ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਦੱਖਣ ਸੂਡਾਨ ਦਾ ਸੰਸਦੀ ਵਫ਼ਦ ਰਾਸ਼ਟਰਪਤੀ ਨੂੰ ਮਿਲਿਆ

Posted On: 05 APR 2023 12:33PM by PIB Chandigarh

ਦੱਖਣ ਸੂਡਾਨ ਦੀ ਟ੍ਰਾਂਜ਼ਿਸ਼ਨਲ ਨੈਸ਼ਨਲ ਅਸੈਂਬਲੀ ਦੇ ਸਪੀਕਰ, ਮਹਾਮਹਿਮ ਸੁਸ਼੍ਰੀ ਜੇੱਮਾ ਨੁਨੁ ਕੁੰਬਾ (Nunu Kumba) ਦੀ ਅਗਵਾਈ ਵਿੱਚ ਦੱਖਣ ਸੂਡਾਨ ਦੇ ਇੱਕ ਸੰਸਦੀ ਵਫ਼ਦ ਨੇ ਅੱਜ (5 ਅਪ੍ਰੈਲ, 2023) ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ।

 

ਰਾਸ਼ਟਰਪਤੀ ਨੇ ਦੱਖਣ ਸੂਡਾਨ ਦੇ ਸੰਸਦੀ ਵਫ਼ਦ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਦੱਖਣ ਸੂਡਾਨ ਦਰਮਿਆਨ ਸੁਹਿਰਦ ਅਤੇ ਦੋਸਤਾਨਾ ਸਬੰਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਦੱਖਣ ਸੂਡਾਨ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਵਿੱਚ ਵੱਡਾ ਸੈਨਿਕ ਯੋਗਦਾਨ ਕਰਨ ‘ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਦੇ ਇਲਾਵਾ, ਭਾਰਤੀ ਸੈਨਿਕ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਦੋਨੋਂ ਦੇਸ਼ਾਂ ਵਿੱਚ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਕਰ ਰਹੇ ਹਨ।

 

https://static.pib.gov.in/WriteReadData/userfiles/image/GSR_2782B4LJ.JPG

https://static.pib.gov.in/WriteReadData/userfiles/image/VG5_619323LL.JPG

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ, ਦੱਖਣ ਸੂਡਾਨ ਦੇ ਲਈ ਭਰੋਸੇਯੋਗ ਵਿਕਾਸ ਭਾਗੀਦਾਰ ਬਣਨ ਦੇ ਲਈ ਸੰਕਲਪਬੱਧ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦੱਖਣ ਸੂਡਾਨ ਦੇ ਯੁਵਾ ਭਾਰਤ ਦੇ ਆਈਟੀਈਸੀ ਤੇ ਆਈਸੀਸੀਆਰ ਸਕੋਲਰਸ਼ਿਪ ਪ੍ਰੋਗਰਾਮਾਂ ਦੁਆਰਾ ਉਪਲਬਧ ਕਰਵਾਈ ਜਾ ਰਹੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਅਵਸਰਾਂ ਦਾ ਲਾਭ ਉਠਾਉਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਦੱਖਣ ਸੂਡਾਨ ਨਵੇਂ ਸੰਵਿਧਾਨ ਦਾ ਖਰੜਾ ਤਿਆਰ ਕਰਨ ਸਹਿਤ ਆਪਣੀ ਰਾਜਨੀਤਿਕ ਪ੍ਰਕਿਰਿਆਵਾਂ ਵਿੱਚ ਸੰਸਦੀ ਲੋਕਤੰਤਰ ਵਿੱਚ ਭਾਰਤ ਦੇ ਅਨੁਭਵਾਂ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਭਾਰਤ, ਦੱਖਣ ਸੂਡਾਨ ਨੂੰ ਆਪਣਾ ਪੂਰਾ ਸਮਰਥਨ ਦੇਵੇਗਾ।

***

 

ਡੀਐੱਸ/ਐੱਸਕੇਐੱਸ


(Release ID: 1914266) Visitor Counter : 117