ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਖੇਲੋ ਇੰਡੀਆ ਗੇਮਜ਼ ਸਰਟੀਫਿਕੇਟਾਂ ਨੂੰ ਡਿਜੀਲੌਕਰ ਨਾਲ ਏਕੀਕ੍ਰਿਤ ਕੀਤਾ

Posted On: 06 APR 2023 5:46PM by PIB Chandigarh

ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਪਹਿਲੀ ਵਾਰ ਖੇਲੋ ਇੰਡੀਆ ਗੇਮਜ਼ ਸਰਟੀਫਿਕੇਟ ਨੂੰ ਡਿਜੀਲੌਕਰ ਨਾਲ ਜੋੜਿਆ ਹੈ, ਇਸ ਤਰ੍ਹਾਂ ਐਥਲੀਟਾਂ, ਸਪੋਰਟ ਸਟਾਫ਼, ਟੈਕਨੀਕਲ ਅਫ਼ਸਰਾਂ, ਮਿਸ਼ਨ ਮੁੱਖੀਆਂ (ਸ਼ੈੱਫ ਡੀ ਮਿਸ਼ਨ), ਪ੍ਰਤੀਯੋਗਿਤਾ ਪ੍ਰਬੰਧਕਾਂ ਆਦਿ ਨੂੰ ਡਿਜੀਟਲ ਪਲੈਟਫਾਰਮ ਰਾਹੀਂ ਆਪਣੇ ਖੇਲੋ ਇੰਡੀਆ ਸਰਟੀਫਿਕੇਟ ਤੱਕ ਪਹੁੰਚ ਕਰਨ ਦੀ ਸੁਵਿਧਾ ਦਿੱਤੀ ਗਈ ਹੈ।

 

ਖੇਲੋ ਇੰਡੀਆ ਗੇਮਜ਼ ਵਿੱਚ ਭਾਗ ਲੈਣ ਵਾਲੇ ਅਥਲੀਟ ਅਤੇ ਹੋਰ ਹਿਤਧਾਰਕ ਹੁਣ ਮੱਧ ਪ੍ਰਦੇਸ਼ ਵਿੱਚ ਖੇਲੋ ਇੰਡੀਆ ਯੂਥ ਗੇਮਜ਼ 2022 ਤੋਂ ਆਪਣੇ ਮੈਰਿਟ ਅਤੇ ਭਾਗੀਦਾਰੀ ਦੇ ਸਰਟੀਫਿਕੇਟ ਪ੍ਰਾਪਤ ਕਰਨ ਦੇ ਸਮਰੱਥ ਹੋਣਗੇ।

 

ਡਿਜੀਲੌਕਰ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ (MeitY) ਦੀ ਇੱਕ ਪ੍ਰਮੁੱਖ ਪਹਿਲ ਹੈ। ਸਟੋਰੇਜ ਲਈ ਇੱਕ ਸੁਰੱਖਿਅਤ ਕਲਾਊਡ-ਅਧਾਰਿਤ ਪਲੈਟਫਾਰਮ, ਦਸਤਾਵੇਜ਼ਾਂ ਅਤੇ ਸਰਟੀਫਿਕੇਟਾਂ ਦੀ ਅਸਾਨ ਸਾਂਝ ਅਤੇ ਤਸਦੀਕ ਲਈ ਸਮਰੱਥ ਬਣਾਉਂਦਾ ਹੈ। ਇਸਦਾ ਉਦੇਸ਼ ਨਾਗਰਿਕਾਂ ਦੇ ਡਿਜੀਟਲ ਦਸਤਾਵੇਜ਼ ਵੋਲੇਟ ਨੂੰ ਪ੍ਰਮਾਣਿਕ ​​ਡਿਜੀਟਲ ਦਸਤਾਵੇਜ਼ਾਂ ਤੱਕ ਪਹੁੰਚ ਪ੍ਰਦਾਨ ਕਰਕੇ ਨਾਗਰਿਕਾਂ ਦਾ 'ਡਿਜੀਟਲ ਸਸ਼ਕਤੀਕਰਨ' ਕਰਨਾ ਹੈ।

 

ਡਿਜੀਲੌਕਰ (DigiLocker) ਨਾਲ ਏਕੀਕਰਣ ਅਥਲੀਟਾਂ ਅਤੇ ਹਿਤਧਾਰਕਾਂ ਨੂੰ ਇੱਕ ਕਲਿੱਕ ਨਾਲ, ਕਿਸੇ ਵੀ ਸਮੇਂ ਅਤੇ ਕਿਤੇ ਵੀ ਆਪਣੇ ਡਿਜੀਟਲ ਵੈਰੀਫਾਈਡ ਖੇਲੋ ਇੰਡੀਆ ਸਰਟੀਫਿਕੇਟ ਤੱਕ ਪਹੁੰਚ ਕਰਨ ਦੀ ਸੁਵਿਧਾ ਦੇਵੇਗਾ। ਇਹ ਪ੍ਰਮਾਣਿਕ ​​​​ਸਰਟੀਫਿਕੇਟਾਂ ਤੱਕ ਪਹੁੰਚ ਨੂੰ ਸਮਰੱਥ ਕਰੇਗਾ ਜੋ ਕਾਨੂੰਨੀ ਤੌਰ 'ਤੇ ਮੂਲ (Original) ਸਰਟੀਫਿਕੇਟਾਂ ਦੇ ਬਰਾਬਰ ਹਨ। ਇਹ ਸਹਿਮਤੀ ਨਾਲ ਸਰਟੀਫਿਕੇਟਾਂ ਨੂੰ ਔਨਲਾਈਨ ਸਾਂਝਾ ਕਰਨ ਦੀ ਵੀ ਆਗਿਆ ਦੇਵੇਗਾ। ਇਹ ਸਰਟੀਫਿਕੇਟਾਂ ਦੀ ਅਸਲ-ਸਮੇਂ ਦੀ ਤਸਦੀਕ (ਰੀਅਲ ਟਾਈਮ ਵੈਰੀਫਿਕੇਸ਼ਨ) ਦੀ ਸੁਵਿਧਾ ਵੀ ਪ੍ਰਦਾਨ ਕਰੇਗਾ, ਜਿਸ ਨਾਲ ਵੱਖੋ-ਵੱਖ ਹਿਤਧਾਰਕ ਸਰਟੀਫਿਕੇਟ ਧਾਰਕ ਦੀ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ ਸਿੱਧੇ ਤੌਰ 'ਤੇ ਡੇਟਾ ਦੀ ਪੁਸ਼ਟੀ ਕਰ ਸਕਦੇ ਹਨ।

 

 *********

 

ਐੱਨਬੀ/ਐੱਸਕੇ


(Release ID: 1914454) Visitor Counter : 103