ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਹੈਦਰਾਬਾਦ ਵਿੱਚ 11,300 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਬੀਬੀਨਗਰ ਵਿੱਚ ਏਮਸ ਦਾ ਨੀਂਹ ਪੱਥਰ ਰੱਖਿਆ

ਸਿਕੰਦਰਾਬਾਦ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਪ੍ਰੋਜੈਕਟ ਦਾ ਵੀ ਨੀਂਹ ਪੱਥਰ ਰੱਖਿਆ

“ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਐਕਸਪ੍ਰੈੱਸ ਆਸਥਾ, ਆਧੁਨਿਕਤਾ, ਟੈਕਨੋਲੋਜੀ ਅਤੇ ਟੂਰਿਜ਼ਮ ਨੂੰ ਸਫਲਤਾਪੂਰਵਕ ਜੋੜੇਗੀ”

“ਤੇਲੰਗਾਨਾ ਦੇ ਵਿਕਾਸ ਨਾਲ ਸਬੰਧਿਤ ਰਾਜ ਦੇ ਨਾਗਰਿਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ”

“ਇਸ ਵਰ੍ਹੇ ਦੇ ਬਜਟ ਵਿੱਚ ਭਾਰਤ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ 10 ਲੱਖ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ”

“ਵਰ੍ਹੇ 2014 ਵਿੱਚ ਤੇਲੰਗਾਨਾ ਰਾਜ ਦੇ ਗਠਨ ਦੇ ਸਮੇਂ ਰਾਜ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 2500 ਕਿਲੋਮੀਟਰ ਤੋਂ ਦੁੱਗਣੀ ਹੋ ਕੇ ਵਰਤਮਾਨ ਵਿੱਚ 5000 ਕਿਲੋਮੀਟਰ ਤੋਂ ਅਧਿਕ ਹੋ ਗਈ ਹੈ”

“ਕੇਂਦਰ ਸਰਕਾਰ ਤੇਲੰਗਾਨਾ ਵਿੱਚ ਉਦਯੋਗ ਅਤੇ ਖੇਤੀਬਾੜੀ ਦੋਨਾਂ ਦੇ ਵਿਕਾਸ ‘ਤੇ ਬਲ ਦੇ ਰਹੀ ਹੈ”

“ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਨੂੰ ਪ੍ਰੋਤਸਾਹਨ ਦੇਣ ਵਾਲਿਆਂ ਨੂੰ ਦੇਸ਼ ਹਿਤ ਅਤੇ ਸਮਾਜ ਦੀ ਭਲਾਈ ਤੋਂ ਕੁਝ ਵੀ ਲੈਣਾ-ਦੇਣਾ ਨਹੀਂ ਹੈ”

“ਮੋਦੀ ਨੇ ਅੱਜ ਭ੍ਰਿਸ਼ਟਾਚਾਰ ਦੀ ਇਸ ਅਸਲੀ ਜੜ ‘ਤੇ ਪ੍ਰਹਾਰ ਕੀਤਾ ਹੈ”

“ਸੰਵਿਧਾਨ ਦੀ ਸੱਚੀ ਭਾਵਨਾ ਦਾ ਪਤਾ ਤਦ ਚਲਦਾ ਹੈ ਜਦੋਂ ਸਬਕਾ ਵਿਕਾਸ ਦੀ ਭਾਵਨਾ ਨਾਲ ਕਾਰਜ ਕੀਤਾ ਜਾਂਦਾ ਹੈ”

“ਸੱਚੇ ਸਮਾਜਿਕ ਨਿਆਂ ਦਾ ਜਨਮ ਤਦ ਹੁੰਦਾ ਹੈ ਜਦੋਂ ਦੇਸ਼ ‘ਤੁਸ਼ਟੀ

Posted On: 08 APR 2023 3:02PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਲੰਗਾਨਾ ਵਿੱਚ ਹੈਦਰਾਬਾਦ ਦੇ ਪਰੇਡ ਗ੍ਰਾਉਂਡ ਵਿੱਚ ਅੱਜ 11,300 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਹੈਦਰਾਬਾਦ ਦੇ ਬੀਬੀਨਗਰ ਵਿੱਚ ਏਮਸ, ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਅਤੇ ਸਿਕੰਦਰਾਬਾਦ ਰੇਲਵੇ ਸਟੇਸ਼ਨ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਉਨ੍ਹਾਂ ਨੇ ਰੇਲਵੇ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਧਾਨ ਮੰਤਰੀ ਨੇ ਹੈਦਰਾਬਾਦ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ ‘ਤੇ ਸਿਕੰਦਰਾਬਾਦ ਤੋਂ ਤਿਰੂਪਤੀ ਦੇ ਲਈ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

 

ਇਸ ਅਵਸਰ ‘ਤੇ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਤੇਲੰਗਾਨਾ ਰਾਜ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦਾ ਅਵਸਰ ਪ੍ਰਦਾਨ ਕਰਨ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਤੋਂ ਪਹਿਲਾਂ ਅੱਜ ਦਿਨ ਵਿੱਚ ਸਿਕੰਦਰਾਬਾਦ ਤੋਂ ਤਿਰੂਪਤੀ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਨੂੰ ਯਾਦ ਕੀਤਾ। ਇਹ ਟ੍ਰੇਨ ਸਿਕੰਦਰਾਬਾਦ ਰੇਲਵੇ ਸਟੇਸ਼ਨ ‘ਤੇ ਹੈਦਰਾਬਾਦ ਦੀ ਆਈਟੀ ਸਿਟੀ ਨੂੰ ਭਗਵਾਨ ਵੈਂਕਟੇਸ਼ਵਰ, ਤਿਰੂਪਤੀ ਦੇ ਨਿਵਾਸ ਸਥਾਨ ਨਾਲ ਜੋੜੇਗੀ। ਸ਼੍ਰੀ ਮੋਦੀ ਨੇ ਕਿਹਾ, “ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਐਕਸਪ੍ਰੈੱਸ ਆਸਥਾ, ਆਧੁਨਿਕਤਾ, ਟੈਕਨੋਲੋਜੀ ਅਤੇ ਟੂਰਿਜ਼ਮ ਨੂੰ ਸਫਲਤਾਪੂਰਵਕ ਕਨੈਕਟ ਕਰਨ ਵਾਲੀ ਹੈ।” ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਨਾਗਰਿਕਾਂ ਨੂੰ ਅੱਜ ਦੀ 11,300 ਕਰੋੜ ਰੁਪਏ ਤੋਂ ਵੱਧ ਦੀ ਰੇਲਵੇ ਅਤੇ ਸੜਕ ਕਨੈਕਟੀਵਿਟੀ ਤੇ ਸਿਹਤ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਤੇਲੰਗਾਨਾ ਨੂੰ ਅਲੱਗ ਰਾਜ ਬਣੇ ਕਰੀਬ-ਕਰੀਬ ਓਨਾ ਹੀ ਸਮਾਂ ਹੋਇਆ ਹੈ, ਜਿੰਨੇ ਦਿਨ ਕੇਂਦਰ ਵਿੱਚ ਐੱਨਡੀਏ ਦੀ ਸਰਕਾਰ ਨੂੰ ਹੋਏ ਹਨ। ਸ਼੍ਰੀ ਮੋਦੀ ਨੇ ਤੇਲੰਗਾਨਾ ਰਾਜ ਦੇ ਗਠਨ ਵਿੱਚ ਯੋਗਦਾਨ ਦੇਣ ਵਾਲਿਆਂ ਦੇ ਸਨਮਾਨ ਵਿੱਚ ਨਤਮਸਤਕ ਹੋਏ। ਸ਼੍ਰੀ ਮੋਦੀ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੀ ਭਾਵਨਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਤੇਲੰਗਾਨਾ ਦੇ ਵਿਕਾਸ ਨਾਲ ਸਬੰਧਿਤ ਰਾਜ ਦੇ ਨਾਗਰਿਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਗੱਲ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ ਕਿ ਤੇਲੰਗਾਨਾ ਪਿਛਲੇ ਨੌ ਵਰ੍ਹਿਆਂ ਵਿੱਚ ਭਾਰਤ ਦੇ ਵਿਕਾਸ ਮਾਡਲ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕੇ। ਸ਼ਹਿਰਾਂ ਵਿੱਚ ਵਿਕਾਸ ਦਾ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪਿਛਲੇ ਨੌ ਵਰ੍ਹਿਆਂ ਵਿੱਚ ਵਿਛਾਏ ਗਏ 70 ਕਿਲੋਮੀਟਰ ਦੇ ਮੈਟ੍ਰੋ ਨੈਟਵਰਕ ਅਤੇ ਹੈਦਰਾਬਾਦ ਮਲਟੀ-ਮਾਡਲ ਟ੍ਰਾਂਸਪੋਰਟ ਸਿਸਟਮ (ਐੱਮਐੱਮਟੀਐੱਸ) ਦੇ ਵਿਕਾਸ ਵਿੱਚ ਹੋਈ ਪ੍ਰਗਤੀ ਦਾ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਅੱਜ 13 ਐੱਮਐੱਮਟੀਐੱਸ ਸੇਵਾਵਾਂ ਦੀ ਸ਼ੁਰੂਆਤ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਰਾਜ ਵਿੱਚ ਇਸ ਦੇ ਵਿਸਤਾਰ ਦੇ ਲਈ ਤੇਲੰਗਾਨਾ ਨੂੰ 600 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਨਾਲ ਹੈਦਰਾਬਾਦ, ਸਿਕੰਦਰਾਬਾਦ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਲੱਖਾਂ ਨਾਗਰਿਕਾਂ ਨੂੰ ਲਾਭ ਹੋਵੇਗਾ, ਨਾਲ ਹੀ ਨਵੇਂ ਵਪਾਰਕ ਕੇਂਦਰ ਵੀ ਬਣਨਗੇ ਅਤੇ ਰਾਜ ਵਿੱਚ ਨਿਵੇਸ਼ ਵਧੇਗਾ।

 

ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਅਤੇ ਦੋ ਦੇਸ਼ਾਂ ਦਰਮਿਆਨ ਚਲ ਰਹੇ ਸੰਘਰਸ਼ ਦੇ ਕਾਰਨ ਦੁਨੀਆ ਦੀਆਂ ਅਰਥਵਿਵਸਥਾਵਾਂ ਦੀ ਅਨਿਸ਼ਚਿਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਾਰਤ ਉਨ੍ਹਾਂ ਕੁਝ ਗਿਨੇ ਚੁਣੇ ਦੇਸ਼ਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਆਧੁਨਿਕ ਬੁਨਿਆਦੀ ਢਾਂਚੇ ਦੇ ਲਈ ਰਿਕਾਰਡ ਪੱਧਰ ‘ਤੇ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਰ੍ਹੇ ਦੇ ਬਜਟ ਵਿੱਚ ਭਾਰਤ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ 10 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਨੌ ਵਰ੍ਹਿਆਂ ਵਿੱਚ, ਤੇਲੰਗਾਨਾ ਦੇ ਰੇਲ ਬਜਟ ਵਿੱਚ ਸਤਾਰ੍ਹਾਂ ਗੁਣਾ ਵਾਧਾ ਹੋਇਆ ਹੈ ਅਤੇ ਨਵੀਂ ਰੇਲ ਲਾਈਨਾਂ ਵਿਛਾਉਣ, ਰੇਲ ਲਾਈਨ ਦੇ ਦੋਹਰੀਕਰਣ ਤੇ ਬਿਜਲੀਕਰਣ ਸਮੇਤ ਹੋਰ ਕਾਰਜ ਰਿਕਾਰਡ ਸਮੇਂ ਵਿੱਚ ਪੂਰੇ ਹੋਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, “ਸਿਕੰਦਰਾਬਾਦ-ਮਹਿਬੂਬਨਗਰ ਪ੍ਰੋਜੈਕਟ ਦਾ ਬਿਜਲੀਕਰਣ ਇਸ ਦਾ ਇੱਕ ਪ੍ਰਮੁੱਖ ਉਦਾਹਰਣ ਹੈ”, ਉਨ੍ਹਾਂ ਨੇ ਕਿਹਾ ਕਿ ਇਹ ਹੈਦਰਾਬਾਦ ਅਤੇ ਬੰਗਲੁਰੂ ਦਰਮਿਆਨ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ। ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ ਕਿ ਸਿੰਕਦਰਾਬਾਦ ਰੇਲਵੇ ਸਟੇਸ਼ਨ ਦਾ ਪੁਨਰ-ਵਿਕਾਸ ਦੇਸ਼ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਣ ਦੇ ਅਭਿਯਾਨ ਦਾ ਹਿੱਸਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਦੇ ਨਾਲ-ਨਾਲ ਤੇਲੰਗਾਨਾ ਦੇ ਰਾਜਮਾਰਗ ਨੈਟਵਰਕ ਨੂੰ ਵੀ ਤੇਜ਼ ਗਤੀ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਚਾਰ ਰਾਜਮਾਰਗ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ। ਸ਼੍ਰੀ ਮੋਦੀ ਨੇ ਰਾਜਮਾਰਗ ਦੇ ਅੱਕਲਕੋਟ-ਕੁਰਨੂਲ ਖੰਡ ਦਾ ਜ਼ਿਕਰ ਕੀਤਾ, ਜੋ 2300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ 1300 ਕਰੋੜ ਰੁਪਏ ਦੀ ਲਾਗਤ ਨਾਲ ਮਹਿਬੂਬਨਗਰ-ਚਿੰਚੋਲੀ ਖੰਡ, 900 ਕਰੋੜ ਰੁਪਏ ਦੀ ਲਾਗਤ ਨਾਲ ਕਲਵਾਕੁਰਥੀ-ਕੋੱਲਾਪੁਰ ਖੰਡ ਅਤੇ 2700 ਕਰੋੜ ਰੁਪਏ ਦੀ ਲਾਗਤ ਨਾਲ ਖੰਮਮ-ਦੇਵਰਾਪੱਲੀ ਖੰਡ ਦੇ ਨਿਰਮਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਪੂਰੀ ਸ਼ਕਤੀ ਦੇ ਨਾਲ ਤੇਲੰਗਾਨਾ ਵਿੱਚ ਆਧੁਨਿਕ ਰਾਜਮਾਰਗਾਂ ਦੇ ਵਿਕਾਸ ਦੇ ਕਾਰਜਾਂ ਦੀ ਅਗਵਾਈ ਕਰ ਰਹੀ ਹੈ।

 

ਸ਼੍ਰੀ ਮੋਦੀ ਨੇ ਦੱਸਿਆ ਕਿ ਤੇਲੰਗਾਨਾ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ ਵਰ੍ਹੇ 2014 ਵਿੱਚ ਰਾਜ ਦੇ ਗਠਨ ਦੇ ਸਮੇਂ 2500 ਕਿਲੋਮੀਟਰ ਸੀ ਅਤੇ ਇਹ ਦੁੱਗਣੀ ਹੋ ਕੇ ਅੱਜ 5000 ਕਿਲੋਮੀਟਰ ਤੋਂ ਅਧਿਕ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਇਸ ਪ੍ਰੋਜੈਕਟ ‘ਤੇ 35,000 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਵਿੱਚ 60,000 ਕਰੋੜ ਰੁਪਏ ਦੇ ਸੜਕ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ ਜਿਸ ਵਿੱਚ ਵੱਡੇ ਬਦਲਾਅ ਵਾਲਾ ਹੈਦਰਾਬਾਦ ਰਿੰਗ ਰੋਡ ਦੇ ਨਿਰਮਾਣ ਦਾ ਕਾਰਜ ਵੀ ਸ਼ਾਮਲ ਹੈ।


 

ਸ਼੍ਰੀ ਮੋਦੀ ਨੇ ਕਿਹਾ, “ਕੇਂਦਰ ਸਰਕਾਰ ਤੇਲੰਗਾਨਾ ਵਿੱਚ ਉਦਯੋਗ ਅਤੇ ਖੇਤੀਬਾੜੀ ਦੋਨਾਂ ਦੇ ਵਿਕਾਸ ‘ਤੇ ਬਲ ਦੇ ਰਹੀ ਹੈ।” ਇਹ ਦੇਖਦੇ ਹੋਏ ਕਿ ਕੱਪੜਾ ਉਦਯੋਗ ਇੱਕ ਅਜਿਹਾ ਉਦਯੋਗ ਹੈ ਜੋ ਕਿਸਾਨ ਅਤੇ ਮਜ਼ਦੂਰ ਦੋਨਾਂ ਨੂੰ ਤਾਕਤ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਦੇਸ਼ ਭਰ ਵਿੱਚ 7 ਮੈਗਾ ਟੈਕਸਟਾਈਲ ਪਾਰਕ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਮੈਗਾ ਟੈਕਸਟਾਈਲ ਪਾਰਕ ਤੇਲੰਗਾਨਾ ਵਿੱਚ ਵੀ ਸਥਾਪਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਸਿਰਜਣਗੇ। ਪ੍ਰਧਾਨ ਮੰਤਰੀ ਨੇ ਅੱਜ ਏਮਸ ਬੀਬੀਨਗਰ ਦਾ ਨੀਂਹ ਪੱਥਰ ਰੱਖਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਤੇਲੰਗਾਨਾ ਵਿੱਚ ਸਿੱਖਿਆ ਅਤੇ ਸਿਹਤ ਵਿੱਚ ਵੀ ਨਿਵੇਸ਼ ਕਰ ਰਹੀ ਹੈ।

 

ਉਨ੍ਹਾਂ ਨੇ ਕਿਹਾ, “ਅੱਜ ਦੇ ਪ੍ਰੋਜੈਕਟਾਂ ਨਾਲ ਤੇਲੰਗਾਨਾ ਵਿੱਚ ਈਜ਼ ਆਵ੍ ਟ੍ਰੈਵਲ, ਈਜ਼ ਆਵ੍ ਲਿਵਿੰਗ ਅਤੇ ਈਜ਼ ਆਵ੍ ਡੂਇੰਗ ਬਿਜ਼ਨਸ ਵਧੇਗਾ।” ਹਾਲਾਂਕਿ, ਪ੍ਰਧਾਨ ਮੰਤਰੀ ਨੇ ਰਾਜ ਸਰਕਾਰ ਤੋਂ ਸਹਿਯੋਗ ਦੀ ਕਮੀ ਦੇ ਕਾਰਨ ਕਈ ਕੇਂਦਰੀ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਦੇਰ ‘ਤੇ ਅਫਸੋਸ ਜਤਾਇਆ। ਇਹ ਇਸ਼ਾਰਾ ਕਰਦੇ ਹੋਏ ਕਿ ਇਹ ਤੇਲੰਗਾਨਾ ਦੇ ਲੋਕਾਂ ਦਾ ਨੁਕਸਾਨ ਹੈ, ਸ਼੍ਰੀ ਮੋਦੀ ਨੇ ਰਾਜ ਸਰਕਾਰ ਤੋਂ ਵਿਕਾਸ ਨਾਲ ਸਬੰਧਿਤ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਉਣ ਦੇਣ ਅਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਦੀਆਂ ਆਸ਼ਾਵਾਂ, ਆਕਾਂਖਿਆਵਾਂ ਅਤੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਆਪਣੀ ਸਰਕਾਰ ਦੀ ਪ੍ਰਾਥਮਿਕਤਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮੁੱਠੀ ਭਰ ਲੋਕ ਵਿਕਾਸ ਦੀ ਪ੍ਰਗਤੀ ਤੋਂ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੇ ਜ਼ੋਰ ਦੇਕੇ ਕਿਹਾ ਕਿ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਨੂੰ ਹੁਲਾਰਾ ਦੇਣ ਵਾਲਿਆਂ ਦਾ ਦੇਸ਼ ਹਿਤ ਅਤੇ ਸਮਾਜ ਦੀ ਭਲਾਈ ਤੋਂ ਕੁਝ ਲੈਣਾ-ਦੇਣਾ ਨਹੀਂ ਹੈ ਅਤੇ ਅਜਿਹੇ ਲੋਕ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਦੇ ਲਈ ਵੀ ਸਮੱਸਿਆਵਾਂ ਪੈਦਾ ਕਰਦੇ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਲੋਕਾਂ ਨੂੰ ਤਾਕੀਦ ਕਰਦੇ ਹੋਏ ਕਿਹਾ ਕਿ ਅਜਿਹੇ ਲੋਕ ਹਰ ਪ੍ਰੋਜੈਕਟ ਅਤੇ ਨਿਵੇਸ਼ ਵਿੱਚ ਸਿਰਫ਼ ਆਪਣੇ ਪਰਿਵਾਰ ਦਾ ਹਿਤ ਦੇਖਦੇ ਹਨ। 

 

ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦਰਮਿਆਨ ਸਮਾਨਤਾ ‘ਤੇ ਧਿਆਨ ਦਿੰਦੇ ਹੋਏ ਦੋਹਰਾਇਆ ਕਿ ਜਦੋਂ ਭਾਈ-ਭਤੀਜਾਵਾਦ ਹੁੰਦਾ ਹੈ ਤਾਂ ਭ੍ਰਿਸ਼ਟਾਚਾਰ ਪਨਪਣ ਲਗਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਨਿਯੰਤ੍ਰਣ ਪਰਿਵਾਰਵਾਦ ਅਤੇ ਵੰਸ਼ਵਾਦੀ ਰਾਜਨੀਤੀ ਦਾ ਮੂਲ-ਮੰਤਰੀ ਹੈ।” ਪ੍ਰਧਾਨ ਮੰਤਰੀ ਨੇ ਇਸ ਪ੍ਰਕਾਰ ਦੇ ਸਿਧਾਂਤਾ ਦੀ ਆਪਣੀ ਆਲੋਚਨਾ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਵੰਸ਼ਵਾਦੀ ਲੋਕ ਹਰ ਵਿਵਸਥਾ ‘ਤੇ ਆਪਣਾ ਨਿਯੰਤ੍ਰਣ ਰੱਖਣਾ ਚਾਹੁੰਦੇ ਹਨ ਅਤੇ ਜਦੋਂ ਕੋਈ ਉਨ੍ਹਾਂ ਦੇ ਨਿਯੰਤ੍ਰਣ ਨੂੰ ਚੁਣੌਤੀ ਦਿੰਦਾ ਹੈ ਤਾਂ ਉਸ ਤੋਂ ਨਫ਼ਰਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਸਿਸਟਮ ਯਾਨੀ ਪ੍ਰਤੱਖ ਲਾਭ ਤਬਾਦਲੇ ਪ੍ਰਣਾਲੀ ਅਤੇ ਦੇਸ਼ ਭਰ ਵਿੱਚ ਡਿਜੀਟਲ ਪੇਮੈਂਟ ਨੂੰ ਪ੍ਰੋਤਸਾਹਨ ਦੇਣ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਵੰਸ਼ਵਾਦੀ ਤਾਕਤਾਂ ਦੇ ਵੱਲ ਇਸ਼ਾਰਾ ਕੀਤਾ ਜੋ ਇਸ ਗੱਲ ‘ਤੇ ਨਿਯੰਤ੍ਰਣ ਰੱਖਦੀਆਂ ਸਨ ਕਿ ਕਿਹੜੇ ਲਾਭਾਰਥੀ ਨੂੰ ਕੀ ਲਾਭ ਮਿਲੇਗਾ ਅਤੇ ਇਸ ਸਥਿਤੀ ਤੋਂ ਨਿਕਲਣ ਵਾਲੇ ਤਿੰਨ ਅਰਥਾਂ ਨੂੰ ਵਿਸਤਾਰ ਨਾਲ ਦੱਸਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾ ਪਰਿਵਾਰ ਦੀ ਪ੍ਰਸ਼ੰਸਾ ਹੁੰਦੀ ਰਹੇ, ਦੂਸਰਾ ਭ੍ਰਿਸ਼ਟਾਚਾਰ ਦਾ ਪੈਸਾ ਪਰਿਵਾਰ ਦੇ ਕੋਲ ਆਉਂਦਾ ਰਹੇ ਅਤੇ ਤੀਸਰਾ ਜੋ ਪੈਸਾ ਗ਼ਰੀਬਾਂ ਨੂੰ ਭੇਜਿਆ ਜਾਂਦਾ ਹੈ, ਉਹ ਭ੍ਰਸ਼ਟ ਈਕੋਸਿਸਟਮ ਨੂੰ ਮਿਲਦਾ ਰਹੇ। ਉਨ੍ਹਾਂ ਨੇ ਕਿਹਾ, “ਅੱਜ ਮੋਦੀ ਨੇ ਭ੍ਰਿਸ਼ਟਾਚਾਰ ਦੀ ਅਸਲੀ ਜੜ ‘ਤੇ ਪ੍ਰਹਾਰ ਕੀਤਾ ਹੈ। ਇਸ ਲਈ ਇਹ ਲੋਕ ਹਿੱਲ ਗਏ ਹਨ ਅਤੇ ਇਸ ਨਤੀਜੇ ਸਦਕਾ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਉਹ ਗੁੱਸੇ ਵਿੱਚ ਹਨ।” ਸ਼੍ਰੀ ਮੋਦੀ ਨੇ ਰਾਜਨੀਤਿਕ ਦਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਜੋ ਵਿਰੋਧ ਦੇ ਰੂਪ ਵਿੱਚ ਕੋਰਟ ਵਿੱਚ ਗਏ ਲੇਕਿਨ ਉਨ੍ਹਾਂ ਨੂੰ ਉੱਥੋਂ ਵੀ ਝਟਕਾ ਲੱਗਿਆ।

 

ਪ੍ਰਧਾਨ ਮੰਤਰੀ ਨੇ ਕਿਹਾ, “ਸੰਵਿਧਾਨ ਦੀ ਸੱਚੀ ਭਾਵਨਾ ਦਾ ਅਹਿਸਾਸ ਤਦ ਹੁੰਦਾ ਹੈ ਜਦੋਂ ਸਬਕਾ ਵਿਕਾਸ (ਸਭ ਲੋਕਾਂ ਦਾ ਵਿਕਾਸ) ਦੀ ਭਾਵਨਾ ਦੇ ਨਾਲ ਕੰਮ ਕੀਤਾ ਜਾਂਦਾ ਹੈ ਅਤੇ ਲੋਕਤੰਤਰ ਨੂੰ ਸਹੀ ਅਰਥਾਂ ਵਿੱਚ ਮਜ਼ਬੂਤ ਕੀਤਾ ਜਾਂਦਾ ਹੈ।” ਪ੍ਰਧਾਨ ਮੰਤਰੀ ਨੇ ਦੋਹਰਾਇਆ ਕਿ ਵਰ੍ਹੇ 2014 ਵਿੱਚ ਕੇਂਦਰ ਸਰਕਾਰ ਨੂੰ ਵੰਸ਼ਵਾਦੀ ਰਾਜਨੀਤੀ ਦੀਆਂ ਬੇੜੀਆਂ ਤੋਂ ਮੁਕਤ ਹੋਣ ਦਾ ਪਰਿਣਾਮ ਪੂਰਾ ਦੇਸ਼ ਦੇਖ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਦੀ 11 ਕਰੋੜ ਮਾਤਾਵਾਂ, ਭੈਣਾਂ ਅਤੇ ਬੇਟੀਆਂ ਨੂੰ ਸ਼ੌਚਾਲਯ ਦੀ ਸੁਵਿਧਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਦੇ 30 ਲੱਖ ਤੋਂ ਵੱਧ ਪਰਿਵਾਰਾਂ ਨੂੰ ਸ਼ੌਚਾਲਯ ਦਾ ਲਾਭ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 9 ਕਰੋੜ ਤੋਂ ਵੱਧ ਭੈਣਾਂ ਅਤੇ ਬੇਟੀਆਂ ਨੂੰ ਮੁਫਤ ਉੱਜਵਲਾ ਗੈਸ ਕਨੈਕਸ਼ਨ ਮਿਲਿਆ ਹੈ, ਜਿਸ ਵਿੱਚ ਪਿਛਲੇ 9 ਵਰ੍ਹਿਆਂ ਵਿੱਚ ਤੇਲੰਗਾਨਾ ਦੇ 11 ਲੱਖ ਤੋਂ ਵੱਧ ਗ਼ਰੀਬ ਪਰਿਵਾਰ ਇਸ ਲਾਭ ਨੂੰ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਹਨ।

ਉਨ੍ਹਾਂ ਨੇ ਦੱਸਿਆ ਕਿ ਅੱਜ ਸਾਡੀ ਸਰਕਾਰ ਵਿੱਚ 80 ਕਰੋੜ ਗ਼ਰੀਬਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ, ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ, ਤੇਲੰਗਾਨਾ ਦੇ 1 ਕਰੋੜ ਪਰਿਵਾਰਾਂ ਦੇ ਜਨਧਨ ਬੈਂਕ ਖਾਤੇ ਪਹਿਲੀ ਬਾਰ ਖੋਲ੍ਹੇ ਗਏ ਹਨ, ਤੇਲੰਗਾਨਾ ਦੇ ਢਾਈ ਲੱਖ ਛੋਟੇ ਉੱਦਮੀਆਂ ਨੂੰ ਬਿਨਾ ਗਰੰਟੀ ਦੇ ਮੁਦ੍ਰਾ ਲੋਨ ਮਿਲਿਆ ਹੈ, 5 ਲੱਖ ਰੇਹੜੀ-ਪਟਰੀ ਵਾਲਿਆਂ ਨੂੰ ਪਹਿਲੀ ਬਾਰ ਬੈਂਕ ਤੋਂ ਲੋਨ ਮਿਲਿਆ ਹੈ, ਅਤੇ ਤੇਲੰਗਾਨਾ ਦੇ 40 ਲੱਖ ਤੋਂ ਵੱਧ ਛੋਟੇ ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ ਲਗਭਗ 9 ਹਜ਼ਾਰ ਕਰੋੜ ਰੁਪਏ ਮਿਲੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, “ਸੱਚੇ ਸਮਾਜਿਕ ਨਿਆਂ ਦਾ ਜਨਮ ਤਦ ਹੁੰਦਾ ਹੈ ਜਦੋਂ ਦੇਸ਼ ‘ਤੁਸ਼ਟੀਕਰਣ’ (ਕੁਝ ਲੋਕਾਂ ਦਾ ਆਪਣੇ ਫਾਇਦੇ ਦੇ ਲਈ ਲਾਭ) ਤੋਂ ‘ਸੰਤੁਸ਼ਟੀਕਰਣ’ (ਸਭ ਦੀ ਸੰਤੁਸ਼ਟੀ) ਦੇ ਵੱਲ ਵਧਦਾ ਹੈ।” ਉਨ੍ਹਾਂ ਨੇ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਤੇਲੰਗਾਨਾ ਸਹਿਤ ਪੂਰਾ ਦੇਸ਼ ਸੰਤੁਸ਼ਟਕੀਕਰਣ ਦੇ ਰਾਹ ‘ਤੇ ਚਲਣਾ ਚਾਹੁੰਦਾ ਹੈ ਅਤੇ ਸਬਕਾ ਪ੍ਰਯਾਸ ਦੇ ਨਾਲ ਵਿਕਾਸ ਵਿੱਚ ਯੋਗਦਾਨ ਦੇਣਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਤੇਲੰਗਾਨਾ ਦਾ ਤੇਜ਼ੀ ਨਾਲ ਵਿਕਾਸ ਬਹੁਤ ਮਹੱਤਵਪੂਰਨ ਹੈ।” ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੀ ਵਿਕਾਸ ਯਾਤਰਾ ਵਿੱਚ ਅਗਲੇ 25 ਵਰ੍ਹਿਆਂ ਦੇ ਮਹੱਤਵ ‘ਤੇ ਚਾਨਣਾ ਪਾਇਆ।

 

ਇਸ ਅਵਸਰ ‘ਤੇ ਤੇਲੰਗਾਨਾ ਦੀ ਰਾਜਪਾਲ ਡਾ. ਤਮਿਲਿਸਾਈ ਸੌਂਦਰਰਾਜਨ, ਕੇਂਦਰੀ ਰੇਲ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਟੂਰਿਜ਼ਮ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ, ਤੇਲੰਗਾਨਾ ਰਾਜ ਸਰਕਾਰ ਦੇ ਮੰਰੀ ਅਤੇ ਹੋਰ ਲੋਕ ਮੌਜੂਦ ਸਨ।

 

ਪਿਛੋਕੜ

ਸਿਕੰਦਰਾਬਾਦ ਰੇਲਵੇ ਸਟੇਸ਼ਨ ਦਾ ਪੁਨਰ-ਵਿਕਾਸ, 720 ਕਰੋੜ ਰੁਪਏ ਦੀ ਲਗਾਤ ਨਾਲ ਕੀਤਾ ਜਾਵੇਗਾ। ਇਸ ਦੀ ਯੋਜਨਾ ਇਸ ਤਰ੍ਹਾਂ ਨਾਲ ਬਣਾਈ ਜਾ ਰਹੀ ਹੈ ਕਿ ਇਹ ਵਿਸ਼ਵਪਧਰੀ ਸੁਵਿਧਾਵਾਂ ਅਤੇ ਸੁਹਾਜਤਮਕ ਤੌਰ ‘ਤੇ ਡਿਜ਼ਾਈਨ ਕੀਤੇ ਗਏ ਪ੍ਰਤਿਸ਼ਠਿਤ ਸਟੇਸ਼ਵ ਭਵਨ ਦੇ ਨਾਲ ਵੱਡੇ ਪੈਮਾਨੇ ‘ਤੇ ਬਦਲਾਵ ਦੇ ਨਾਲ ਦਿਖਾਈ ਦੇਵੇਗਾ। ਪੁਨਰ-ਵਿਕਸਿਤ ਸਟੇਸ਼ਨ ਵਿੱਚ ਇੱਕ ਹੀ ਥਾਂ ‘ਤੇ ਸਾਰੇ ਯਾਤਰੀ ਸੁਵਿਧਾਵਾਂ ਦੇ ਨਾਲ ਦੋ ਪੱਧਰੀ ਅਧਿਕ ਥਾਂ ਦੇ ਨਾਲ ਰੂਫ ਪਲਾਜ਼ਾ ਹੋਵੇਗਾ, ਨਾਲ ਹੀ ਯਾਤਰੀਆਂ ਨੂੰ ਰੇਲ ਨਾਲ ਹੋਰ ਮੋਡ ਵਿੱਚ ਨਿਰਵਿਘਨ ਟ੍ਰਾਂਸਫਰ ਕਰਨ ਦੇ ਲਈ ਮਲਟੀਮਾਡਲ ਕਨੈਕਟੀਵਿਟੀ ਵੀ ਪ੍ਰਾਪਤ ਹੋਵੇਗੀ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਹੈਦਰਾਬਾਦ-ਸਿਕੰਦਰਾਬਾਦ ਜੁੜਵਾਂ ਸ਼ਹਿਰ ਖੇਤਰ ਦੇ ਉਪਨਗਰੀ ਖੰਡ ਵਿੱਚ 13 ਨਵੀਂ ਮਲਟੀ-ਮਾਡਲ ਪਰਿਵਹਨ ਸੇਵਾ (ਐੱਮਐੱਮਟੀਐੱਸ) ਸੇਵਾਵਾਂ ਨੂੰ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ, ਜੋ ਯਾਤਰੀਆਂ ਨੂੰ ਤੇਜ਼, ਸੁਵਿਧਾਜਨਕ ਅਤੇ ਆਰਾਮਦਾਇਕ ਯਾਤਰਾ ਦਾ ਵਿਕਲਪ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਸਿਕੰਦਰਾਬਾਦ-ਮਹਿਬੂਬਨਗਰ ਪ੍ਰੋਜੈਕਟ ਦੇ ਦੋਹਰੀਕਰਣ ਅਤੇ ਬਿਜਲੀਕਰਣ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਪਰਿਤ ਕੀਤੇ। 85 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੱਕ ਫੈਲੇ ਇਹ ਪ੍ਰੋਜੈਕਟ ਲਗਭਗ 1,410 ਰੁਪਏ ਦੀ ਲਾਗਤ ਨਾਲ ਪੂਰੇ ਕੀਤੇ ਗਏ ਹਨ। ਇਹ ਪ੍ਰੋਜੈਕਟ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰੇਗਾ ਅਤੇ ਟ੍ਰੇਨਾਂ ਦੀ ਔਸਤ ਗਤੀ ਵਿੱਚ ਵਾਧਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਹੈਦਰਾਬਾਦ ਵਿੱਚ ਏਮਸ ਬੀਬੀਨਗਰ ਦਾ ਨੀਂਹ ਪੱਥਰ ਵੀ ਰੱਖਿਆ। ਇਹ ਦੇਸ਼ ਭਰ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਦਾ ਪ੍ਰਮਾਣ ਹੈ। ਏਮਸ ਬੀਬੀਨਗਰ 1,350 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਏਮਸ ਬੀਬੀਨਗਰ ਦੀ ਸਥਾਪਨਾ ਤੇਲੰਗਾਨਾ ਦੇ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ‘ਤੇ ਵਿਆਪਕ, ਗੁਣਵੱਤਾਪੂਰਨ ਅਤੇ ਤੀਸਰੀ ਦੇਖਭਾਲ਼ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

 

ਪ੍ਰਧਾਨ ਮੰਤਰੀ ਨੇ 7,850 ਕਰੋੜ ਰੁਪਏ ਤੋਂ ਵੱਧ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਹ ਪ੍ਰੋਜੈਕਟ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੋਨਾਂ ਦੀ ਸੜਕ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰੇਗਾ।

************

ਡੀਐੱਸ/ਟੀਐੱਸ


(Release ID: 1915187) Visitor Counter : 148