ਰਾਸ਼ਟਰਪਤੀ ਸਕੱਤਰੇਤ

ਇਜ਼ਰਾਈਲ ਦੇ ਸੰਸਦੀ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 31 MAR 2023 8:29PM by PIB Chandigarh

ਨੇਸੇਟ ਦੇ ਸਪੀਕਰ, ਮਹਾਮਹਿਮ ਸ਼੍ਰੀ ਆਮਿਰ ਓਹਾਨਾ (H.E. Mr Amir Ohana) ਦੀ ਅਗਵਾਈ ਵਿੱਚ ਇਜ਼ਰਾਈਲ ਦੇ ਇੱਕ ਸੰਸਦੀ ਵਫ਼ਦ ਨੇ ਅੱਜ (31 ਮਾਰਚ, 2023) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਵਫ਼ਦ ਦਾ ਸੁਆਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 30 ਵਰ੍ਹਿਆਂ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧ ਬਹੁ-ਆਯਾਮੀ ਰਣਨੀਤਕ ਭਾਈਵਾਲੀ ਵਿੱਚ ਵਧੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਆਪਣੇ ਲੰਬੇ ਇਤਿਹਾਸ ਦੌਰਾਨ, ਭਾਰਤ ਵਿੱਚ ਯਹੂਦੀ ਭਾਈਚਾਰਿਆਂ ਨੇ ਆਪਣੀ ਵਿਲੱਖਣ ਵਿਰਾਸਤ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਿਆ ਹੈ ਅਤੇ ਉਨ੍ਹਾਂ ਨੂੰ ਸਮ੍ਰਿੱਧ ਬਣਾਇਆ ਹੈ। ਉਨ੍ਹਾਂ ਕਿਹਾ ਕਿ ਯਹੂਦੀ ਲੋਕ ਭਾਰਤ ਦੇ ਸਾਂਝੇ ਸਮਾਜ ਦਾ ਇੱਕ ਅਭਿੰਨ ਅੰਗ ਰਹੇ ਹਨ - ਅਤੇ ਹਮੇਸ਼ਾ ਰਹਿਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿੱਚ, ਇਜ਼ਰਾਈਲ ਉੱਨਤ ਖੇਤੀਬਾੜੀ ਅਤੇ ਜਲ ਟੈਕਨੋਲੋਜੀ ਵਿੱਚ ਮੁਹਾਰਤ ਦੇ ਇੱਕ ਪ੍ਰਮੁੱਖ ਸਰੋਤ ਵਜੋਂ ਜਾਣਿਆ ਜਾਂਦਾ ਹੈ। ਖੋਜ ਅਤੇ ਇਨੋਵੇਸ਼ਨ ਵਿੱਚ ਸਾਡੇ ਸਹਿਯੋਗ ਨੇ ‘ਮੇਕ ਇਨ ਇੰਡੀਆ’ ਪਹਿਲ ਨੂੰ ਵੀ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਪੂਰੇ ਭਾਰਤ ਵਿੱਚ ਇਜ਼ਰਾਈਲ ਦੀ ਸਹਾਇਤਾ ਨਾਲ ਸਥਾਪਿਤ ਕੀਤੇ ਗਏ 'ਸੈਂਟਰਸ ਆਵੑ ਐਕਸੀਲੈਂਸ' ਦੀ ਸਫ਼ਲਤਾ ‘ਤੇ ਖੁਸ਼ੀ ਪ੍ਰਗਟਾਈ।

 

 

 *******


ਡੀਐੱਸ/ਏਕੇ



(Release ID: 1912931) Visitor Counter : 76


Read this release in: English , Urdu , Hindi , Marathi