ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰ ਸਰਕਾਰ ਨੇ ਅਰਹਰ ਅਤੇ ਉੜਦ ਦਾਲ ਦੇ ਸਟਾਕ ਸਬੰਧੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ


9 ਰਾਜਾਂ ਨੇ ਸਮੀਖਿਆ ਮੀਟਿੰਗ ਵਿੱਚ ਹਿੱਸਾ ਲਿਆ

ਰਾਜਾਂ ਨੂੰ ਉਪਲਬਧ ਸਟਾਕਾਂ ਦੀ ਤਸਦੀਕ ਕਰਨ ਅਤੇ ਅਣਐਲਾਨੇ ਸਟਾਕ ਰੱਖਣ ਵਾਲਿਆਂ ’ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ

Posted On: 12 APR 2023 4:23PM by PIB Chandigarh

ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰ, ਸ਼੍ਰੀ ਰੋਹਿਤ ਕੁਮਾਰ ਸਿੰਘ ਨੇ ਪ੍ਰਮੁੱਖ ਦਾਲਾਂ ਦੇ ਉਤਪਾਦਕ ਅਤੇ ਖਪਤ ਵਾਲੇ ਰਾਜਾਂ ਦੇ ਨਾਲ ਅੱਜ ਅਰਹਰ ਅਤੇ ਉੜਦ ਦੇ ਸਟਾਕ ਸਬੰਧੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ। ਇਸ ਮੀਟਿੰਗ ਵਿੱਚ ਆਂਧਰ ਪ੍ਰਦੇਸ਼, ਦਿੱਲੀ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਰਜਿਸਟਰਡ ਸੰਸਥਾਵਾਂ ਦੀ ਸੰਖਿਆ ਅਤੇ ਸਟਾਕ ਦੇ ਤਾਜ਼ਾ ਜਾਰੀ ਕੀਤੇ ਗਏ ਅੰਕੜਿਆਂ ਦੀ ਰਾਜਾਂ ਅਤੇ ਖੇਤਰਾਂ ਦੇ ਨਾਲ ਵਿਅਕਤੀਗਤ ਤੌਰ ’ਤੇ ਸਮੀਖਿਆ ਕੀਤੀ ਗਈ, ਕਿਉਂਕਿ ਇਸ ਦੌਰਾਨ ਆਯਾਤਕਾਂ, ਮਿਲ ਮਾਲਿਕਾਂ, ਥੋਕ ਵਿਕ੍ਰੇਤਾਵਾਂ, ਵਪਾਰੀਆਂ ਆਦਿ ਵਰਗੀਆਂ ਸੰਸਥਾਵਾਂ ਦੁਆਰਾ ਸਟਾਕ ਦੀ ਸਥਿਤੀ ਨੂੰ ਉਜਾਗਰ ਕੀਤਾ ਜਾਣਾ ਸੁਨਿਸ਼ਚਿਤ ਕਰਨ ਲਈ ਜ਼ੋਰ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ।

ਇਸ ਦੌਰਾਨ ਸਟਾਕ ਦੀ ਮੌਜੂਦਾ ਸਥਿਤੀ ਦਰਸਾਉਣ ਵਾਲੀਆਂ ਵੈੱਬ ਪੋਰਟਲ ’ਤੇ ਰਜਿਸਟਰਡ ਇਕਾਈਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ, ਇਹ ਵੀ ਮੰਨਿਆ ਗਿਆ ਹੈ ਕਿ ਕੁਝ ਰਾਜਾਂ ਵਿੱਚ ਹਿੱਸੇਦਾਰਾਂ ਦੀ ਅਸਲ ਸੰਖਿਆ ਵਧ ਹੋ ਸਕਦੀ ਹੈ। ਹਾਲਾਂਕਿ ਸਟਾਕ ਦੀ ਤਾਜ਼ਾ ਸਥਿਤੀ ਦੇ ਅਨੁਸਾਰ ਕੁਝ ਰਾਜਾਂ ਵਿੱਚ ਉਤਪਾਦਨ ਅਤੇ ਖਪਤ ਦੀ ਤੁਲਨਾ ਵਿੱਚ ਅਰਹਰ ਦਾਲ ਦੀ ਮਾਤਰਾ ਘੱਟ ਪਾਈ ਗਈ ਹੈ। ਸਮੀਖਿਆ ਮੀਟਿੰਗ ਵਿੱਚ, ਬਜ਼ਾਰ ਦੇ ਵੱਡੇ ਕਾਰੋਬਾਰੀਆਂ ਦੇ ਵਿਸਤਾਰ ਖੇਤਰ ਨੂੰ ਵਿਆਪਕ ਬਣਾਉਣ ਦੇ ਉਦੇਸ਼ ਨਾਲ ਰਾਜ ਸਰਕਾਰਾਂ ਨੂੰ ਐੱਫਐੱਸਐੱਸਏਆਈ ਲਾਇਸੈਂਸ, ਏਪੀਐੱਮਸੀ ਰਜਿਸਟ੍ਰੇਸ਼ਨ, ਜੀਐੱਸਟੀ ਰਜਿਸਟ੍ਰੇਸ਼ਨ, ਵੇਅਰਹਾਊਸਾਂ ਅਤੇ ਕਸਟਮ ਬੋਂਡਿਡ ਵੇਅਰਹਾਊਸਾਂ ਨਾਲ ਸਬੰਧਿਤ ਅੰਕੜਿਆਂ ’ਤੇ ਗੌਰ ਕਰਨ ਦੇ ਲਈ ਕਿਹਾ ਗਿਆ।

ਮੀਟਿੰਗ ਵਿੱਚ ਸ਼ਾਮਲ ਹੋਏ ਰਾਜਾਂ ਨੇ ਜਾਣਕਾਰੀ ਨੂੰ ਸਾਂਝਾ ਕੀਤਾ ਹੈ ਕਿ ਉਹ ਨਿਗਰਾਨੀ ਤੇਜ਼ ਕਰ ਰਹੇ ਹਨ। ਰਾਜਾਂ ਨੇ ਸਟਾਕ ਦੀ ਮੌਜੂਦਾ ਸਥਿਤੀ ਦਰਸਾਉਣ ਵਾਲੇ ਵੈੱਬ ਪੋਰਟਲ ’ਤੇ ਲਾਜ਼ਮੀ ਰਜਿਸਟ੍ਰੇਸ਼ਨ ਅਤੇ ਸਟਾਕ ਦੀ ਤਾਜ਼ਾ ਸਥਿਤੀ ਨੂੰ ਅਪਡੇਟ ਕਰਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਉਠਾਏ ਗਏ ਕਦਮਾਂ ਅਤੇ ਇਸ ਸਬੰਧ ਵਿੱਚ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਉਪਾਵਾਂ ਨੂੰ ਵੀ ਸਾਂਝਾ ਕੀਤਾ।

ਰਾਜਾਂ ਨੂੰ ਵੱਖ-ਵੱਖ ਵਪਾਰਕ ਸੰਸਥਾਵਾਂ ਦੁਆਰਾ ਰਿਜ਼ਰਵ ਰੱਖੇ ਗਏ ਸਟਾਕ ਦੀ ਤਸਦੀਕ ਨੂੰ ਪੂਰਾ ਕਰਨ ਅਤੇ ਜ਼ਰੂਰੀ ਵਸਤਾਂ (EC) ਐਕਟ,1955 ਅਤੇ ਬਲੈਕ ਮਾਰਕੀਟਿੰਗ ਦੀ ਰੋਕਥਾਮ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਐਕਟ, 1980 ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਅਣਦੱਸੇ ਸਟਾਕ ਰੱਖਣ ਵਾਲਿਆਂ ’ਤੇ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ।

ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਜ਼ਮੀਨੀ ਪੱਧਰ ’ਤੇ ਵਾਸਤਵਿਕ ਸਥਿਤੀ ਦਾ ਮੁੱਲਾਂਕਣ ਕਰਨ ਦੇ ਉਦੇਸ਼ ਨਾਲ 12 ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਰਾਜਾਂ ਦੀਆਂ ਰਾਜਧਾਨੀਆਂ ਅਤੇ ਪ੍ਰਮੁੱਖ ਅਰਹਰ ਦਾਲ ਉਤਪਾਦਕ ਜ਼ਿਲ੍ਹਿਆਂ  ਅਤੇ ਵਪਾਰਕ ਕੇਂਦਰਾਂ ਵਿੱਚ ਬਜ਼ਾਰਾਂ ਦੇ ਵੱਡੇ ਵਪਾਰੀਆਂ, ਮਿੱਲਰਸ ਅਤੇ ਸਟੋਰੇਜ ਆਪਰੇਟਰਾਂ ਤੋਂ ਬੁਨਿਆਦੀ ਤੌਰ ’ਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਨਿਯੁਕਤ ਕੀਤਾ ਹੈ; ਇਨ੍ਹਾਂ ਸੀਨੀਅਰ ਅਧਿਕਾਰੀਆਂ ਦੁਆਰਾ ਦਿੱਤੀ ਗਈ ਸੂਚਨਾ ਹੀ ਇਸ ਸਬੰਧ ਵਿੱਚ ਅੱਗੇ ਦੀ ਕਾਰਵਾਈ ਨਿਰਧਾਰਿਤ ਕਰੇਗੀ।

*****

ਏਡੀ/ਐੱਨਐੱਸ


(Release ID: 1916139) Visitor Counter : 92