ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਹਰਦੋਈ ਜ਼ਿਲ੍ਹਿਆਂ ਵਿੱਚ ਪੀਐੱਮ ਮਿਤ੍ਰ ਮੈਗਾ ਟੈਕਸਟਾਈਲਸ ਪਾਰਕ ਸਥਾਪਿਤ ਕਰਨ ਦੀ ਪ੍ਰਸ਼ੰਸਾ ਕੀਤੀ

Posted On: 18 APR 2023 2:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਹਰਦੋਈ ਜ਼ਿਲ੍ਹਿਆਂ ਵਿੱਚ ਪੀਐੱਮ ਮਿਤ੍ਰ ਮੈਗਾ ਟੈਕਸਟਾਈਲਸ ਪਾਰਕ ਸਥਾਪਿਤ ਕਰਨ ਦੀ ਪ੍ਰਸ਼ੰਸਾ ਕੀਤੀ ਹੈ।

ਕੇਂਦਰੀ ਵਣਜ ਅਤੇ ਉਦਯੋਗ ਅਤੇ ਟੈਕਸਟਾਈਲ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੁਆਰਾ ਉੱਤਰ ਪ੍ਰਦੇਸ਼ ਵਿੱਚ ਅੱਜ ਪੀਐੱਮ ਮਿਤ੍ਰ ਮੈਗਾ ਟੈਕਸਟਾਈਲਸ ਪਾਰਕ ਦੇ ਉਦਘਾਟਨ ਬਾਰੇ ਕੀਤੇ ਗਏ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟਾਂ ਦੀ ਸੀਰੀਜ਼ ਵਿੱਚ ਕਿਹਾ;

ਉਨ੍ਹਾਂ ਨੇ ਕਿਹਾ, “ਉੱਤਰ ਪ੍ਰਦੇਸ਼ ਵਿੱਚ ਬਸਤਰ, ਵੱਡੇ ਬਜ਼ਾਰ ਅਤੇ ਉਪਭੋਗਤਾ ਅਧਾਰ ਦੀ ਸਮ੍ਰਿੱਧ ਪਰੰਪਰਾ ਹੈ। ਇਹ ਮਿਹਨਤੀ ਬੁਣਕਰਾਂ ਅਤੇ ਕੁਸ਼ਲ ਕਾਰਜਬਲ ਦਾ ਘਰ ਹੈ। ਲਖਨਊ ਅਤੇ ਹਰਦੋਈ ਜ਼ਿਲ੍ਹਿਆਂ ਵਿੱਚ ਪੀਐੱਮ ਮਿਤ੍ਰ ਮੈਗਾ ਟੈਕਸਟਾਈਲਸ ਪਾਰਕ ਦੀ ਸਥਾਪਨਾ ਨਾਲ ਉੱਤਰ ਪ੍ਰਦੇਸ਼ ਨੂੰ ਬਹੁਤ ਲਾਭ ਹੋਵੇਗਾ।” 

“ਉੱਤਰ ਪ੍ਰਦੇਸ਼ ਦੇ ਮੇਰੇ ਸਾਰੇ ਭਾਈ ਅਤੇ ਭੈਣਾਂ ਦੇ ਲਈ ਅੱਜ ਇੱਕ ਬਹੁਤ ਅਹਿਮ ਦਿਨ ਹੈ। ਲਖਨਊ ਅਤੇ ਹਰਦੋਈ ਵਿੱਚ PM MITRA ਪਾਰਕ ਦਾ ਸ਼ੁਭਰੰਭ ਹੋਣ ਜਾ ਰਿਹਾ ਹੈ। ਇਸ ਮੌਕੇ ’ਤੇ ਤੁਹਾਨੂੰ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।”

“1000 ਏਕੜ ਤੋਂ ਜ਼ਿਆਦਾ ਵਿੱਚ ਫੈਲੇ ਇਹ PM MITRA ਪਾਰਕ ਸਥਾਨਿਕ ਅਰਥਵਿਵਸਥਾ ਨੂੰ ਗਤੀ ਦੇਣ ਦੇ ਨਾਲ ਹੀ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਲਿਆਉਣ ਵਾਲੇ ਹਨ। ਦੇਸ਼ ਦੇ ਟੈਕਸਟਾਈਲ ਸੈਕਟਰ ਨੂੰ ਵੀ ਇਸ ਤੋਂ ਨਵੀਂ ਮਜ਼ਬੂਤੀ ਮਿਲਣ ਵਾਲੀ ਹੈ।”

 

*****

ਡੀਐੱਸ/ਟੀਐੱਸ



(Release ID: 1917685) Visitor Counter : 95