ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਸੁਖੋਈ-30 ਐੱਮਕੇਆਈ ਲੜਾਕੂ ਜਹਾਜ਼ ਵਿੱਚ ਇਤਿਹਾਸਕ ਉਡਾਨ ਭਰੀ


ਇਹ ਮਾਣ ਵਾਲੀ ਗੱਲ ਹੈ ਕਿ ਜ਼ਮੀਨ, ਹਵਾ ਅਤੇ ਸਮੁੰਦਰ ਦੀਆਂ ਸਾਰੀਆਂ ਸਰਹਦਾਂ ਨੂੰ ਕਵਰ ਕਰਨ ਲਈ ਭਾਰਤ ਦੀ ਰੱਖਿਆ ਸਮਰੱਥਾਵਾਂ ਦਾ ਬਹੁਤ ਵਿਸਤਾਰ ਹੋਇਆ ਹੈ: ਰਾਸ਼ਟਰਪਤੀ ਮੁਰਮੂ

Posted On: 08 APR 2023 1:04PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਅਪ੍ਰੈਲ, 2023) ਅਸਾਮ ਦੇ ਤੇਜ਼ਪੁਰ ਏਅਰ ਫੋਰਸ ਸਟੇਸ਼ਨ 'ਤੇ ਸੁਖੋਈ-30 ਐੱਮਕੇਆਈ ਲੜਾਕੂ ਜਹਾਜ਼ ਦੀ ਇਤਿਹਾਸਕ ਉਡਾਨ ਭਰੀ। ਰਾਸ਼ਟਰਪਤੀ, ਜੋ ਕਿ ਭਾਰਤੀ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਹਨ, ਨੇ ਬ੍ਰਹਮਪੁੱਤਰ ਅਤੇ ਤੇਜ਼ਪੁਰ ਘਾਟੀ ਨੂੰ ਕਵਰ ਕਰਦੇ ਹੋਏ ਲਗਭਗ 30 ਮਿੰਟ ਲਈ ਉਡਾਨ ਭਰੀ ਅਤੇ ਏਅਰ ਫੋਰਸ ਸਟੇਸ਼ਨ 'ਤੇ ਵਾਪਸ ਆਉਣ ਤੋਂ ਪਹਿਲਾਂ ਉਡਾਨ ਦੌਰਾਨ ਹਿਮਾਲਿਆ ਦੇ ਦ੍ਰਿਸ਼ ਵੀ ਦੇਖੇ।

ਜਹਾਜ਼ ਨੂੰ 106 ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਨਵੀਨ ਕੁਮਾਰ ਨੇ ਉਡਾਇਆ। ਜਹਾਜ਼ ਨੇ ਸਮੁੰਦਰ ਤਲ ਤੋਂ ਲਗਭਗ ਦੋ ਕਿਲੋਮੀਟਰ ਦੀ ਉਚਾਈ 'ਤੇ ਅਤੇ ਲਗਭਗ 800 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਨ ਭਰੀ। ਰਾਸ਼ਟਰਪਤੀ ਮੁਰਮੂ ਅਜਿਹੀ ਉਡਾਨ ਭਰਨ ਵਾਲੀ ਤੀਜੀ ਰਾਸ਼ਟਰਪਤੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹੈ।

ਰਾਸ਼ਟਰਪਤੀ ਨੇ ਬਾਅਦ ਵਿੱਚ ਵਿਜ਼ਟਰ ਬੁੱਕ ਵਿੱਚ ਇੱਕ ਸੰਖੇਪ ਨੋਟ ਲਿਖ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ, “ਭਾਰਤੀ ਹਵਾਈ ਸੈਨਾ ਦੇ ਸ਼ਕਤੀਸ਼ਾਲੀ ਸੁਖੋਈ-30 ਐੱਮਕੇਆਈ ਲੜਾਕੂ ਜਹਾਜ਼ ਵਿੱਚ ਉਡਾਨ ਭਰਨਾ ਮੇਰੇ ਲਈ ਇੱਕ ਅਨੰਦਦਾਇਕ ਅਨੁਭਵ ਰਿਹਾ ਹੈ। ਇਹ ਮਾਣ ਦੀ ਗੱਲ ਹੈ ਕਿ ਭੂਮੀ, ਵਾਯੂ ਅਤੇ ਸਮੁੰਦਰ ਦੀ ਸਾਰੀਆਂ ਸੇਵਾਵਾਂ ਨੂੰ ਕਵਰ ਕਰਨ ਦੇ ਲਈ  ਭਾਰਤ ਦੀ ਰੱਖਿਆ ਸਮਰੱਥਾ ਆਧੁਨਿਕ ਵਿਸਥਾਰ ਹੋਇਆ ਹੈ। ਮੈਂ ਇਸ ਉਡਾਨ ਦੇ ਆਯੋਜਨ ਦੇ ਲਈ ਭਾਰਤੀ ਹਵਾਈ ਸੈਨਾ ਅਤੇ ਤੇਜ਼ਪੁਰ ਏਅਰ ਫੋਰਸ ਸਟੇਸ਼ਨ ਦੀ ਪੂਰੀ ਟੀਮ ਨੂੰ ਵਧਾਈ ਦਿੰਦੀ ਹਾਂ।

ਰਾਸ਼ਟਰਪਤੀ ਨੂੰ ਜਹਾਜ਼ ਅਤੇ ਭਾਰਤੀ ਹਵਾਈ ਸੈਨਾ (ਆਈਏਐੱਫ) ਦੀ ਸੰਚਾਲਨ ਸਮਰੱਥਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਤਿਆਰੀ 'ਤੇ ਤਸੱਲੀ ਪ੍ਰਗਟਾਈ।

ਰਾਸ਼ਟਰਪਤੀ ਦੀ ਸੁਖੋਈ-30 ਐੱਮਕੇਆਈ ਲੜਾਕੂ ਜਹਾਜ਼ ਵਿੱਚ ਉਡਾਨ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਦੇ ਤੌਰ 'ਤੇ ਹਥਿਆਰਬੰਦ ਬਲਾਂ ਨਾਲ ਜੁੜਨ ਦੇ ਉਨ੍ਹਾਂ ਦੇ ਯਤਨਾਂ ਦਾ ਇੱਕ ਹਿੱਸਾ ਹੈ। ਮਾਰਚ 2023 ਵਿੱਚ, ਰਾਸ਼ਟਰਪਤੀ ਨੇ ਆਈਐੱਨਐੱਸ ਵਿਕ੍ਰਾਂਤ ਦਾ ਦੌਰਾ ਕੀਤਾ ਸੀ ਅਤੇ ਸਵਦੇਸ਼ੀ ਤੌਰ 'ਤੇ ਬਣੇ ਜਹਾਜ਼ ਵਿੱਚ ਸਵਾਰ ਅਧਿਕਾਰੀਆਂ ਅਤੇ ਮਲਾਹਾਂ ਨਾਲ ਗੱਲਬਾਤ ਕੀਤੀ ਸੀ।

***********

ਡੀਐੱਸ/ਏਕੇ



(Release ID: 1915191) Visitor Counter : 64