ਪ੍ਰਧਾਨ ਮੰਤਰੀ ਦਫਤਰ
ਆਪਦਾ ਲਚਕੀਲਾ ਬੁਨਿਆਦੀ ਢਾਂਚਾ (ਆਈਸੀਡੀਆਰਆਈ) 2023 ‘ਤੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ. ਕੇ ਮਿਸ਼ਰਾ ਦੇ ਸੰਬੋਧਨ ਦਾ ਮੂਲ-ਪਾਠ
Posted On:
04 APR 2023 7:49PM by PIB Chandigarh
ਸਨਮਾਨਿਤ ਮਹਿਮਾਨਾਂ,
ਮਾਣਯੋਗ ਮੰਤਰੀ ਸ਼੍ਰੀ ਹਾਰਬਰਸ;
ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਵਿਸ਼ੇਸ਼ ਪ੍ਰਤੀਨਿਧੀ ਸੁਸ਼੍ਰੀ ਮਾਮੀ ਮਿਜ਼ੁਟੋਰੀ;
ਮਾਣਯੋਗ ਉਪ ਮੰਤਰੀ ਡਾ. ਜਤੀ;
ਗਠਬੰਧਨ ਦੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਅਤੇ ਦੁਨੀਆ ਭਰ ਤੋਂ ਮੌਜੂਦ ਮਾਣਯੋਗ ਮੈਂਬਰਾਂ;
ਦੇਵੀਓ ਅਤੇ ਸੱਜਣੋਂ;
ਨਮਸਕਾਰ!
ਆਪਦਾ ਲਚਕੀਲਾ ਬੁਨਿਆਦੀ ਢਾਂਚੇ ‘ਤੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਦੇ 5ਵੇਂ ਸੰਸਕਰਣ ਵਿੱਚ ਤੁਹਾਡੇ ਨਾਲ ਇੱਥੇ ਮੌਜੂਦ ਹੋ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਪਿਛਲੇ ਪੰਜ ਸਾਲਾਂ ਵਿੱਚ ਆਪਦਾ ਲਚਕੀਲਾ ਬੁਨਿਆਦੀ ਢਾਂਚੇ ‘ਤੇ ਹੋਏ ਅੰਤਰਰਾਸ਼ਟਰੀ ਸੰਮੇਲਨ ਅਤੇ ਇਸੇ ਤਰ੍ਹਾਂ ਦੇ ਹੋਰ ਮੰਚਾਂ ਨੇ ਆਪਦਾਵਾਂ ਨਾਲ ਨਿਪਟਣ ਦੇ ਲਈ ਬੁਨਿਆਦੀ ਇਨਫ੍ਰਾਸਟ੍ਰਕਚਰ ‘ਤੇ ਵਿਚਾਰ-ਵਟਾਂਦਰਾ ਨੂੰ ਸਥਾਨ ਦਿੱਤਾ ਹੈ ਅਤੇ ਅੱਗੇ ਦਾ ਮਾਰਗ ਦਰਸ਼ਨ ਕੀਤਾ ਹੈ।
ਇਹ ਹੁਣ ਇੱਕ ਸਥਾਨਕ ਮੁੱਦਾ ਨਹੀਂ ਰਹਿ ਗਿਆ ਹੈ। ਇਹ ਵਿਸ਼ਾ ਗਲੋਬਲ ਅਤੇ ਰਾਸ਼ਟਰੀ ਵਿਕਾਸ ਸੰਵਾਦ ਦੇ ਕੇਂਦਰ ਵਿੱਚ ਆ ਚੁੱਕਿਆ ਹੈ।
ਬੀਤੇ ਕੁਝ ਵਰ੍ਹਿਆਂ ਵਿੱਚ, ਅਸੀਂ ਇਸ ਸਮੱਸਿਆ ਨਾਲ ਨਿਪਟਣ ਦੀ ਬਿਹਤਰ ਸਮਝ ਵਿਕਸਿਤ ਕੀਤੀ ਹੈ। ਆਧੁਨਿਕ ਬੁਨਿਆਦੀ ਢਾਂਚੇ ਦੀ ਕਾਰਜਸ਼ੈਲੀ ਦੇ ਖੇਤਰ ਆਪਸ ਵਿੱਚ ਜੁੜੇ ਹੋਏ ਹਨ। ਵਰਤਮਾਨ ਵਿੱਚ ਸਾਨੂੰ ਇਨ੍ਹਾਂ ਪ੍ਰਣਾਲੀਆਂ ਦੇ ਲਚੀਲੇਪਨ ਨੂੰ ਸੁਨਿਸ਼ਚਿਤ ਕਰਦੇ ਹੋਏ ਉਨ੍ਹਾਂ ਲੱਖਾਂ ਲੋਕਾਂ ਨੂੰ ਤੇਜ਼ੀ ਨਾਲ ਬੁਨਿਆਦੀ ਢਾਂਚਾ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਰੂਰਤ ਹੈ, ਜਿਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਤੱਕ ਪਹੁੰਚ ਪਹਿਲਾਂ ਕਦੇ ਨਹੀਂ ਰਹੀ ਸੀ। ਇਸ ਸਫ਼ਲਤਾ ਨੂੰ ਤੇਜ਼ੀ ਨਾਲ ਬਦਲਦੀ ਸਮਾਜਿਕ, ਆਰਥਿਕ ਅਤੇ ਕੁਦਰਤੀ ਵਿਵਸਥਾਵਾਂ ਦੇ ਵਿੱਚ ਹਾਸਲ ਕੀਤੇ ਜਾਣ ਦੀ ਜ਼ਰੂਰਤ ਹੈ।
ਇਸ ਗੱਲਬਾਤ ਦੀ ਸੁਭਾਵਿਕ ਪ੍ਰਗਤੀ ਦਾ ਵਰਣਨ ਕਰਨ ਦੇ ਨਾਲ-ਨਾਲ ਸਮਾਧਾਨ ਖੋਜਣ ਵਿੱਚ ਨਿਹਿਤ ਹੋਵੇਗੀ।
ਮੈਂ ਤੁਹਾਡੇ ਸਾਲਾਨਾ ਸੰਮੇਲਨ ਦੇ ਇਸ ਸੰਸਕਰਣ ਨੂੰ ਸਮਾਧਾਨਾਂ ਦੀ ਖੋਜ ‘ਤੇ ਕੇਂਦ੍ਰਿਤ ਕਰਨ ਦੇ ਲਈ ਸੀਡੀਆਰਆਈ ਨੂੰ ਵਧਾਈ ਦਿੰਦਾ ਹਾਂ।
ਚਲੋ, ਮੈਂ ਪੰਜ ਵਿਸ਼ਾ ਵਸਤੂਆਂ ਨੂੰ ਰੇਖਾਂਕਿਤ ਕਰਦਾ ਹਾਂ, ਮੇਰੀ ਰਾਏ ਵਿੱਚ ਸਾਡੇ ਸਮਾਧਾਨਾਂ ਦੀ ਖੋਜ ਦਾ ਇਨ੍ਹਾਂ ‘ਤੇ ਜੋਰ ਹੋਣਾ ਚਾਹੀਦਾ ਹੈ:
ਪਹਿਲਾਂ, ਸਾਨੂੰ ਇਹ ਮੰਨਣਾ ਹੋਵੇਗਾ ਕਿ ਵਿਵਸਥਿਤ ਸੋਚ ਨੂੰ ਆਤਮਸਾਤ ਕਰਨ ਵਾਲੇ ਆਧੁਨਿਕ ਸੰਸਥਾਨ ਸਫਲਤਾ ਦੇ ਲਈ ਸਭ ਤੋਂ ਮਹੱਤਵਪੂਰਨ ਪਹਿਲੀ ਜ਼ਰੂਰਤ ਹੈ। ਅਸੀਂ 21ਵੀਂ ਸਦੀ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ 20ਵੀਂ ਸਦੀ ਦੇ ਸੰਸਥਾਗਤ ਤਰੀਕਿਆਂ ਦਾ ਇਸਤੇਮਾਲ ਨਹੀਂ ਕਰ ਸਕਦੇ। ਮੈਂ ਇਸ ਨੂੰ ਇੱਕ ਉਦਾਹਰਣ ਸਮਝਦਾ ਹਾਂ। ਮਲਟੀ-ਮੋਡਲ ਕਨੈਕਟੀਵਿਟੀ ਦੇ ਲਈ ਭਾਰਤ ਦਾ ਨੈਸ਼ਨਲ ਮਾਸਟਰ ਪਲਾਨ (ਪ੍ਰਧਾਨ ਮੰਤਰੀ ਗਤੀ ਸ਼ਕਤੀ) ਇੱਕ ਬੇਜੋੜ ਵਿਚਾਰਿਕ ਅਤੇ ਪਰਿਚਾਲਨ ਢਾਂਚਾ ਹੈ ਜੋ ਪ੍ਰੋਜੈਕਟਾਂ ਦੀ ਅਧਿਕ ਸੰਪੂਰਨ ਅਤੇ ਏਕੀਕ੍ਰਿਤ ਯੋਜਨਾ ਦੇ ਲਈ ਭਾਰਤ ਸਰਕਾਰ ਦੇ ਸਾਰੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਅਤੇ ਇੱਥੋਂ ਤੱਕ ਕਿ ਰਾਜ ਸਰਕਾਰਾਂ ਨੂੰ ਇਕੱਠੇ ਲਿਆਉਂਦਾ ਹੈ।
ਰਾਜਮਾਰਗਾਂ, ਰੇਲਵੇ, ਵਾਯੂ ਮਾਰਗਾਂ ਅਤੇ ਜਲ ਮਾਰਗਾਂ ਦੇ ਮੰਤਰਾਲਿਆਂ ਨੂੰ ਇੱਕ ਦੂਸਰੇ ਦੇ ਨਾਲ ਜੋੜਣਾ ਅਸਾਨ ਨਹੀਂ ਹੈ। ਦਰਅਸਲ, ਇਨ੍ਹਾਂ ਵਿੱਚੋਂ ਸਾਡੇ ਮੰਤਰਾਲਾ ਇੱਕ ਸਦੀ ਜਾਂ ਉਸ ਤੋਂ ਜ਼ਿਆਦਾ ਸਮੇਂ ਤੋਂ ਸਥਾਪਿਤ ਸੰਸਥਾਨ ਅਤੇ ਵਪਾਰ ਕਰਨ ਦੇ ਤਰੀਕੇ ਹਨ। ਲੇਕਿਨ ਭਵਿੱਖ ਦੇ ਲਈ ਤਿਆਰ ਸੰਸਥਾਵਾਂ ਦੇ ਵਿਕਾਸ ਦੇ ਲਈ ਸਖਤ ਮਿਹਨਤ ਕੀਤੇ ਬਿਨਾ, ਸਾਨੂੰ ਨਾ ਤਾਂ ਕੁਸ਼ਲਤਾ ਹਾਸਲ ਹੋਵੇਗੀ ਅਤੇ ਨਾ ਹੀ ਲੰਬੀ ਮਿਆਦ ਦੇ ਲਈ ਲਚੀਲਾਪਨ ਹਾਸਲ ਹੋਵੇਗਾ। ਸੰਖੇਪ ਵਿੱਚ ਕਹੋ ਤਾਂ ਸਾਨੂੰ ਜ਼ਿਆਦਾ ਨਹੀਂ ਤਾਂ ਜਿੰਨਾ ਹੋ ਸਕੇ ਤਕਨੀਕੀ ਇਨੋਵੇਸ਼ਨ ਦੇ ਰੂਪ ਵਿੱਚ ਸੰਸਥਾਗਤ ਇਨੋਵੇਸ਼ਨ ‘ਤੇ ਧਿਆਨ ਦੇਣਾ ਹੀ ਚਾਹੀਦਾ ਹੈ।
ਦੂਸਰਾ, ਸਾਨੂੰ ਆਪਣੀ ਬੁਨਿਆਦੀ ਢਾਂਚਾ ਪ੍ਰਣਾਲੀ ਵਿੱਚ ਵਿਕਲਪਿਕਤਾ ਬਾਰੇ ਧਿਆਨ ਨਾਲ ਸੋਚਣਾ ਹੋਵੇਗਾ। ਕਈ ਬਦਲਾਵਾਂ ਦੇ ਵਿੱਚ, ਸਾਨੂੰ ਦੁਹਰਾਉ ਦ੍ਰਿਸ਼ਟੀਕੋਣ ਦਾ ਪਾਲਨ ਕਰਨ ਅਤੇ ਉੱਭਰਦੇ ਦ੍ਰਿਸ਼ਾਂ ‘ਤੇ ਪ੍ਰਤੀਕਿਰਿਆ ਦੇਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ। ਜੇਕਰ ਭਵਿੱਖ ਅਨਿਸ਼ਚਿਤ ਹੈ, ਤਾਂ ਅਸੀਂ ਵੀ ਖ਼ੁਦ ਨੂੰ ਕਾਰਜ ਕਰਨ ਦੇ ਸਿਰਫ਼ ਇੱਕ ਤਰੀਕੇ ਤੱਕ ਸੀਮਿਤ ਨਹੀਂ ਕਰ ਸਕਦੇ।
ਤੀਸਰਾ, ਸਾਡੇ ਸੰਸਥਾਵਾਂ ਦਾ ਆਧੁਨਿਕੀਕਰਣ ਕਰਨ ਅਤੇ ਉਨ੍ਹਾਂ ਦੇ ਚੁਸਤ-ਦੁਰੂਸਤ ਹੋਣ ਦੇ ਲਈ ਅਜਿਹੀਆਂ ਸਮਰੱਥਾਵਾਂ ਦੀ ਜ਼ਰੂਰਤ ਹੋਵੇਗੀ, ਜਿਸ ਦੀ ਮੌਜੂਦਾ ਦੌਰ ਵਿੱਚ ਦੁਨੀਆ ਵਿੱਚ – ਦੱਖਣ ਅਤੇ ਉੱਤਰ ਦੋਨਾਂ ਵਿੱਚ – ਕਮੀ ਹੈ। ਸਾਨੂੰ ਪੇਸ਼ੇਵਰਾਂ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਨਾ ਸਿਰਫ਼ ਆਪਣੇ ਵਿਸ਼ਿਆਂ ਦੀ ਡੂੰਘੀ ਸਮਝ ਹੈ, ਬਲਕਿ ਜੋ ਕਈ ਹੋਰ ਵਿਵਿਧ ਵਿਸ਼ਿਆਂ ‘ਤੇ ਇਕੱਠੇ ਕੰਮ ਕਰਨ ਵਿੱਚ ਸਹਿਜ ਹੋਣ।
ਸਾਨੂੰ ਅਜਿਹੇ ਇੰਜੀਨੀਅਰਾਂ ਦੀ ਜ਼ਰੂਰਤ ਹੈ ਜੋ ਸਮਾਜਿਕ ਤੇ ਆਰਥਿਕ ਚਿੰਤਾਵਾਂ ਨੂੰ ਸਮਝਦੇ ਹੋਣ ਅਤੇ ਸਾਨੂੰ ਅਜਿਹੇ ਸਮਾਜਿਕ ਵਿਗਿਆਨਿਕਾਂ ਦੀ ਜ਼ਰੂਰਤ ਹੈ ਜੋ ਟੈਕਨੋਲੋਜੀ ਦੁਆਰਾ ਕੀਤੇ ਗਏ ਵਾਅਦਿਆਂ ਦੀ ਸਰਾਹਨਾ ਕਰਦੇ ਹੋਣ। ਇਸ ਸੰਦਰਭ ਵਿੱਚ, ਮਜ਼ਬੂਤ ਬੁਨਿਆਦੀ ਢਾਂਚੇ ਦੇ ਲਈ ਇੱਕ ਬਹੁ-ਵਿਸ਼ਕ ਅਕਾਦਮਿਕ ਨੈੱਟਵਰਕ ਸ਼ੁਰੂ ਕਰਨ ਦੀ ਸੀਡੀਆਰਆਈ ਪਹਿਲ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
ਚੌਥੀ ਗੱਲ, ਹੁਣ ਜਦਕਿ ਅਸੀਂ ਉੱਤਰ-ਦੱਖਣ, ਦੱਖਣ-ਦੱਖਣ, ਉੱਤਰ-ਉੱਤਰ ਦੇ ਵਿੱਚ ਅਦਾਨ-ਪ੍ਰਦਾਨ ਦੀ ਸੁਵਿਧਾ ਚਾਹੁੰਦੇ ਹਨ, ਤਾਂ ਸਾਨੂੰ ਬੁਨਿਆਦੀ ਢਾਂਚੇ ਨਾਲ ਜੁੜੀਆਂ ਸੇਵਾਵਾਂ ਦਾ ਇੱਕ ਵੱਡੇ ਹਿੱਸੇ ਨੂੰ ਦੱਖਣ ਵਿੱਚ ਵੰਡਣਾ ਹੋਵੇਗਾ। ਇਸ ਲਈ, ਸਮਾਧਾਨ ਦੀ ਆਪਣੀ ਖੋਜ ਦੇ ਕ੍ਰਮ ਵਿੱਚ ਸਾਨੂੰ ਉਭਰਦੀਆਂ ਵਿਵਸਥਾਵਾਂ ਦੇ ਸਮਰੱਥ ਅਤੇ ਉਸ ਦੀ ਵਿਆਪਕਤਾ ਤੇ ਸਥਿਰਤਾ ‘ਤੇ ਧਿਆਨ ਦੇਣਾ ਹੋਵੇਗਾ।
ਅਤੇ ਆਖਰੀ ਵਿੱਚ, ਜਿਵੇਂ ਕਿ ਇਸ ਤੱਥ ਨੂੰ ਤੇਜ਼ੀ ਨਾਲ ਪਹਿਚਾਣਿਆ ਜਾ ਰਿਹਾ ਹੈ, ਲੋਕਾਂ ਦੇ ਭਰੋਸੇਯੋਗ ਬੁਨਿਆਦੀ ਇਨਫ੍ਰਾਸਟ੍ਰਕਚਰ ਸੇਵਾਵਾਂ ਦੇ ਸੰਦਰਭ ਵਿੱਚ, ਨਾ ਕਿ ਸਿਰਫ ਠੋਸ ਸੰਪੱਤੀਆਂ ਦੇ ਸਿਰਜਣ ਦੇ ਸੰਦਰਭ ਵਿੱਚ ਨਤੀਜਿਆਂ ਦਾ ਮੁਲਾਂਕਣ ਕਰਨਾ ਮਹੱਤਵਪੂਰਨ ਹੋਵੇਗਾ।
ਸੰਖੇਪ ਵਿੱਚ, ਜੇਕਰ ਅਸੀਂ ਆਪਣੇ ਸੰਸਥਾਵਾਂ ਦੇ ਆਧੁਨਿਕੀਕਰਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹਾਂ, ਵਿਕਲਪਿਕਤਾ ਨੂੰ ਬਣਾਏ ਰੱਖਦੇ ਹਾਂ, ਬਹੁ-ਵਿਸ਼ਾ ਸਮਰੱਥਾਵਾਂ ਦਾ ਨਿਰਮਾਣ ਕਰਦੇ ਹਨ ਅਤੇ ਇਸ ਗੱਲ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ ਕਿ ਉੱਭਰਦੀਆਂ ਅਰਥਵਿਵਸਥਾਵਾਂ ਦੇ ਲਈ ਕੀ ਉਪਯੋਗੀ ਹੋਵੇਗਾ ਅਤੇ ਲੋਕਾਂ ਨੂੰ ਆਪਣੇ ਫ਼ੈਸਲੇ ਦੇ ਕੇਂਦਰ ਵਿੱਚ ਰੱਖਦੇ ਹਨ, ਤਾਂ ਅਸੀਂ ਆਪਣੀਆਂ ਭਾਵੀ ਪੀੜ੍ਹੀਆਂ ਦੇ ਲਈ ਇੱਕ ਮਜ਼ਬੂਤ ਬੁਨਿਆਦੀ ਢਾਂਚੇ ਦੇ ਲਈ ਮਾਰਗ ਦਰਸ਼ਨ ਕਰਨ ਵਿੱਚ ਸਮਰੱਥ ਹੋਣਗੇ।
ਅਸੀਂ ਜਟਿਲ ਚੁਣੌਤੀਆਂ ਅਤੇ ਅਨਿਸ਼ਚਿਤਤਾਵਾਂ ਨਾਲ ਭਰੇ ਬੇਮਿਸਾਲ ਦੌਰ ਤੋਂ ਗੁਜਰ ਰਹੇ ਹਨ। ਨਾਲ ਹੀ ਸਾਡੇ ਸਾਹਮਣੇ ਬੇਮਿਸਾਲ ਸੰਭਾਵਨਾਵਾਂ ਹਨ। ਲਚੀਲੇਪਨ ਨਾਲ ਜੁੜੇ ਮੁੱਦਿਆਂ ‘ਤੇ ਆਲਮੀ ਪੱਧਰ ‘ਤੇ ਗਤੀ ਦਿਖਾਈ ਦੇ ਰਹੀ ਹੈ।
ਹੁਣੇ ਪਿਛਲੇ ਹਫ਼ਤੇ ਹੀ ਜੀ20 ਦੇ ਮੈਂਬਰ ਦੇਸ਼ ਆਪਦਾ ਸਬੰਧੀ ਜੋਖਮ ਦੇ ਨਿਊਨੀਕਰਣ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਨ ਦੇ ਲਈ ਪਹਿਲੀ ਬਾਰ ਮਿਲੇ ਸਨ। ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸੰਯੁਕਤ ਰਾਸ਼ਟਰ ਸੇਂਦਾਈ ਫ੍ਰੇਮਵਰਕ ‘ਤੇ ਹੋਈ ਪ੍ਰਗਤੀ ‘ਤੇ ਚਰਚਾ ਕਰਨ ਦੇ ਲਈ ਉੱਚ-ਪੱਧਰੀ ਰਾਜਨੀਤਿਕ ਮੰਚ ਦਾ ਆਯੋਜਨ ਕਰੇਗਾ।
ਇਹ ਇੱਕ ਮਹਾਨ ਅਵਸਰ ਹੈ। ਆਓ ਅਸੀਂ ਇਸ ਦਾ ਉਪਯੋਗ ਕਰੀਏ।
ਧੰਨਵਾਦ!
***************
ਡੀਐੱਸ
(Release ID: 1913945)
Visitor Counter : 128
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Malayalam