ਖੇਤੀਬਾੜੀ ਮੰਤਰਾਲਾ
ਦਿਨ 3: ਖੇਤੀਬਾੜੀ ਪ੍ਰਤੀਨਿਧੀਆਂ ਦੀ ਦੂਸਰੀ ਬੈਠਕ
Posted On:
31 MAR 2023 5:47PM by PIB Chandigarh
31 ਮਾਰਚ, 2023 ਨੂੰ ਚੰਡੀਗੜ੍ਹ ਵਿਖੇ ਦੂਸਰੀ ਐਗਰੀਕਲਚਰਲ ਡਿਪਟੀਜ਼ ਮੀਟਿੰਗ ਦਾ ਤੀਜਾ ਅਤੇ ਆਖਰੀ ਦਿਨ ਆਯੋਜਿਤ ਕੀਤਾ ਗਿਆ।
ਦਿਨ ਦੀ ਸ਼ੁਰੂਆਤ ਨਤੀਜੇ ਦਸਤਾਵੇਜ਼ 'ਤੇ ਚਰਚਾ ਨਾਲ ਹੋਈ, ਜਿਸ ਨੂੰ ਪਹਿਲਾਂ ਸੰਯੁਕਤ ਸਕੱਤਰ (ਫਸਲਾਂ) ਸ਼੍ਰੀਮਤੀ ਸ਼ੁਭਾ ਠਾਕੁਰ ਨੇ ਸੰਬੋਧਨ ਕੀਤਾ, ਅਤੇ ਡਾ. ਅਭਿਲਕਸ਼ ਲੇਖੀ, ਐਡੀਸ਼ਨਲ ਸਕੱਤਰ, ਡੀਏ ਐਂਡ ਐੱਫਡਬਲਿਊ ਦੁਆਰਾ ਅੱਗੇ ਵਧਾਇਆ ਗਿਆ।
ਅੱਜ ਦਾ ਦਿਨ ਲਗਾਤਾਰ ਆਯੋਜਿਤ ਕੀਤੇ ਗਏ ਦੋ ਸੈਸ਼ਨਾਂ ਦੇ ਨਾਲ ਜਾਰੀ ਰਿਹਾ ਜੋ ਜੀ20 ਦੇ ਮੈਂਬਰ ਦੇਸ਼ਾਂ ਦੁਆਰਾ ਸੰਵਾਦ ਦਾ ਖਰੜਾ ਤਿਆਰ ਕਰਨ 'ਤੇ ਕੇਂਦ੍ਰਿਤ ਸੀ ਅਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਦੁਆਰਾ ਚਿੰਨ੍ਹਿਤ ਕੀਤਾ ਗਿਆ ਸੀ। ਸੱਦੇ ਗਏ ਹੋਰਨਾਂ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਡੈਲੀਗੇਟਸ ਨੇ ਵੀ ਸੈਸ਼ਨ ਦੌਰਾਨ ਆਪਣੇ ਵਿਚਾਰ ਰੱਖੇ ਅਤੇ ਕਮਿਊਨੀਕ ਡ੍ਰਾਫਟ ਪ੍ਰਕਿਰਿਆ 'ਤੇ ਇੱਕ ਸੰਮਲਿਤ ਚਰਚਾ ਲਈ ਯੋਗਦਾਨ ਪਾਇਆ।
ਸੈਸ਼ਨ ਤੋਂ ਬਾਅਦ, ਸਕੱਤਰ, ਡੀਏ ਐਂਡ ਐੱਫਡਬਲਿਊ, ਸ਼੍ਰੀ ਮਨੋਜ ਅਹੂਜਾ ਨੇ ਪ੍ਰੈੱਸ ਬ੍ਰੀਫਿੰਗ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਡਰਾਫਟ ਕਮਿਊਨੀਕ 'ਤੇ ਚਰਚਾ ਅਤੇ ਵਿਚਾਰ-ਵਟਾਂਦਰੇ 'ਵੰਨ ਅਰਥ, ਵੰਨ ਫੈਮਿਲੀ ਅਤੇ ਵੰਨ ਫਿਊਚਰ' ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ, ਖੁਰਾਕ ਸੁਰੱਖਿਆ ਅਤੇ ਪੋਸ਼ਣ, ਜਲਵਾਯੂ ਸਮਾਰਟ ਐਗਰੀਕਲਚਰ, ਸਮਾਵੇਸ਼ੀ ਖੇਤੀਬਾੜੀ ਮੁੱਲ ਲੜੀ ਅਤੇ ਭੋਜਨ ਪ੍ਰਣਾਲੀਆਂ ਅਤੇ ਖੇਤੀਬਾੜੀ ਤਬਦੀਲੀ ਲਈ ਡਿਜੀਟਲਾਈਜ਼ੇਸ਼ਨ 'ਤੇ ਫੋਕਸ ਖੇਤਰਾਂ 'ਤੇ ਸਮਝੌਤੇ ਲਈ ਰਾਹ ਪੱਧਰਾ ਕਰਨਗੇ।
ਅੱਜ ਦੇ ਦਿਨ ਖੇਤੀਬਾੜੀ ਪ੍ਰਤੀਨਿਧੀਆਂ ਦੀ ਬੈਠਕ ਦੀ ਇੱਕ ਰੈਪ-ਅੱਪ ਸੈਸ਼ਨ ਦੇ ਨਾਲ ਰਸਮੀ ਸਮਾਪਤੀ ਹੋਈ, ਜਿਸ ਤੋਂ ਬਾਅਦ ਪਿੰਜੌਰ, ਹਰਿਆਣਾ ਵਿੱਚ ਸਥਿਤ ਇਤਿਹਾਸਕ ਯਾਦਵਿੰਦ੍ਰਾ ਗਾਰਡਨ ਦਾ ਦੌਰਾ ਕੀਤਾ ਗਿਆ। ਵਿਦਾਇਗੀ ਰਾਤ ਦੇ ਖਾਣੇ ਵਿੱਚ ਲਗਭਗ 85 ਡੈਲੀਗੇਟਸ ਸ਼ਾਮਲ ਹੋਏ ਅਤੇ ਇਹ ਈਵੈਂਟ ਸਕਾਰਾਤਮਕ ਨੋਟ ਵਿੱਚ ਸਮਾਪਤ ਹੋਈ।
*******
ਪੀਕੇ
(Release ID: 1912933)
Visitor Counter : 135