ ਮਾਂਡਵੀਯਾ ਨੇ ਕਿਹਾ, “ਡਰ ਅਤੇ ਉਦਾਸੀਨਤਾ ਦੋਵਾਂ ਦੇ ਚੱਕਰ ਨੂੰ ਤੋੜਣ ਦੀ ਹੁਣ ਸਾਡੀ ਸਮੂਹਿਕ ਜ਼ਿਮੇਵਾਰੀ ਹੈ, ਅਤੇ ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਪਿਛਲੀ ਮਹਾਮਾਰੀਆਂ ਨਾਲ ਨਜਿੱਠਣ ਦੀ ਥਕਾਵਟ ਸਾਡੀ ਮੌਜੂਦਾ ਮਹਾਮਾਰੀ ਦੀ ਤਿਆਰੀ, ਰੋਕਥਾਮ ਅਤੇ ਪ੍ਰਤੀਕਿਰਿਆ ਵਿੱਚ ਰੁਕਾਵਟ ਨਾ ਬਣੇ। ਭਾਰਤ ਇਟਲੀ ਅਤੇ ਇੰਡੋਨੇਸ਼ੀਆ ਦੀ ਪਿਛਲੀ ਜੀ20 ਪ੍ਰੈਜ਼ੀਡੈਂਸੀ ਦੌਰਾਨ ਇਨ੍ਹਾਂ ਤਿਆਰੀਆਂ ਨੂੰ ਗਤੀ ਪ੍ਰਦਾਨ ਕਰਨਾ ਚਾਹੁੰਦਾ ਹੈ ਅਤੇ ਤਿਆਰੀਆਂ, ਰੋਕਥਾਮ ਅਤੇ ਸਿਹਤ ਸੰਕਟਕਾਲੀਨ ਸਥਿਤੀਆਂ ਦੀ ਪ੍ਰਤੀਕਿਰਿਆ ਨੂੰ ਵਧਾਉਣ ਲਈ ਹੁਣ ਤੱਕ ਕੀਤੇ ਗਏ ਯਤਨਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।”

https://static.pib.gov.in/WriteReadData/userfiles/image/2DIFB.jpg

ਸ਼੍ਰੀ ਮਾਂਡਵੀਯਾ ਨੇ ਰੇਖਾਂਕਿਤ ਕੀਤਾ ਕਿ ਮੈਡੀਕਲ ਕਾਊਂਟਰਮੇਜ਼ਰਸ (ਐੱਮਸੀਐੱਮ) ਲਈ ਰਸਮੀ ਗਲੋਬਲ ਤਾਲਮੇਲ ਵਿਧੀ ਦੀ ਜ਼ਰੂਰਤ ਹੈ। ਨਾਲ ਹੀ ਇਸ ’ਤੇ ਠੋਸ ਯਤਨ ਅਤੇ ਮੈਡੀਕਲ  ਕਾਊਂਟਰਮੇਜ਼ਰਸ (ਐੱਮਸੀਐੱਮ) ਯਾਨੀ ਰੋਕਥਾਮ ਏਜੰਡਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਹਤ ਸੇਵਾ ਵਿਤਰਣ ਵਿੱਚ ਟੈਕਨੋਲੋਜੀ ਦੇ ਉਪਯੋਗ ਨੂੰ ਉਤਸ਼ਾਹਿਤ ਕਰਨਾ, ਵਿਸ਼ਵ ਭਰ ਵਿੱਚ ਡਿਜੀਟਲ ਵੰਡ ਨੂੰ ਘੱਟ ਕਰਨਾ ਅਤੇ ਡਿਜੀਟਲ ਜਨਤਕ ਵਸਤੂਆਂ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਲ ਸਿਹਤ ਅਤੇ ਈਨੋਵੇਸ਼ਨ ਏਜੰਡਾ ਨੂੰ ਅੱਗੇ ਰੱਖਿਆ ਗਿਆ ਹੈ। 

https://static.pib.gov.in/WriteReadData/userfiles/image/3P7UK.jpg

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦਾ ਅਧਾਰ ‘ਵਸੁਧੈਵ ਕੁਟੁੰਬਕਮ’ ਹੈ। ਉਨ੍ਹਾਂ ਨੇ ਇੱਕ ਅਜਿਹੀ ਸਿਹਤ ਸੰਭਾਲ ਪ੍ਰਣਾਲੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਜੋ ਕਿ ਰਾਸ਼ਟਰੀ ਸਰਹੱਦਾਂ ਦੇ ਪਾਰ ਲੋਕਾਂ ਲਈ ਸਸਤੀ ਅਤੇ ਗੁਣਵੱਤਾਪੂਰਣ ਸਿਹਤ ਸੇਵਾ ਸੁਨਿਸ਼ਚਿਤ ਕਰ ਸਕਣ।

 

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ‘ਵਨ ਹੈਲਥ’ ਦੇ ਦ੍ਰਿਸ਼ਟੀਕੋਣ ਰਾਹੀਂ ਅਤੇ ਐਂਟੀਮਾਈਕਰੋਬਾਇਲ ਰਸਿਸਟੈਂਸ (ਏਐੱਮਆਰ) ਦੀ ਚੁਣੌਤੀ ਦਾ ਮੁਕਾਬਲਾ ਕਰਨ ਦੀ ਜ਼ਰੂਰਤ ’ਤੇ ਇੱਕ ਗਲੋਬਲ ਸਿਹਤ ਢਾਂਚੇ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਸਾਰਿਆਂ ਲਈ ‘ਯੂਨੀਵਰਸਲ ਹੈਲਥ ਕਵਰੇਜ’ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਸਮੂਹਿਕ ਤੌਰ ’ਤੇ ਕੰਮ ਕਰਨ ਦੀ ਅਪੀਲ ਕੀਤੀ।

ਦੂਸਰੀ ਜੀ 20 ਹੈਲਥ ਵਰਕਿੰਗ ਗਰੁੱਪ ਦੀ ਮੀਟਿੰਗ ਵਿੱਚ ਸ਼੍ਰੀ ਰਾਜੇਸ਼ ਕੋਟੇਚਾ, ਸਕੱਤਰ, ਆਯੂਸ਼ ਮੰਤਰਾਲੇ, ਡਾ. ਰਾਜੀਵ ਬਹਿਲ, ਸਕੱਤਰ, ਸਿਹਤ ਖੋਜ ਵਿਭਾਗ ਅਤੇ ਡੀ.ਜੀ, ਆਈਸੀਐੱਮਆਰ, ਸ਼੍ਰੀ ਲਵ ਅਗਰਵਾਲ, ਅਡੀਸ਼ਨਲ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਜੀ20 ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ, ਵਿਸ਼ੇਸ਼ ਸੱਦੇ ਗਏ ਦੇਸ਼, ਅੰਤਰਰਾਸ਼ਟਰੀ ਸੰਗਠਨ ਜਿਵੇਂ ਵਿਸ਼ਵ ਸਿਹਤ ਸੰਗਠਨ, ਵਿਸ਼ਵ ਬੈਂਕ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

**********

 

ਜੀਐੱਸਕੇ/ਪੀਐੱਮ


(रिलीज़ आईडी: 1917910) आगंतुक पटल : 215
इस विज्ञप्ति को इन भाषाओं में पढ़ें: English , Urdu , हिन्दी , Marathi , Telugu