ਇਸਪਾਤ ਮੰਤਰਾਲਾ

ਕੇਂਦਰੀ ਇਸਪਾਤ ਅਤੇ ਸ਼ਹਿਰੀ ਹਵਾਵਾਜ਼ੀ ਮੰਤਰੀ ਸ਼੍ਰੀ ਜੋਤੀਰਾਦਿਤਿਆ ਐੱਮ ਸਿੰਧੀਆ ਦੀ ਪ੍ਰਧਾਨਗੀ ਵਿੱਚ ਏਕੀਕ੍ਰਿਤ


ਇਸਪਾਤ ਪਲਾਂਟ ਅਤੇ ਸੈਕੰਡਰੀ ਇਸਪਾਤ ਉਦਯੋਗ ਦੇ ਲਈ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਆਯੋਜਿਤ ਕੀਤੀ ਗਈ

ਕੇਂਦਰੀ ਮੰਤਰੀ ਨੇ ਗ੍ਰੀਨ ਇਸਪਾਤ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਨ ਲਈ 13 ਟਾਸਕ ਫੋਰਸ ਨੂੰ ਮੰਜੂਰੀ ਪ੍ਰਦਾਨ ਕੀਤੀ

ਕੇਂਦਰੀ ਮੰਤਰੀ ਨੇ ਕਮੇਟੀਆਂ ਨੂੰ ਬੇਨਤੀ ਕੀਤੀ ਕਿ ਉਹ ਭਾਰਤ ਨੂੰ ਇਸਪਾਤ ਨਿਰਮਾਣ ਵਿੱਚ ਆਲਮੀ ਲੀਡਰ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਪੀਐੱਲਆਈ 2.0 ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ

ਦੋਨੋਂ ਸਮੂਹਾਂ ਨੇ ਮੇਡ—ਇਨ—ਇੰਡੀਆ ਇਸਪਾਤ ਦੀ ਬ੍ਰਾਂਡਿੰਗ ਦੇ ਤਰੀਕਿਆਂ ‘ਤੇ ਚਰਚਾ ਕੀਤੀ

Posted On: 04 APR 2023 6:04PM by PIB Chandigarh

ਕੇਂਦਰੀ ਇਸਪਾਤ ਅਤੇ ਸ਼ਹਿਰੀ ਹਵਾਵਾਜ਼ੀ ਮੰਤਰੀ ਸ਼੍ਰੀ ਜੋਤੀਰਾਦਿਤਿਆ  ਐੱਮ ਸਿੰਧੀਆ ਨੇ ਇਸਪਾਤ ਮੰਤਰਾਲੇ ਦੇ ਤਹਿਤ ਏਕੀਕ੍ਰਿਤ ਇਸਪਾਤ ਪਲਾਂਟਸ (ਆਈਐੱਸਪੀ) ਅਤੇ ਸੈਕੰਡਰੀ ਇਸਪਾਤ ਉਦਯੋਗ (ਐੱਸਐੱਸਆਈ) ਲਈ ਗਠਿਤ ਦੋ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ‘ਤੇ ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ, ਭਾਰਤੀ ਇਸਪਾਤ ਸੰਘ ਦੇ ਪ੍ਰਤੀਨਿਧੀ, ਇਸਪਾਤ ਉਦਯੋਗ ਜਗਤ ਦੇ ਪ੍ਰਮੁੱਖ ਅਤੇ ਅਕਾਦਮੀ ਦੇ ਮੈਂਬਰ ਵੀ ਸ਼ਾਮਲ ਹੋਏ।

ਇਨ੍ਹਾਂ ਸਲਾਹਕਾਰ ਕਮੇਟੀਆਂ ਦਾ ਗਠਨ ਅਗਸਤ, 2022 ਵਿੱਚ ਕੀਤਾ ਗਿਆ, ਜੋ ਸਾਰੇ ਹਿੱਤਧਾਰਕਾਂ ਨੂੰ ਇੱਕਠਿਆਂ ਲਿਆਉਣ ਅਤੇ ਇਸਪਾਤ ਖੇਤਰ ਨਾਲ ਸਬੰਧਤ ਪ੍ਰਮੁੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰਦੀ ਹੈ। 

ਏਕੀਕ੍ਰਿਤ ਇਸਪਾਤ ਪਲਾਂਟ (ਆਈਐੱਸਪੀ) ਸਲਾਹਕਾਰ ਕਮੇਟੀ ਦੇ ਨਾਲ 7ਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸਿੰਧੀਆ ਨੇ ਗ੍ਰੀਨ ਇਸਪਾਤ ਦੇ ਰੋਡਮੈਪ ਨੂੰ ਪਰਿਭਾਸ਼ਿਤ ਕਰਨ ਲਈ ਭਾਗੀਦਾਰੀ ਦ੍ਰਿਸ਼ਟੀਕੋਣ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸਪਾਤ ਮੰਤਰਾਲੇ ਨੇ ਗ੍ਰੀਨ ਇਸਪਾਤ ਦਾ ਉਤਪਾਦਨ ਕਰਨ ਦੇ ਹਰੇਕ ਪਹਿਲੂ ਦੇ ਲਈ ਕਾਰਵਾਈ ਬਿੰਦੂਆਂ ਦੀ ਪਛਾਣ ਕਰਨ ਵਾਲੇ 13 ਟਾਸਕ ਫੋਰਸ ਦੇ ਗਠਨ ਨੂੰ ਮੰਜ਼ੂਰੀ ਪ੍ਰਦਾਨ ਕੀਤੀ ਹੈ। ਇਸ ਕਦਮ ਨਾਲ ਭਾਰਤ ਵਿੱਚ ਟਿਕਾਊ ਇਸਪਾਤ ਨਿਰਮਾਣ ਪ੍ਰਥਾਵਾਂ ਅਤੇ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਵਿਕਾਸ ਹੋਣ ਦੀ ਸੰਭਾਵਨਾ ਹੈ। ਇਹ ਨਾ ਸਿਰਫ਼ ਉਦਯੋਗ ਦੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਬਲਕਿ ਜਲਵਾਯੂ ਪਰਿਵਰਤਨ ਨਾਲ ਨੱਜਿਠਣ ਦੀ ਭਾਰਤ ਦੀਆਂ ਕੋਸ਼ਿਸ਼ਾਂ ਵਿੱਚ ਵੀ ਆਪਣਾ ਯੋਗਦਾਨ ਦੇਵੇਗਾ।

 

ਸ਼੍ਰੀ ਸਿੰਧੀਆ ਨੇ ਦੁਹਰਾਇਆ ਕਿ ਦੁਨੀਆ ਦੇ ਦੂਸਰੇ ਵੱਡੇ ਇਸਪਾਤ ਉਤਪਾਦਕ ਦੇਸ਼ ਦੇ ਰੂਪ ਵਿੱਚ ਭਾਰਤ ਨੂੰ ਗ੍ਰੀਨ ਇਸਪਾਤ ਅਪਣਾ ਕੇ ਸਭ ਨਾਲੋਂ ਜ਼ਿਆਦਾ ਜਿੰਮੇਵਾਰ ਬਣਨ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੇ ਕਮੇਟੀ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ ਜਿਸ ਨਾਲ ਉਦਯੋਗ ਦੇ ਲਈ ਅੱਗੇ ਦਾ ਰਸਤਾ ਪਰਿਭਾਸ਼ਿਤ ਕੀਤਾ ਜਾ ਸਕੇ। 

 

ਟਾਸਕ ਫੋਰਸ ਕੱਚੇ ਮਾਲ, ਟੈਕਨੋਲੋਜੀ ਅਤੇ ਨੀਤੀਗਤ ਢਾਂਚਾਗਤ ਗ੍ਰੀਨ ਇਸਪਾਤ ਉਤਪਾਦਨ ਦੇ ਵਿਭਿੰਨ ਪਹਿਲੂਆਂ ‘ਤੇ ਧਿਆਨ ਕੇਂਦ੍ਰਿਤ ਕਰੇਗੀ। ਉਨ੍ਹਾਂ ਨੇ ਕਿਹਾ, “ਅਸੀਂ ਭਾਰਤ ਵਿੱਚ ਟਿਕਾਊ ਇਸਪਾਤ ਨਿਰਮਾਣ ਪ੍ਰਥਾਵਾਂ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹਾਂ। ਇਨ੍ਹਾਂ ਟਾਸਕ ਫੋਰਸ ਦੀ ਸਥਾਪਨਾ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।” ਮੰਤਰੀ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਗ੍ਰੀਨ ਇਸਪਾਤ ਪ੍ਰਥਾਵਾਂ ਨੂੰ ਅਪਣਾਉਣ ਨਾਲ ਨਾ ਕੇਵਲ ਵਾਤਾਵਰਣ ਨੂੰ ਲਾਭ ਮਿਲਗਾ ਬਲਕਿ ਰੋਜ਼ਗਾਰ ਦੇ ਨਵੇਂ ਮੌਕੇ ਅਤੇ ਆਰਥਿਕ ਵਿਕਾਸ ਵੀ ਸੁਨਿਸ਼ਚਿਤ ਹੋਵੇਗਾ।”

 

ਦੇਸ਼ ਵਿੱਚ ਕੋਕਿੰਗ ਕੋਲੇ ਦੀ ਵਧਦੀ ਮੰਗ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਸਿੰਧੀਆ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਸਪਾਤ ਉਤਪਾਦਕਾਂ ਨੂੰ ਕੋਲਾ ਉਤਪਾਦਨ ਵਧਾਉਣ ਦੇ ਲਈ ਆਪਣੀ ਵਾਸ਼ਰੀ ਦੀ ਸਮਰੱਥਾ ਵਧਾਉਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੇ ਸਮੂਹ ਨੂੰ ਇਸ ਖੇਤਰ ਵਿੱਚ ਭਾਰਤ ਨੂੰ ਆਤਮ ਨਿਰਭਰ ਬਣਾਉਣ  ਲਈ ਪ੍ਰੇਰਿਤ ਕੀਤਾ ਜਿਸ ਨਾਲ ਅਯਾਤ ‘ਤੇ ਸਾਡੀ ਨਿਰਭਰਤਾ ਘੱਟ ਹੋ ਸਕੇ। ਉਨ੍ਹਾਂ ਨੇ ਕੋਲੇ ਦਾ ਅਯਾਤ ਕਰਨ ਦੇ ਲਈ ਵਿਭਿੰਨ ਅਤੇ ਨਵੇਂ ਸੋਮਿਆਂ ਦੀ ਖੋਜ਼ ਕਰਨ ਦਾ ਵੀ ਸੁਝਾਵ ਦਿੱਤਾ।

ਕਮੇਟੀ ਨੇ ਮੇਡ—ਇਨ—ਇੰਡੀਆ ਇਸਪਾਤ ਦੀ ਬ੍ਰਾਂਡਿੰਗ ਦੇ ਮੌਕਿਆਂ ‘ਤੇ ਵੀ ਚਰਚਾ ਕੀਤੀ ਅਤੇ ਇਹ ਆਮ ਸਹਿਮਤੀ ਬਣੀ ਕਿ ਭਾਰਤੀ ਇਸਪਾਤ ਲਈ ਇੱਕ ਆਲਮੀ ਪਛਾਣ ਬਣਾਉਣ ਲਈ, ਹਰੇਕ ਇਸਪਾਤ ਉਤਪਾਦ ਦੇ ਲਈ ਸਧਾਰਣ ਬ੍ਰਾਂਡਿੰਗ ਪੈਰਾਮੀਟਰ ਅਤੇ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਜ਼ਰੂਰਤ ਹੈ।

 

ਸ਼੍ਰੀ ਸਿੰਧੀਆ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਇਸਪਾਤ ਨਿਰਯਾਤ ਬਜ਼ਾਰ ਵਿੱਚ ਬ੍ਰਾਂਡ ਇੰਡੀਆ ਨੂੰ ਹੁਲਾਰਾ ਦੇਣ ਵਾਲੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ। ਕਿਊਆਰ ਕੋਡ ਨੇ ਕੰਪੋਨੈਂਟਸ ਵਿੱਚ ਉਤਪਾਦ ਦਾ ਨਾਮ, ਛੇ ਅੰਕਾਂ ਦਾ ਐੱਚਐੱਸਐੱਨ ਕੋਡ (ਜਿਸ ਦਾ ਉਪਯੋਗ ਅੰਤਰਰਾਸ਼ਟਰੀ ਬੈਂਚਮਾਰਕਿੰਗ ਦੇ ਲਈ ਕੀਤਾ ਜਾਂਦਾ ਹੈ), ਇਸਪਾਤ ਦੀ ਗ੍ਰੇਡਿੰਗ (ਭੌਤਿਕ ਗੁਣਾ ਦਾ ਜ਼ਿਕਰ), ਮਾਪ, ਵਜ਼ਨ (ਟਨ ਵਿੱਚ), ਐੱਸਕੇਯੂ ਅਤੇ ਬੈਚ, ਆਈਡੀ, ਮਿੱਲ ਮਾਪਦੰਡ (ਉੱਤਪਤੀ ਨਿਰਧਾਰਣ ਨਿਯਮ), ਨਿਰਮਾਣ ਸਥਲ ਦਾ ਪਤਾ, ਇਨ੍ਹਾਂ ਦੇ ਬ੍ਰਾਂਡਿੰਗ ਵਿੱਚ ਸ਼ਾਮਲ ਕੀਤਾ ਜਾਵੇਗਾ।

ਸੈਕੰਡਰੀ ਇਸਪਾਤ ਉਦਯੋਗ (ਐੱਸਐੱਸਆਈ) ਕਮੇਟੀ ਦੀ ਚੌਥੀ ਮੀਟਿੰਗ ਵਿੱਚ, ਪੱਛਮੀ ਬਜ਼ਾਰਾਂ ਵਿੱਚ ਵਿਸ਼ੇਸ਼ ਇਸਪਾਤ ਦੇ ਨਿਰਯਾਤ ਅਤੇ ਦੇਸ਼ ਵਿੱਚ ਕਬਾੜ ਦੀ ਉਪਲਬੱਧਤਾ ਦੇ ਜ਼ਿਆਦਾ ਸੋਮਿਆਂ ਦੀ ਖੋਜ ਕਰਨ ਦੀ ਵਕਾਲਤ ਕੀਤੀ ਗਈ ਅਤੇ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕਮੇਟੀ ਦੁਆਰਾ ਇਸਪਾਤ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋ਼ਤਸਾਹਨ ਯੋਜਨਾ 2.0 ਦੀ ਸੰਭਾਵਨਾ ਦੀ ਭਾਲ ਬਾਰੇ ਚਰਚਾ ਕੀਤੀ ਗਈ। ਪੀਐੱਲਆਈ 1.0 ਯੋਜਨਾ ਦੇ ਤਹਿਤ, ਸਰਕਾਰ ਨੇ ਇਸਪਾਤ ਖੇਤਰ ਨੂੰ ਇੱਕ ਨਵੀਂ ਗਤੀ ਪ੍ਰਦਾਨ ਕਰਨ ਲਈ 6,322 ਕਰੋੜ ਰੁਪਏ ਦੀ ਮੰਜ਼ੂਰੀ ਪ੍ਰਦਾਨ ਕੀਤੀ ਹੈ। ਇਸਪਾਤ ਮੰਤਰਾਲੇ ਨੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਤਹਿਤ ਵਿਸ਼ੇਸ਼ ਸਟੀ ਦੇ ਲਈ 27 ਕੰਪਨੀਆਂ ਦੇ ਨਾਲ 57 ਸਮਝੌਤੇ ਪੱਤਰਾਂ ‘ਤੇ ਹਸਤਾਖਰ ਕੀਤੇ ਹਨ। ਮੰਤਰੀ ਨੇ ਸਮੂਹ ਨੂੰ ਤਾਕੀਦ ਕੀਤੀ ਕਿ ਉਹ ਭਾਰਤ ਨੂੰ ਇਸਪਾਤ ਨਿਰਮਾਣ ਵਿੱਚ ਆਲਮੀ ਲੀਡਰ ਬਣਾਉਣ ਦੇ ਦ੍ਰਿਸ਼ਟੀਕੋਣ ਦੇ ਨਾਲ ਪੀਐੱਲਆਈ 2.0 ਤਿਆਰ ਕਰਨ ਦੇ ਲਈ ਇੱਕਠਿਆਂ ਮਿਲ ਕੇ ਕੰਮ ਕਰਨ।

 

************

ਏਐੱਲ/ਏਕੇਐੱਨ/ਐੱਚਐੱਨ



(Release ID: 1913965) Visitor Counter : 114


Read this release in: English , Urdu , Hindi , Tamil