ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ- ਪਹਿਲੀ ਵਾਰ ਮਤਦਾਨ ਕਰਨ ਜਾ ਰਹੇ ਮਤਦਾਤਾ ਮੋਦੀ ਯੁਗ ਦੇ ਬੱਚੇ ਹਨ ਅਤੇ ਇਹ ਉਨ੍ਹਾਂ ਦੇ ਲਈ ਸਭ ਤੋਂ ਵੱਡਾ ਅਸ਼ਰੀਵਾਦ ਅਤੇ ਲਾਭ ਦੀ ਗੱਲ ਹੈ


ਕੇਂਦਰੀ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਹਸਨਪੁਰ ਵਿਧਾਨਸਭਾ ਖੇਤਰ ਦੀ ਪਹਿਲੀ ਵਾਰ ਦੇ ਵੋਟਰਾਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ

“ਹੁਣ ਪਹਿਲੀ ਵਾਰ ਮਤਦਾਨ ਕਰਨ ਜਾ ਰਹੇ ਲੋਕਾਂ ਦੇ ਕੋਲ ਅਜਿਹੇ ਸਮੇਂ ਵਿੱਚ ਭਾਰਤੀ ਸਮਾਜ ਦੇ ਪ੍ਰਮੁੱਖ ਮਤਦਾਤਾ ਅਤੇ ਰਾਏ ਨਿਰਮਾਤਾ ਬਣਨ ਦਾ ਅਵਸਰ ਹੋਵੇਗਾ ਜਦ ਭਾਰਤ ਹੁਣ ਤੋਂ 25 ਸਾਲ ਬਾਆਦ ਆਜ਼ਾਦੀ ਦੇ 100 ਸਾਲ ਮਨਾਏਗਾ”: ਡਾ.ਜਿਤੇਂਦਰ ਸਿੰਘ

Posted On: 02 APR 2023 4:45PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪਹਿਲੀ ਵਾਰ ਮਤਦਾਨ ਕਰਨ ਵਾਲੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਮਤਦਾਤਾ ਮੋਦੀ ਯੁਗ ਦੇ ਬੱਚੇ ਹਨ ਅਤੇ ਇਹ ਉਨ੍ਹਾਂ ਦੇ ਲਈ ਇੱਕ ਵੱਡਾ ਅਸ਼ਰੀਵਾਦ ਅਤੇ ਲਾਭ ਦੀ ਗੱਲ ਹੈ।

ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਹਸਨਪੁਰ ਵਿਧਾਨਸਭਾ ਖੇਤਰ ਦੇ ਪਹਿਲੇ ਵਾਰ ਦੇ ਵੋਟਰਾਂ ਦੀ ਸਭਾ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿਵੇਂ ਕਿ ਇਨ੍ਹਾਂ ਨਵੇਂ ਯੁਵਾ ਵੋਟਰਾਂ ਨੂੰ ਆਪਣੇ ਵੋਟਅਧਿਕਾਰ ਦਾ ਪ੍ਰਯੋਗ ਕਰਨ ਦਾ ਅਵਸਰ ਮਿਲ ਰਿਹਾ ਹੈ ਉਹ ਆਸ਼ਾਵਾਦ ਨਾਲ ਭਰਪੂਰ ਅਤੇ ਅੱਗੇ ਵਧਣ ਦੀ ਯਾਤਰਾ ਵਿੱਚ ਗੁਜਰ ਰਹੇ ਭਾਰਤ ਵਿੱਚ ਮੋਦੀ ਦੀ ਅਗਵਾਈ ਵਾਲੀ ਵਿਵਸਥਾ ਦੇ ਲਈ ਮਤਦਾਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਨਿਰਾਸ਼ਾਵਾਦ ਅਤੇ ਸਨਮਾਨ ਦੀ ਕਮੀ ਦੇ ਮਾਹੌਲ ਦੇ ਦਰਮਿਆਨ ਨੌਜਵਾਨਾਂ ਦੀਆਂ ਪਿਛਲੀਆਂ ਦੋ ਪੀੜ੍ਹੀਆਂ ਦੀ ਦੁਰਦਸ਼ਾ ਦੇ ਉਲਟ ਇਹ ਹਾਲਾਤ ਬਣੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੌਰ ਵਿੱਚ ਤਮਾਮ ਨੌਜਵਾਨਾਂ ਨੇ ਵਿਦੇਸ਼ ਦਾ ਰਵੱਈਆ ਕਰ ਲਿਆ ਕਿਉਂਕਿ ਉਹ ਦੇਸ਼ ਵਿੱਚ ਵਾਪਸ ਆ ਕੇ ਆਪਣੇ ਲਈ ਭਵਿੱਖ ਦੀ ਕੋਈ ਉਮੀਦ ਨਹੀਂ ਤਲਾਸ਼ ਪਾ ਰਹੇ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹੁਣ ਇਹ ਚਲਨ ਬਦਲ ਗਿਆ ਹੈ। ਹੁਣ ਨਾ ਕੇਵਲ ਭਾਰਤੀ ਨੌਜਵਾਨਾਂ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਬਲਕਿ ਜੋ ਯੁਵਾ ਭਾਰਤ ਤੋਂ ਬਾਹਰ ਗਏ ਹਨ ਉਹ ਵਾਪਸ ਆ ਕੇ ਆਪਣੇ ਲਈ ਅਵਸਰਾਂ ਨੂੰ ਤਲਾਸ਼ ਰਹੇ ਹਨ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਜੋ ਲੋਕ ਹੁਣ ਪਹਿਲੀ ਵਾਰ ਮਤਦਾਨ ਕਰਨ ਜਾ ਰਹੇ ਹਨ ਉਨ੍ਹਾਂ ਦੇ ਕੋਲ ਅਜਿਹੇ ਸਮੇਂ ਵਿੱਚ ਭਾਰਤ ਸਮਾਜ ਦੇ ਪ੍ਰਮੁੱਖ ਮਤਦਾਤਾ ਅਤੇ ਰਾਏ ਨਿਰਮਾਤਾ ਬਣਨ ਦਾ ਅਵਸਰ ਹੋਵੇਗਾ, ਜਦ ਭਾਰਤ ਹੁਣ ਤੋਂ 25 ਸਾਲ ਬਾਅਦ ਆਜ਼ਾਦੀ ਦੇ 100 ਸਾਲ ਮਨਾਏਗਾ ਕਿਉਂਕਿ ਉਹ ਆਪਣੀ ਉਮਰ ਦੇ ਅਹਿਮ ਚਰਣ ਵਿੱਚ ਪਹੁੰਚ ਚੁੱਕੇ ਹੋਣਗੇ।

ਪ੍ਰਧਾਨ ਮੰਤਰੀ ਨੇ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ, ਪੀਐੱਮ ਨੇ ਯੂਥ ਕਨਵੋਕੇਸ਼ਨ ਸੈਰੇਮਨੀ ਵਿੱਚ ਕਿਹਾ ਸੀ ਕਿ “ਪੂਰੀ ਦੁਨੀਆ ਭਾਰਤ ਦੇ ਨੌਜਵਾਨਾਂ ਦੇ ਵੱਲ ਆਸ਼ਾ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਦਰਅਸਲ ਤੁਸੀਂ ਦੇਸ਼ ਦੇ ਗ੍ਰੌਥ ਇੰਜਣ ਹਨ ਅਤੇ ਭਾਰਤ ਦੁਨੀਆ ਦਾ ਗ੍ਰੌਥ ਇੰਜਣ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਵਾਂ ਭਾਰਤ ਖੁੱਲਾ, ਭਵਿੱਖਵਾਦੀ ਅਤੇ ਆਪਣੇ ਪ੍ਰਗਤੀਸ਼ੀਲ ਵਿਚਾਰਾਂ ਦੇ ਲਈ ਜਾਣਿਆ ਜਾਂਦਾ ਹੈ ਅਤੇ ਸਾਡੇ ਦੇਸ਼ ਦਾ ਵਿਕਾਸ ਨੌਜਵਾਨਾਂ ਦੇ ਮੌਢੇ ‘ਤੇ ਹੈ।

 

ਪਿਛਲੇ 8 ਸਾਲਾਂ ਵਿੱਚ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪਹਿਲਾਂ ‘ਤੇ ਚਾਨਣਾ ਪਾਉਂਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਹਿਲੀ ਗੱਲ, ਇਹ ਸਾਰੀਆਂ ਯੋਜਨਾਵਾਂ ਨੌਜਵਾਨਾਂ ‘ਤੇ ਕੇਂਦ੍ਰਿਤ ਹਨ ਅਤੇ ਦੂਜੀ ਗੱਲ, ਚਾਹੇ ਉਹ ਸਵੈ- ਤਸਦੀਕ ਦੀ ਪਰੰਪਰਾ ਸ਼ੁਰੂ ਕਰਨਾ ਹੋਵੇ ਅਤੇ ਗਜ਼ਟਿਡ ਅਧਿਕਾਰੀਆਂ ਦੇ ਮਾਧਿਅਮ ਨਾਲ ਤਸਦੀਕ ਦੀ ਪਰੰਪਰਾ ਨੂੰ ਸਮਾਪਤ ਕਰਨਾ ਹੋਵੇ ਜਾਂ ਇੰਟਰਵਿਊ ਨੂੰ ਸਮਾਪਤ ਕਰਨਾ ਹੋਵੇ, ਇਨ੍ਹਾਂ ਵਿੱਚ ਸਾਰੇ ਨੌਜਵਾਨਾਂ ਨੂੰ ਸਮਾਨ ਅਵਸਰ ਉਪਲਬਧ ਕਰਵਾਉਣ ਦਾ ਧਿਆਨ ਰੱਖਿਆ ਗਿਆ ਹੈ ਤਾਕਿ ਨੌਕਰੀ ਦੀਆਂ ਭਰਤੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਦੇ ਲਈ ਕੋਈ ਜਗ੍ਹਾ ਨਾ ਹੋਵੇ।

ਡਾ. ਜਿਤੇਂਦਰ ਸਿੰਘ ਨੇ ਇਸ ਦੇ ਲਈ ਪੂਰਾ ਕ੍ਰੈਡਿਟ ਭਵਿੱਖ ਦਾ ਵਿਜ਼ਨ ਰੱਖਣ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤਾ, ਜਿਨ੍ਹਾਂ ਨੇ 2015 ਦੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ “ਸਟਾਰਟਅੱਪ ਇੰਡੀਆ ਸਟੈਂਡਅਪ ਇੰਡੀਆ” ਦੇ ਲਈ ਸੱਦਾ ਦਿੱਤਾ, ਜਿਸ ਵਿੱਚ ਬੜੇ ਪੈਮਾਨੇ ‘ਤੇ ਲੋਕਾਂ ਨੇ ਦਿਲਚਸਪੀ ਦਿਖਾਈ। ਇਸ ਦੇ ਪਰਿਣਾਮਸਵਰੂਪ ਭਾਰਤ ਵਿੱਚ ਸਟਾਰਟ-ਅੱਪ ਦੀ ਸੰਖਿਆ 2014 ਵਿੱਚ ਮਾਤਰ 350 ਤੋਂ ਵਧ ਕੇ 2022 ਵਿੱਚ 80,000 ਤੋਂ ਅਧਿਕ ਹੋ ਗਈ, ਜਿਸ ਵਿੱਚ 85 ਯੂਨੀਕੌਨ (1 ਅਰਬ ਡਾਲਰ ਅਤੇ ਉਸ ਤੋਂ ਅਧਿਕ ਦੇ ਮੁਲਾਂਕਣ ਦੇ ਨਾਲ) ਸਨ। ਇਸ ਨਾਲ ਨੌਜਵਾਨਾਂ ਦੇ ਲਈ ਅਵਸਰਾਂ ਦੀ ਸੰਖਿਆ ਖਾਸੀ ਵਧ ਗਈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਦੂਰਦਰਸ਼ੀ ਹੈ ਅਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਨਵੀਂ ਪੀੜ੍ਹੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਜੋ ਭਾਰਤ ਵਿੱਚ ਅੱਗੇ ਆ ਰਹੀ ਹੈ।

*****

ਐੱਸਐੱਨਸੀ/ਐੱਸਐੱਮ



(Release ID: 1913379) Visitor Counter : 128