ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿੰਨ੍ਹਾ ਦੇ ਨਾਲ ਜੈੱਡ-ਮੋਡ ਸੁਰੰਗ ਦਾ ਨਿਰੀਖਣ ਕੀਤਾ

Posted On: 10 APR 2023 2:36PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿੰਨ੍ਹਾ ਅਤੇ ਸਕੜ ਟ੍ਰਾਂਸਪੋਰਟ ਅਤੇ ਰਾਜਮਾਰਗ ਨਾਲ ਸਬੰਧਿਤ ਮੈਂਬਰ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੀ ਉਪਸਥਿਤੀ ਵਿੱਚ ਸ੍ਰੀਨਗਰ-ਲੇਹ-ਰਾਜਮਾਰਗ (ਐੱਨਐੱਚ-1) ‘ਤੇ ਸਥਿਤ ਭੂ-ਰਣਨੀਤਿਕ ਰੂਪ ਨਾਲ ਮਹੱਤਵਪੂਰਨ ਜੈੱਡ-ਮੋਡ ਸੁਰੰਗ ਦਾ ਨਿਰੀਖਣ ਕੀਤਾ।

ਜੰਮੂ ਅਤੇ ਕਸ਼ਮੀਰ ਵਿੱਚ 25 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 19 ਸੁਰੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ 2680 ਕਰੋੜ ਰੁਪਏ ਦੀ ਲਾਗਤ ਨਾਲ 6.5 ਕਿਲੋਮੀਟਰ ਲੰਬੀ ਜੈੱਡ-ਮੋਡ ਸੁਰੰਗ ਅਤੇ ਪਹੁੰਚ ਮਾਰਗ ਦਾ ਨਿਰਮਾਣ ਕਾਰਜ ਪ੍ਰਗਤੀ ‘ਤੇ ਹੈ। ਦੋ-ਲੇਨ ਵਾਲੀ ਇਹ ਸੜਕ ਸੁਰੰਗ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਗਗਨਗੀਰ ਅਤੇ ਸੋਨਮਰਗ ਦੇ ਦਰਮਿਆਨ ਸਥਿਤ ਪਰਵਤੀ ਗਲੇਸ਼ੀਅਰ, ਧਜੀਵਾਸ ਗਲੇਸ਼ੀਅਰ ਦੇ ਨੀਚੇ ਬਣਾਈ ਜਾ ਰਹੀ ਹੈ।

ਜੈੱਡ-ਮੋਡ ਸੁਰੰਗ ਪ੍ਰੋਜੈਕਟ ਦੇ ਤਹਿਤ ਕੁੱਲ 10.8 ਮੀਟਰ ਲੰਬਾਈ ਵਾਲੀ ਇੱਕ ਮੁੱਖ ਸੁਰੰਗ, ਕੁਲ 7.5 ਮੀਟਰ ਲੰਬਾਈ ਵਾਲੀ ਸੰਸ਼ੋਧਿਤ ਘੋੜੇ ਦੇ ਨਾਲ ਦੇ ਆਕਾਰ ਵਾਲੀ ਅਸਕੇਪ ਟਨਲ, ਕੁੱਲ 8.3 ਮੀਟਰ ਲੰਬਾਈ ਵਾਲੀ ਡੀ-ਆਕਾਰ ਵੀ ਵੇਂਟੀਲੇਸ਼ਨ ਟਨਲ, ਕੁੱਲ 110 ਮੀਟਰ ਅਤੇ 270 ਮੀਟਰ ਲੰਬਾਈ ਵਾਲੀਆਂ ਦੋ ਵੱਡੀਆਂ ਪੁਲੀਆ ਅਤੇ ਕੁੱਲ 30 ਮੀਟਰ ਲੰਬਾਈ ਵਾਲੀ ਇੱਕ ਛੋਟੀ ਪੁਲ ਦਾ ਨਿਰਮਾਣ ਪ੍ਰਸਤਾਵਿਤ ਹੈ। ਹੁਣ ਤੱਕ ਜੈੱਡ ਮੋਡ ਸੁਰੰਗ ਦਾ 75 ਪ੍ਰਤੀਸ਼ਤ ਨਿਰਮਾਣ ਕਾਰਜ ਪੂਰਾ ਹੋ ਚੁੱਕਿਆ ਹੈ। ਦਸੰਬਰ 2023 ਤੱਕ ਇਸ ਸੁਰੰਗ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਜੈੱਡ-ਮੋਡ ਸੁਰੰਗ ਵਿੱਚ ਕੁਸ਼ਲ ਆਵਾਜਾਈ ਪ੍ਰਬੰਧਨ ਪ੍ਰਣਾਲੀ ਨੂੰ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਆਵਾਜਾਈ ਨੂੰ ਕੰਟਰੋਲ ਕਰਨ ਵਿੱਚ ਅਸਾਨੀ ਹੋਵੇਗੀ ਇਸ ਦੇ ਨਾਲ ਹੀ ਸਮਰਪਿਤ ਐਸਕੇਪ ਟਨਲ ਦੇ ਜ਼ਰੀਏ ਆਵਾਜਾਈ ਨੂੰ ਸੁਵਿਧਾਜਨਕ ਬਣਾਇਆ ਜਾਵੇਗਾ। ਜੈੱਡ-ਮੋਡ ਸੁਰੰਗ ਟੂਰਿਜ਼ਮ ਸ਼ਹਿਰ ਸੋਨਮਰਗ ਨੂੰਹਰ ਮੌਸਮ ਵਿੱਚ ਕਨੈਕਟੀਵਿਟੀ ਪ੍ਰਦਾਨਰ ਕਰੇਗੀ। ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੇ ਦੌਰਾਨ ਉਤਪੰਨ ਹੋਣ ਵਾਲੇ ਮਲਬੇ ਦਾ ਉਪਯੋਗ ਰਸਤੇ ਦੇ ਕਿਨਾਰੇ ਉਪਯੋਗੀ ਸੁਵਿਧਾਵਾਂ ਦੇ ਨਿਰਮਆਮ ਅਤੇ ਇਲਾਕੇ ਦੇ ਵਿਕਾਸ ਦੇ ਲਈ ਕੀਤਾ ਗਿਆ ਹੈ।

ਜੈੱਡ-ਮੋਡ ਸੁਰੰਗ ਦਾ ਇਲਾਕਾ ਰਣਨੀਤਕ ਰੂਪ ਨਾਲ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਨਿਰਮਾਣ ਨਾਲ ਸ੍ਰੀਨਗਰ ਅਤੇ ਕਾਰੀਗਰ ਦੇ ਦਰਮਿਆਨ ਨਿਰਵਿਘਨ ਸੰਪਰਕ ਸੁਨਿਸ਼ਚਿਤ ਹੋਵੇਗਾ ਅਤੇ ਸ੍ਰੀਨਗਰ ਅਤੇ ਲੇਹ ਦੇ ਦਰਮਿਆ ਦੀ ਯਾਤਰਾ ਵਿੱਚ ਲਗਣ ਵਾਲੇ ਸਮੇਂ ਵਿੱਚ ਵੀ ਕਾਫੀ ਕਮੀ ਆਵੇਗੀ। ਇਹ ਸੁਰੰਗ ਇਸ ਪੂਰੇ ਇਲਾਕੇ ਵਿੱਚ ਸਮਾਜਿਕ ਅਤੇ ਅਰਥਿਕ ਵਿਕਾਸ ਨੂੰ ਹੁਲਾਰਾ ਦੇਵੇਗੀ। ਧਜੀਵਾਸ ਗਲੇਸ਼ੀਅਰ ਅਤੇ ਸਿੰਧ ਨਦੀ ਵਿੱਚ ਵਹਾਈਟਵਾਟਰ ਰਾਫਟਿੰਗ ਜਿਹੀਆਂ ਗਤੀਵਿਧੀਆਂ ਸਹਿਤ ਸੋਨਮਰਗ ਵਿੱਚ ਟੂਰਿਜ਼ਮ ਨੂੰ ਹੁਲਾਰਾ ਦਿੱਤਾ ਜਾਵੇਗਾ।

*****

MJPS



(Release ID: 1915351) Visitor Counter : 121