ਸੈਰ ਸਪਾਟਾ ਮੰਤਰਾਲਾ
azadi ka amrit mahotsav

‘ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਜ਼ਰੀਏ ਦੇ ਰੂਪ ਵਿੱਚ ਐਡਵੈਂਚਰ ਟੂਰਿਜ਼ਮ ‘ਤੇ ਆਯੋਜਿਤ ਇੱਕ ਸਹਿ-ਪ੍ਰੋਗਰਾਮ ਦੇ ਨਾਲ ਟੂਰਿਜ਼ਮ ਵਰਕਿੰਗ ਗਰੁੱਪ ਦੀ ਦੂਸਰੀ ਮੀਟਿੰਗ ਸ਼ੁਰੂ ਹੋਈ


ਭਾਰਤ, ਭੂਮੀ, ਜਲ, ਆਕਾਸ਼ ਅਤੇ ਹਵਾ ਦੇ ਚਾਰ ਤੱਤਾਂ ਵਿੱਚ ਐਡਵੈਂਚਰ ਟੂਰਿਜ਼ਮ ਦੇ ਲਈ ਵਿਭਿੰਨ ਮੌਕੇ ਪ੍ਰਦਾਨ ਕਰਦਾ ਹੈ: ਸ਼੍ਰੀ ਜੀ.ਕੇ. ਰੈੱਡੀ (Shri G.K Reddy)

ਸਰਕਾਰ ਭਾਰਤ ਨੂੰ ਦੁਨੀਆ ਦੇ ਸ਼ਿਖਰਲੇ ਐਡਵੈਂਚਰ ਟੂਰਿਜ਼ਮ ਥਾਵਾਂ ਵਿੱਚ ਸ਼ਾਮਲ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ: ਸ਼੍ਰੀ ਜੀ.ਕੇ. ਰੈੱਡੀ

Posted On: 01 APR 2023 8:08PM by PIB Chandigarh

ਜ਼ੀ20 ਦੇ ਤਹਿਤ ਟੂਰਿਜ਼ਮ ਮੰਤਰਾਲੇ ਦੁਆਰਾ ਆਯੋਜਿਤ ਟੂਰਿਜ਼ਮ ਵਰਕਿੰਗ ਗਰੁੱਪ ਦੀ ਦੂਸਰੀ ਮੀਟਿੰਗ ਅੱਜ ‘ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਮਾਧਿਅਮ ਦੇ ਰੂਪ ਵਿੱਚ ਐਡਵੈਂਚਰ ਟੂਰਿਜ਼ਮ’ ‘ਤੇ ਪੈਨਲ ਚਰਚਾ ਸਹਿ-ਪ੍ਰੋਗਰਾਮ ਦੇ ਨਾਲ ਸ਼ੁਰੂ ਹੋਈ। ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ.ਕੇ. ਰੈੱਡੀ ਨੇ ਅੱਜ ਦੇ ਸਹਿ-ਪ੍ਰੋਗਰਾਮ ਵਿੱਚ ਮੁੱਖ ਭਾਸ਼ਣ ਦਿੱਤਾ।

ਬਾਗਡੋਗਰਾ ਹਵਾਈ ਅੱਡੇ ‘ਤੇ ਲੋਕ ਕਲਾਕਾਰਾਂ ਦੇ ਕਲਾ-ਪ੍ਰਦਰਸ਼ਨ ਸਹਿਤ ਪ੍ਰਤੀਨਿਧੀਆਂ ਦਾ ਗਰਮਜੋਸ਼ੀ ਨਾਲ, ਰੰਗਾਰੰਗ ਅਤੇ ਰਵਾਇਤੀ ਸੁਆਗਤ ਕੀਤਾ ਗਿਆ। ਪੈਨਲ ਚਰਚਾ ਵਿੱਚ ਯੂਨਾਈਟਿਡ ਕਿੰਗਡਮ, ਮੈਕਸੀਕੋ, ਕੇਨੇਡਾ, ਜਰਮਨੀ, ਜਪਾਨ, ਬ੍ਰਾਜੀਲ, ਏਟੀਟੀਏ (ਐਡਵੈਂਚਰ ਟ੍ਰੈਵਲ ਟ੍ਰੇਡ ਐਸੋਸੀਏਸ਼ਨ), ਏਟੀਓਏਆਈ (ਐਡਵੈਂਚਰ ਟੂਰ ਓਪਰੇਟਰਸ ਐਸੋਸੀਏਸ਼ਨ ਆਵ੍ ਇੰਡੀਆ) ਅਤੇ ਵਿਕ-ਰਨ ਫਾਉਂਡੇਸ਼ਨ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਭਾਰਤ ਵੱਲੋਂ ਉੱਤਰਾਖੰਡ ਸਰਕਾਰ ਦੇ ਪ੍ਰਤੀਨਿਧੀਆਂ ਨੇ ਚਰਚਾ ਵਿੱਚ ਹਿੱਸਾ ਲਿਆ।

ਹੋਰ ਵਿਸ਼ਿਆਂ ਤੋਂ ਇਲਾਵਾ ਐਡਵੈਂਚਰ ਟੂਰਿਜ਼ਮ ਨੂੰ ਹੁਲਾਰਾ ਦੇਣ ‘ਤੇ ਚਰਚਾ ਕੀਤੀ ਗਈ ਅਤੇ ਐਡਵੈਂਚਰ ਟੂਰਿਜ਼ਮ ਦੇ ਆਲਮੀ ਅਤੇ ਭਾਰਤੀ ਦ੍ਰਿਸ਼ ‘ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ।

ਆਪਣੇ ਸੰਬੋਧਨ ਵਿੱਚ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ.ਕੇ. ਰੈੱਡੀ ਨੇ ਕਿਹਾ ਕਿ ਭੂਮੀ, ਜਲ, ਆਕਾਸ਼ ਅਤੇ ਹਵਾ ਦੇ ਚਾਰ ਤੱਤਾਂ ਵਿੱਚ ਭਾਰਤ, ਐਡਵੈਂਚਰ ਟੂਰਿਜ਼ਮ ਦੇ ਲਈ ਵਿਭਿੰਨ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣ ਪਾਇਆ ਕਿ ਭਾਰਤ ਕੋਲ ਸ਼ਕਤੀਸ਼ਾਲੀ ਹਿਮਾਲਿਆ ਦਾ 70%, 7,000 ਕਿਲੋਮੀਟਰ ਤੋਂ ਵੱਧ ਸਮੁੰਦਰੀ ਤਟ ਰੇਖਾ, 70,000 ਵਰਗ ਮੀਲ ਰੇਤ ਦਾ ਰੇਗਿਸਤਾਨ, ਕੱਛ ਵਿੱਚ ਸਫੇਦ ਨਮਕ ਦਾ ਰੇਗਿਸਤਾਨ ਅਤੇ ਲੱਦਾਖ ਵਿੱਚ ਠੰਡਾ ਰੇਗਿਸਤਾਨ, 700 ਸੈਂਕਚਰੀਜ਼ ਅਤੇ ਟਾਈਗਰ ਸੁਰੱਖਿਅਤ ਖੇਤਰ ਸਹਿਤ ਰਾਸ਼ਟਰੀ ਪਾਰਕ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਐਡਵੈਂਚਰ ਟੂਰਿਜ਼ਮ, ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ, ਸੈਲਾਨੀਆਂ ਦਰਮਿਆਨ ਵਧਰੇ ਲੋਕਪ੍ਰਿਯ ਹੋ ਰਿਹਾ ਹੈ। ਵਿਭਿੰਨ ਉਮਰ ਵਰਗ ਦੇ ਲੋਕ ਸਾਹਸ ਅਧਾਰਿਤ ਵੱਖ-ਵੱਖ ਟੂਰਿਜ਼ਮ ਗਤੀਵਿਧੀਆਂ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈ ਰਹੇ ਹਨ।

ਸ਼੍ਰੀ ਜੀ.ਕਿਸ਼ਨ ਰੈੱਡੀ ਨੇ ਕਿਹਾ ਕਿ ਭਾਰਤ ਦੀ ਸਥਲਾਕ੍ਰਿਤੀ (ਭੂਗੋਲ) ਕਈ ਸਾਹਸੀ ਗਤੀਵਿਧੀਆਂ ਜਿਵੇ ਟ੍ਰੈਕਿੰਗ, ਕੈਂਪਿੰਗ, ਵਾਟਰ ਰਾਫਟਿੰਗ, ਪਰਬਤ ਆਰੋਹੀ, ਬੰਜੀ, ਜੰਪਿੰਗ, ਸਕੀਇੰਗ, ਸਕੂਬਾ ਡਾਈਵਿੰਗ, ਸਨੋਰਕਲਿੰਗ, ਜੰਗਲੀ ਜੀਵ ਸਫਾਰੀ ਆਦਿ ਦੇ ਲਈ ਅਨੁਕੂਲ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਐਡਵੈਂਚਰ ਟੂਰਿਜ਼ਮ ਦੀ ਪੂਰੀ ਸਮਰੱਥਾ ਦਾ ਲਾਭ ਲੈਣ ਦੇ ਲਈ, ਸਰਕਾਰ ਨੀਤੀ ਅਤੇ ਰਣਨੀਤੀ ਦੇ ਪੱਧਰ ‘ਤੇ ਠੋਸ ਕਦਮ ਚੁੱਕ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ, ਵਾਤਾਵਰਣ ਦੇ ਲਈ ਇੱਕ ਸਥਾਈ ਜੀਵਨ ਸ਼ੈਲੀ, “ਮਿਸ਼ਨ-ਲਾਈਫ” ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਦ੍ਰਿੜ ਸੰਕਲਪਿਤ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਨੌਜਵਾਨਾਂ ਦੇ ਵਿਚਕਾਰ ਜਾਗਰੂਕਤਾ ਪੈਦਾ ਕਰਨ ਲਈ ਦੇਸ਼ ਭਰ ਦੇ ਸਾਰੇ ਸਿੱਖਿਆ ਸੰਸਥਾਵਾਂ ਵਿੱਚ ਯੁਵਾ ਟੂਰਿਜ਼ਮ ਕਲੱਬ ਸਥਾਪਤ ਕੀਤੇ ਗਏ ਹਨ। ਇਹ ਕਲੱਬ, ਨੌਜਵਾਨਾਂ  ਅਤੇ ਬੱਚਿਆਂ ਵਿੱਚ ਸਾਡੇ ਦੇਸ਼ ਦੀ ਕੁਦਰਤੀ, ਸੱਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਦੇ ਪ੍ਰਤੀ ਦਿਲਚਸਪੀ, ਜਾਗਰੂਕਤਾ ਅਤੇ ਜ਼ਿੰਮੇਦਾਰੀ ਦੀ ਭਾਵਨਾ ਪੈਦਾ ਕਰਨਗੇ। ਕਿਉਂਕਿ ਨੌਜਵਾਨਾਂ ਵਿੱਚ ਐਡਵੈਂਚਰ ਟੂਰਿਜ਼ਮ ਪ੍ਰਤੀ ਸੁਭਾਵਿਕ ਖਿੱਚ ਹੁੰਦੀ ਹੈ, ਇਸ ਲਈ ਇਨ੍ਹਾਂ ਕਲੱਬਾਂ ਦਾ ਉਪਯੋਗ ਐਡਵੈਂਚਰ ਟੂਰਿਜ਼ਮ ਨੂੰ  ਹੁਲਾਰਾ ਦੇਣ ਲਈ ਵੀ ਕੀਤਾ ਜਾਵੇਗਾ। ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਹੜੇ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਉਨ੍ਹਾਂ ਵਿਚ ਐਡਵੈਂਚਰ ਟੂਰਿਜ਼ਮ ਬੁਨਿਆਦੀ ਢਾਂਚਾਗਤ ਵਿਕਾਸ, ਐਡਵੈਂਚਰ ਟੂਰਿਜ਼ਮ ਮੰਜਿਲ ਵਿੱਤੀ ਸਹਾਇਤਾ, ਕੁਸ਼ਲ ਕਰਮਚਾਰੀਆਂ ਦਾ ਵਿਕਾਸ, ਖਤਰੇ ਦਾ ਮੁਲਾਂਕਣ, ਸੁਰੱਖਿਆ ਮਾਪਦੰਡਾਂ ਨੂੰ ਪਰਿਭਾਸ਼ਿਤ ਕਰਨਾ, ਖੋਜ਼ ਅਤੇ ਵਿਕਾਸ ਗਤੀਵਿਧੀਆਂ, ਬ੍ਰਾਂਡਿੰਗ ਆਦਿ ਸ਼ਾਮਲ ਹਨ। 

ਕੇਂਦਰੀ ਮੰਤਰੀ ਨੇ ਕਿਹਾ ਕਿ ਐਡਵੈਂਚਰ ਟੂਰਿਜ਼ਮ ਨਾਲ ਸਬੰਧਿਤ ਇੱਕ ਰਾਸ਼ਟਰੀ ਰਣਨੀਤੀ ਵੀ ਤਿਆਰ ਕੀਤੀ ਗਈ ਹੈ। ਇਹ ਰਣਨੀਤੀ ਐਡਵੈਂਚਰ ਟੂਰਿਜ਼ਮ ਨਾਲ ਜੁੜੇ ਸਥਾਨਾਂ ਦੇ ਲਈ ਰਾਜਾਂ ਦੀ ਰੈਂਕਿੰਗ ਸਬੰਧੀ ਮਾਪਦੰਡ, ਐਡਵੈਂਚਰ ਟੂਰਿਜ਼ਮ ਨਾਲ ਸਬੰਧਿਤ ਮਾਣਕ ਕਾਨੂੰਨ, ਮੈਗਾ ਟ੍ਰੇਲਸ ਦੇ ਵਿਕਾਸ, ਸਾਹਸੀ ਗਤੀਵਿਧੀਆਂ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ਦੀ ਤਿਆਰੀ, ਸਾਹਸੀ ਟੂਰਿਜ਼ਮ ਨਾਲ ਸਬੰਧਿਤ ਬਚਾਅ ਕੇਂਦਰ ਅਤੇ ਸਾਹਸੀ ਟੂਰਿਜ਼ਮ ਦੇ ਲਈ ਸਮਰਪਿਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪੇਜ਼ ਦੇ ਨਿਰਮਾਣ ਜਿਹੀਆਂ ਪਹਿਲਾਂ ‘ਤੇ ਕੇਂਦ੍ਰਿਤ ਹੈ।

ਮੰਤਰੀ ਮਹੋਦਯ ਨੇ ਕਿਹਾ ਕਿ ਹੁਣ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉੱਚ ਸੁਰੱਖਿਆ ਮਾਪਦੰਡਾਂ ਦੀ ਸਥਾਪਨਾ ਦੇ ਜ਼ਰੀਏ ਭਾਰਤ ਨੂੰ ਦੁਨੀਆ ਦੇ ਸਾਹਸੀ ਟੂਰਿਜ਼ਮ ਦੇ ਸ਼ਿਖਰਲੇ ਸਥਾਨਾਂ ਵਿੱਚ ਸ਼ਾਮਲ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਆਪਣੇ ਸੁਆਗਤ ਭਾਸ਼ਣ ਵਿੱਚ, ਜੀ20 ਦੇ ਮੁੱਖ ਕੋਆਰਡੀਨੇਟਰ ਸ਼੍ਰੀ ਹਰਸ਼ ਸ਼੍ਰਿੰਗਲਾ (Shri Harsh Shringla) ਨੇ ਕਿਹਾ ਕਿ ਦੇਸ਼ ਦਾ ਇਹ ਹਿੱਸਾ ਸੈਲਾਨੀਆਂ ਨੂੰ ਇਸ ਗੱਲ ਤੋਂ ਜਾਣੂ ਹੋਣ ਦਾ ਮੌਕਾ ਦਿੰਦਾ ਹੈ ਕਿ ਲੋਕ ਕਿਵੇਂ ਕੁਦਰਤ ਨਾਲ ਤਾਲਮੇਲ ਬਿਠਾ ਕੇ ਰਹਿ ਸਕਦੇ ਹਨ ਅਤੇ ਇਸ ਵਿਵਸਥਾ ਨੂੰ ਇੱਕ ਸਥਾਈ ਤਰੀਕੇ ਨਾਲ ਬਰਕਰਾਰ ਰੱਖ ਸਕਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੀ20 ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਸਾਡੇ ਦੇਸ਼ ਦੇ ਵਿਭਿੰਨ ਹਿੱਸਿਆਂ ਦੇ ਦੌਰੇ ਨਾਲ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਹਰੇਕ ਥਾਂ ਦੀ ਟੂਰਿਜ਼ਮ ਸਬੰਧੀ ਸੰਭਾਵਨਾਵਾਂ ਨਾਲ ਜਾਣੂ ਹੋਣ ਦਾ ਮੌਕਾ ਮਿਲੇਗਾ।

ਵਪਾਰ ਅਤੇ ਟੈਕਨੋਲੌਜੀ ਦੇ ਨਾਲ-ਨਾਲ ਟੂਰਿਜ਼ਮ, ਅੰਗਰੇਜ਼ੀ ਦੇ ਟੀ-ਅੱਖਰ ਨਾਲ ਸ਼ੁਰੂ ਹੋਣ ਵਾਲੇ ਤਿੰਨ ਅਜਿਹੇ ਪ੍ਰਮੁੱਖ ਤੱਤ ਹਨ ਜਿਨ੍ਹਾਂ ‘ਤੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਾਸ ਨੂੰ ਗਤੀ ਦੇਣ ‘ਤੇ ਜ਼ੋਰ ਦਿੱਤਾ ਹੈ।

ਸ਼੍ਰੀ ਹਰਸ਼ ਸ਼੍ਰਿੰਗਲਾ ਨੇ ਇਹ ਵੀ ਕਿਹਾ ਕਿ ਆਪਣੀ ਜਲਵਾਯੂ ਸਬੰਧੀ ਵਿਭਿੰਨਤਾਵਾਂ- ਗਰਮ ਅਤੇ ਤਪਸ਼ ਤੋਂ ਲੈ ਕੇ ਐਲਪਾਈਨ ਅਤੇ ਰੇਗੀਸਤਾਨ ਤੱਕ ਦੇ ਨਾਲ ਭਾਰਤ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਵਾਲਾ ਇੱਕ ਮਹਾਦੀਪੀ ਆਕਾਰ ਦਾ ਦੇਸ਼ ਹੈ।

 

 

 

ਉਨ੍ਹਾਂ ਨੇ ਕਿਹਾ ਕਿ ਆਪਣੇ ਘੁਮਾਓਦਾਰ ਪਹਾੜੀ ਢਲਾਨਾਂ, ਹਰੇ- ਭਰੇ ਜੰਗਲਾਂ, ਪ੍ਰਸਿੱਧ ਚਾਹ ਦੇ ਬਗੀਚਿਆਂ ਅਤੇ ਅਨੋਖੇ ਮੰਦਰਾਂ ਤੇ ਮਠਾਂ ਦੇ ਨਾਲ ਭਾਰਤ ਦਾ ਇਹ ਹਿੱਸਾ ਪਹਾੜਾਂ ਅਤੇ ਟ੍ਰੈਕਿੰਗ ਸਹਿਤ ਵਿਭਿੰਨ ਸਾਹਸੀ ਖੇਡਾਂ ਦੇ ਨਾਲ-ਨਾਲ ਅਧਿਆਤਮਿਕ ਕਾਇਆਕਲਪ ਦੇ ਲਈ ਵੀ ਇੱਕ ਆਦਰਸ਼ ਥਾਂ ਹੈ। ਉਨ੍ਹਾਂ ਨੇ ਕਿਹਾ ਕਿ ਜੀ20 ਦੀ ਸਾਡੀ ਪ੍ਰਧਾਨਗੀ ਦਾ ਵਿਸ਼ਾ “ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਹੈ।”

ਸ਼੍ਰੀ ਸ਼੍ਰਿੰਗਲਾ ਨੇ ਕਿਹਾ, “ਜੀ20 ਦੇ ਪੱਧਰ ‘ਤੇ ਸਾਡੇ ਦੁਆਰਾ ਕੀਤੀ ਗਈ ਚਰਚਾਵਾਂ ਤੋਂ ਦੁਨੀਆ ਭਰ ਦੇ ਦੇਸ਼ਾਂ ਨੂੰ ਵਿਸ਼ੇਸ਼ ਰੂਪ ਨਾਲ ਇਸ ਚੁਣੌਤੀਪੂਰਣ ਸਮੇਂ ਵਿੱਚ ਕਾਫੀ ਲਾਭ ਹੋਵੇਗਾ।”

ਆਪਣੇ ਸਮਾਪਤੀ ਭਾਸ਼ਣ ਵਿੱਚ, ਟੂਰਿਜ਼ਮ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ “ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਇੱਕ ਉਪਾਅ ਦੇ ਰੂਪ ਵਿੱਚ ਸਾਹਸੀ ਟੂਰਿਜ਼ਮ, ‘ਵਿਸ਼ੇ ‘ਤੇ ਅੱਜ ਦਾ ਵਿਚਾਰ-ਵਟਾਂਦਰਾ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਚਾਰ -ਚਰਚਾ ਇਸ ਧਾਰਨਾ ਨੂੰ ਦਹੁਰਾਉਂਦੀ ਹੈ ਕਿ ਸਾਹਸੀ ਟੂਰਿਜ਼ਮ 2030 ਦੇ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਇੱਕ ਸਕਾਰਾਤਮਕ ਕਾਰਕ ਹੋ ਸਕਦੀ ਹੈ।

ਪੈਨਲਿਸਟਾਂ ਨੇ ਪੇਸ਼ਕਾਰੀਆਂ ਦਿੱਤੀਆਂ ਅਤੇ ਸਾਹਸੀ ਟੂਰਿਜ਼ਮ ਦੇ ਖੇਤਰ ਵਿੱਚ ਸਰਵਸ਼੍ਰੇਸ਼ਠ ਕਾਰਜ ਯੋਜਨਾਵਾਂ, ਸਫ਼ਲਤਾ ਦੀਆਂ ਕਹਾਣੀਆਂ ਦੀਆਂ ਸੰਭਾਵਨਾਵਾਂ, ਮੌਕਿਆਂ ਅਤੇ ਮੁੱਦਿਆਂ ਨੂੰ ਰੇਖਾਂਕਿਤ ਕਰਦੇ ਹੋਏ ਚਰਚਾਵਾਂ ਕੀਤੀਆਂ।

ਪ੍ਰਤੀਨਿਧੀ ਮੰਡਲਾਂ ਅਤੇ ਪ੍ਰਤੀਭਾਗੀਆਂ ਨੇ ਚਾਹ ਐਸਟੇਟ ਦਾ ਵੀ ਦੌਰਾ ਕੀਤਾ ਅਤੇ ਚਾਨਣੀ ਰਾਤ ਵਿੱਚ ਚਾਹ ਦੀਆਂ ਪੱਤੀਆਂ ਨੂੰ ਤੋੜਨ ਅਤੇ ਚਾਹ ਦਾ ਸੁਆਦ ਚਖਣ ਵਿੱਚ ਉਤਸਾਹਪੂਰਵਕ ਹਿੱਸਾ ਲਿਆ।

ਕੱਲ੍ਹ ਆਯੋਜਿਤ ਹੋਣ ਵਾਲੇ ਮੁੱਖ ਪ੍ਰੋਗਰਾਮ ਵਿੱਚ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ—ਪੂਰਬੀ ਖੇਤਰ ਮੰਤਰੀ ਸ਼੍ਰੀ ਜੀ ਕ੍ਰਿਸ਼ਨ ਰੈੱਡੀ, ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਜੌਨ ਬਾਰਲਾ ਹਿੱਸਾ ਲੈਣਗੇ। ਇਸ ਵਿੱਚ ਪ੍ਰਤੀਭਾਗੀ ਜੀ20 ਮੈਂਬਰ ਦੇਸ਼ਾਂ, ਬੁਲਾਰੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀ ਹੋਣਗੇ।

ਸਿਲੀਗੁੱਡੀ ਵਿੱਚ ਆਯੋਜਿਤ ਹੋਣ ਵਾਲੀ ਦੂਜੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਵਿੱਚ 130 ਤੋਂ ਵੱਧ ਭਾਗੀਦਾਰ ਹਿੱਸਾ ਲੈ ਰਹੇ ਹਨ। ਜੀ20 ਮੈਂਬਰ ਦੇਸ਼ਾਂ, ਬੁਲਾਰੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ, ਉਦਯੋਗ ਸਾਂਝੀਦਾਰਾਂ, ਰਾਜ ਟੂਰਿਜ਼ਮ ਦੇ ਪ੍ਰਤੀਨਿਧੀ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ।

ਟੂਰਿਜ਼ਮ ਮੰਤਰਾਲੇ ਨੇ ਸਿਲੀਗੁੱਡੀ ਅਤੇ ਦਾਰਜਲਿੰਗ ਵਿੱਚ ਸਥਾਨਕ ਕਲਾ ਅਤੇ ਸ਼ਿਲਪ ਨਾਲ ਸਾਰੇ ਪ੍ਰਤੀਨਿਧੀਆਂ ਦੀ ਜਾਣ-ਪਛਾਣ ਕਰਵਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਐੱਮਐੱਸਐੱਮਈ ਅਤੇ ਪੱਛਮੀ ਬੰਗਾਲ ਦੇ ਟੂਰਿਜ਼ਮ ਵਿਭਾਗ ਨੇ ਕਲਾ ਅਤੇ ਸ਼ਿਲਪ ਸਟਾਲਾਂ ਤੇ ‘ਖੁਦ ਹੀ ਕਰੋ’ ਗਤੀਵਿਧੀਆਂ ਦਾ ਆਯੋਜਨ ਕੀਤਾ ਹੈ ਜਿਸ ਨਾਲ ਪ੍ਰਤੀਨਿਧੀਆਂ ਨੂੰ ਸਥਾਨਕ ਕਲਾਵਾਂ ਦਾ ਵਿਆਪਕ ਤਜ਼ਰਬਾ ਪ੍ਰਾਪਤ ਹੋ ਸਕੇ। ਮੀਟਿੰਗ ਦੇ ਦੌਰਾਨ, ਦਾਰਜਲਿੰਗ ਦਾ ਹਿਮਾਲਿਆ ਪਰਬਤ ਆਰੋਹਨ ਸੰਸਥਾਨ ਮਾਲ ਰੋਡ ‘ਤੇ ਆਪਣੇ ਉਪਕਰਣਾਂ ਦਾ ਪ੍ਰਦਰਸ਼ਨ ਵੀ ਕਰਨਗੇ। ਟੂਰਿਜ਼ਮ ਮੰਤਰਾਲੇ ਬਰਦਮਾਨ ਜ਼ਿਲ੍ਹੇ ਦੇ ਵੂਡੇਨ ਆਊਲ ਸੈੱਟ, ਬਾਂਕੂਰਾ ਜ਼ਿਲ੍ਹੇ ਦੀ ਡੋਕਰਾ ਜੀਆਈ ਹੁਕ ਫਿਸ਼, ਮਾਲਦਾ ਜ਼ਿਲ੍ਹੇ ਦਾ ਬੰਗਾਲਸ਼੍ਰੀ ਸਿਲਕ ਪਾਕੇਟ ਸਕਵਾਇਰ ਅਤੇ ਕਲਿੰਗਪੋਂਗ ਜ਼ਿਲ੍ਹੇ ਦੇ ਚਿਤਪੋਰ ਅੱਤਰ ਜਿਹੀਆਂ ਮਦਾਂ ਦੀ ਓਡੀਓਪੀ ਸੂਚੀ ਨਾਲ ਪ੍ਰਤੀਨਿਧੀਮੰਡਲਾਂ ਨੂੰ ਯਾਦਗਾਰੀ ਚਿੰਨ੍ਹ ਦੇਣ ਦੇ ਜਰੀਏ ਪੱਛਮੀ ਬੰਗਾਲ ਦੇ ਸਥਾਨਕ ਉਤਪਾਦਾਂ ਨੂੰ ਵੀ ਹੁਲਾਰਾ ਦੇ ਰਿਹਾ ਹੈ।

ਭਾਰਤ ਦੀ ਜੀ20 ਪ੍ਰਧਾਨਗੀ ਦਾ ਇੱਕ ਪ੍ਰਮੁੱਖ ਤੱਤ ਜੀ20 ਨੂੰ ਆਮ ਜਨਤਾ ਦੇ ਨੇੜੇ ਲੈ ਜਾਣਾ ਅਤੇ ਇਸ ਨੂੰ ਸਹੀ ਅਰਥਾਂ ਵਿੱਚ ਲੋਕਾਂ ਦਾ ਜੀ20 ਬਣਾਉਣਾ ਵੀ ਹੈ। ਭਾਰਤ ਦੀ ਜੀ20 ਪ੍ਰਧਾਨਗੀ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਅਤੇ ਸਾਹਸੀ ਟੂਰਿਜ਼ਮ ਦੇ ਤਹਿਤ ਟਿਕਾਊ ਪ੍ਰਥਾਵਾਂ ਦੇ ਉਤਸਾਹਿਤ ਕਰਨ ਲਈ ਦਾਰਜਲਿੰਗ ਦੇ ਮਾਲ ਰੋਡ ‘ਤੇ 3 ਤੋਂ 5 ਅਪ੍ਰੈਲ, 2023 ਤੱਕ ਆਮ ਜਨਤਾ ਦੇ ਲਈ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ। 2 ਅਪ੍ਰੈਲ ਨੂੰ ਸਿਲੀਗੁੱਡੀ ਤੋਂ ਹਿਮਾਲਿਅਨ ਡਰਾਈਵ ਕਾਰ ਰੈਲੀ ਨੂੰ ਝੰਡਾ ਦਿਖਾਉਣ ਦਾ ਪ੍ਰੋਗਰਾਮ ਵੀ ਨਿਰਧਾਰਿਤ ਕੀਤਾ ਗਿਆ ਹੈ।

ਗੁਜਰਾਤ ਦੇ ਕੱਛ ਦੇ ਰਣ ਵਿੱਚ ਟੂਰਿਜ਼ਮ ਵਰਕਿੰਗ ਗਰੁੱਪ ਦੀ 7 ਤੋਂ 9 ਫਰਵਰੀ, 2023 ਨੂੰ ਆਯੋਜਿਤ ਪਹਿਲੀ ਮੀਟਿੰਗ ਦੇ ਦੌਰਾਨ ਜੀ20 ਦੇ ਸਾਰੇ ਮੈਂਬਰ ਦੇਸ਼ਾਂ, ਬੁਲਾਰੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਪੰਜ ਤਰਜੀਹ ਵਾਲੇ ਖੇਤਰਾਂ (ਗ੍ਰੀਨ ਟੂਰਿਜ਼ਮ, ਡਿਜੀਟਾਈਜੇਸ਼ਨ, ਕੌਸ਼ਲ, ਟੂਰਿਜ਼ਮ ਐੱਮਐੱਸਐੱਮਈ, ਮੰਜਿਲ ਪ੍ਰਬੰਧਨ) ਦੀ ਪੁਸ਼ਟੀ ਕੀਤੀ ਗਈ ਸੀ।

ਹੁਣ ਟੂਰਿਜ਼ਮ ਵਰਕਿੰਗ ਸਮੂਹ ਦੀ ਦੂਜੀ ਮੀਟਿੰਗ ਵਿੱਚ ਪੰਜ ਤਰਜੀਹਾਂ ‘ਤੇ ਇਕਸਾਰ ਚਰਚਾ ਕੀਤੀ ਜਾਵੇਗੀ ਅਤੇ ਇਸ ਵਿੱਚ ਵਿਆਪਕ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਟੂਰਿਜ਼ਮ ਵਰਕਿੰਗ ਗਰੁੱਪ ਨਤੀਜੇ ਦਸਤਾਵੇਜ਼, ਐੱਸਡੀਜੀ ਹਾਸਲ ਕਰਨ ਦੇ ਲਈ ਇੱਕ ਵਾਹਨ ਦੇ ਰੂਪ ਵਿੱਚ ਜੀਓਏ ਰੋਡਮੈਪ ਅਤੇ ਟੂਰਿਜ਼ਮ ਦੇ ਲਈ ਕਾਰਜਯੋਜਨਾ ਨੂੰ ਹੋਰ ਵਧੇਰੇ ਅਕਾਰ ਦੇਵੇਗਾ।

ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ, ਭਾਰਤ ਸਰਕਾਰ ਦੇਸ਼ ਭਰ ਵਿੱਚ 59 ਸ਼ਹਿਰਾਂ ਤੋਂ ਜ਼ਿਆਦਾ ਵਿੱਚ 200 ਤੋਂ ਵੱਧ ਮੀਟਿੰਗਾਂ ਦਾ ਆਯੋਜਨ ਕਰ ਰਹੀ ਹੈ। ਇਨ੍ਹਾਂ ਮੰਜਿਲ ਸਥਾਨਾਂ ਦੀ ਚੋਣ ਭਾਰਤ ਦੀ ਵਿਭਿੰਨ ਭੂਗੋਲਿਕ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਕੀਤਾ ਗਿਆ ਹੈ।

 

********

ਐੱਨਬੀ/ਐੱਸਕੇ/ਐੱਚਐੱਨ


(Release ID: 1913382) Visitor Counter : 207


Read this release in: English , Urdu , Hindi , Telugu