ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਜੰਮੂ ਯੂਨੀਵਰਸਿਟੀ ਸ਼ਾਂਤੀ ਨਿਰਮਾਣ 'ਤੇ ਯੂਥ-20 ਪਰਾਮਰਸ਼ ਦੀ ਮੇਜ਼ਬਾਨੀ ਕਰੇਗੀ
Posted On:
18 APR 2023 2:39PM by PIB Chandigarh
ਪ੍ਰੋਫੈਸਰ ਉਮੇਸ਼ ਰਾਏ, ਵਾਈਸ-ਚਾਂਸਲਰ, ਜੰਮੂ ਯੂਨੀਵਰਸਿਟੀ ਨੇ ਅੱਜ ਮੀਡੀਆ ਨੂੰ 18-19 ਅਪ੍ਰੈਲ, 2023 ਤੱਕ ਯੂਨੀਵਰਸਿਟੀ ਦੁਆਰਾ ਆਯੋਜਿਤ ਕੀਤੇ ਜਾ ਰਹੇ ਪੀਸ ਬਿਲਡਿੰਗ ਐਂਡ ਰੀਕਸੀਲੀਏਸ਼ਨ 'ਤੇ ਵਾਈ20 ਕੰਸਲਟੇਸ਼ਨ ਬਾਰੇ ਜਾਣਕਾਰੀ ਦਿੱਤੀ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰੋ. ਰਾਏ ਨੇ ਕਿਹਾ, ਭਾਰਤ ਨੇ 1 ਦਸੰਬਰ, 2022 ਨੂੰ 30 ਨਵੰਬਰ, 2023 ਤੱਕ 1 ਸਾਲ ਦੀ ਅਵਧੀ ਲਈ ਜੀ20 ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਦੀ ਪ੍ਰਧਾਨਗੀ ਲਈ ਭਾਰਤ ਦਾ ਵਿਸ਼ਾ 'ਵਸੁਦੇਵ ਕੁਟੁੰਬਕਮ' ਦੀ ਸੱਭਿਆਚਾਰਕ ਮੁੱਲ ਪ੍ਰਣਾਲੀ ਵਿੱਚ ਜੜ੍ਹਿਆ ਹੋਇਆ ਹੈ। ਇਸ ਲਈ, ਸਾਡਾ ਥੀਮ: 'ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ' ਹੈ।
ਪ੍ਰੋ. ਰਾਏ ਨੇ ਕਿਹਾ, "ਵਸੁਦੇਵ ਕੁਟੁੰਬਕਮ ਦਾ ਵਿਚਾਰ ਅੱਜ ਖਾਸ ਤੌਰ 'ਤੇ ਢੁਕਵਾਂ ਹੈ, ਕਿਉਂਕਿ ਅਸੀਂ ਬਹੁਤ ਸਾਰੀਆਂ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ ਜਿਨ੍ਹਾਂ ਲਈ ਸਮੂਹਿਕ ਹੁੰਗਾਰੇ ਦੀ ਲੋੜ ਹੁੰਦੀ ਹੈ। ਜਲਵਾਯੂ ਪਰਿਵਰਤਨ ਤੋਂ ਲੈ ਕੇ ਮਹਾਮਾਰੀ ਤੱਕ, ਸਾਨੂੰ ਅਜਿਹੇ ਹੱਲ ਲੱਭਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ ਜੋ ਸਾਰੇ ਲੋਕਾਂ ਨੂੰ ਲਾਭ ਪਹੁੰਚਾਉਂਦੇ ਹਨ, ਭਾਵੇਂ ਉਨ੍ਹਾਂ ਦੀ ਕੌਮੀਅਤ ਜਾਂ ਪਿਛੋਕੜ ਕੋਈ ਵੀ ਹੋਵੇ।
ਪ੍ਰੋ. ਰਾਏ ਨੇ ਅੱਗੇ ਕਿਹਾ, ਜੀ20 ਪ੍ਰੈਜ਼ੀਡੈਂਸੀ ਦੇ ਢਾਂਚੇ ਦੇ ਤਹਿਤ, ਯੁਵਾ ਮਾਮਲਿਆਂ ਦਾ ਵਿਭਾਗ ਯੂਥ20 ਸੰਮੇਲਨ-2023 ਦਾ ਆਯੋਜਨ ਕਰ ਰਿਹਾ ਹੈ। ਯੂਥ20 ਜੀ20 ਦੇ ਅਧਿਕਾਰਿਤ ਸ਼ਮੂਲੀਅਤ ਸਮੂਹਾਂ ਵਿੱਚੋਂ ਇੱਕ ਹੈ। ਯੂਥ20 (ਵਾਈ20) ਇਨਗੇਜਮੈਂਟ ਸਮੂਹ ਦੇਸ਼ ਦੇ ਨੌਜਵਾਨਾਂ ਨਾਲ ਇੱਕ ਬਿਹਤਰ ਭਲਕ ਲਈ ਵਿਚਾਰਾਂ 'ਤੇ ਸਲਾਹ ਕਰਨ ਅਤੇ ਕਾਰਵਾਈ ਲਈ ਏਜੰਡਾ ਤਿਆਰ ਕਰਨ ਲਈ ਪੂਰੇ ਭਾਰਤ ਵਿੱਚ ਚਰਚਾ ਦਾ ਆਯੋਜਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਈ20 ਨੌਜਵਾਨਾਂ ਨੂੰ ਜੀ20 ਦੀਆਂ ਤਰਜੀਹਾਂ ਬਾਰੇ ਆਪਣੇ ਦ੍ਰਿਸ਼ਟੀਕੋਣ ਅਤੇ ਵਿਚਾਰ ਪ੍ਰਗਟ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ।
ਪ੍ਰੋ. ਰਾਏ ਨੇ ਕਿਹਾ, ਜੰਮੂ ਯੂਨੀਵਰਸਿਟੀ ਨੂੰ ਪੂਰੇ ਭਾਰਤ ਵਿੱਚ 15 ਅਕਾਦਮਿਕ ਭਾਈਵਾਲਾਂ ਵਿੱਚੋਂ ਇੱਕ ਵਜੋਂ ਮਾਨਤਾ ਪ੍ਰਾਪਤ ਹੋਣ 'ਤੇ ਮਾਣ ਹੈ ਅਤੇ ‘ਬਿਨਾਂ ਜੰਗ ਦੇ ਇੱਕ ਯੁੱਗ ਦੀ ਸ਼ੁਰੂਆਤ’ ਵਿਸ਼ੇ 'ਤੇ ਪੀਸ ਬਿਲਡਿੰਗ ਐਂਡ ਰੀਕਸੀਲੀਏਸ਼ਨ ਕੰਸਲਟੇਸ਼ਨ ਦੀ ਮੇਜ਼ਬਾਨੀ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ 18 ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬੁਲਾਰਿਆਂ ਦੇ ਨਾਲ ਤਿੰਨ ਪੈਨਲਾਂ ਵਿੱਚ ਜਿਨ੍ਹਾਂ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਉਨ੍ਹਾਂ ਵਿੱਚ - ਟਕਰਾਅ ਦੀ ਰੋਕਥਾਮ ਅਤੇ ਸ਼ਾਂਤੀ ਨਿਰਮਾਣ 'ਤੇ ਗਲੋਬਲ ਸਹਿਮਤੀ ਦੀ ਸਹੂਲਤ ਦੇਣਾ, ਸੰਯੁਕਤ ਯਤਨਾਂ ਦੁਆਰਾ ਨੌਨ-ਸਟੇਟ ਐਕਟਰਸ ਨੂੰ ਨਿਯਮਿਤ ਕਰਨਾ, ਅਤੇ ਸ਼ਾਂਤੀ ਨਿਰਮਾਣ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਲਈ ਨੌਜਵਾਨਾਂ ਨੂੰ ਸਸ਼ਕਤ ਕਰਨਾ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਯੂਥ20 ਕੰਸਲਟੇਸ਼ਨ ਖੁੱਲ੍ਹੀ ਚਰਚਾ, ਪੇਸ਼ਕਾਰੀਆਂ ਅਤੇ ਇੰਟਰਐਕਟਿਵ ਸੈਸ਼ਨਾਂ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ ਜੋ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ 'ਤੇ ਧਿਆਨ ਕੇਂਦਰਿਤ ਕਰੇਗਾ।
ਪ੍ਰੋ. ਉਮੇਸ਼ ਰਾਏ ਨੇ 19 ਅਪ੍ਰੈਲ 2023 ਨੂੰ ਕਰਵਾਏ ਜਾ ਰਹੇ ਉਦਘਾਟਨੀ ਸਮਾਗਮ ਬਾਰੇ ਮੀਡੀਆ ਨੂੰ ਜਾਣੂ ਕਰਵਾਇਆ।
ਉਦਘਾਟਨੀ ਸਮਾਰੋਹ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰਾਲਾ, ਭਾਰਤ ਸਰਕਾਰ, ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਲੈਫਟੀਨੈਂਟ ਗਵਰਨਰ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਜੰਮੂ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਮਨੋਜ ਸਿਨਹਾ ਦੁਆਰਾ ਸ਼ਿਰਕਤ ਕੀਤੀ ਜਾਵੇਗੀ। ਪਰਾਮਰਸ਼ ਵਿੱਚ ਇੱਕ ਪ੍ਰਸਿੱਧ ਅਤੇ ਉੱਘੇ ਲੇਖਕ ਸ਼੍ਰੀ ਅਸ਼ਵਿਨ ਸਾਂਘੀ ਦਾ ਮੁੱਖ ਭਾਸ਼ਣ ਵੀ ਹੋਵੇਗਾ। ਸ਼੍ਰੀ ਪੰਕਜ ਕੁਮਾਰ ਸਿੰਘ, ਡਾਇਰੈਕਟਰ ਆਈਸੀ, ਯੁਵਾ ਮਾਮਲੇ ਵਿਭਾਗ, ਭਾਰਤ ਸਰਕਾਰ ਅਤੇ ਸ਼੍ਰੀ ਅਜੈ ਕਸ਼ਯਪ, ਕਨਵੀਨਰ ਵਾਈ20 ਸਕੱਤਰੇਤ ਵੀ ਇਸ ਮੌਕੇ ਹਾਜ਼ਰ ਹੋਣਗੇ। ਉਨ੍ਹਾਂ ਨੇ ਇਸ ਸਮਾਗਮ ਦੇ ਆਯੋਜਨ ਵਿੱਚ ਸ਼੍ਰੀਮਤੀ ਮੀਤਾ ਰਾਜੀਵਲੋਚਨ, ਸਕੱਤਰ, ਯੁਵਾ ਮਾਮਲੇ, ਭਾਰਤ ਸਰਕਾਰ ਅਤੇ ਉਨ੍ਹਾਂ ਦੀ ਟੀਮ ਦੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।
ਐਕਟੀਵਿਜ਼ਮ, ਪੱਤਰਕਾਰੀ, ਪੁਲਿਸ ਫੋਰਸ ਅਤੇ ਭੂ-ਰਾਜਨੀਤੀ ਦੇ ਖੇਤਰਾਂ ਦੇ ਮਾਹਿਰ ਜਿਵੇਂ ਕਿ ਯੂਕੇ ਤੋਂ ਲੇਖਕ ਅਤੇ ਕਾਰਕੁਨ ਮਨੂ ਖਜੂਰੀਆ ਸਿੰਘ; ਨਵੀਂ ਦਿੱਲੀ ਤੋਂ ਕਾਲਮਨਵੀਸ, ਲੇਖਕ ਅਤੇ ਵਿਗਿਆਨੀ ਡਾ. ਆਨੰਦ ਰੰਗਨਾਥਨ; ਯੂਐੱਸਏ ਤੋਂ ਲੇਖਕ ਅਤੇ ਟਿੱਪਣੀਕਾਰ ਸੁਨੰਦਾ ਵਸ਼ਿਸ਼ਟ; ਜੇਕੇ ਪੁਲਿਸ ਦੇ ਏਡੀਜੀਪੀ ਐੱਮਕੇ ਸਿਨਹਾ, ਆਈਪੀਐੱਸ, ਪਰਾਮਰਸ਼ ਦੌਰਾਨ ਹੋਣ ਵਾਲੀਆਂ ਵੱਖੋ-ਵੱਖ ਪੈਨਲ ਚਰਚਾਵਾਂ ਵਿੱਚ ਵਿਸ਼ੇ 'ਤੇ ਵਿਚਾਰ ਕਰਨ ਲਈ ਸਮਾਗਮ ਦੀ ਅਗਵਾਈ ਕਰਨਗੇ। ਅਮਰੀਕਾ-ਅਧਾਰਿਤ ਲੇਖਕ, ਸੰਪਾਦਕ ਅਤੇ ਕਾਲਮਨਵੀਸ ਸਹਾਨਾ ਸਿੰਘ ਜਿਹੇ ਪ੍ਰਮੁੱਖ ਮਾਹਿਰਾਂ ਤੋਂ ਸਮਝ ਪ੍ਰਾਪਤ ਕਰਨ ਦਾ ਇਹ ਇੱਕ ਵਧੀਆ ਮੌਕਾ ਹੈ; ਰਾਜਨੀਤਕ ਵਿਸ਼ਲੇਸ਼ਕ ਅਤੇ ਇਤਿਹਾਸ ਪ੍ਰੇਮੀ ਰੋਹਿਤ ਪਠਾਨੀਆ ਅਤੇ ਕਈ ਹੋਰ ਵੀ ਪੈਨਲ ਚਰਚਾ ਵਿੱਚ ਸ਼ਾਮਲ ਹੋਣਗੇ।
ਪ੍ਰੋ. ਰਾਏ ਨੇ ਉਮੀਦ ਜ਼ਾਹਿਰ ਕੀਤੀ ਕਿ ਯੂਥ20 ਕੰਨਸਲਟੇਸ਼ਨ ਹੋਰ ਹਿਤਧਾਰਕਾਂ ਨਾਲ ਸਹਿਯੋਗ ਅਤੇ ਨੈਟਵਰਕਿੰਗ ਦੇ ਮੌਕੇ ਪ੍ਰਦਾਨ ਕਰੇਗਾ ਅਤੇ ਨੌਜਵਾਨਾਂ ਦੇ ਵਿਕਾਸ ਵਿੱਚ ਯੋਗਦਾਨ ਪਾਏਗਾ। ਸਾਰੇ ਸਬੰਧਿਤ ਹਿਤਧਾਰਕਾਂ ਤੋਂ ਇਸ ਮੌਕੇ ਦਾ ਲਾਭ ਉਠਾਉਣ, ਸਰਗਰਮ ਭਾਗੀਦਾਰੀ ਰਾਹੀਂ ਸਿੱਖਣ, ਨੈੱਟਵਰਕ ਬਣਾਉਣ ਅਤੇ ਇੱਕ ਦੂਜੇ ਨਾਲ ਜੁੜਨ ਅਤੇ ਇਸਨੂੰ ਇੱਕ ਸਾਰਥਕ ਅਤੇ ਦਿਲਚਸਪ ਘਟਨਾ ਬਣਾਉਣ ਦੀ ਉਮੀਦ ਹੈ।
ਡਾ. ਗਰਿਮਾ ਗੁਪਤਾ, ਕਨਵੀਨਰ, ਮੀਡੀਆ ਕਮੇਟੀ ਨੇ ਰਸਮੀ ਸਵਾਗਤੀ ਭਾਸ਼ਣ ਦਿੱਤਾ ਜਦੋਂ ਕਿ ਡਾ. ਵਿਨੈ ਥੂਸੂ, ਇੰਚਾਰਜ ਮੀਡੀਆ ਸੈੱਲ ਨੇ ਸਮਾਗਮ ਦੀ ਕਾਰਵਾਈ ਦਾ ਸੰਚਲਨ ਕੀਤਾ ਅਤੇ ਰਸਮੀ ਧੰਨਵਾਦ ਪ੍ਰਸਤਾਵ ਪੇਸ਼ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਅਰਵਿੰਦ ਜਸਰੋਟੀਆ, ਰਜਿਸਟਰਾਰ, ਜੰਮੂ ਯੂਨੀਵਰਸਿਟੀ, ਪ੍ਰੋ. ਪ੍ਰਕਾਸ਼ ਸੀ. ਅੰਟਾਹਲ, ਡੀਨ ਸਟੂਡੈਂਟਸ ਵੈਲਫੇਅਰ, ਪ੍ਰੋ. ਦੀਪੰਕਰ ਸੇਨ ਗੁਪਤਾ, ਕਨਵੀਨਰ ਜੀ20 ਜੇਯੂ ਕਮੇਟੀ, ਡਾ. ਅਨਿਲ ਗੁਪਤਾ, ਐਸੋਸੀਏਟ ਡੀਨ ਸਟੂਡੈਂਟਸ ਵੈਲਫੇਅਰ, ਪ੍ਰੋ. ਅਲਕਾ ਸ਼ਰਮਾ, ਕਨਵੀਨਰ ਯੂਨੀਵਰਸਿਟੀ ਉੱਦਮਤਾ ਅਤੇ ਹੁਨਰ ਵਿਕਾਸ ਕੇਂਦਰ, ਡਾ. ਨੀਰਜ ਸ਼ਰਮਾ, ਵਾਈਸ-ਚਾਂਸਲਰ ਦੇ ਵਿਸ਼ੇਸ਼ ਸਕੱਤਰ, ਡਾ. ਗਿੰਨੀ ਡੋਗਰਾ, ਡਿਪਟੀ ਡਾਇਰੈਕਟਰ, ਡੀਆਈਕਿਊਏ, ਡਾ. ਪ੍ਰੀਤਮ ਸਿੰਘ, ਸਹਾਇਕ ਡੀਨ ਐੱਸਡਬਲਯੂ, ਡਾ. ਇਮਰਾਨ ਫਾਰੂਕ, ਨੋਡਲ ਅਫ਼ਸਰ, ਅੰਮ੍ਰਿਤ ਕਾਲ ਇਨੀਸ਼ੀਏਟਿਵਜ਼ ਅਤੇ ਮਿਸ ਮਾਨਸੀ ਮੰਟੂ, ਮੀਡੀਆ ਅਫ਼ਸਰ ਵੀ ਹਾਜ਼ਰ ਸਨ।
**********
ਐੱਨਬੀ/ਐੱਸਕੇ/ਯੂਡੀ
(Release ID: 1917809)