ਪ੍ਰਧਾਨ ਮੰਤਰੀ ਦਫਤਰ
ਭੋਪਾਲ ਅਤੇ ਨਵੀਂ ਦਿੱਲੀ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
01 APR 2023 6:35PM by PIB Chandigarh
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੁਭਾਈ ਪਟੇਲ, ਮੁੱਖ ਮੰਤਰੀ ਭਾਈ ਸ਼ਿਵਰਾਜ ਜੀ, ਰੇਲ ਮੰਤਰੀ ਅਸ਼ਵਿਨੀ ਜੀ, ਹੋਰ ਸਾਰੇ ਮਹਾਨੁਭਾਵ, ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਭੋਪਾਲ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!
ਸਭ ਤੋਂ ਪਹਿਲਾਂ ਮੈਂ ਇੰਦੌਰ ਮੰਦਿਰ ਵਿੱਚ ਰਾਮਨਵਮੀ ਦਾ ਜੋ ਹਾਦਸਾ ਹੋਇਆ, ਮੈਂ ਆਪਣਾ ਦੁਖ ਵਿਅਕਤ ਕਰਦਾ ਹਾਂ। ਇਸ ਹਾਦਸੇ ਵਿੱਚ ਜੋ ਲੋਕ ਅਚਾਨਕ ਸਾਨੂੰ ਛੱਡ ਗਏ, ਉਨ੍ਹਾਂ ਨੂੰ ਮੈਂ ਸ਼ਰਧਾਂਜਲੀ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ। ਜੋ ਸ਼ਰਧਾਲੂ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ, ਮੈਂ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਵੀ ਕਾਮਨਾ ਕਰਦਾ ਹਾਂ।
ਸਾਥੀਓ,
ਅੱਜ ਐੱਮਪੀ (ਮੱਧ ਪ੍ਰਦੇਸ਼) ਨੂੰ ਆਪਣੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਮਿਲੀ ਹੈ। ਵੰਦੇ ਭਾਰਤ ਐਕਸਪ੍ਰੈੱਸ ਨਾਲ ਭੋਪਾਲ ਅਤੇ ਦਿੱਲੀ ਦੇ ਵਿਚਕਾਰ ਦਾ ਸਫਰ ਹੋਰ ਤੇਜ਼ ਹੋ ਜਾਵੇਗਾ। ਇਹ ਟ੍ਰੇਨ ਪ੍ਰੋਫੈਸ਼ਨਲਸ ਦੇ ਲਈ, ਨੌਜਵਾਨਾਂ ਦੇ ਲਈ, ਕਾਰੋਬਾਰੀਆਂ ਦੇ ਲਈ, ਨਵੀਆਂ-ਨਵੀਆਂ ਸੁਵਿਧਾਵਾਂ ਲੈ ਕੇ ਆਵੇਗੀ।
ਸਾਥੀਓ,
ਇਹ ਆਯੋਜਨ ਜਿਸ ਆਧੁਨਿਕ ਅਤੇ ਸ਼ਾਨਦਾਰ ਰਾਣੀ ਕਮਲਾਪਤੀ ਸਟੇਸ਼ਨ ‘ਤੇ ਹੋ ਰਿਹਾ ਹੈ, ਉਸ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਆਪ ਸਭ ਨੇ ਮੈਨੂੰ ਦਿੱਤਾ ਸੀ। ਅੱਜ ਮੈਨੂੰ ਇਥੋਂ ਦਿੱਲੀ ਦੇ ਲਈ ਭਾਰਤ ਦੀ ਆਧੁਨਿਕਤਮ ਵੰਦੇ ਭਾਰਤ ਟ੍ਰੇਨ ਨੂੰ ਰਵਾਨਾ ਕਰਨ ਦਾ ਤੁਸੀਂ ਅਵਸਰ ਦਿੱਤਾ ਹੈ। ਰੇਲਵੇ ਦੇ ਇਤਿਹਾਸ ਵਿੱਚ ਕਦੇ ਬਹੁਤ ਘੱਟ ਅਜਿਹਾ ਹੋਇਆ ਹੋਵੇਗਾ ਕਿ ਇੱਕ ਹੀ ਸਟੇਸ਼ਨ ‘ਤੇ ਇਤਨੇ ਘੱਟ ਅੰਤਰਾਲ ਵਿੱਚ ਕਿਸੇ ਪ੍ਰਧਾਨ ਮੰਤਰੀ ਦਾ ਦੁਬਾਰਾ ਆਉਣਾ ਹੋਇਆ ਹੋਵੇ। ਲੇਕਿਨ ਆਧੁਨਿਕ ਭਾਰਤ ਵਿੱਚ, ਨਵੀਆਂ ਵਿਵਸਥਾਵਾਂ ਬਣ ਰਹੀਆਂ ਹਨ, ਨਵੀਆਂ ਪਰੰਪਰਾਵਾਂ ਬਣ ਰਹੀਆਂ ਹਨ। ਅੱਜ ਦਾ ਪ੍ਰੋਗਰਾਮ, ਇਸ ਦਾ ਵੀ ਇੱਕ ਉੱਤਮ ਉਦਾਹਰਣ ਹੈ।
ਸਾਥੀਓ,
ਹੁਣ ਇੱਥੇ ਮੈਂ ਜੋ ਯਾਤਰੀ ਦੇ ਰੂਪ ਵਿੱਚ ਸਾਡੇ ਸਕੂਲ ਦੇ ਬੱਚੇ ਜਾ ਰਹੇ ਸਨ, ਕੁਝ ਪਲ ਉਨ੍ਹਾਂ ਦੇ ਵਿੱਚ ਬਿਤਾਇਆ, ਉਨ੍ਹਾਂ ਨਾਲ ਸੰਵਾਦ ਵੀ ਕੀਤਾ। ਉਨ੍ਹਾਂ ਦੇ ਅੰਦਰ ਇਸ ਟ੍ਰੇਨ ਨੂੰ ਲੈ ਕੇ ਜੋ ਉਤਸੁਕਤਾ ਸੀ, ਉਮੰਗ ਸੀ, ਉਹ ਦੇਖਣ ਯੋਗ ਸੀ। ਯਾਨੀ ਇੱਕ ਤਰ੍ਹਾਂ ਨਾਲ ਵੰਦੇ ਭਾਰਤ ਟ੍ਰੇਨ, ਵਿਕਸਿਤ ਹੁੰਦੇ ਭਾਰਤ ਦੀ ਉਮੰਗ ਅਤੇ ਤਰੰਗ ਦਾ ਪ੍ਰਤੀਕ ਹੈ। ਅਤੇ ਜਦੋਂ ਇਹ ਪ੍ਰੋਗਰਾਮ ਤੈਅ ਹੋਇਆ ਸੀ, ਤਾਂ ਮੈਨੂੰ ਦੱਸਿਆ ਗਿਆ ਕਿ 1 ਮਿਤੀ ਨੂੰ ਪ੍ਰੋਗਰਾਮ ਹੈ। ਮੈਂ ਕਿਹਾ ਭਈ 1 ਅਪ੍ਰੈਲ ਨੂੰ ਕਿਉਂ ਰੱਖਦੇ ਹੋ। ਜਦੋਂ ਅਖ਼ਬਾਰ ਵਿੱਚ ਖ਼ਬਰ ਆਵੇਗੀ ਕਿ 1 ਅਪ੍ਰੈਲ ਨੂੰ ਮੋਦੀ ਜੀ ਵੰਦੇ ਭਾਰਤ ਟ੍ਰੇਨ ਨੂੰ ਝੰਡੀ ਦਿਖਾਉਣ ਵਾਲੇ ਹਨ ਤਾਂ ਸਾਡੇ ਕਾਂਗਰਸ ਦੇ ਮਿੱਤਰ ਜ਼ਰੂਰ ਬਿਆਨ ਦੇਣਗੇ ਇਹ ਮੋਦੀ ਤਾਂ ਅਪ੍ਰੈਲ ਫੂਲ ਕਰੇਗਾ। ਲੇਕਿਨ ਤੁਸੀਂ ਦੇਖ ਰਹੇ ਹੋ 1 ਅਪ੍ਰੈਲ ਨੂੰ ਹੀ ਇਹ ਟ੍ਰੇਨ ਚੱਲ ਪਈ ਹੈ।
ਸਾਥੀਓ,
ਇਹ ਸਾਡੇ ਕੌਸ਼ਲ, ਸਾਡੇ ਸਮਰੱਥ, ਸਾਡੇ ਆਤਮਵਿਸ਼ਵਾਸ ਦਾ ਵੀ ਪ੍ਰਤੀਕ ਹੈ। ਅਤੇ ਭੋਪਾਲ ਆਉਣ ਵਾਲੀ ਇਹ ਟ੍ਰੇਨ ਤਾਂ ਟੂਰਿਜ਼ਮ ਨੂੰ ਸਭ ਤੋਂ ਜ਼ਿਆਦਾ ਮਦਦ ਕਰਨ ਵਾਲੀ ਹੈ। ਇਸ ਨਾਲ ਸਾਂਚੀ ਸਤੂਪ, ਭੀਮਬੇਟਕਾ, ਭੋਜਪੁਰ ਅਤੇ ਉਦਯਗਿਰਿ ਗੁਫਾ ਜਿਹੇ ਟੂਰਿਜ਼ਮ ਸਥਲਾਂ ਵਿੱਚ ਆਵਾਜਾਈ ਹੋਰ ਵਧਣ ਵਾਲੀ ਹੈ। ਅਤੇ ਤੁਹਾਨੂੰ ਪਤਾ ਹੈ ਕਿ ਟੂਰਿਜ਼ਮ ਵਧਦਾ ਹੈ ਤਾਂ ਰੋਜ਼ਗਾਰ ਦੇ ਅਨੇਕ ਅਵਸਰ ਵਧਣ ਲਗ ਜਾਂਦੇ ਹਨ, ਲੋਕਾਂ ਦੀ ਆਮਦਨ ਵੀ ਵਧਦੀ ਹੈ। ਯਾਨੀ ਇਹ ਵੰਦੇ ਭਾਰਤ, ਲੋਕਾਂ ਦੀ ਆਮਦਨ ਵਧਾਉਣ ਦਾ ਵੀ ਮਾਧਿਅਮ ਬਣੇਗੀ, ਖੇਤਰ ਦੇ ਵਿਕਾਸ ਦਾ ਮਾਧਿਅਮ ਵੀ ਬਣੇਗੀ।
ਸਾਥੀਓ,
21ਵੀਂ ਸਦੀ ਦਾ ਭਾਰਤ ਹੁਣ ਨਵੀਂ ਸੋਚ, ਨਵੀਂ ਅਪ੍ਰੋਚ ਦੇ ਨਾਲ ਕੰਮ ਕਰ ਰਿਹਾ ਹੈ। ਪਹਿਲਾਂ ਦੀਆਂ ਸਰਕਾਰਾਂ ਤੁਸ਼ਟੀਕਰਣ ਵਿੱਚ ਹੀ ਇੰਨਾ ਵਿਅਸਤ ਰਹੀਆਂ ਕਿ ਦੇਸ਼ਵਾਸੀਆਂ ਦੇ ਸੰਤੁਸ਼ਟੀਕਰਣ ‘ਤੇ ਉਨ੍ਹਾਂ ਦਾ ਧਿਆਨ ਹੀ ਨਹੀਂ ਗਿਆ। ਉਹ ਵੋਟ ਬੈਂਕ ਦੇ ਪੁਸ਼ਟੀਕਰਣ ਵਿੱਚ ਜੁਟੇ ਹੋਏ ਸਨ। ਅਸੀਂ ਦੇਸ਼ਵਾਸੀਆਂ ਦੇ ਸੰਤੁਸ਼ਟੀਕਰਣ ਵਿੱਚ ਸਮਰਪਿਤ ਹਾਂ। ਪਹਿਲਾਂ ਦੀਆਂ ਸਰਕਾਰਾਂ ਵਿੱਚੋਂ ਇੱਕ ਹੋਰ ਗੱਲ ‘ਤੇ ਵੱਡਾ ਜ਼ੋਰ ਰਿਹਾ। ਉਹ ਦੇਸ਼ ਦੇ ਇੱਕ ਹੀ ਪਰਿਵਾਰ ਨੂੰ, ਦੇਸ਼ ਦਾ ਪ੍ਰਥਮ ਪਰਿਵਾਰ ਮੰਨਦੀਆਂ ਰਹੀਆਂ। ਦੇਸ਼ ਦੇ ਗ਼ਰੀਬ ਪਰਿਵਾਰ, ਦੇਸ਼ ਦੇ ਮੱਧ ਵਰਗੀ ਪਰਿਵਾਰ, ਉਨ੍ਹਾਂ ਨੂੰ ਤਾਂ ਉਨ੍ਹਾਂ ਨੇ ਆਪਣੇ ਹਾਲ ‘ਤੇ ਹੀ ਛੱਡ ਦਿੱਤਾ ਸੀ। ਇਨ੍ਹਾਂ ਪਰਿਵਾਰਾਂ ਦੀਆਂ ਆਸ਼ਾਵਾਂ, ਉਮੀਦਾਂ, ਉਨ੍ਹਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਸੀ। ਇਸ ਦਾ ਜਿਉਂਦਾ-ਜਾਗਦਾ ਉਦਾਹਰਣ ਰਹੀ ਹੈ ਸਾਡੀ ਭਾਰਤੀ ਰੇਲ। ਭਾਰਤੀ ਰੇਲਵੇ ਦਰਅਸਲ ਆਮ ਭਾਰਤੀ ਪਰਿਵਾਰ ਦੀ ਸਵਾਰੀ ਹੈ। ਮਾਤਾ-ਪਿਤਾ, ਬੱਚੇ, ਦਾਦਾ-ਦਾਦੀ, ਨਾਨਾ-ਨਾਨੀ, ਸਭ ਨੂੰ ਇਕੱਠੇ ਜਾਣਾ ਹੋਵੇ ਤਾਂ ਦਹਾਕਿਆਂ ਤੋਂ ਲੋਕਾਂ ਦਾ ਸਭ ਤੋਂ ਵੱਡਾ ਸਾਧਨ ਰੇਲ ਰਹੀ ਹੈ। ਕੀ ਸਾਧਾਰਣ ਭਾਰਤੀ ਪਰਿਵਾਰ ਦੀ ਇਸ ਸਵਾਰੀ ਨੂੰ ਸਮੇਂ ਦੇ ਨਾਲ ਆਧੁਨਿਕ ਨਹੀਂ ਕੀਤਾ ਜਾਣਾ ਚਾਹੀਦਾ ਸੀ? ਕੀ ਰੇਲਵੇ ਨੂੰ ਅਜਿਹੇ ਹੀ ਹਾਲ ‘ਤੇ ਛੱਡ ਦੇਣਾ ਸਹੀ ਸੀ?
ਸਾਥੀਓ,
ਆਜ਼ਾਦੀ ਦੇ ਬਾਅਦ ਭਾਰਤ ਨੂੰ ਇੱਕ ਬਣਿਆ-ਬਣਾਇਆ ਬਹੁਤ ਵੱਡਾ ਨੈੱਟਵਰਕ ਮਿਲਿਆ ਸੀ। ਤਦ ਦੀਆਂ ਸਰਕਾਰਾਂ ਚਾਹੁੰਦੀਆਂ ਤਾਂ ਬਹੁਤ ਤੇਜ਼ੀ ਨਾਲ ਰੇਲਵੇ ਨੂੰ ਆਧੁਨਿਕ ਬਣਾ ਸਕਦੀਆਂ ਸਨ। ਲੇਕਿਨ ਰਾਜਨੀਤਿਕ ਸੁਆਰਥ ਦੇ ਲਈ, ਲੋਕਲੁਭਾਵਨ ਵਾਅਦਿਆਂ ਦੇ ਲਈ, ਰੇਲਵੇ ਦੇ ਵਿਕਾਸ ਨੂੰ ਹੀ ਬਲੀ ਚੜ੍ਹਾ ਦਿੱਤਾ ਗਿਆ। ਹਾਲਤ ਤਾਂ ਇਹ ਸੀ ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਵੀ ਸਾਡੇ ਨੌਰਥ ਈਸਟ ਦੇ ਰਾਜ, ਟ੍ਰੇਨ ਨਾਲ ਨਹੀਂ ਜੁੜੇ ਸਨ। ਸਾਲ 2014 ਵਿੱਚ ਜਦੋਂ ਤੁਸੀਂ ਮੈਨੂੰ ਸੇਵਾ ਦਾ ਅਵਸਰ ਦਿੱਤਾ, ਤਾਂ ਮੈਂ ਤੈਅ ਕੀਤਾ ਕਿ ਹੁਣ ਅਜਿਹਾ ਨਹੀਂ ਹੋਵੇਗਾ, ਹੁਣ ਰੇਲਵੇ ਦਾ ਕਾਇਆਕਲਪ ਹੋ ਕੇ ਰਹੇਗਾ। ਬੀਤੇ 9 ਵਰ੍ਹਿਆਂ ਵਿੱਚ ਸਾਡਾ ਇਹ ਨਿਰੰਤਰ ਪ੍ਰਯਤਨ ਰਿਹਾ ਹੈ ਕਿ ਭਾਰਤੀ ਰੇਲ ਦੁਨੀਆ ਦਾ ਸ਼੍ਰੇਸ਼ਠ ਰੇਲ ਨੈੱਟਵਰਕ ਕਿਵੇਂ ਬਣੇ? ਸਾਲ 2014 ਤੋਂ ਪਹਿਲਾਂ ਭਾਰਤੀ ਰੇਲ ਨੂੰ ਲੈ ਕੇ ਕੀ-ਕੀ ਖ਼ਬਰਾਂ ਆਉਂਦੀਆਂ ਸਨ, ਇਹ ਤੁਸੀਂ ਭਲੀਭਾਂਤੀ ਜਾਣਦੇ ਹੋ।
ਇੰਨੇ ਵੱਡੇ ਰੇਲ ਨੈੱਟਵਰਕ ਵਿੱਚ ਜਗ੍ਹਾ-ਜਗ੍ਹਾ, ਹਜ਼ਾਰਾਂ ਮਾਨਵਰਹਿਤ ਫਾਟਕ ਸਨ। ਉੱਥੋਂ ਅਕਸਰ ਦੁਰਘਟਨਾਵਾਂ ਦੀਆਂ ਖ਼ਬਰਾਂ ਆਉਂਦੀਆਂ ਸਨ। ਕਦੇ-ਕਦੇ ਸਕੂਲ ਦੇ ਬੱਚਿਆਂ ਦੀ ਮੌਤ ਦੀਆਂ ਖ਼ਬਰਾਂ ਦਿਲ ਦਹਲਾ ਦਿੰਦੀਆਂ ਸਨ। ਅੱਜ ਬ੍ਰੌਡਗੇਜ ਨੈੱਟਵਰਕ, ਮਾਨਵਰਹਿਤ ਫਾਟਕਾਂ ਤੋਂ ਮੁਕਤ ਹੋ ਚੁੱਕਿਆ ਹੈ। ਪਹਿਲਾਂ ਟ੍ਰੇਨਾਂ ਦੇ ਦੁਰਘਟਨਾਗ੍ਰਸਤ accident ਹੋਣ ਅਤੇ ਜਾਨ-ਮਾਲ ਦੇ ਨੁਕਸਾਨ ਦੀਆਂ ਘਟਨਾਵਾਂ ਵੀ ਰੋਜ਼ ਆਉਂਦੀਆਂ ਰਹਿੰਦੀਆਂ ਸਨ। ਅੱਜ ਭਾਰਤੀ ਰੇਲ ਬਹੁਤ ਅਧਿਕ ਸੁਰੱਖਿਅਤ ਹੋਈ ਹੈ। ਯਾਤਰੀ ਸੁਰੱਖਿਆ ਨੂੰ ਮਜ਼ਬੂਤੀ ਦੇਣ ਦੇ ਲਈ ਰੇਲਵੇ ਵਿੱਚ ਮੇਡ ਇਨ ਇੰਡੀਆ ਕਵਚ ਪ੍ਰਣਾਲੀ ਦਾ ਵਿਸਤਾਰ ਕੀਤਾ ਜਾ ਰਿਹਾ ਹੈ।
ਸਾਥੀਓ,
ਸੁਰੱਖਿਆ ਸਿਰਫ਼ ਹਾਦਸਿਆਂ ਨਾਲ ਹੀ ਨਹੀਂ ਹੈ, ਬਲਕਿ ਹੁਣ ਸਫਰ ਦੇ ਦੌਰਾਨ ਵੀ ਅਗਰ ਕਿਸੇ ਯਾਤਰੀ ਨੂੰ ਸ਼ਿਕਾਇਤ ਹੁੰਦੀ ਹੈ, ਤਾਂ ਤੇਜ਼ ਕਾਰਵਾਈ ਕੀਤੀ ਜਾਂਦੀ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਤਾਂ ਬਹੁਤ ਘੱਟ ਸਮੇਂ ਵਿੱਚ ਸਹਾਇਤਾ ਉਪਲਬਧ ਕਰਵਾਈ ਜਾਂਦੀ ਹੈ। ਅਜਿਹੀ ਵਿਵਸਥਾ ਦਾ ਸਭ ਤੋਂ ਅਧਿਕ ਲਾਭ ਸਾਡੀਆਂ ਭੈਣਾਂ-ਬੇਟੀਆਂ ਨੂੰ ਹੋਇਆ ਹੈ। ਪਹਿਲਾਂ ਸਾਫ਼-ਸਫ਼ਾਈ ਦੀਆਂ ਸ਼ਿਕਾਇਤਾਂ ਵੀ ਬਹੁਤ ਆਉਂਦੀਆਂ ਸਨ। ਰੇਲਵੇ ਸਟੇਸ਼ਨਾਂ ‘ਤੇ ਥੋੜੀ ਦੇਰ ਰੁਕਣਾ ਵੀ ਸਜ਼ਾ ਜਿਹਾ ਲਗਦਾ ਸੀ। ਉੱਪਰ ਤੋਂ ਟ੍ਰੇਨਾਂ ਕਈ-ਕਈ ਘੰਟੇ ਲੇਟ ਚਲਿਆ ਕਰਦੀਆਂ ਸਨ। ਅੱਜ ਸਾਫ਼-ਸਫ਼ਾਈ ਵੀ ਬਿਹਤਰ ਹੈ ਅਤੇ ਟ੍ਰੇਨਾਂ ਦੇ ਲੇਟ ਹੋਣ ਦੀਆਂ ਸ਼ਿਕਾਇਤਾਂ ਵੀ ਨਿਰੰਤਰ ਘੱਟ ਹੋ ਰਹੀਆਂ ਹਨ। ਪਹਿਲਾਂ ਤਾਂ ਸਥਿਤੀ ਇਹ ਸੀ, ਲੋਕਾਂ ਨੇ ਸ਼ਿਕਾਇਤ ਕਰਨਾ ਹੀ ਬੰਦ ਕਰ ਦਿੱਤਾ ਸੀ, ਕੋਈ ਸੁਣਨ ਵਾਲਾ ਹੀ ਨਹੀਂ ਸੀ। ਤੁਹਾਨੂੰ ਯਾਦ ਹੋਵੇਗਾ, ਪਹਿਲਾਂ ਟਿਕਟਾਂ ਦੀ ਕਾਲਾਬਜ਼ਾਰੀ ਤਾਂ ਸ਼ਿਕਾਇਤਾਂ ਵਿੱਚ ਆਮ ਗੱਲ ਸੀ। ਮੀਡੀਆ ਵਿੱਚ ਰੋਜ਼, ਇਸ ਨਾਲ ਜੁੜੇ ਸਟਿੰਗ ਅਪਰੇਸ਼ਨ ਦਿਖਾਏ ਜਾਂਦੇ ਸਨ। ਲੇਕਿਨ ਅੱਜ ਟੈਕਨੋਲੋਜੀ ਦਾ ਉਪਯੋਗ ਕਰਕੇ, ਅਸੀਂ ਅਜਿਹੀਆਂ ਅਨੇਕ ਸਮੱਸਿਆਵਾਂ ਦਾ ਸਮਾਧਾਨ ਕੀਤਾ ਹੈ।
ਸਾਥੀਓ,
ਅੱਜ ਭਾਰਤੀ ਰੇਲਵੇ, ਦੇਸ਼ ਦੇ ਛੋਟੇ ਸ਼ਿਲਪਕਾਰਾਂ ਅਤੇ ਕਾਰੀਗਰਾਂ ਦੇ ਉਤਪਾਦਾਂ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਦਾ ਵੀ ਵੱਡਾ ਮਾਧਿਅਮ ਬਣ ਰਹੀ ਹੈ। One Station One Product ਇਸ ਯੋਜਨਾ ਦੇ ਤਹਿਤ, ਜਿਸ ਖੇਤਰ ਵਿੱਚ ਉਹ ਸਟੇਸ਼ਨ ਹੈ, ਉੱਥੇ ਦੇ ਪ੍ਰਸਿੱਧ ਕੱਪੜੇ, ਕਲਾਕ੍ਰਿਤੀਆਂ, ਪੇਂਟਿੰਗਸ, ਹੈਂਡੀਕ੍ਰਾਫਟ, ਬਰਤਨ ਆਦਿ ਯਾਤਰੀ ਸਟੇਸ਼ਨ ‘ਤੇ ਹੀ ਖਰੀਦ ਸਕਦੇ ਹਨ। ਇਸ ਦੇ ਵੀ ਦੇਸ਼ ਵਿੱਚ ਕਰੀਬ-ਕਰੀਬ 600 ਆਉਟਲੈੱਟ ਬਣਾਏ ਜਾ ਚੁੱਕੇ ਹਨ। ਮੈਨੂੰ ਖੁਸ਼ੀ ਹੈ ਕਿ ਬਹੁਤ ਹੀ ਘੱਟ ਸਮੇਂ ਵਿੱਚ ਇਨ੍ਹਾਂ ਤੋਂ ਇੱਕ ਲੱਖ ਤੋਂ ਜ਼ਿਆਦਾ ਯਾਤਰੀ ਖਰੀਦਦਾਰੀ ਕਰ ਚੁੱਕੇ ਹਨ।
ਸਾਥੀਓ,
ਅੱਜ ਭਾਰਤੀ ਰੇਲ, ਦੇਸ਼ ਦੇ ਸਧਾਰਣ ਪਰਿਵਾਰਾਂ ਦੇ ਲਈ ਸੁਵਿਧਾ ਦਾ ਵਿਕਲਪ ਬਣ ਰਹੀ ਹੈ। ਅੱਜ ਦੇਸ਼ ਵਿੱਚ ਅਨੇਕਾਂ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ। ਅੱਜ ਦੇਸ਼ ਦੇ 6 ਹਜ਼ਾਰ ਸਟੇਸ਼ਨਾਂ ‘ਤੇ Wifi ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਦੇਸ਼ ਦੇ 900 ਤੋਂ ਜ਼ਿਆਦਾ ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ ਸੀਸੀਟੀਵੀ ਲਗਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ। ਸਾਡੀ ਇਹ ਵੰਦੇ ਭਾਰਤ ਐਕਸਪ੍ਰੈੱਸ ਤਾਂ ਪੂਰੇ ਦੇਸ਼ ਵਿੱਚ, ਸਾਡੀ ਯੁਵਾ ਪੀੜ੍ਹੀ ਵਿੱਚ ਸੁਪਰਹਿਟ ਹੋ ਚੁੱਕੀ ਹੈ। ਸਾਲ ਭਰ ਇਨ੍ਹਾਂ ਟ੍ਰੇਨਾਂ ਦੀਆਂ ਸੀਟਾਂ ਫੁੱਲ ਜਾ ਰਹੀਆਂ ਹਨ। ਦੇਸ਼ ਦੇ ਹਰ ਕੋਨੇ ਵੰਦੇ ਭਾਰਤ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਹਿਲਾਂ ਸਾਂਸਦਾਂ ਦੀਆਂ ਚਿੱਠੀਆਂ ਆਉਂਦੀਆਂ ਸਨ, ਤਾਂ ਚਿੱਠੀ ਕੀ ਆਉਂਦੀ ਸੀ? ਸਾਂਸਦ ਲਿਖਦੇ ਸਨ ਫਲਾਣੀ ਟ੍ਰੇਨ ਇਸ ਸਟੇਸ਼ਨ ‘ਤੇ ਰੋਕਣ ਦੀ ਵਿਵਸਥਾ ਹੋਵੇ, ਹੁਣ ਦੋ ਸਟੇਸ਼ਨ ‘ਤੇ ਰੁਕਦੀ ਹੈ, ਤਿੰਨ ‘ਤੇ ਰੋਕਣ ਦੀ ਵਿਵਸਥਾ ਹੋਵੇ, ਇੱਥੇ ਰੋਕੀ ਜਾਵੇ, ਉੱਥੇ ਰੋਕੀ ਜਾਵੇ ਇਹੀ ਆਉਂਦਾ ਸੀ। ਅੱਜ ਮੈਨੂੰ ਮਾਣ ਹੈ, ਮੈਨੂੰ ਸੰਤੋਸ਼ ਹੈ ਜਦੋਂ ਸਾਂਸਦ ਚਿੱਠੀ ਲਿਖਦੇ ਹਨ ਅਤੇ ਮੰਗ ਕਰਦੇ ਹਨ ਕਿ ਸਾਡੇ ਇੱਥੇ ਵੀ ਵੰਦੇ ਭਾਰਤ ਜਲਦੀ ਤੋਂ ਜਲਦੀ ਚਾਲੂ ਹੋਵੇ।
ਸਾਥੀਓ,
ਰੇਲਵੇ ਯਾਤਰੀਆਂ ਦੀਆਂ ਸੁਵਿਧਾਵਾਂ ਵਧਾਉਣ ਦਾ ਇਹ ਅਭਿਯਾਨ ਲਗਾਤਾਰ ਬਹੁਤ ਤੇਜ਼ ਗਤੀ ਨਾਲ ਚਲ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਵੀ ਰੇਲਵੇ ਨੂੰ ਰਿਕਾਰਡ ਧਨਰਾਸ਼ੀ ਦਿੱਤੀ ਗਈ ਹੈ। ਇੱਕ ਸਮਾਂ ਸੀ ਜਦੋਂ ਰੇਲਵੇ ਦੇ ਵਿਕਾਸ ਦੀ ਗੱਲ ਹੁੰਦੇ ਹੀ ਘਾਟੇ ਦੀ ਗੱਲ ਕੀਤੀ ਜਾਂਦੀ ਸੀ। ਲੇਕਿਨ ਅਗਰ ਵਿਕਾਸ ਦੀ ਇੱਛਾਸ਼ਕਤੀ ਹੋਵੇ, ਨੀਅਤ ਸਾਫ਼ ਹੋਵੇ ਅਤੇ ਨਿਸ਼ਠਾ ਪੱਕੀ ਹੋਵੇ ਤਾਂ ਨਵੇਂ ਰਸਤੇ ਵੀ ਨਿਕਲ ਹੀ ਆਉਂਦੇ ਹਨ। ਬੀਤੇ 9 ਵਰ੍ਹਿਆਂ ਵਿੱਚ ਅਸੀਂ ਰੇਲਵੇ ਦੇ ਬਜਟ ਨੂੰ ਲਗਾਤਾਰ ਵਧਾਇਆ ਹੈ। ਮੱਧ ਪ੍ਰਦੇਸ਼ ਦੇ ਲਈ ਇਸ ਬਾਰ 13 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਰੇਲਵੇ ਬਜਟ ਅਲਾਟ ਕੀਤਾ ਗਿਆ ਹੈ। ਜਦਕਿ 2014 ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਲਈ ਹਰ ਵਰ੍ਹੇ ਔਸਤਨ 600 ਕਰੋੜ ਰੁਪਏ ਤੁਸੀਂ ਦੱਸੋ 600 ਕਰੋੜ ਰੁਪਏ ਰੇਲਵੇ ਬਜਟ ਸੀ। ਕਿੱਥੇ 600 ਕਿੱਥੇ ਅੱਜ 13 ਹਜ਼ਾਰ ਕਰੋੜ।
ਸਾਥੀਓ,
ਅੱਜ ਰੇਲਵੇ ਵਿੱਚ ਕਿਵੇਂ ਆਧੁਨਿਕੀਕਰਣ ਹੋ ਰਿਹਾ ਹੈ ਇਸ ਦਾ ਇੱਕ ਉਦਾਹਰਣ- Electrification ਦਾ ਕੰਮ ਵੀ ਹੈ। ਅੱਜ ਤੁਸੀਂ ਹਰ ਰੋਜ਼ ਸੁਣ ਰਹੇ ਹੋ ਕਿ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਰੇਲਵੇ ਨੈੱਟਵਰਕ ਦਾ ਸ਼ਤ-ਪ੍ਰਤੀਸ਼ਤ ਬਿਜਲੀਕਰਣ ਹੋ ਚੁੱਕਿਆ ਹੈ। ਜਿਨ੍ਹਾਂ 11 ਰਾਜਾਂ ਵਿੱਚ ਸ਼ਤ-ਪ੍ਰਤੀਸ਼ਤ ਬਿਜਲੀਕਰਣ ਹੋ ਚੁੱਕਿਆ ਹੈ, ਉਸ ਵਿੱਚ ਮੱਧ ਪ੍ਰਦੇਸ਼ ਵੀ ਸ਼ਾਮਲ ਹੈ। 2014 ਤੋਂ ਪਹਿਲਾਂ ਹਰ ਸਾਲ average 600 ਕਿਲੋਮੀਟਰ ਰੇਲਵੇ ਰੂਟ ਦਾ Electrification ਹੁੰਦਾ ਸੀ। ਹੁਣ ਹਰ ਸਾਲ ਔਸਤਨ 6000 ਕਿਲੋਮੀਟਰ ਦਾ Electrification ਹੋ ਰਿਹਾ ਹੈ। ਇਹ ਹੈ ਸਾਡੀ ਸਰਕਾਰ ਦੇ ਕੰਮ ਕਰਨ ਦੀ ਰਫ਼ਤਾਰ।
ਸਾਥੀਓ,
ਮੈਨੂੰ ਖੁਸ਼ੀ ਹੈ, ਮੱਧ ਪ੍ਰਦੇਸ਼ ਅੱਜ ਪੁਰਾਣੇ ਦਿਨਾਂ ਨੂੰ ਪਿੱਛੇ ਛੱਡ ਚੁੱਕਿਆ ਹੈ। ਹੁਣ ਮੱਧ ਪ੍ਰਦੇਸ਼ ਨਿਰੰਤਰ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ। ਖੇਤੀ ਹੋਵੇ ਜਾਂ ਫਿਰ ਉਦਯੋਗ, ਅੱਜ MP ਦਾ ਸਮਰੱਥ, ਭਾਰਤ ਦੇ ਸਮਰੱਥ ਨੂੰ ਵਿਸਤਾਰ ਦੇ ਰਿਹਾ ਹੈ। ਵਿਕਾਸ ਦੇ ਜਿਨਾਂ ਪੈਮਾਨਿਆਂ ‘ਤੇ ਕਦੇ ਮੱਧ ਪ੍ਰਦੇਸ਼ ਨੂੰ ਬੀਮਾਰੂ ਕਿਹਾ ਜਾਂਦਾ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਐੱਮਪੀ ਦਾ ਪ੍ਰਦਰਸ਼ਨ ਸ਼ਲਾਘਾਯੋਗ ਹੈ। ਅੱਜ MP ਗ਼ਰੀਬਾਂ ਦੇ ਘਰ ਬਣਾਉਣ ਵਿੱਚ ਮੋਹਰੀ ਰਾਜਾਂ ਵਿੱਚੋਂ ਹੈ। ਹਰ ਘਰ ਜਲ ਪਹੁੰਚਾਉਣ ਦੇ ਲਈ, ਮੱਧ ਪ੍ਰਦੇਸ਼ ਚੰਗਾ ਕੰਮ ਕਰ ਰਿਹਾ ਹੈ। ਕਣਕ ਸਹਿਤ ਅਨੇਕ ਫਸਲਾਂ ਦੇ ਉਤਪਾਦਨ ਵਿੱਚ ਵੀ ਸਾਡੇ ਮੱਧ ਪ੍ਰਦੇਸ਼ ਦੇ ਕਿਸਾਨ ਨਵੇਂ ਰਿਕਾਰਡ ਬਣਾ ਰਹੇ ਹਨ। ਉਦਯੋਗਾਂ ਦੇ ਮਾਮਲੇ ਵਿੱਚ ਵੀ ਹੁਣ ਇਹ ਰਾਜ ਨਿਰੰਤਰ ਨਵੇਂ ਕੀਰਤੀਮਾਨਾਂ (ਰਿਕਰਾਡਸ) ਦੀ ਤਰਫ਼ ਵਧ ਰਿਹਾ ਹੈ। ਇਨ੍ਹਾਂ ਸਭ ਪ੍ਰਯਤਨਾਂ ਨਾਲ ਇੱਥੇ ਨੌਜਵਾਨਾਂ ਦੇ ਲਈ ਅਨੰਤ ਅਵਸਰਾਂ ਦੀਆਂ ਸੰਭਾਵਨਾਵਾਂ ਵੀ ਬਣ ਰਹੀਆਂ ਹਨ।
ਸਾਥੀਓ,
ਦੇਸ ਵਿੱਚ ਵਿਕਾਸ ਦੇ ਲਈ ਹੋ ਰਹੇ ਇਨ੍ਹਾਂ ਪ੍ਰਯਤਨਾਂ ਦੇ ਵਿੱਚ, ਆਪ ਸਭ ਦੇਸ਼ਵਾਸੀਆਂ ਨੂੰ ਇੱਕ ਹੋਰ ਗੱਲ ਦੇ ਵੱਲ ਵੀ ਧਿਆਨ ਖਿਚਵਾਉਣਾ ਚਾਹੁੰਦਾ ਹਾਂ। ਸਾਡੇ ਦੇਸ਼ ਵਿੱਚ ਕੁਝ ਲੋਕ ਹਨ ਜੋ 2014 ਦੇ ਬਾਅਦ ਤੋਂ ਹੀ, ਇਹ ਠਾਣ ਕੇ ਬੈਠੇ ਹਨ ਅਤੇ ਪਬਲਿਕਲੀ ਬੋਲੇ ਵੀ ਹਨ ਅਤੇ ਉਨ੍ਹਾਂ ਨੇ ਆਪਣਾ ਸੰਕਲਪ ਐਲਾਨ ਕੀਤਾ ਹੈ, ਕੀ ਕੀਤਾ ਹੈ – ਉਨ੍ਹਾਂ ਨੇ ਆਪਣਾ ਸੰਕਲਪ ਐਲਾਨ ਕੀਤਾ ਹੈ। ਅਸੀਂ ਮੋਦੀ ਦੀ ਛਵੀ ਨੂੰ ਧੁੰਦਲਾ ਕਰਕੇ ਰਹਾਂਗੇ। ਇਸ ਦੇ ਲਈ ਇਨ੍ਹਾਂ ਲੋਕਾਂ ਨੇ ਭਾਂਤਿ-ਭਾਂਤਿ ਦੇ ਲੋਕਾਂ ਨੂੰ ਸੁਪਾਰੀ ਦੇ ਰੱਖੀ ਹੈ ਅਤੇ ਖ਼ੁਦ ਵੀ ਮੋਰਚਾ ਸੰਭਾਲੇ ਹੋਏ ਹਨ। ਇਨ੍ਹਾਂ ਲੋਕਾਂ ਦਾ ਸਾਥ ਦੇਣ ਦੇ ਲਈ ਕੁਝ ਲੋਗ ਦੇਸ਼ ਦੇ ਅੰਦਰ ਹਨ ਅਤੇ ਕੁਝ ਦੇਸ਼ ਦੇ ਬਾਹਰ ਬੈਠ ਕੇ ਆਪਣਾ ਕੰਮ ਕਰ ਰਹੇ ਹਨ।
ਇਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਮੋਦੀ ਦੀ Image ਨੂੰ ਧੁੰਦਲਾ ਕਰ ਦਈਏ। ਲੇਕਿਨ ਅੱਜ ਭਾਰਤ ਦੇ ਗ਼ਰੀਬ, ਭਾਰਤ ਦਾ ਮੱਧ ਵਰਗ, ਭਾਰਤ ਦੇ ਆਦਿਵਾਸੀ, ਭਾਰਤ ਦੇ ਦਲਿਤ-ਪਿਛੜੇ, ਹਰ ਭਾਰਤੀ ਅੱਜ ਮੋਦੀ ਦੀ ਸੁਰੱਖਿਆ ਦਾ ਕਵਚ ਬਣਿਆ ਹੋਇਆ ਹੈ। ਅਤੇ ਇਸ ਲਈ ਇਹ ਲੋਕ ਬੌਖਲਾ ਗਏ ਹਨ। ਇਹ ਲੋਕ ਨਵੇਂ-ਨਵੇਂ ਪੈਂਤਰੇ ਆਪਣਾ ਰਹੇ ਹਨ। 2014 ਵਿੱਚ ਉਨ੍ਹਾਂ ਨੇ ਮੋਦੀ ਦੀ ਇਮੇਜ, ਮੋਦੀ ਦੀ ਛਵੀ ਧੁੰਦਲਾ ਕਰਨ ਦਾ ਸੰਕਲਪ ਲਿਆ। ਹੁਣ ਇਨ੍ਹਾਂ ਲੋਕਾਂ ਨੇ ਸੰਕਲਪ ਲੈ ਲਿਆ ਹੈ- ਮੋਦੀ ਤੇਰੀ ਕਬਰ ਖੁਦੇਗੀ। ਇਨ੍ਹਾਂ ਦੀਆਂ ਸਾਜਿਸ਼ਾਂ ਦੇ ਵਿੱਚ, ਤੁਹਾਨੂੰ, ਹਰ ਦੇਸ਼ਵਾਸੀ ਨੂੰ, ਦੇਸ਼ ਦੇ ਵਿਕਾਸ ‘ਤੇ ਧਿਆਨ ਦੇਣਾ ਹੈ, ਰਾਸ਼ਟਰ ਨਿਰਮਾਣ ‘ਤੇ ਧਿਆਨ ਦੇਣਾ ਹੈ। ਸਾਨੂੰ ਵਿਕਸਿਤ ਭਾਰਤ ਵਿੱਚ ਮੱਧ ਪ੍ਰਦੇਸ਼ ਦੀ ਭੂਮਿਕਾ ਨੂੰ ਹੋਰ ਵਧਾਉਣਾ ਹੈ। ਇਹ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਇਸੇ ਸੰਕਲਪ ਦਾ ਹੀ ਇੱਕ ਹਿੱਸਾ ਹੈ। ਇੱਕ ਬਾਰ ਫਿਰ ਮੱਧ ਪ੍ਰਦੇਸ਼ ਦੇ ਸਾਰੇ ਨਾਗਰਿਕ ਭਾਈ-ਭੈਣਾਂ ਨੂੰ, ਭੋਪਾਲ ਦੇ ਨਾਗਰਿਕ ਭਾਈ-ਭੈਣਾਂ ਨੂੰ ਇਸ ਆਧੁਨਿਕ ਟ੍ਰੇਨ ਦੇ ਲਈ ਬਹੁਤ-ਬਹੁਤ ਵਧਾਈ। ਸਾਡਾ ਸਭ ਦਾ ਸਫਰ ਮੰਗਲਮਯ ਹੋਵੇ, ਇਸੇ ਸ਼ੁਭਕਾਮਨਾ ਦੇ ਨਾਲ ਬਹੁਤ-ਬਹੁਤ ਧੰਨਵਾਦ।
***
ਡੀਐੱਸ/ਐੱਸਟੀ/ਡੀਕੇ
(Release ID: 1913369)
Visitor Counter : 145
Read this release in:
Telugu
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Malayalam