ਇਸਪਾਤ ਮੰਤਰਾਲਾ

ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ) ਦਾ ਲਗਾਤਾਰ ਦੂਜੇ ਵਿੱਤੀ ਸਾਲ ਦੇ ਲਈ ਉਤਪਾਦਨ 41 ਮਿਲੀਅਨ ਟਨ ਤੋਂ ਅਧਿਕ ਹੈ


ਚੌਥੀ ਤਿਮਾਹੀ ਅਤੇ ਮਾਰਚ ਮਹੀਨੇ ਵਿੱਚ ਕੱਚਾ ਲੋਹਾ ਦੇ ਉਤਪਾਦਨ ਦਾ ਹੁਣ ਤੱਕ ਦਾ ਸਰਬਸ਼੍ਰੇਸ਼ਠ ਰਿਕਾਰਡ

Posted On: 04 APR 2023 1:41PM by PIB Chandigarh

ਭਾਰਤ ਦੇ ਸਭ ਤੋਂ ਵੱਡੇ ਕੱਚਾ ਲੋਹਾ ਉਤਪਾਦਨ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ) ਨੇ ਲਗਾਤਾਰ ਦੂਜੇ ਵਿੱਤੀ ਸਾਲ ਵਿੱਚ ਕੱਚੇ ਲੋਹੇ ਦਾ ਉਤਾਪਦਨ 41 ਮਿਲੀਅਨ ਟਨ ਨੂੰ ਪਾਰ ਕਰ ਲਿਆ ਹੈ। ਵਿੱਤੀ ਸਾਲ 2022-23 ਦੇ ਮਾਰਚ ਮਹੀਨੇ ਵਿੱਚ 14.29 ਮਿਲੀਅਨ ਟਨ ਕੱਚਾ ਲੋਹਾ ਅਤੇ ਚੌਥੀ  ਤਿਮਾਹੀ ਵਿੱਚ 5.6 ਮਿਲੀਅਨ ਟਨ ਕੱਚੇ ਲੋਹੇ ਦਾ ਉਤਪਾਦਨ ਕਰਦੇ ਹੋਏ ਇਸ ਸਰਕਾਰੀ ਮਾਈਨਿੰਗ ਉੱਦਮ ਨੇ ਕੰਪਨੀ ਦੇ ਇਤਿਹਾਸ ਵਿੱਚ ਚੌਥੀ ਤਿਮਾਹੀ ਅਤੇ ਮਾਰਚ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਉਤਪਾਦਨ ਦਰਜ ਕੀਤਾ ਹੈ।

ਆਪਣੀ ਸਥਾਪਨਾ ਦੇ ਬਾਅਦ ਤੋਂ ਬੈਲਾਡੀਲਾ ਖੇਤਰ ਵਿੱਚ 622 ਸੈਟੀਮੀਟਰ ਦੀ ਸਭ ਤੋਂ ਅਧਿਕ ਬਾਰਿਸ਼ ਦੇ ਬਾਵਜੂਦ ਐੱਨਐੱਸਡੀਸੀ ਨੇ ਵਿੱਤੀ ਸਾਲ 2022-23 ਵਿੱਚ 41.22 ਮਿਲੀਅਨ ਟਨ ਦਾ ਉਤਪਾਦਨ ਕੀਤਾ ਅਤੇ 38.25 ਮਿਲੀਅਨ ਟਨ ਕੱਚੇ ਲੋਹੇ ਦੀ ਵਿਕਰੀ ਕੀਤੀ। ਇਸ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿੱਚ, ਕੰਪਨੀ ਨੇ 14.29 ਮਿਲੀਅਨ ਟਨ ਉਤਪਾਦਨ ਦਰਜ ਕੀਤਾ ਜੋ ਕਿ ਇਸ ਉੱਦਮ ਦੀ ਸਥਾਪਨਾ ਦੇ ਬਾਅਦ ਕਿਸੇ ਵੀ ਤਿਮਾਹੀ ਦੇ ਲਈ ਸਭ ਤੋਂ ਅਧਿਕ ਹੈ।

ਐੱਨਐੱਮਡੀਸੀ ਨੇ ਬਾਰਿਸ਼ ਦਾ ਮੌਸਮ (ਮਾਨਸੂਨ ਆਫਸੈਟ) ਦੇ ਬਾਵਜੂਦ ਕੋਹਰੇ ਵਾਲੇ ਮੌਸਮ ਵਿੱਚ ਧੁੰਦ ਘੱਟ ਕਰਨ ਦੇ ਲਈ ਦ੍ਰਿਸ਼ਟਾ ਵਧਾਉਣ ਟੈਕਨੋਲੋਜੀ ਜਾਮ ਤੋਂ ਬਚਨ ਦੇ ਲਈ ਵਿਸ਼ੇਸ਼ ਮਾਈਨ ਲਾਈਨਰਸ ਅਤੇ ਕੱਚੇ ਲੋਹੇ ਵਿੱਚ ਨਮੀ ਦੀ ਮਾਤਰਾ ਨੂੰ ਘੱਟ ਕਰਨ ਦੇ ਲਈ ਪਾਣੀ ਨੂੰ ਅਵਸ਼ੋਸ਼ਿਤ ਕਰਨ ਵਾਲੇ ਬਹੁਲਕਾਂ ਦਾ ਉਪਯੋਗ ਕਰਕੇ ਉਤਪਾਦਨ ਵਿੱਚ ਨਵਾਂ ਰਿਕਾਰਡ ਸਥਾਪਿਤ ਕੀਤਾ। ਆਪਣੀ ਉਤਪਾਦਨ ਸਮਰੱਥਾ ਵਧਾਉਣ ਦੇ ਲਈ ਇਸ ਪ੍ਰਮੁੱਖ ਮਾਈਨਿੰਗ ਉੱਦਮ ਨੇ ਵਿੱਤੀ ਸਾਲ 2022-23 ਵਿੱਚ ਆਪਣੀ ਉਤਪਾਦਨ ਸਮਰੱਥਾ ਵਧਾਉਣ ਦੇ ਲਈ, ਇਸ ਪ੍ਰਮੁੱਖ ਮਾਈਨਿੰਗ ਉੱਦਮ ਨੇ ਵਿੱਤੀ ਸਾਲ 2022-23 ਵਿੱਚ ਆਪਣੀ ਨਿਕਾਸੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਹੈ।

ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਟਿੱਪਣੀ ਕਰਦੇ ਹੋਏ ਚੀਫ ਜਨਰਲ ਮੈਨੇਜਰ ਐਡੀਸ਼ਨਲ ਚਾਰਜ ਸ਼੍ਰੀ ਅਮਿਤਾਭ ਮੁਖਰਜੀ ਨੇ ਕਿਹਾ ਕਿ ਅਤਿਆਧਿਕ ਮੂਸਲਾਧਾਰ ਵਾਰਿਸ਼ ਦੇ ਬਾਵਜੂਦ 41 ਮਿਲੀਅਨ ਟਨ ਕੱਚਾ ਲੋਹਾ ਉਦਪਾਦਨ ਨੂੰ ਪਾਰ ਕਰਨਾ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ) ਦੀ ਸਮਰੱਥਾ ਲਚੀਲੇਪਨ ਅਤੇ ਮਾਈਨਿੰਗ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਅਡਿਗ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਵਿੱਤੀ ਸਾਲ 2023 ਦੀ ਚੌਥੀ ਤਿਮਾਹੀ ਵਿੱਚ ਹੁਣ ਤੱਕ ਦੇ ਸਰਵਸ਼੍ਰੇਸ਼ਠ ਉਤਪਾਦਨ ਵਿੱਚ ਉਤਸਾਹਿਤ ਐੱਨਐੱਮਡੀਸੀ ਹੁਣ ਸਹੀ ਗਤੀ ਦੇ ਨਾਲ ਵਿੱਤੀ ਸਾਲ 2023-24 ਵਿੱਚ  ਪ੍ਰਵੇਸ਼ ਕਰ ਰਿਹਾ ਹੈ।

******

ਏਐੱਲ/ਏਕੇਐੱਨ



(Release ID: 1913946) Visitor Counter : 80