ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਨੂੰ 'ਮਿਨੀਰਤਨ ਸ਼੍ਰੇਣੀ-1' ਦਰਜਾ ਮਿਲਿਆ


ਐੱਸਈਸੀਆਈ ਨੇ ਆਈਸੀਆਰਏ ਵਲੋਂ ਏਏਏ ਦੀ ਸਭ ਤੋਂ ਉੱਚੀ ਕ੍ਰੈਡਿਟ ਰੇਟਿੰਗ ਪ੍ਰਾਪਤ ਕੀਤੀ

ਐੱਸਈਸੀਆਈ 2030 ਤੱਕ 500 ਗੀਗਾਵਾਟ ਗੈਰ-ਜੈਵਿਕ ਬਾਲਣ ਅਧਾਰਤ ਸਮਰੱਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧ: ਸ਼੍ਰੀਮਤੀ ਸੁਮਨ ਸ਼ਰਮਾ, ਐੱਮਡੀ, ਐੱਸਈਸੀਆਈ

Posted On: 12 APR 2023 4:10PM by PIB Chandigarh

ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (ਐੱਸਈਸੀਆਈ) ਨੂੰ ਸੋਮਵਾਰ, 10 ਅਪ੍ਰੈਲ, 2023 ਨੂੰ ਮਿਨੀਰਤਨ ਸ਼੍ਰੇਣੀ-1 ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਈ) ਦਾ ਦਰਜਾ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਵਲੋਂ ਇਸ ਸਬੰਧ ਵਿੱਚ ਇੱਕ ਸੰਚਾਰ ਪੱਤਰ ਜਾਰੀ ਕੀਤਾ ਗਿਆ ਹੈ। 

ਸਾਲ 2011 ਵਿੱਚ ਸ਼ਾਮਲ ਕੀਤਾ ਗਿਆ, ਐੱਸਈਸੀਆਈ ਭਾਰਤ ਦੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਦੀ ਪੂਰਤੀ ਲਈ ਅਖੁੱਟ ਊਰਜਾ ਯੋਜਨਾਵਾਂ/ਪ੍ਰੋਜੈਕਟਾਂ ਲਈ ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੀ ਮੁੱਢਲੀ ਅਮਲ ਏਜੰਸੀ ਹੈ। ਅੱਜ ਤੱਕ, ਐੱਸਈਸੀਆਈ ਨੇ 56 ਗੀਗਾਵਾਟ ਤੋਂ ਵੱਧ ਦੀ ਅਖੁੱਟ ਊਰਜਾ (ਆਰਈ) ਪ੍ਰੋਜੈਕਟ ਸਮਰੱਥਾ ਪ੍ਰਦਾਨ ਕੀਤੀ ਹੈ। ਐੱਸਈਸੀਆਈ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ (ਪੀਐੱਮਸੀ) ਦੇ ਰੂਪ ਵਿੱਚ ਆਪਣੇ ਖੁਦ ਦੇ ਨਿਵੇਸ਼ਾਂ ਦੇ ਨਾਲ-ਨਾਲ ਹੋਰ ਜਨਤਕ ਖੇਤਰ ਦੀਆਂ ਸੰਸਥਾਵਾਂ ਲਈ ਪ੍ਰੋਜੈਕਟ ਸਥਾਪਤ ਕਰਨ ਵਿੱਚ ਵੀ ਸਰਗਰਮ ਹੈ। ਐੱਸਈਸੀਆਈ ਨੇ ਆਈਸੀਆਰਏ ਦੀ ਏਏਏ ਦੀ ਸਭ ਤੋਂ ਉੱਚੀ ਕ੍ਰੈਡਿਟ ਰੇਟਿੰਗ ਪ੍ਰਾਪਤ ਕੀਤੀ ਹੈ।

ਇਸ ਪ੍ਰਾਪਤੀ 'ਤੇ ਬੋਲਦਿਆਂ ਹੋਇਆਂ, ਐੱਸਈਸੀਆਈ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸੁਮਨ ਸ਼ਰਮਾ ਨੇ ਕਿਹਾ ਕਿ ਐੱਸਈਸੀਆਈ ਨੇ ਆਪਣੀ ਨਿਰੰਤਰ ਕਾਰਗੁਜ਼ਾਰੀ, ਗਤੀ ਅਤੇ ਕਾਰਜਾਂ ਵਿੱਚ ਲਚਕਤਾ ਦੇ ਕਾਰਨ ਥੋੜ੍ਹੇ ਸਮੇਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। "ਐੱਸਈਸੀਆਈ ਨੇ ਦੇਸ਼ ਵਿੱਚ ਆਰਈ ਉਤਪਾਦਨ ਸਮਰੱਥਾ ਦੇ ਤੇਜ਼ੀ ਨਾਲ ਵਾਧੇ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ ਅਤੇ ਦੇਸ਼ ਦੀਆਂ ਜਲਵਾਯੂ ਪ੍ਰਤੀਬੱਧਤਾਵਾਂ, ਕਾਰਬਨ ਨਿਕਾਸੀ ਘਟਾਉਣ ਦੀਆਂ ਰਣਨੀਤੀਆਂ ਅਤੇ ਟਿਕਾਊ ਊਰਜਾ ਪਰਿਵਰਤਨ ਵਿੱਚ ਯੋਗਦਾਨ ਪਾਇਆ ਹੈ।" ਉਨ੍ਹਾਂ ਮਾਨਯੋਗ ਪ੍ਰਧਾਨ ਮੰਤਰੀ ਦੇ 'ਪੰਚਾਮ੍ਰਿਤ' ਟੀਚਿਆਂ ਨੂੰ ਪ੍ਰਾਪਤ ਕਰਨ ਅਤੇ 2030 ਤੱਕ 500 ਗੀਗਾਵਾਟ ਗੈਰ-ਜੈਵਿਕ ਈਂਧਨ ਅਧਾਰਤ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਇੱਕ ਅਨਿੱਖੜਵਾਂ ਅੰਗ ਬਣਨ ਲਈ ਐੱਸਈਸੀਆਈ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।

****

ਏਐੱਮ



(Release ID: 1916177) Visitor Counter : 89