ਬਿਜਲੀ ਮੰਤਰਾਲਾ
ਐੱਨਟੀਪੀਸੀ ਅਤੇ ਕੇਮਪੋਲਿਸ ਇੰਡੀਆ ਅਸਾਮ ਦੇ ਬੋਂਗਾਈਗਾਂਵ ਵਿੱਚ ਬਾਂਸ ਅਧਾਰਿਤ ਬਾਇਓ-ਰਿਫਾਇਨਰੀ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦੇ ਅਧਿਐਨ ‘ਤੇ ਸਹਿਯੋਗ ਕਰਨਗੇ
ਪ੍ਰੋਜੈਕਟ ਐੱਨਟੀਪੀਸੀ ਦੇ ਡੀਕਾਰਬੋਨਾਈਜੇਸ਼ਨ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ, ਰੋਜ਼ਗਾਰ ਦੇ ਅਵਸਰ ਪੈਦਾ ਕਰਨ ਅਤੇ ਸਥਾਨਿਕ ਰੂਪ ਤੋਂ ਉਪਲਬਧ ਸੰਸਾਧਨਾਂ ਦੇ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਹੈ
Posted On:
18 APR 2023 4:52PM by PIB Chandigarh
ਭਾਰਤ ਵਿੱਚ ਬਿਜਲੀ ਪੈਦਾ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਐੱਨਟੀਪੀਸੀ ਅਤੇ ਫੋਰਟਮ ਸਮੂਹ ਦੀ ਸਹਿਯੋਗੀ ਕੰਪਨੀ ਅਤੇ ਫਿਨਿਸ਼ ਬਾਇਓ-ਰਿਫਾਇਨਿੰਗ ਟੈਕਨੋਲੋਜੀ ਪ੍ਰਦਾਤਾ ਕੰਪਨੀ ਕੇਮਪੋਲਿਸ ਇੰਡੀਆ ਨੇ ਅਸਾਮ ਦੇ ਬੋਂਗਾਈਗਾਂਵ ਵਿੱਚ ਬੈਂਬੂ-ਬੇਸਡ ਬਾਇਓ-ਰਿਫਾਇਨਰੀ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ ਦੇ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਕੇਮਪੋਲਿਸ ਪ੍ਰੋਜੈਕਟ ਦੇ ਲਈ ਸੰਭਾਵਨਾ ਦਾ ਅਧਿਐਨ ਕਰਨ ਦੇ ਲਈ ਐੱਨਟੀਪੀਸੀ ਦੇ ਨਾਲ ਕੰਮ ਕਰੇਗਾ ਜੋ 2ਜੀ ਈਥੇਨੌਲ, ਥਰਮਲ ਪਾਵਰ ਪਲਾਂਟ ਦੇ ਲਈ ਬਾਇਓ-ਕੋਲ ਅਤੇ ਹੋਰ ਵੈਲਿਓ-ਐਡਿਟ ਉਤਪਾਦਾਂ ਦੇ ਉਤਪਾਦਨ ਦੇ ਲਈ ਬਾਂਸ ਦਾ ਉਪਯੋਗ ਕਰੇਗਾ। ਐੱਮਓਯੂ ‘ਤੇ ਪਿਛਲੇ ਸਪਤਾਹ ਐੱਨਟੀਪੀਸੀ ਦੇ ਡਾਇਰੈਕਟਰ-ਐੱਚਆਰ ਸ਼੍ਰੀ ਦਿਲੀਪ ਕੁਮਾਰ ਪਟੇਲ, ਈਆਈਐੱਲ ਦੇ ਡਾਇਰੈਕਟਰ –ਐੱਚਆਰ ਸ਼੍ਰੀ ਅਸ਼ੋਕ ਕੁਮਾਰ ਕਾਲਰਾ ਅਤੇ ਕੇਮਪੋਲਿਸ ਦੇ ਪ੍ਰਧਾਨ ਅਤੇ ਸੀਈਓ ਸ਼੍ਰੀ ਮਾਰਕਸ ਅਲਹੋਲਮ ਦੀ ਉਪਸਥਿਤੀ ਵਿੱਚ ਹਸਤਾਖਰ ਕੀਤੇ ਗਏ ਹਨ।
ਇਸ ਪ੍ਰਸਤਾਵਿਤ ਬਾਇਓ-ਰਿਫਾਇਨਰੀ ਨੂੰ ਐੱਨਟੀਪੀਸੀ ਬੋਂਗਾਈਗਾਂਵ ਪਾਵਰ ਪਲਾਂਟ ਦੇ ਨਾਲ ਇੱਕ ਏਕੀਕਰਣ ਪ੍ਰੋਜੈਕਟ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਣਾ ਹੈ ਜਿੱਥੇ ਐੱਨਟੀਪੀਸੀ ਦੀਆਂ ਸਾਰੀਆਂ ਜ਼ਰੂਰਤਾਂ ਜਿਵੇਂ ਭਾਫ, ਬਿਜਲੀ ਆਦਿ ਦੀ ਸਪਲਾਈ ਪਾਵਰ ਪਲਾਂਟ ਤੋਂ ਕੀਤੀ ਜਾਵੇਗੀ ਅਤੇ ਬਾਇਓ ਕੋਲ ਅੰਸ਼ਕ ਰੂਪ ਨਾਲ ਬਾਇਓ-ਰਿਫਾਇਨਰੀ ਦੁਆਰਾ ਉਤਪਾਦਿਤ ਕੀਤਾ ਜਾਵੇਗਾ ਜਿਸ ਨਾਲ ਪਾਵਰ ਪਲਾਂਟ ਵਿੱਚ ਕੋਇਲੇ ਦੀ ਜਗ੍ਹਾਂ, ਪ੍ਰਭਾਵੀ ਰੂਪ ਤੋਂ ਉਤਪਾਦਨ ਦਾ 5% ਗ੍ਰੀਨ ਐਨਰਜੀ ਵਿੱਚ ਪਰਿਵਰਤਿਤ ਹੋਵੇਗਾ। ਇਹ ਪ੍ਰੋਜੈਕਟ ਐੱਨਟੀਪੀਸੀ ਦੇ ਡੀਕਾਰਬਨਾਈਜੇਸ਼ਨ ਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ, ਰੋਜ਼ਗਾਰ ਦੇ ਅਵਸਰ ਪੈਦਾ ਕਰੇਗੀ ਅਤੇ ਸਥਾਨਕ ਰੂਪ ਨਾਲ ਉਪਲਬਧ ਸੰਸਾਧਨਾਂ ਦੇ ਉਪਯੋਗ ਨੂੰ ਹੁਲਾਰਾ ਦੇ ਕੇ ਇੱਕ ਸਥਾਈ ਮਾਡਲ ਦਾ ਨਿਰਮਾਣ ਕਰੇਗੀ। ਮੈਸਰਸ ਈਆਈਐੱਲ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਦੇ ਲਈ ਐੱਨਟੀਪੀਸੀ ਦੇ ਲਈ ਪ੍ਰੋਜੈਕਟ ਸਲਾਹਕਾਰ ਹੈ।
*****
ਏਐੱਮ
(Release ID: 1917837)
Visitor Counter : 103